ਅੰਮ੍ਰਿਤਸਰ - ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਜਮੀਨ ਘੋਟਾਲਾ ਮਾਮਲਾ ਸਾਹਮਣੇ ਆਉਣ ਤੇ ਹਰ ਪੰਥ ਦਰਦੀ ਖੂਨ ਦੇ ਹੰਝੂ ਵਹਾ ਰਿਹਾ ਹੈ। ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਲਈ ਕਰੀਬ 5 ਤੋ 6 ਏਕੜ ਜਮੀਨ ਖ੍ਰੀਦਣ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਭਿੱਟੇਵਡ ਅਤੇ ਅਤਿੰ੍ਰਗ ਕਮੇਟੀ ਵਿਚ ਵਿਰੋਧੀ ਧਿਰ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਜਮੀਨ ਦੇ ਸੌਦੇ ਸਬੰਧੀ ਹੋਣ ਵਾਲੀ ਮੀਟਿੰਗ ਤੋ ਪਹਿਲਾਂ ਬਾਬਾ ਗੁਰਪ੍ਰੀਤ ਸਿੰਘ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਪੱਤਰ ਲਿਖ ਕੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਦੀ ਤਬਦੀਲੀ ਤੇ ਇਤਰਾਜ ਕਰ ਦਿੱਤਾ ਹੈ ਅਤੇ ਨਾਲ ਹੀ ਉਨਾਂ ਕਿਹਾ ਕਿ ਜਮੀਨ ਖ੍ਰੀਦ ਕਰਨ ਸਬੰਧੀ ਪਹਿਲਾਂ ਬਿਆਨਾ ਹੋਣਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ । ਆਪਣੇ ਪੱਤਰ ਵਿਚ ਬਾਬਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਗੁ:ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਜਮੀਨ ਖ੍ਰੀਦ ਕਰਨ ਸਬੰਧੀ ਸਬ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਤੇ ਸਖਤ ਇਤਰਾਜ ਕਰਦਾ ਹਾਂ।ਜਿਸ ਤਰੀਕੇ ਨਾਲ ਜਮੀਨ ਖ੍ਰੀਦ ਕਰਨ ਤੋਂ ਪਹਿਲਾਂ ਮੈਨੇਜਰ ਦੀ ਤਬਦੀਲੀ ਕੀਤੀ ਗਈ ਹੈ।ਇਸ ਤੇ ਕਈ ਸ਼ੰਕੇ ਪੈਦਾ ਹੁੰਦੇ ਹਨ।ਉਪਰੋਕਤ ਹਲਾਤਾਂ ਨੂੰ ਮੁੱਖ ਰੱਖਦਿਆਂ ਮੈਂ ਆਪਣੇ ਆਪ ਨੂੰ ਇਸ ਮੀਟਿੰਗ ਤੋਂ ਵੱਖ ਕਰਦਾ ਹਾਂ ਜੇਕਰ ਇਸ ਸਬੰਧੀ ਕੋਈ ਕਾਰਵਾਈ ਹੋਈ ਤਾਂ ਖ੍ਰੀਦ ਕਰਨ ਵਾਲੇ ਮੈਂਬਰ ਜਾਂ ਸਬ ਕਮੇਟੀ ਜ਼ਿੰਮੇਵਾਰ ਹੋਵੇਗੀ।ਸੰਗਤ ਵੱਲੋਂ ਮਿਲ ਰਹੀਆਂ ਖਬਰਾਂ ਦੇ ਅਧਾਰ ਤੇ ਮੈ ਇਸ ਜ਼ਮੀਨ ਦੀ ਖ੍ਰੀਦ ਤੇ ਸਖ਼ਤ ਇਤਰਾਜ ਕਰਦਾ ਹਾਂ। ਉਨਾ ਪੱਤਰ ਵਿਚ ਅਗੇ ਕਿਹਾ ਕਿ ਜੋ ਸਬ ਕਮੇਟੀ ਬਣੀ ਹੈ ਮੈਂ ਉਸਦਾ ਮੈਂਬਰ ਹਾਂ ਤੇ ਮੈਂ ਉਸ ਜਗ੍ਹਾ ਦਾ ਦੌਰਾ ਵੀ ਕੀਤਾ ਹੈ। ਜਮੀਨ ਖ੍ਰੀਦ ਕਰਨ ਸਬੰਧੀ ਪਹਿਲਾਂ ਬਿਆਨਾ ਹੋਣਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ ਤੇ ਜਮੀਨ ਖ੍ਰੀਦ ਤੋਂ ਪਹਿਲਾਂ ਸ ਗੁਰਬਖਸ਼ ਸਿੰਘ ਦੀ ਤਬਦੀਲੀ ਇੱਕ ਮੈਂਬਰ ਵੱਲੋਂ ਦਬਾਅ ਪਾ ਕੇ ਕਰਾਉਣਾ ਸੰਕੇਤ ਦੇ ਰਿਹਾ ਹੈ ਕਿ ਇਸ ਵਿੱਚ ਕੋਈ ਘਾਲਾ ਮਾਲਾ ਹੈ। ਉਪਰੋਕਤ ਹਲਾਤਾਂ ਨੂੰ ਮੁੱਖ ਰੱਖਦਿਆਂ ਮੈਂ ਇਸ ਮੀਟਿੰਗ ਵਿੱਚ ਸਮੂਲੀਅਤ ਨਾ ਕਰਨ ਦਾ ਫੈਸਲਾ ਕੀਤਾ ਹੈ ਜੇਕਰ ਜਮੀਨ ਖ੍ਰੀਦ ਸਬੰਧੀ ਸਬ ਕਮੇਟੀ ਕੋਈ ਫੈਸਲਾ ਕਰਦੀ ਹੈ ਤਾਂ ਉਹ ਆਪ ਜਿੰਮੇਵਾਰ ਤੇ ਸਿੱਖ ਸੰਗਤ ਨੂੰ ਜੁਆਬਦੇਹ ਹੋਣਗੇ। ਬਾਬਾ ਰੰਧਾਵਾ ਨੇ ਅਗੇ ਕਿਹਾ ਕਿ ਪ੍ਰਧਾਨ ਸਾਹਿਬ ਇਹ ਉਹ ਅਸਥਾਨ ਹੈ ਜਿਥੇ ਗੁਰੂ ਕਿਆ ਨੂੰ ਵਰ ਪ੍ਰਾਪਤ ਹੋਏ ਹਨ।ਮੈਂ ਜ਼ਮੀਨ ਖ੍ਰੀਦ ਕਰਨ ਦੇ ਵਿਰੋਧ ਵਿੱਚ ਨਹੀਂ ਹਾਂ। ਇਸ ਲਈ ਜਮੀਨ ਖ੍ਰੀਦ ਸਬੰਧੀ ਆਪ ਖੁਦ ਅਗਵਾਈ ਕਰੋ ਤੇ ਦੁਬਾਰਾ ਇਮਾਨਦਾਰ ਮੈਂਬਰਾਂ ਤੇ ਮੁਲਾਜਮਾਂ ਦੀ ਡਿਊਟੀ ਲਗਾਉ।ਇਸ ਸਾਰੇ ਮਾਮਲੇ ਤੇ ਗਲ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਕਿਹਾ ਕਿ ਬਾਬਾ ਗੁਰਪ੍ਰੀਤ ਸਿੰਘ ਜੀ ਸਾਲਡੇ ਸਤਿਕਾਰਯੋਗ ਮੈਂਬਰ ਹਨ। ਜਮੀਨ ਮਾਮਲੇ ਤੇ ਅਸੀ ਅੱਜ ਮੀਟਿੰਗ ਬੁਲਾਈ ਸੀ ਜਿਸ ਨੂੰ ਕੁਝ ਕਾਰਨਾਂ ਕਰਕੇ ਰੱਦ ਕਰ ਦਿੱਤਾ ਹੈ। ਉਨਾਂ ਕਿਹਾ ਕਿ ਜਮੀਨ ਖ੍ਰੀਦ ਮਾਮਲੇ ਤੇ ਹਾਲੇ ਤਕ ਕੋਈ ਕਾਰਵਾਈ ਨਹੀ ਹੋਈ।