ਨੈਸ਼ਨਲ

ਆਸਟ੍ਰੇਲੀਆ ਵਿਚ ਸਿੱਖਾਂ ਦੇ ਕਕਾਰ ਨੂੰ ਹਥਿਆਰ ਦਰਸਾ ਕੇ ਪਾਬੰਦੀ ਲਾਉਣ ਦੇ ਨਾਲ ਨਾਲ ਨਿਹੰਗਾਂ ਨੂੰ ਡਿਪੋਰਟ ਕਰਨ ਦੀ ਹਿੰਦੂਆਂ ਵਲੋਂ ਮੰਗ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | February 07, 2023 08:30 PM

ਨਵੀਂ ਦਿੱਲੀ -ਪਿਛਲੇ ਕੁਝ ਦਿਨਾਂ ਤੋਂ ਅਸਟਰੇਲੀਅਨ ਸਿੱਖਾਂ ਖ਼ਿਲਾਫ਼ ਅਜਿਹੇ ਸੰਘੀ ਹਿੰਦੂ ਧੜਿਆਂ ਵੱਲੋਂ ਸ਼ਰੇਆਮ ਨਫਰਤੀ ਮੁਹਿੰਮ ਚਲਾਈ ਜਾ ਰਹੀ ਹੈ। ਬਿਨਾ ਕਿਸੇ ਜਾਚ, ਸਬੂਤ ਅਤੇ ਪੁਲਿਸ ਜਾਣਕਾਰੀ ਦੇ, ਦੋਸ਼ ਸਿੱਖਾਂ ਸਿਰ ਮੜ੍ਹੇ ਜਾ ਰਹੇ ਹਨ।ਅਸਟਰੇਲੀਅਨ ਈਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਨੂੰ ਭਾਰਤ ਵਿੱਚ ਬੱਚਿਆਂ ਸਮੇਤ ਜਿਓਂਦੇ ਸਾੜਨ ਵਾਲੇ ਸੰਘੀ ਇਸ ਮੁਹਿੰਮ ਦੇ ਮੋਹਰੀ ਹਨ। ਅਸਟਰੇਲੀਆ ਦੇ ਸਿੱਖ ਤੇ ਸਿੱਖ ਸੰਸਥਾਵਾਂ ਘੂਕ ਸੁੱਤੀਆਂ ਪਈਆਂ ਹਨ ਜਦਕਿ ਬੜੀ ਸ਼ਾਤਰਤਾ ਨਾਲ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦਾ ਤੇ ਉਨ੍ਹਾਂ ਦੀਆਂ ਅਗਲੀਆਂ ਨਸਲਾਂ ਦਾ ਕੀਤਾ ਜਾ ਰਿਹਾ ਹੈ।
ਮੀਡੀਆ ਵਿਚ ਆਈ ਖ਼ਬਰ ਮੁਤਾਬਿਕ ਦੁਰਗਾ ਮੰਦਰ ਵਿਕਟਰੋਆ (ਅਸਟਰੇਲੀਆ) ਨਾਲ ਸੰਬੰਧਤ ਹਿੰਦੂਆਂ ਵਲੋੰ ਟਵੀਟ ਕਰਕੇ ਇਹ ਮੰਗ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਸਿੱਖਾਂ ਦੇ ਕਕਾਰ ਨੂੰ ਹਥਿਆਰ ਦਰਸਾ ਕੇ ਪਾਬੰਦੀ ਲਾਉਣ ਦੇ ਨਾਲ ਨਾਲ ਨਿਹੰਗਾਂ ਨੂੰ ਡਿਪੋਰਟ ਕਰਨ ਦੀ ਮੰਗ ਵੀ ਰੱਖੀ ਗਈ ਹੈ। ਅਮਰੀਕਨ ਹਿੰਦੂਆਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀ ਇੱਕ ਜਥੇਬੰਦੀ ਸਿੱਖਾਂ ਦੇ ਵਪਾਰਕ ਬਾਈਕਾਟ ਦਾ ਸੱਦਾ ਦੇ ਰਹੀ ਹੈ।
ਕੈਨੇਡਾ ਵਿੱਚ ਵੀ ਇਸੇ ਤਰਜ਼ ‘ਤੇ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸਦਾ ਕੈਨੇਡੀਅਨ ਸਿੱਖਾਂ ਵੱਲੋਂ ਜਵਾਬ ਤਾਂ ਦਿੱਤਾ ਜਾ ਰਿਹਾ  ।ਗੁਰਦੁਆਰਿਆਂ ਦੇ ਪ੍ਰਬੰਧਕ ਬੱਸ ਖੱਟਾ ਵਰਤਾ ਕੇ ਹੀ ਆਪਣੀ ਜ਼ੁੰਮੇਵਾਰੀ ਪੂਰੀ ਸਮਝ ਰਹੇ ਹਨ, ਇਸ ਕੂੜਪ੍ਰਚਾਰ ਵਿਰੁੱਧ ਕੁਸਕ ਨਹੀਂ ਰਹੇ। ਇੱਕ ਪਾਸੇ ਚੰਦਰ ਆਰੀਆ ਵਰਗੇ ਹਿੰਦੂ ਐਮਪੀ ਪੂਰਾ ਪ੍ਰਾਪੇਗੰਡਾ ਚਲਾ ਰਹੇ ਹਨ, ਦੂਜੇ ਪਾਸੇ ਸਿੱਖ ਐਮਪੀ ਇਸ ਪ੍ਰਾਪੇਗੰਡੇ ਦਾ ਜਵਾਬ ਦੇਣ ਦੀ ਬਜਾਏ ਲੁਕਦੇ ਫਿਰਦੇ ਹਨ ਤੇ ਪੁੱਛਦੇ ਨਹੀਂ ਕਿ ਬਿਨਾ ਸਬੂਤ ਜਾਂ ਜਾਂਚ ਦੇ ਸਿੱਖਾਂ ਵਿਰੁੱਧ ਸਿੱਧੀ ਤੇ ਅਸਿੱਧੀ ਨਫ਼ਰਤ ਕਿਓਂ ਫੈਲਾਈ ਜਾ ਰਹੀ ਹੈ? ਇਸਲਾਮੋਫੋਬੀਆ ਸੰਬੰਧੀ ਨਿਯੁਕਤੀਆਂ ‘ਤੇ ਤਾੜੀਆਂ ਮਾਰਨ ਵਾਲੇ ਸਾਡੇ ਸਿਆਸਤਦਾਨ ਸਿੱਖਫੋਬੀਆ ਬਾਰੇ ਕਿਓਂ ਚੁੱਪ ਹਨ? ਭਵਿੱਖ ਦੀ ਨਸਲਕੁਸ਼ੀ ਲਈ ਮਾਹੌਲ ਤਿਆਰ ਕਰਨ ਵਾਲੇ ਇਸ ਸਿੱਖ ਵਿਰੁੱਧ ਪ੍ਰਚਾਰ ਨੂੰ ਰੋਕਣ ਲਈ ਸਿਰਮੌਰ ਸਿੱਖ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ ।

 

Have something to say? Post your comment

 

ਨੈਸ਼ਨਲ

ਮਲੇਰੀਆ ਤੋਂ ਬਚਾਅ ਅਤੇ ਕੰਟਰੋਲ ਲਈ ਜਾਗਰੂਕ ਕਰਦਾ ਵਿਸ਼ਵ ਮਲੇਰੀਆ ਦਿਵਸ ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਮਨਾਇਆ ਗਿਆ

ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਦੇ ਬਾਹਰ ਹੋਏ ਮੁਜਾਹਿਰੇ ਕਰਕੇ ਯੂਕੇ ਦੇ ਇੰਦਰਪਾਲ ਸਿੰਘ ਗਾਬਾ ਹੋਏ ਗ੍ਰਿਫਤਾਰ

ਦਿੱਲੀ ਦੀ ਜ਼ਮੀਨ ਸਿੱਖ ਪੰਥ ਦੀ ਮਲਕੀਅਤ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ