BREAKING NEWS
1550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਨਾਲ ਲੁਧਿਆਣਾ ਦੇ ਲੱਖਾਂ ਨਿਵਾਸੀਆਂ ਨੂੰ ਮਿਲੇਗਾ ਸਾਫ ਨਹਿਰੀ ਪਾਣੀ : ਕੈਬਿਨਟ ਮੰਤਰੀ ਡਾ. ਰਵਜੋਤ ਸਿੰਘਭਾਰਤ ਸਰਕਾਰ ਕੇਂਦਰੀ ਜਲ ਜੀਵਨ ਮਿਸ਼ਨ ਤਹਿਤ ਪੰਜਾਬ ਦੇ ਪੈਂਡਿੰਗ ਪਏ 111.13 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰੇ: ਮੁੰਡੀਆਨਿਊਜ਼ੀਲੈਂਡ ਦੇ ਵਫ਼ਦ ਵੱਲੋਂ ਪੰਜਾਬ ਦੇ ਡੇਅਰੀ ਅਤੇ ਪਸ਼ੂ ਪਾਲਣ ਸੈਕਟਰ ਵਿੱਚ ਸਹਿਯੋਗੀ ਮੌਕਿਆਂ ਦੀ ਪਹਿਚਾਣਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ 65,607 ਮਗਨਰੇਗਾ ਦੇ ਨਵੇਂ ਜੌਬ ਕਾਰਡ ਬਣੇਪੰਜਾਬ ਸਰਕਾਰ ਨੇ ਮਿਸ਼ਨ ਜੀਵਨਜੋਤ ਅਤੇ ਬੇਸਹਾਰਾ ਬੱਚਿਆਂ ਲਈ 15.95 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਾਰਦਰਸ਼ਤਾ, ਕਾਰਜ਼ਕੁਸ਼ਲਤਾ ਵਧਾਉਣ ਅਤੇ ਪੈਨਸ਼ਨਰਾਂ ਦੀ ਸਹੂਲਤ ਲਈ ਆਈ.ਟੀ. ਅਧਾਰਤ ਵਿੱਤੀ ਮਾਡਿਊਲਾਂ ਦਾ ਉਦਘਾਟਨ

ਪੰਜਾਬ

ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋ ਡੀ.ਐਮ.ਓਜ਼. ਨੂੰ 33,000 ਬੂਟੇ ਲਗਾਉਣ ਤੇ ਕੀਤਾ ਸਨਮਾਨਿਤ

ਕੌਮੀ ਮਾਰਗ ਬਿਊਰੋ | September 18, 2023 09:39 PM

ਚੰਡੀਗੜ੍ਹ-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਪੰਜਾਬ ਨੂੰ ਹਰਿਆ ਭਰਿਆਂ ਰੱਖਣ ਲਈ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸ਼ਹੀਦ ਭਗਤ ਸਿੰਘ ਹਰਿਆਵਲੀ ਲਹਿਤ ਤਹਿਤ ਪੰਜਾਬ ਮੰਡੀ ਬੋਰਡ ਵੱਲੋ 50, 000 ਬੂਟੇ ਲਗਾਉਣ ਦੀ ਮੁਹਿੰਮ ਤਹਿਤ 33, 000 ਲੱਗ ਚੁੱਕੇ ਬੂਟਿਆਂ ਲਈ ਵੱਖ ਵੱਖ ਜਿਲਿਆਂ ਦੇ ਡੀ.ਐਮ.ਓਜ਼. ਨੂੰ ਸਨਮਾਨਿਤ ਕੀਤਾ ਗਿਆ।
ਵਾਤਾਵਰਣ ਨੂੰ ਬਚਾਉਣਾ ਸਾਫ ਸੁਥਰਾ ਰੱਖਣਾ, ਹਰਿਆਲੀ ਪੈਦਾ ਕਰਨਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਤੁਸੀ ਆਪਣੀ ਬਜੁਰਗਾ ਦੀ ਯਾਦ ਵਿੱਚ ਦਰਖਤ ਲਗਾਉ ਅਤੇ ਆਪਣੇ ਆਪ ਦੀ ਯਾਦ ਵਿੱਚ ਵੀ ਇੱਕ ਬੂਟਾ ਜਰੂਰ ਲਗਾਉ ਤਾਂ ਜੋ ਤੁਹਾਨੂੰ ਮਾਨ ਮਹਿਸੂਸ ਹੋ ਸਕੇ ਕਿ ਇਹ ਬੂਟਾ ਮੇਰਾ ਲਾਇਆ ਹੋਇਆ ਹੈ। ਇਸਦੇ ਨਾਲ ਇੱਕ ਤਾ ਬੂਟਿਆਂ ਦੀ ਸਹੀ ਸੰਭਾਲ ਹੋਵੇਗੀ ਅਤੇ ਦੂਜਾ ਮੰਡੀ ਦਾ ਵਾਤਾਵਰਣ ਸਾਫ ਰਹੇਗਾ।
ਪੰਜਾਬ  ਦੀਆਂ ਵੱਖ ਵੱਖ ਮੰਡੀਆਂ ਵਿੱਚ ਨਿੱਜੀ ਤੋਰ ਤੇ ਜਾ ਕੇ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ ਐਸੋਸੀਏਸ਼ਨਾ ਅਤੇ ਐਨ.ਜੀ.ਓਜ਼. ਦੇ ਸਹਿਯੋਗ ਨਾਲ ਪੌਦੋ ਲਗਾਉਣ ਦੀ ਸੁਰੂਆਤ ਕੀਤੀ ਗਈ, ਜਿਸ ਨਾਲ ਸਬੰਧਤ ਇਲਾਕੇ ਦੇ ਵਸਨੀਕਾਂ, ਆੜਤੀਆਂ ਦੇ ਨਾਲ ਨਾਲ ਮੰਡੀ ਬੋਰਡ ਦੇ ਮੁਲਾਜ਼ਮਾਂ ਵਿੱਚ ਵੀ ਇਸ ਮੁਹਿੰਮ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ।
ਇਸ ਮੁਹਿੰਮ ਤਹਿਤ ਸਾਲ 2023-24 ਦੌਰਾਨ ਵੱਖ ਵੱਖ ਮੰਡੀਆਂ ਵਿੱਚ ਮਿਤੀ 30.09.2023 ਤੱਕ 50, 000 ਪੌਦੋ ਦਾ ਟੀਚਾ ਮਿੱਥਿਆ ਗਿਆ ਸੀ। ਪੰਜਾਬ ਮੰਡੀ ਬੋਰਡ ਅਧੀਨ ਆਉਂਦੇ ਸਮੂਹ ਜਿਲਾ ਮੰਡੀ ਅਫਸਾਂ ਨੂੰ ਦਿੱਤੇ ਗਏ ਨਿਰਦੇਸ਼ਾ ਤਹਿਤ ਉਨ੍ਹਾਂ ਵੱਲੋ ਇਸ ਕੰਮ ਵਿੱਚ ਪੂਰਾ ਉਤਸ਼ਾਹ ਦਿਖਾਉਂਦੇ ਹੋਏ ਪੌਦੇ (ਸਮੇਤ ਟ੍ਰੀ ਗਾਰਡ) 100 ਪ੍ਰਸੈਂਟ ਸਾਂਭ ਸੰਭਾਲ ਦੇ ਟੀਚੇ ਨਾਲ ਲਗਵਾਏ ਗਏ ਹਨ। ਇਸ ਸਬੰਧੀ ਸ੍ਰੀ ਮਨਦੀਪ ਸਿੰਘ ਜਿਲ੍ਹਾ ਮੰਡੀ ਅਫਸਰ ਸ੍ਰੀ ਫਤਿਹਗੜ੍ਹ ਸਾਹਿਬ(3200 ਬੂਟੇ), ਸ੍ਰੀ ਜਸਪਾਲ ਸਿੰਘ ਘੁਮਾਣ, ਜਿਲ੍ਹਾ ਮੰਡੀ ਅਫਸਰ ਸੰਗਰੂਰ(3112 ਬੂਟੇ), ਸ੍ਰੀ ਮਨਿੰਦਰਜੀਤ ਸਿੰਘ ਬੇਦੀ ਜਿਲ੍ਹਾ ਮੰਡੀ ਅਫਸਰ ਫਿਰੋਜ਼ਪੁਰ (1846 ਬੂਟੇ) ਅਤੇ ਅਜੇਪਾਲ ਸਿੰਘ ਬਰਾੜ ਜਿਲ੍ਹਾ ਮੰਡੀ ਅਫਸਰ ਪਟਿਆਲ਼ਾ (ਪ੍ਰੋਜੈਕਟ)(ਬਤੋਰ ਕੋਆਰਡੀਨੇਟਰ) ਨੂੰ ਸਭ ਤੋਂ ਵੱਧ ਪੌਦੇ ਲਗਵਾਉਂਣ ਦੇ ਇਵਜ਼ ਵਿੱਚ ਹੌਸਲਾ ਅਫਜ਼ਾਈ ਕਰਦੇ ਹੋਏ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਹੈ।ਜੇਕਰ ਇਹ ਪੌਦੇ ਟੈਂਡਰ ਪ੍ਰਕਿਰਿਆ ਰਾਹੀ ਸਰਕਾਰੀ ਰੇਟਾਂ ਤੇ ਲਗਵਾਏ ਜਾਂਦੇ ਤਾਂ ਇਨ੍ਹਾਂ ਪੌਦਿਆ ਨੂੰ ਲਗਾਉਣ ਤੇ ਲਗਭਗ 8.85 ਕਰੋੜ ਰੁਪਏ ਦਾ ਖਰਚਾ ਆਉਣਾ ਸੀ। 
ਆੜ੍ਹਤੀਆਂ ਐਸੋਸੀਏਸ਼ਨਾ, ਐਨ.ਜੀ.ਓਜ਼., ਤੇ ਕਿਸਾਨ ਜਥੇਬੰਦੀਆਂ ਨਾਲ ਕੀਤੀਆਂ ਗਈਆਂ ਮੀਟਿੰਗਾ ਸਦਕਾ ਇਸ ਮੁਹਿੰਮ ਤਹਿਤ ਉਹਨਾਂ ਵੱਲੋ ਇਹ ਪੋਦੇ ਫ੍ਰੀ ਆਫ ਕਾਸਟ ਲਗਾਏ ਗਏ ਹਨ ਜਿਸ ਨਾਲ ਪੰਜਾਬ ਮੰਡੀ ਬੋਰਡ ਉੱਪਰ ਕੋਈ ਵਿੱਤੀ ਬੋਝ ਵੀ ਨਹੀ ਪਿਆ। ਆਪ ਜੀ ਨੂੰ ਯਕੀਨ ਦਿਵਾਉਂਦਾ ਹਾ ਕਿ ਮੇਰੇ ਵੋੱਲੋ ਅਗਾਂਹ ਤੋਂ ਵੀ ਅਜਿਹੇ ਉਪਰਾਲੇ ਅਤੇ ਮਹੱਤਵਪੂਰਨ ਪ੍ਰਾਪਤੀਆਂ ਕਰਨ ਲਈ ਅਣਥੱਕ ਮਹਨਤ ਕੀਤੀ ਜਾਂਦੀ ਰਹੇਗੀ, ਜਿਸ ਨਾਲ ਪੰਜਾਬ ਸਰਕਾਰ ਅਤੇ ਮਹਿਕਮੇ ਦਾ ਅਕਸ ਉੱਚਾ ਹੋਵੇ। ਇਸ ਮੋਕੇ ਅੰਮ੍ਰਿਤ ਕੋਰ ਗਿੱਲ ਸਕੱਤਰ ਪੰਜਾਬ ਮੰਡੀ ਬੋਰਡ, ਰਾਹੁਲ ਗੁਪਤਾ ਵਧੀਕ ਸਕੱਤਰ, ਗੁਰਦੀਪ ਸਿੰਘ ਇੰਜੀਨੀਅਰ ਇਨ ਚੀਫ, ਜਤਿੰਦਰ ਸਿੰਘ ਭੰਗੂ ਚੀਫ ਇੰਜੀਨੀਅਰ, ਸਮੂਹ ਜਿਲਾ ਮੰਡੀ ਅਫਸਰ, ਅਤੇ ਹੋਰ ਕਈ ਅਧਿਕਾਰੀ ਸਾਹਿਬਾਨ ਹਾਜਰ ਰਹੇ।

Have something to say? Post your comment

 

ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਵੀ-ਬਿਆਸ ਜਲ ਟ੍ਰਿਬਿਊਨਲ ਅੱਗੇ ਜ਼ੋਰਦਾਰ ਢੰਗ ਨਾਲ ਉਭਾਰਿਆ ਸੂਬੇ ਦਾ ਪੱਖ

ਸਰਕਾਰਾਂ ਨੂੰ ਅਮਰੀਕਾ ਤੋਂ ਡਿਪੋਰਟੀਆਂ ਦੇ ਮੁੜ ਵਸੇਬੇ ਲਈ ਕੁਝ ਨਾ ਕੁਝ ਜਰੂਰ ਕਰਨਾ ਚਾਹੀਦਾ ਹੈ

ਮਾਨਸਿਕ ਤੰਦਰੁਸਤੀ ਨੂੰ ਵਧਾਉਣ ਅਤੇ ਨਸ਼ਿਆਂ ਦੀ ਲਾਹਣਤ ਨੂੰ ਖਤਮ ਕਰਨ ਲਈ ਪ੍ਰਭਾਵੀ ਰਣਨੀਤੀ ਤਿਆਰ ਕਰੇਗਾ ਪੰਜਾਬ- ਡਾ. ਬਲਬੀਰ ਸਿੰਘ

ਬੀਬੀ ਸਤਵੰਤ ਕੌਰ ਨੇ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਈ ਜਮਾ

ਅਲਵਿਦਾ ਚਿੱਤਰਕਾਰ ਜਰਨੈਲ ਸਿੰਘ , ਸ੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੇ ਵਿਸਾਰਿਆਂ

1550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਨਾਲ ਲੁਧਿਆਣਾ ਦੇ ਲੱਖਾਂ ਨਿਵਾਸੀਆਂ ਨੂੰ ਮਿਲੇਗਾ ਸਾਫ ਨਹਿਰੀ ਪਾਣੀ : ਕੈਬਿਨਟ ਮੰਤਰੀ ਡਾ. ਰਵਜੋਤ ਸਿੰਘ

ਭਾਰਤ ਸਰਕਾਰ ਕੇਂਦਰੀ ਜਲ ਜੀਵਨ ਮਿਸ਼ਨ ਤਹਿਤ ਪੰਜਾਬ ਦੇ ਪੈਂਡਿੰਗ ਪਏ 111.13 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰੇ: ਮੁੰਡੀਆ

ਕਪਿਲ ਸ਼ਰਮਾ ਤੁਰੰਤ ਜਨਤਕ ਮੁਆਫੀ ਮੰਗੇ, ਨਹੀਂ ਤਾਂ ਬਣਦੀ ਕਾਰਵਾਈ ਲਈ ਤਿਆਰ ਰਹੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ: ਹਰਪਾਲ ਸਿੰਘ ਚੀਮਾ

ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ 52 ਪੁਲਿਸ ਅਧਿਕਾਰੀ ਕੀਤੇ ਬਰਖਾਸਤ