ਨੈਸ਼ਨਲ

ਗੁਰੂਘਰ ਦੀਆਂ ਲਗਾਤਾਰ ਵੱਧ ਰਹੀਆਂ ਬੇਅਦਬੀਆਂ, ਪੰਥ ਨੂੰ ਵੰਗਾਰ ਹਨ : ਜੱਥੇਦਾਰ ਬਖਸ਼ੀਸ਼ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 19, 2023 07:25 PM

ਨਵੀਂ ਦਿੱਲੀ-ਬੀਤੇ ਕਈ ਦਿਨਾਂ ਤੋਂ ਸਿੱਖ ਪੰਥ ਨੂੰ ਵੰਗਾਰ ਪਾਉਂਦਿਆਂ ਦੋਸ਼ੀਆਂ ਵਲੋਂ ਸਿੱਖ ਹਿਰਦਿਆਂ ਨੂੰ ਗਹਿਰੀ ਢਾਹ ਲਗਾਂਦੇ ਹੋਏ ਲਗਾਤਾਰ ਗੁਰੂਘਰ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਹਨ ਜਿਸ ਨੂੰ ਰੋਕਣ ਵਿਚ ਮੌਜੂਦਾ ਸਰਕਾਰ ਅਸਫਲ ਰਹੀ ਹੈ । ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਬਖਸ਼ੀਸ਼ ਸਿੰਘ ਫਗਵਾੜਾ ਨੇ ਬੀਤੀ ਦਿਨੀਂ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦਵਾਰਾ ਸਾਹਿਬ ਵਿਖੇ ਤਾਬਿਆਂ ਸਾਹਿਬ ਤੇ ਬੈਠੇ ਗ੍ਰੰਥੀ ਸਿੰਘ ਅਤੇ ਕੀਰਤਨ ਕਰ ਰਹੇ ਰਾਗੀ ਸਿੰਘ ਉਪਰ ਹਮਲਾ ਕਰਣ ਦੀ ਸਖ਼ਤ ਅੱਖਰਾਂ ਵਿਚ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਬਾਰ ਬਾਰ ਕੀਤੇ ਜਾ ਰਹੇ ਇਹ ਹਮਲੇ ਸਿੱਖ ਜਮੀਰਾਂ ਨੂੰ ਵੰਗਾਰ ਪਾ ਰਹੇ ਹਨ ਤੇ ਸ਼ਾਂਤਮਈ ਮਾਹੌਲ ਨੂੰ ਮੁੜ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਮੂਹ ਗੁਰੂਘਰ ਦੇ ਮੈਂਬਰਾਂ ਨੂੰ ਸਲਾਹ ਦੇਂਦਿਆਂ ਕਿਹਾ ਕਿ ਗੁਰੂ ਘਰ ਦੇ ਬਾਹਰ ਖੜੇ ਕੀਤੇ ਜਾਂਦੇ ਪਹਿਰੇਦਾਰਾਂ ਦੇ ਨਾਲ ਹੁਣ ਦਰਬਾਰ ਹਾਲ ਦੇ ਅੰਦਰ ਗੁਰੂ ਸਾਹਿਬ ਜੀ ਅਤੇ ਰਾਗੀ ਸਿੰਘਾਂ ਦੀ ਸੁਰੱਖਿਆ ਲਈ ਨਵੀਨਤਮ ਹਥਿਆਰਾਂ ਲਈ ਫੌਜ ਤੋਂ ਰਿਟਾਇਰ ਹੋਏ ਫੌਜੀਆਂ ਦੀ ਸੇਵਾ ਲਗਾਈ ਜਾਣੀ ਚਾਹੀਦੀ ਹੈ ਜਿਸ ਨਾਲ ਇਸ ਵੱਧ ਰਹੇ ਕਾਰਿਆ ਨੂੰ ਠੱਲ ਪਾਈ ਜਾ ਸਕੇ । ਉਨ੍ਹਾਂ ਨੇ ਸਮੂਹ ਰਾਜਨੀਤਿਕ ਧਾਰਮਿਕ ਅਤੇ ਸਰਕਾਰੀ ਲੀਡਰਾਂ ਨੂੰ ਚੇਤੇ ਕਰਵਾਇਆ ਕਿ ਤੁਸੀਂ ਆਪਣੀ ਸੁਰੱਖਿਆ ਲਈ ਵਾਧੂ ਗਿਣਤੀ ਅੰਦਰ ਬਾਡੀਗਾਰਡ ਰੱਖਦੇ ਹੋ ਫੇਰ ਚਵਰ ਤਖਤ ਦੇ ਮਾਲਿਕ ਲਈ ਕਿਉਂ ਨਹੀਂ ਸਖ਼ਤ ਸੁਰੱਖਿਆ ਲਗਾਈ ਜਾ ਰਹੀ ਹੈ.? ਅੰਤ ਵਿਚ ਉਨ੍ਹਾਂ ਇਸ ਅਤਿ ਗੰਭੀਰ ਮਸਲੇ ਲਈ ਇਕ ਜਲਦ ਤੋਂ ਜਲਦ ਸਮੂਹ ਪੰਥਕ ਜਥੇਬੰਦੀਆਂ ਦੀ ਇੱਕਤਰਤਾ ਕਰਣ ਬਾਰੇ ਕਿਹਾ ਜਿਸ ਵਿਚ ਇਸ ਮਸਲੇ ਤੇ ਵਿਚਾਰ ਕਰਕੇ ਗੁਰੂਘਰਾਂ ਦੇ ਪ੍ਰਬੰਧ ਅਤੇ ਸੁਰੱਖਿਆ ਲਈ ਲੋੜੀਂਦੇ ਉਪਰਾਲੇ ਬਾਰੇ ਚਰਚਾ ਕੀਤੀ ਜਾਏ ।

 

Have something to say? Post your comment

 

ਨੈਸ਼ਨਲ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ

ਕਾਂਗਰਸ ਦਾ 'ਸ਼ਾਹੀ ਪਰਿਵਾਰ' ਪਹਿਲੀ ਵਾਰ ਆਪਣੀ ਪਾਰਟੀ ਨੂੰ ਹੀ ਵੋਟ ਨਹੀਂ ਦੇਵੇਗਾ: ਪ੍ਰਧਾਨ ਮੰਤਰੀ ਮੋਦੀ ਦੀ ਤਿੱਖੀ ਚੁਟਕੀ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਸਖ਼ਤ ਨਿਖੇਧੀ : ਕਰਤਾਰ ਸਿੰਘ ਚਾਵਲਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ