ਨਵੀਂ ਦਿੱਲੀ - ਭਾਰਤੀ ਪਰਿਵਾਰਾਂ ਵਿੱਚ ਵਿਗਾੜ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਰਤੀ ਪਰਿਵਾਰ ਦੁਨੀਆਂ ਦੀ ਸਭ ਤੋਂ ਮਜ਼ਬੂਤ ਇਕਾਈ ਵਜੋਂ ਜਾਣਿਆ ਜਾਂਦਾ ਹੈ। ਵੱਡੀ ਹਉਮੈ ਕਾਰਨ ਵਿਆਹੁਤਾ ਰਿਸ਼ਤਿਆਂ ਦਾ ਟੁੱਟਣਾ ਬਹੁਤ ਆਮ ਹੋ ਗਿਆ ਹੈ। ਇਸੇ ਚਿੰਤਾ ਦੇ ਸੰਦਰਭ ਵਿੱਚ ਇੱਕ ਮੀਟਿੰਗ ਗੁਰਦੁਆਰਾ ਰਕਾਬ ਗੰਜ ਵਿਖੇ ਹੋਈ। ਇਹ ਚਿੰਤਾ ਬੀਬੀ ਤਰਵਿੰਦਰ ਕੌਰ ਖਾਲਸਾ (ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ) ਦੇ ਸਨਮੁੱਖ ਪ੍ਰਗਟ ਕੀਤੀ ਗਈ ਜੋ ਸਮਾਜਿਕ ਨਿਆਂ, ਬਾਲ ਸਿੱਖਿਆ ਅਤੇ ਸਿਹਤ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਬੀਬੀ ਤਰਵਿੰਦਰ ਕੌਰ ਜੀ ਨੇ ਹਜ਼ਾਰਾਂ ਟੁੱਟੇ-ਫੁੱਟੇ ਪਰਿਵਾਰਾਂ ਨੂੰ ਆਪਣੇ ਵਿਚਾਰਾਂ ਅਤੇ ਸਲਾਹਾਂ ਨਾਲ ਇੱਕ ਨਵੀਂ ਦਿਸ਼ਾ ਦੇ ਕੇ ਖੁਸ਼ਹਾਲ ਜੀਵਨ ਜੀਣ ਦਾ ਵਧੀਆ ਉਪਰਾਲਾ ਕੀਤਾ ਹੈ। ਉਨ੍ਹਾਂ ਦੀ ਵਿਲੱਖਣ ਸ਼ਖਸੀਅਤ ਸਿੱਖਿਆ, ਸਿਹਤ ਅਤੇ ਸਮਾਜਿਕ ਨਿਆਂ ਨੂੰ ਨਵੇਂ ਆਯਾਮ ਪ੍ਰਦਾਨ ਕਰ ਰਹੀ ਹੈ। ਸਰਦਾਰ ਅਮਰਜੀਤ ਸਿੰਘ ਬਵੇਜਾ (ਵਾਈਸ ਚੇਅਰਮੈਨ, ਗੁਰਦੁਆਰਾ ਬੰਗਲਾ ਸਾਹਿਬ) ਅਤੇ ਸ੍ਰੀਮਤੀ ਮਮਤਾ ਕੋਛੜ (ਸਮਾਜ ਸੇਵਿਕਾ ਅਤੇ ਦਿੱਲੀ ਭਾਜਪਾ ਆਗੂ) ਜੋ ਕਿ ਪਿਛਲੇ ਕਈ ਸਾਲਾਂ ਤੋਂ ਪਛੜੇ ਬੱਚਿਆਂ ਲਈ ਕੰਮ ਕਰਦੇ ਹੋਏ, ਬਹੁਤ ਸਾਰੇ ਸੰਸਕਾਰ ਕੇਂਦਰ ਸਥਾਪਿਤ ਕੀਤੇ ਹਨ, ਨੇ ਵੀ ਇਸ ਮੀਟਿੰਗ ਵਿੱਚ ਕਈ ਨਵੇਂ ਵਿਚਾਰ ਪੇਸ਼ ਕੀਤੇ।