ਨੈਸ਼ਨਲ

ਨੂਪੁਰ ਸ਼ਰਮਾ ਨੇ ਉਹ ਗੁਸਤਾਖੀ ਕੀਤੀ ਹੈ ਜੋ ਮੁਆਫ਼ ਕਰਨ ਯੋਗ ਨਹੀਂ- ਟਿਵਾਣਾ

ਕੌਮੀ ਮਾਰਗ ਬਿਊਰੋ | July 02, 2022 06:49 PM
 
 
ਫ਼ਤਹਿਗੜ੍ਹ ਸਾਹਿਬ- “ਬੀਜੇਪੀ-ਆਰ.ਐਸ.ਐਸ. ਫਿਰਕੂ ਜਮਾਤਾਂ ਦੀ ਹਕੂਮਤ ਦੀ ਸਹਿ ਉਤੇ ਸਮਾਜ ਵਿਚ ਜ਼ਹਿਰ ਘੋਲਣ ਵਾਲੀ ਬੀਬੀ ਨੂਪੁਰ ਸ਼ਰਮਾ ਨੂੰ ਇਸਲਾਮ ਦੇ ਪੈਗੰਬਰ ਹਜਰਤ ਮੁਹੰਮਦ ਸਾਹਿਬ ਸੰਬੰਧੀ ਅਪਮਾਨਜ਼ਨਕ ਸ਼ਬਦਾਂ ਦੀ ਵਰਤੋ ਕਰਕੇ ਸੰਸਾਰ ਦੇ ਕਰੋੜਾਂ-ਅਰਬਾਂ ਮੁਸਲਮਾਨਾਂ ਦੀਆਂ ਆਤਮਾਵਾ ਨੂੰ ਠੇਸ ਪਹੁੰਚਾਈ ਹੈ, ਉਸਦਾ ਇਹ ਗੁਨਾਹ ਮੁਆਫ਼ੀ ਯੋਗ ਨਹੀ ਹੈ । ਬੇਸ਼ੱਕ ਸੁਪਰੀਮ ਕੋਰਟ ਇੰਡੀਆ ਨੇ ਇਸ ਗੰਭੀਰ ਵਿਸ਼ੇ ਉਤੇ ਉਸਦੀ ਝਾੜਝੰਬ ਕਰਦੇ ਹੋਏ ਉਸ ਬੀਬੀ ਨੂੰ ਸਮੁੱਚੇ ਮੁਲਕ ਨਿਵਾਸੀਆ ਤੋ ਜਨਤਕ ਤੌਰ ਤੇ ਮੁਆਫ਼ੀ ਮੰਗਣ ਦੇ ਹੁਕਮ ਕੀਤੇ ਹਨ । ਪਰ ਮੁਆਫ਼ੀ ਮੰਗਣ ਨਾਲ ਵਲੂੰਧਰੀਆ ਗਈਆ ਕਰੋੜਾਂ ਆਤਮਾਵਾ ਦੇ ਮਨ ਸ਼ਾਂਤ ਨਹੀ ਹੋਣਗੇ । ਬਲਕਿ ਇਸ ਬੀਬੀ ਨੂੰ ਕਾਨੂੰਨ ਅਨੁਸਾਰ ਕੀਤੇ ਗਏ ਅਪਰਾਧ ਅਧੀਨ ਗ੍ਰਿਫ਼ਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇ ਵਿਚ ਕੋਈ ਵੀ ਇਸ ਬੀਬੀ ਤੇ ਸ੍ਰੀ ਜਿੰਦਲ ਵਰਗੇ ਸਿਰਫਿਰੇ ਕਿਸੇ ਵੀ ਕੌਮ, ਧਰਮ ਨਾਲ ਸੰਬੰਧਤ ਨਿਵਾਸੀਆ ਦੀਆਂ ਆਤਮਾਵਾ ਨੂੰ ਦੁੱਖ ਨਾ ਪਹੁੰਚਾ ਸਕੇ ।”
 
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਪਰੀਮ ਕੋਰਟ ਇੰਡੀਆ ਵੱਲੋ, ਕਰੋੜਾਂ-ਅਰਬਾਂ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਬੀਜੇਪੀ-ਆਰ.ਐਸ.ਐਸ. ਦੀ ਫਿਰਕੂ ਸੋਚ ਉਤੇ ਪਹਿਰਾ ਦੇਣ ਵਾਲੀ ਬੀਬੀ ਨੂਪੁਰ ਸ਼ਰਮਾ ਜਿਸਨੇ ਬਜਰ ਗੁਸਤਾਖੀ ਕੀਤੀ ਹੈ ਉਸਨੂੰ ਕੇਵਲ ਝਾੜਝੰਬ ਕੇ ਜਨਤਾ ਤੋ ਮੁਆਫ਼ੀ ਮੰਗਣ ਦੇ ਕੀਤੇ ਗਏ ਹੁਕਮਾਂ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਪ੍ਰਤੀਕਿਰਿਆ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀ ਬੀਬੀ ਸ਼ਰਮਾ ਤੇ ਜਿੰਦਲ ਵਰਗੇ ਨਫਰਤ ਫੈਲਾਉਣ ਵਾਲੇ ਅਪਰਾਧੀਆ ਵੱਲੋ ਕੀਤੀ ਗਈ ਬਿਆਨਬਾਜੀ ਦੀ ਬਦੌਲਤ, ਉਦੈਪੁਰ (ਰਾਜਸਥਾਂਨ) ਵਿਖੇ ਵਾਪਰ ਦੁਖਾਂਤ ਦੀ ਨਿੰਦਾ ਕਰਦੇ ਹਾਂ । ਪਰ ਅਜਿਹਾ ਨਫਰਤ ਭਰਿਆ ਮਾਹੌਲ ਉਤਪੰਨ ਕਰਨ ਦੀ ਹੁਕਮਰਾਨ, ਨਿਜਾਮ ਅਤੇ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਵਾਲਾ ਪੁਲਿਸ ਪ੍ਰਬੰਧ ਅਜਿਹੀ ਖੁੱਲ੍ਹ ਤੇ ਇਜਾਜਤ ਕਿਉਂ ਦਿੰਦਾ ਹੈ ? ਅਜਿਹੇ ਅਨਸਰ ਵਿਰੁੱਧ ਸਖਤੀ ਨਾਲ ਪੇਸ਼ ਕਿਉਂ ਨਹੀ ਆਇਆ ਜਾਂਦਾ ? ਕੀ ਬਹੁਗਿਣਤੀ ਕੌਮ ਨਾਲ ਸੰਬੰਧਤ ਮੁਤੱਸਵੀ ਹੁਕਮਰਾਨਾਂ ਦਾ ਅਦਾਲਤਾਂ ਵੱਲੋ ਪੱਖ ਪੂਰਕੇ ਅਸਲੀਅਤ ਵਿਚ ਇਥੋ ਦੇ ਮਾਹੌਲ ਨੂੰ ਵਿਸਫੋਟਕ ਨਹੀ ਬਣਾਇਆ ਜਾ ਰਿਹਾ ? ਜਦੋਕਿ ਹੁਕਮਰਾਨ ਅਤੇ ਅਦਾਲਤਾਂ ਵੱਲੋ ਘੱਟ ਗਿਣਤੀ ਕੌਮਾਂ ਵਿਰੁੱਧ ਅਜਿਹੇ ਸਮੇ ਫੌਰੀ ਗ੍ਰਿਫ਼ਤਾਰੀਆ ਦੇਣ, ਵਿਸੇਸ ਅਦਾਲਤਾਂ ਰਾਹੀ ਸਜ਼ਾ ਸੁਣਾਕੇ ਸਜ਼ਾ ਦੇਣ ਦੇ ਅਮਲ ਹੁੰਦੇ ਆ ਰਹੇ ਹਨ, ਫਿਰ ਬਹੁਗਿਣਤੀ ਅਤੇ ਫਿਰਕੂਆ ਵੱਲੋ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲ ਹੋਣ ਉਤੇ ਵੀ ਇਹ ਕਾਨੂੰਨ, ਅਦਾਲਤਾਂ, ਜੱਜ ਹਰਕਤ ਵਿਚ ਕਿਉਂ ਨਹੀ ਆਉਦੇ ? ਅਜਿਹੀਆ ਕਾਰਵਾਈਆ ਘੱਟ ਗਿਣਤੀ ਕੌਮਾਂ ਤੇ ਧਰਮਾਂ ਦੇ ਨਿਵਾਸੀਆ ਨੂੰ ਡੂੰਘੀ ਪੀੜ੍ਹਾ ਦੇਣ ਵਾਲੀਆ ਹਨ । ਜੋ ਕਿ ਕਿਸੇ ਲਈ ਵੀ ਲਾਹੇਵੰਦ ਨਹੀ ਹੋ ਸਕਦੀਆ । ਇਸ ਲਈ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਨੂਪੁਰ ਸ਼ਰਮਾ ਵਰਗੇ ਸਿਰਫਿਰੇ ਲੋਕਾਂ ਨਾਲ ਕਾਨੂੰਨ ਤੇ ਅਦਾਲਤਾਂ ਇਸ ਤਰ੍ਹਾਂ ਪੇਸ਼ ਆਉਣ ਜਿਸ ਨਾਲ ਇਸ ਤਰ੍ਹਾਂ ਕੋਈ ਵੀ ਮੁਤੱਸਵੀ ਸੋਚ ਅਧੀਨ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ ਦੇ ਨਿਵਾਸੀਆ ਨੂੰ ਠੇਸ ਨਾ ਪਹੁੰਚਾ ਸਕੇ । ਅਜਿਹੇ ਅਮਲ ਕਰਕੇ ਹੀ ਬਰਾਬਰਤਾ ਦੀ ਸੋਚ ਨੂੰ ਸਹੀ ਰੂਪ ਵਿਚ ਲਾਗੂ ਕੀਤਾ ਜਾ ਸਕਦਾ ਹੈ, ਵਰਨਾ ਪੱਖਪਾਤੀ ਅਮਲਾਂ ਨੇ ਮੁਸਲਿਮ, ਸਿੱਖ, ਰੰਘਰੇਟਿਆ, ਕਬੀਲਿਆ, ਇਸਾਈਆ, ਆਦਿਵਾਸੀਆ ਵਿਚ ਹੋਰ ਵੀ ਵੱਡਾ ਰੋਹ ਪੈਦਾ ਕਰ ਦੇਣਾ ਹੈ ਜਿਸਦੇ ਨਤੀਜੇ ਇਥੋ ਦੇ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਲਾਹੇਵੰਦ ਨਹੀ ਹੋ ਸਕਣਗੇ ।
 

Have something to say? Post your comment

 

ਨੈਸ਼ਨਲ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ