ਨੈਸ਼ਨਲ

ਦਿੱਲੀ ਕਮੇਟੀ ਵੱਲੋਂ ਸਮਰ ਕੈਂਪ ਤੇ ਗੁਰਮਤਿ ਕੈਂਪ 2022 ਆਯੋਜਿਤ, ਇਨ੍ਹਾਂ ਕੈਂਪਾਂ `ਚ ਬੱਚਿਆਂ ਵੱਲੋਂ ਗੁਰਬਾਣੀ ਦੇ ਲੜ ਲੱਗਣਾ ਸ਼ਲਾਘਾਯੋਗ: ਕਾਲਕਾ,ਕਾਹਲੋਂ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | June 26, 2022 07:41 PM
 
 
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲਖੀ ਸ਼ਾਹ
ਵਣਜਾਰਾ ਹਾਲ ਵਿਚ ਗੁਰਮਤਿ ਕੈਂਪ 2022 ਆਯੋਜਿਤ ਕੀਤਾ ਗਿਆ, ਜਿਸ ਵਿਚ ਸਮਾਜ ਦੇ ਵੱਖ-ਵੱਖ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਆਪਣੀ ਪਨੀਰੀ
ਨੁੰੂ ਗੁਰੂ ਚਰਨਾਂ ਵਿਚ ਲੱਗਦੇ ਵੇਖਦੇ ਹੋਏ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ।ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਇਕ ਪ੍ਰਬੰਧਕ, ਪਿਤਾ ਤੇ ਗੁਰੂ ਕਾ ਸਿੱਖ ਹੋਣ ਦੇ ਨਾਤੇ ਜੋ ਸਾਡੀਆਂ ਜ਼ਿੰਮੇਵਾਰੀਆਂ ਦਿੱਲੀ ਕਮੇਟੀ ਦੀਆਂ ਬਣਦੀਆਂ ਹਨ ਕਿ ਅਸੀਂ ਬੱਚਿਆਂ ਨੁੂੰ ਗੁਰੂ ਵਾਲਾ ਬਣਾ ਸਕੀਏ ਤੇ ਗੁਰੂ ਦੇ ਲੜ ਲਾ ਸਕੀਏ। ਉਹਨਾਂ ਕਿਹਾ ਕਿ ਅੱਜ ਗੁਰੂ ਪ੍ਰਤੀ ਪਿਆਰ ਤੇ ਸਤਿਕਾਰ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਉਹ ਧਰਮ
ਪ੍ਰਚਾਰ ਕਮੇਟੀ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਦੇ ਹਨ ਤੇ ਨਾਲ ਹੀ ਵੱਖ-ਵੱਖ
ਸੰਸਥਾਵਾਂ ਤੇ ਸੰਪਰਦਾਵਾਂ ਦਾ ਵੀ ਧੰਨਵਾਦ ਕਰਦੇ ਹਨ ਜਿਹਨਾਂ ਨੇ ਇਸ ਕਾਰਜ ਵਿਚ ਸਹਿਯੋਗ ਦਿੱਤਾ। ਉਹਨਾਂ ਦੱਸਿਆ ਕਿ 60 ਗੁਰਮਤਿ ਕੈਂਪ ਦਿੱਲੀ ਵਿਚ ਲੱਗੇ ਹਨ।ਉਹਨਾਂ ਕਿਹਾ ਕਿ ਕੋਰੋਨਾ ਕਾਲ ਵਿਚ ਬੱਚੇ ਆਨ ਲਾਈਨ ਕਲਾਸਾਂ ਲਗਾਉਦੇ ਸਨ ਪਰ ਗੁਰੂ ਦੀ ਰਹਿਮਤ
ਨਾਲ ਇਹ ਸਮਰ ਗੁਰਮਤਿ ਕੈਂਪ ਲਗੇ ਜਿਹਨਾਂ ਵਿਚ ਗੁਰਮਤਿ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਹੋਰ ਸਿੱਖਿਆਵਾਂ ਪ੍ਰਦਾਨ ਕੀਤੀਆਂ ਗਈਆਂ।ਉਹਨਾਂ ਕਿਹਾ ਕਿ ਅੱਜ ਦਾ ਇਕੱਠ ਇਹ ਦੱਸਦਾ ਹੈ ਕਿ ਸਾਡੇ ਬੱਚੇ ਕਿਵੇਂ ਗੁਰੂ ਨਾਲ ਜੁੜੇ ਹਨ।ਉਹਨਾਂ ਕਿਹਾ ਕਿ ਮੂੰਹ ਵਿਚ ਊੜਾ ਤੇ
ਸਿਰ ਵਿਚ ਜੂੜਾ ਜੇ ਅਸੀਂ ਯਕੀਨੀ ਬਣਾ ਲਈਏ ਤਾਂ ਕੋਈ ਸਿੱਖੀ ਨੂੰ ਢਾਹ ਨਹੀਂ ਲਗਾ ਸਕਦਾ। ਉਹਨਾਂ ਕਿਹਾ ਕਿ ਇਹ ਬੱਚੇ ਕੌਮ ਦੀਆਂ ਲੜਾਈਆਂ ਵਿਚ ਯੋਗਦਾਨ ਪਾ ਸਕਦੇ ਹਨ।ਉਹਨਾਂ ਕਿਹਾ ਕਿ ਜਿਹੜੇ ਸਿੱਖ ਗੁਰੂ ਸਾਹਿਬ ਦੇ ਲੜ ਲੱਗ ਕੇ ਕੌਮ ਲਈ ਲੜੇ, ਉਹਨਾਂ
ਹਮੇਸ਼ਾ ਗੁਰਬਾਣੀ ਦੇ ਲੜ ਲੱਗ ਕੇ ਕੰਮ ਕੀਤਾ ਤੇ ਫਤਿਹ ਹਾਸਲ ਕੀਤੀ ਹੈ।ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਹਰ ਬੁੱਧਵਾਰ ਤੇ ਐਤਵਾਰ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਚ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਤੇ ਇਹਨਾਂ ਤੋਂ ਇਲਾਵਾ
ਅਸੀਂ ਹਰ ਉਸ ਇਲਾਕੇ ਵਿਚ ਜਾ ਕੇ ਸੰਗਤ ਲਈ ਅੰਮ੍ਰਿਤ ਸੰਚਾਰ ਵਾਸਤੇ ਤਿਆਰ ਹਾਂ ਜਿਥੇ ਲੋਕ ਚਾਹੁੰਦੇ ਹਨ।ਉਹਨਾਂ ਨੇ ਗੁਰੂ ਕੇ ਲੜ ਲੱਗਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੁੂੰ ਵੀ ਵਧਾਈ
ਦਿੱਤੀ। ਉਹਨਾਂ ਕਿਹਾ ਕਿ ਅਸੀਂ 26 ਬਾਣੀਕਾਰਾਂ ਦੇ ਨਾਂ ’ਤੇ ਪੋ੍ਰਗਰਾਮ ਉਲੀਕਿਆ ਹੈ ਜੋ ਅਗਲੇ ਹਫਤੇ ਤੋਂ ਅਜਿਹੇ ਪ੍ਰੋਗਰਾਮ ਹੋਣ ਜਾ ਰਹੇ ਹਨ ਜਿਸ ਵਿਚ ਅਸੀਂ ਬਾਣੀਕਾਰਾਂ ਦੇ ਜੀਵਨ ਦੇ ਇਤਿਹਾਸ ਬਾਰੇ ਬੱਚਿਆ ਨੁੰੂ ਦੱਸ ਸਕਾਂਗੇ।ਉਹਨਾਂ ਕਿਹਾ ਕਿ ਉਹ ਆਸ ਕਰਦੇ
ਹਨ ਕਿ ਜਿਹੜੀ ਸੰਗਤ ਨੇ ਸੰਗਤੀ ਰੂਪ `ਚ ਅਰਦਾਸ ਕੀਤੀ ਹੈ।ਉਹਨਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਕੋਲ ਇਹ ਅਰਦਾਸ ਕਰਦੇ ਹਾਂ ਕਿ ਉਹ ਸਾਡੇ ’ਤੇ ਮਿਹਰ ਰੱਖੇ ਤੇ ਕੌਮ ਨੁੰ ਇਕਜੁੱਟਕਰਨ ਵਾਸਤੇ ਪ੍ਰੇਰਨਾ ਦੇਵੇ।

Have something to say? Post your comment

 

ਨੈਸ਼ਨਲ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ