ਨੈਸ਼ਨਲ

ਦਿੱਲੀ ਕਮੇਟੀ ਦੇ ਕਾਲਜਾਂ ਵਿਚ ਪ੍ਰੋਫੈਸਰਾਂ ਦੀਆਂ ਭਰਤੀਆਂ ਵਿਚ ਦਸਤਾਰਧਾਰੀ ਨੌਜਵਾਨਾਂ ਦਾ ਹੱਕ ਮਾਰ ਕੇ ਗੈਰ ਸਿੱਖਾਂ ਦੀ ਭਰਤੀ ਚਿੰਤਾਜਨਕ: ਰਮਨਦੀਪ ਸਿੰਘ 

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 11, 2023 09:57 PM

ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਅਤੇ ਕਾਲਜ ਮੈਨੇਜੈਂਟ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਵਿਖੇ ਲੈਬੋਰਟਰੀ ਅਟੈਂਡੈਂਟ ਅਤੇ ਲੈੱਬ ਅਸਿਸਟੈਂਟ (ਨੋਨ ਟੀਚਿੰਗ ਸਟਾਫ) ਦੀਆਂ ਪੋਸਟਾਂ ਲਈ ਹੋਣ ਵਾਲੀਆਂ ਭਰਤੀਆਂ ਵਾਸਤੇ ਆਪਣੀ ਕੌਮ ਦੇ ਪੱਗਾਂ ਵਾਲੇ ਸਾਬਤ ਸੂਰਤ ਸਿੱਖ ਵਿਦਿਆਰਥੀਆਂ ਨੂੰ ਨੌਕਰੀ ‘ਤੇ ਰੱਖਣ ਦੀ ਅਪੀਲ ਕੀਤੀ ਹੈ ।
ਉਹਨਾਂ ਕਿਹਾ ਕਿ ਪਿਛਲੇ ਸਾਲ ਅਤੇ ਇਸ ਸਾਲ ਜੁਲਾਈ-ਅਗੱਸਤ ਮਹੀਨੇ ਆਪਣੇ 4 ਸਿੱਖ ਕਾਲਜਾਂ ਵਿਚ ਪ੍ਰੋਫੈਸਰਾਂ ਦੀਆਂ ਪੋਸਟਾਂ ਲਈ ਇੰਟਰਵਿਊਜ਼ ਹੋਈਆਂ, ਪ੍ਰੰਤੂ ਰੋਸ ਦੀ ਗੱਲ ਕਿ ਪੜ੍ਹੇ ਲਿੱਖੇ ਯੋਗਤਾ ਪ੍ਰਾਪਤ ਸਾਬਤ ਸੂਰਤ ਪੱਗਾਂ ਵਾਲੇ ਯੋਗ ਸਿੱਖ ਨੌਜਵਾਨਾਂ ਦਾ ਹੱਕ ਮਾਰ ਕੇ, ਗੈਰ ਸਿੱਖਾਂ ਨੂੰ ਭਰਤੀ ਕੀਤਾ ਗਿਆ ਹੈ । ਸੰਗਤਾਂ ਦੇ ਰੋਸ ਨਾਲ ਵੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੁਖੀਆਂ ਦੇ ਕੰਨ ਤੇ ਜੂੰ ਨਹੀਂ ਸਰਕੀ । ਸਾਬਤ ਸੂਰਤ ਦਸਤਾਰਧਾਰੀ ਸਿੱਖ ਨੌਜੁਆਨਾਂ ਨੂੰ ਪਛਾੜ ਕੇ, ਸਿੱਖ ਕਾਲਜਾਂ ਦਾ ਸਿੱਖ ਚਰਿਤ੍ਰ ਤਕਰੀਬਨ ਖਤਮ ਹੋ ਗਿਆ ਹੈ । ਪ੍ਰੰਤੂ 17 ਸਤੰਬਰ ਨੂੰ ਲੈਬੋਰਟਰੀ ਅਟੈਂਡੈਂਟ ਅਤੇ ਲੈੱਬ ਅਸਿਸਟੈਂਟ ਦੀਆਂ ਕ੍ਰਮਵਾਰ 40 ਤੇ 2 ਪੋਸਟਾਂ ਲਈ ਹੋ ਰਹੀਆਂ ਪ੍ਰੀਖਿਆਵਾਂ ਲਈ ਮੁਖੀ ਪ੍ਰਬੰਧਕਾਂ ਨੂੰ ਯੋਗ ਦਸਤਾਰਧਾਰੀ ਸਿੱਖ ਨੌਜੁਆਨਾਂ ਨੂੰ ਭਰਤੀ ਕਰਨਾ ਚਾਹੀਦਾ ਹੈ ।
ਯੂਥ ਆਗੂ ਨੇ ਕਿਹਾ ਕਿ ਪ੍ਰੋਫੈਸਰੀਆਂ ਦੀਆਂ ਨੌਕਰੀਆਂ ਵਿਚ ਪੜ੍ਹੇ ਲਿੱਖੇ ਯੋਗਤਾ ਪ੍ਰਾਪਤ ਸਿੱਖ ਨੌਜਵਾਨਾਂ ਦਾ ਹੱਕ ਮਾਰੇ ਜਾਣ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਲਜ ਪ੍ਰਿੰਸੀਪਲ ਅਤੇ ਕਾਲਜ ਚੇਅਰਮੈਨ ਤਰਲੋਚਨ ਸਿੰਘ ਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ।

 

Have something to say? Post your comment

 

ਨੈਸ਼ਨਲ

ਲੋਕ ਸਭਾ ਸਪੀਕਰ ਨੇ ਭਾਜਪਾ ਸਾਂਸਦ ਬਿਧੂੜੀ ਵਿਰੁੱਧ ਸ਼ਿਕਾਇਤ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤੀ

ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਸਿਆਸੀ ਬਦਲਾਖੋਰੀ ਦਾ ਨਤੀਜਾ : ਸਰਨਾ

ਆਪ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ- ਕਾਂਗਰਸ

ਬਾਸਮਤੀ ਚੌਲਾਂ ਲਈ ਐਮ.ਈ.ਪੀ ਵਿਚ ਸੋਧ

ਕਾਨਪੁਰ ਵਿੱਖੇ ਭਾਜਪਾ ਵਰਕਰਾਂ ਵੱਲੋਂ ਸਿੱਖ ਨੌਜਵਾਨ ਨਾਲ ਕੁਟਮਾਰ ਦੀ ਘਟਨਾ ਬੇਹਦ ਮੰਦਭਾਗੀ : ਕੁਲਦੀਪ ਸਿੰਘ ਭੋਗਲ

ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਲਈ ਅਤੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਮੌਜੂਦਾ ਹੁਕਮਰਾਨ ਰੱਚ ਰਹੇ ਹਨ ਸਾਜਿਸ: ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਵੱਲੋਂ ਸਿੱਖ ਮਸਲਿਆਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

ਦਿੱਲੀ ਸਿੱਖ ਕਤਲੇਆਮ ਪੀੜੀਤਾਂ ਨੇ ਆਪਣੀ ਮੰਗਾ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਭਾਈ ਨਿੱਝਰ ਦੇ ਕੱਤਲ ਮਾਮਲੇ 'ਚ ਕੈਨੇਡਾ ਸਰਕਾਰ ਨੂੰ ਮਿਲਿਆ ਅਮਰੀਕਾ ਦਾ ਸਮੱਰਥਨ

ਸੱਜਣ ਕੁਮਾਰ ਨੂੰ ਬਰੀ ਕਰਨ ਦੇ ਮਾਮਲੇ ਵਿਚ ਨਿਆਂਪਾਲਿਕਾ ਦੇ ਫੈਸਲੇ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ : ਦਿੱਲੀ ਗੁਰਦੁਆਰਾ ਕਮੇਟੀ