ਨੈਸ਼ਨਲ

25 ਸਿੱਖਾਂ ਦੇ ਕਾਤਲ ਨੂੰ ਕੌਮਾਂਤਰੀ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਲਈ ਕਾਬਲ ਵਿਖੇ ਐਨ.ਆਈ.ਏ ਵਲੋਂਅਜਿਹੀ ਜਾਂਚ ਕਮੇਟੀ ਅੱਜ ਤੱਕ ਕਿਉਂ ਨਹੀ ਭੇਜੀ ਗਈ ?: ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 24, 2023 06:14 PM

ਨਵੀਂ ਦਿੱਲੀ- ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਕ ਅਜਿਹੀ ਸੰਸਥਾਂ ਹੈ ਜੋ ਆਪਣੇ ਮੁਲਕ ਜਾਂ ਕਿਸੇ ਬਾਹਰਲੇ ਮੁਲਕ ਵਿਚ ਹੋਣ ਵਾਲੀ ਹਮਲਾਵਰ ਘਟਨਾ ਦੀ ਜਾਂਚ ਕਰਨ ਦੀ ਜਿੰਮੇਵਾਰੀ ਨਿਭਾਉਦੀ ਹੈ । ਜਦੋਂ ਕੁਝ ਸਮਾਂ ਪਹਿਲੇ ਲੰਡਨ ਦੇ ਇੰਡੀਆ ਦੇ ਸਫਾਰਤਖਾਨੇ ਉਤੇ ਇਕ ਹਮਲਾ ਹੋਇਆ ਤਾਂ ਉਸਦੀ ਜਾਂਚ ਲਈ ਤਾਂ ਝੱਟ ਐਨ.ਆਈ.ਏ. ਨੇ ਆਪਣੀ ਟੀਮ ਭੇਜ ਦਿੱਤੀ । ਪ੍ਰੰਤੂ ਜਦੋਂ ਕਾਬਲ ਦੇ ਗੁਰਦੁਆਰਾ ਸ੍ਰੀ ਹਰਿਰਾਏ ਸਾਹਿਬ ਵਿਖੇ ਆਈ.ਐਸ.ਆਈ.ਐਸ. ਸੰਗਠਨ ਨੇ ਹਮਲਾ ਕਰਕੇ 25 ਨਿਰਦੋਸ਼ ਸਿੱਖਾਂ ਨੂੰ ਖ਼ਤਮ ਕਰ ਦਿੱਤਾ, ਜਦੋਕਿ ਉਸ ਸਮੇਂ ਅਫਗਾਨੀਸਤਾਨ ਵਿਚ ਅਮਰੀਕਨਾਂ ਦਾ ਕੰਟਰੋਲ ਸੀ ਅਤੇ ਇਹ ਹੁਕਮਰਾਨ ਦੋਸ਼ੀਆਂ ਨੂੰ ਸੰਸਾਰ ਸਾਹਮਣੇ ਲਿਆਉਣ ਦੇ ਫਰਜ ਨਿਭਾਅ ਸਕਦੇ ਸਨ । ਇਸ ਉਤੇ ਇੰਡੀਆ ਨੇ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਵੀ ਗੱਲ ਜਨਤਕ ਤੌਰ ਤੇ ਕਹੀ ਸੀ, ਉਸ ਹੋਏ ਦੁਖਾਂਤ ਦੇ ਸੱਚ ਨੂੰ ਸਾਹਮਣੇ ਲਿਆਉਣ ਤੇ ਸਿੱਖਾਂ ਦੇ ਕਾਤਲ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦਿਵਾਉਣ ਲਈ ਕਾਬਲ ਵਿਖੇ ਅਜਿਹੀ ਜਾਂਚ ਕਮੇਟੀ ਅੱਜ ਤੱਕ ਕਿਉਂ ਨਹੀ ਭੇਜੀ ਗਈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਵੱਡੀ ਜਾਂਚ ਏਜੰਸੀ ਐਨ.ਆਈ.ਏ ਵੱਲੋ ਲੰਡਨ ਵਿਖੇ ਇੰਡੀਅਨ ਸਫਾਰਤਖਾਨੇ ਉਤੇ ਹੋਏ ਹਮਲੇ ਲਈ ਭੇਜੀ ਜਾਣ ਵਾਲੀ ਟੀਮ ਅਤੇ ਕਾਬਲ ਵਿਖੇ ਸਿੱਖਾਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਉਣ ਦੇ ਦੁਖਾਂਤ ਦੀ ਜਾਂਚ ਨਾ ਕਰਵਾਉਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ-ਏਜੰਸੀਆ ਵੱਲੋ ਘੱਟ ਗਿਣਤੀ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਦੀਆਂ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਦੋਂ 2018 ਵਿਚ ਆਈ.ਐਸ.ਆਈ.ਐਸ. ਸੰਗਠਨ ਨੇ 39 ਪੰਜਾਬੀਆਂ ਨੂੰ ਬੰਧਕ ਬਣਾਕੇ ਬੇਰਹਿੰਮੀ ਨਾਲ ਮਾਰ ਦਿੱਤਾ ਸੀ ਤਾਂ ਸਾਡੇ ਵੱਲੋ ਇਸ ਵਿਸੇ ਤੇ ਜੋਰਦਾਰ ਆਵਾਜ ਉਠਾਉਣ ਅਤੇ ਇਨ੍ਹਾਂ ਪੰਜਾਬੀਆਂ ਨੂੰ ਬਚਾਉਣ ਦੀ ਗੱਲ ਕਰਨ ਉਤੇ ਵੀ ਇੰਡੀਆ ਦੀ ਉਸ ਸਮੇ ਦੀ ਵਿਦੇਸ਼ ਵਜੀਰ ਬੀਬੀ ਸੁਸਮਾ ਸਿਵਰਾਜ ਵੱਲੋ ਕੋਈ ਕਾਰਵਾਈ ਨਾ ਕਰਨਾ ਮੁਤੱਸਵੀ ਹੁਕਮਰਾਨਾਂ ਦੀ ਸਿੱਖ ਤੇ ਪੰਜਾਬ ਸੂਬੇ ਵਿਰੋਧੀ ਸੋਚ ਨੂੰ ਪ੍ਰਤੱਖ ਕਰਦਾ ਹੈ । ਇਸੇ ਤਰ੍ਹਾਂ ਪਾਕਿਸਤਾਨ ਦੇ ਸ਼ਹਿਰ ਪੇਸਾਵਰ ਵਿਖੇ ਇਕ ਸਿੱਖ ਹਕੀਮ ਨੂੰ ਮਾਰ ਦੇਣ, ਫਿਰ ਸ੍ਰੀਨਗਰ ਵਿਚ ਇਕ ਸਿੱਖ ਪ੍ਰਿੰਸੀਪਲ ਨਿਰਦੋਸ਼ ਬੀਬੀ ਨੂੰ ਮਾਰ ਦੇਣ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆ ਉਤੇ ਇੰਡੀਆ ਦੇ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਅੱਜ ਤੱਕ ਕੋਈ ਜਿੰਮੇਵਾਰੀ ਨਹੀ ਨਿਭਾਈ । ਜਦੋਕਿ ਅਸੀ ਨਿਰੰਤਰ ਇੰਡੀਆ ਦੇ ਹੁਕਮਰਾਨਾਂ ਨੂੰ ਉਪਰੋਕਤ ਸਭ ਵਾਪਰੇ ਦੁਖਾਤਾਂ ਸਮੇ ਅਤੇ ਬਾਅਦ ਵਿਚ ਲਿਖਤੀ ਰੂਪ ਵਿਚ ਵੀ ਬੇਨਤੀਆ ਕਰਦੇ ਰਹੇ ਹਾਂ ਅਤੇ ਮੀਡੀਏ ਵਿਚ ਵੀ ਆਵਾਜ ਉਠਾਉਦੇ ਰਹੇ ਹਾਂ । ਫਿਰ ਵੀ ਇੰਡੀਅਨ ਹੁਕਮਰਾਨਾਂ ਅਤੇ ਵਿਦੇਸ਼ ਵਿਭਾਗ ਵੱਲੋ ਜਾਂ ਐਨ.ਆਈ.ਏ. ਵਰਗੀ ਏਜੰਸੀ ਵੱਲੋ ਕਿਸੇ ਤਰ੍ਹਾਂ ਦੀ ਜਾਂਚ ਨਾ ਕਰਵਾਉਣ ਦੀ ਕਾਰਵਾਈ ਹੁਕਮਰਾਨਾਂ ਦੀ ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਅਪਣਾਈ ਨੀਤੀ ਨੂੰ ਖੁਦ-ਬ-ਖੁਦ ਪ੍ਰਤੱਖ ਕਰਦੀ ਹੈ । ਜੇਕਰ ਹੁਕਮਰਾਨਾਂ ਨੇ ਘੱਟ ਗਿਣਤੀ ਸਿੱਖ ਕੌਮ ਜਾਂ ਕਸ਼ਮੀਰੀਆਂ ਪ੍ਰਤੀ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਅਤੇ ਸਾਜਿਸਾਂ ਤੋਂ ਤੋਬਾ ਨਾ ਕੀਤੀ ਤਾਂ ਇਸਦੇ ਨਿਕਲਣ ਵਾਲੇ ਨਤੀਜਿਆ ਲਈ ਇਹ ਹੁਕਮਰਾਨ ਹੀ ਜਿੰਮੇਵਾਰ ਹੋਣਗੇ ਘੱਟ ਗਿਣਤੀ ਸਿੱਖ ਕੌਮ ਨਹੀਂ ।

 

Have something to say? Post your comment

 

ਨੈਸ਼ਨਲ

ਪਾਕਿਸਤਾਨ ਨੇ ਚਾਰ ਘੰਟਿਆਂ ਦੇ ਅੰਦਰ ਜੰਗਬੰਦੀ ਦੀ ਕੀਤੀ ਉਲੰਘਣਾ , ਜੰਮੂ-ਕਸ਼ਮੀਰ ਦੇ ਕਈ ਸ਼ਹਿਰਾਂ ਵਿੱਚ ਹਵਾਈ ਹਮਲੇ

ਆਪ੍ਰੇਸ਼ਨ ਸਿੰਦੂਰ:  ਫੌਜੀ ਅਤੇ ਕੂਟਨੀਤਕ ਦੋਵਾਂ ਮੋਰਚਿਆਂ 'ਤੇ ਭਾਰਤ ਦੀ ਹੋਈ ਜਿੱਤ

ਸਦਰ ਬਾਜ਼ਾਰ ਦੇ ਵਪਾਰੀ ਸਰਕਾਰੀ ਹੁਕਮਾਂ ਦੀ ਕਰਨਗੇ ਪਾਲਣਾ - ਫੇਸਟਾ

ਵਿਕਰਮਜੀਤ ਸਾਹਨੀ ਨੇ ਪਾਕਿਸਤਾਨ ਨੂੰ ਆਈਐਮਐਫ ਦੇ ਬੇਲਆਉਟ 'ਤੇ ਚਿੰਤਾ ਪ੍ਰਗਟਾਈ

ਹਰਮੀਤ ਕਾਲਕਾ ਅਤੇ ਜਗਦੀਪ ਕਾਹਲੋਂ ਵੱਲੋਂ ਸਰਨਾ ਤੇ ਜੀ.ਕੇ. ਨੂੰ ਦਿੱਲੀ ਕਮੇਟੀ ਦੇ ਕੰਮਕਾਜ ਦੇ ਮੁੱਦੇ ’ਤੇ ਜਨਤਕ ਤੌਰ ’ਤੇ ਬਹਿਸ ਦੀ ਚੁਣੌਤੀ

ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਮਾਵਾਂ ਨੂੰ ਸਮਰਪਿਤ "ਮਾਂ ਦਿਵਸ" ਨੂੰ ਉਤਸ਼ਾਹ ਨਾਲ ਮਨਾਇਆ

ਜੰਗਬੰਦੀ ਤੋਂ ਬਾਅਦ, ਕਾਂਗਰਸ ਨੇ ਸਰਬ ਪਾਰਟੀ ਮੀਟਿੰਗ ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ

ਭਾਰਤ ਨੇ ਆਪਣੀਆਂ ਸ਼ਰਤਾਂ 'ਤੇ ਕੀਤਾ ਜੰਗਬੰਦੀ ਦਾ ਐਲਾਨ , ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ

ਪਾਕਿਸਤਾਨ ਨੇ ਭਾਰਤੀ ਸ਼ਹਿਰਾਂ 'ਤੇ 300-400 ਡਰੋਨ ਦਾਗੇ, ਫੌਜ ਨੇ ਕੀਤਾ ਨਾਕਾਮ

ਭਾਰਤ ਅਤੇ ਪਾਕਿਸਤਾਨ ਆਪਣੇ ਮਤਭੇਦਾਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਕੂਟਨੀਤੀ ਅਤੇ ਗੱਲਬਾਤ ਨੂੰ ਤਰਜੀਹ ਦੇਣ: ਇੰਦਰਜੀਤ ਸਿੰਘ ਵਿਕਾਸਪੁਰੀ