ਨੈਸ਼ਨਲ

ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਕੈਪਟਨ ਅਮਰਿੰਦਰ ਵੱਲੋਂ ਗੁਰੂਘਰ ਦੀ ਲੜਾਈ ਦੱਸਕੇ ਹੁਕਮਰਾਨਾਂ ਦੀ ਬੋਲੀ ਬੋਲਣਾ ਅਫ਼ਸੋਸਨਾਕ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 21, 2023 06:38 PM
ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਇੰਡੀਅਨ ਨਿਵਾਸੀਆ ਨੂੰ ਜਦੋ ਇਹ ਜਾਣਕਾਰੀ ਹੈ ਕਿ ਹਿੰਦੂਤਵ ਹੁਕਮਰਾਨ ਭਾਵੇ ਉਹ ਸੈਟਰ ਵਿਚ ਕੋਈ ਵੀ ਜਮਾਤ ਜਾਂ ਰਾਜ ਭਾਗ ਹੋਵੇ, ਉਸ ਵੱਲੋ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਅਕਸਰ ਹੀ ਸਟੇਟਲੈਸ ਘੱਟ ਗਿਣਤੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ, ਉਨ੍ਹਾਂ ਦੇ ਉੱਚੇ ਸੁੱਚੇ ਮਨੁੱਖਤਾ ਪੱਖੀ ਅਕਸ ਨੂੰ ਦਾਗੀ ਕਰਕੇ ਕੇਵਲ ਹੁਕਮਰਾਨ ਕੌਮਾਂਤਰੀ ਪੱਧਰ ਤੇ ਬਦਨਾਮ ਹੀ ਨਹੀ ਕੀਤਾ ਜਾਂਦਾ ਆ ਰਿਹਾ, ਬਲਕਿ ਸਿੱਖਾਂ ਉਤੇ ਤੱਥਾਂ ਤੋ ਰਹਿਤ ਨਿਰਆਧਾਰ ਦੋਸ਼ ਲਗਾਕੇ ਇਹ ਅਜਿਹਾ ਕਰਦੇ ਆ ਰਹੇ ਹਨ । ਜਦੋਕਿ ਸਿੱਖ ਕੌਮ ਨੇ ਇੰਡੀਆ ਦੀ ਆਜਾਦੀ ਲੈਕੇ ਅੱਜ ਤੱਕ ਹਰ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਈਆ, ਸਰਹੱਦਾਂ ਤੇ ਸਹਾਦਤਾਂ, ਕੁਰਬਾਨੀਆ ਦਿੱਤੀਆ ਹਨ । ਇਸਦੇ ਬਾਵਜੂਦ ਵੀ ਹੁਕਮਰਾਨ ਸਿੱਖਾਂ ਉਤੇ ਸਾਜਸੀ ਹਮਲੇ ਕਰਨ ਤੋ ਬਾਜ ਨਹੀ ਆ ਰਹੇ । ਜੋ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਵਜ਼ੀਰ ਏ ਆਜਮ ਜਸਟਿਨ ਟਰੂਡੋ ਵੱਲੋ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਸੰਬੰਧੀ ਭਾਰਤੀ ਏਜੰਸੀਆ ਨੂੰ ਦੋਸ਼ੀ ਠਹਿਰਾਉਦੇ ਹੋਏ ਸੱਚ ਸਾਹਮਣੇ ਲਿਆਦਾ ਹੈ, ਉਸ ਸੱਚ ਨੂੰ ਝੂਠ ਵਿਚ ਬਦਲਣ ਲਈ ਹੀ ਬੀਜੇਪੀ-ਆਰ.ਐਸ.ਐਸ ਨਾਲ ਸਾਂਝ ਪਾ ਚੁੱਕੇ ਕੈਪਟਨ ਅਮਰਿੰਦਰ ਸਿੰਘ ਰਾਹੀ ਇਹ ਨਿਰਆਧਾਰ ਬਿਆਨਬਾਜੀ ਕਰਵਾਈ ਗਈ ਹੈ ਕਿ ਭਾਈ ਨਿੱਝਰ ਦਾ ਕਤਲ ਭਾਰਤੀ ਏਜੰਸੀਆ ਨੇ ਨਹੀ ਕੀਤਾ ਬਲਕਿ ਇਹ ਉਥੋ ਦੇ ਗੁਰੂਘਰਾਂ ਦੀ ਆਪਸੀ ਲੜਾਈ ਤੇ ਰੰਜਿਸ ਦਾ ਨਤੀਜਾ ਹੈ, ਦੀ ਸਖਤ ਸ਼ਬਦਾਂ ਵਿਚ ਘੋਰ ਨਿੰਦਾ ਕੀਤੀ ਜਾਂਦੀ ਹੈ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖਬਾਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋ ਆਪਣੇ ਭਾਈਵਾਲ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨਾਂ ਦਾ ਪੱਖ ਪੂਰਦੇ ਹੋਏ ਮਿਸਟਰ ਜਸਟਿਨ ਟਰੂਡੋ ਵਜ਼ੀਰ ਏ ਆਜਮ ਦੁਆਰਾ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੇ ਸੱਚ ਨੂੰ ਗੈਰ ਦਲੀਲ ਅਤੇ ਗੈਰ ਇਖਲਾਕੀ ਢੰਗ ਨਾਲ ਝੂਠਲਾੳਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਅਤਿ ਸਰਮਨਾਕ ਕਰਾਰ ਦਿੰਦੇ ਹੋਏ ਅਤੇ ਹੁਕਮਰਾਨਾਂ ਵੱਲੋ ਪੱਗੜੀਧਾਰੀ ਸਿੱਖਾਂ ਦੀ, ਸਿੱਖਾਂ ਵਿਰੁੱਧ ਦੁਰਵਰਤੋ ਕਰਨ ਉਤੇ ਅਤਿ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇ ਦੇ ਤੱਥ ਇਸ ਗੱਲ ਦਾ ਗਵਾਹ ਹਨ ਕਿ ਜਦੋ ਕਦੇ ਵੀ ਕਿਸੇ ਸਿੱਖ ਆਗੂ ਨੇ ਆਪਣੇ ਸਵਾਰਥੀ ਹਿੱਤਾ ਅਧੀਨ ਹੁਕਮਰਾਨਾਂ ਦੀ ਸੋਚ ਨੂੰ ਪੂਰਨ ਕਰਦੇ ਹੋਏ ਸਿੱਖਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਜਾਂ ਸੱਚ ਨੂੰ ਦਬਾਉਣ ਦੀ ਕੋਸਿਸ ਕੀਤੀ ਹੈ ਤਾਂ ਸਿੱਖ ਕੌਮ ਨੇ ਕਦੀ ਵੀ ਅਜਿਹੇ ਸਿੱਖ ਨੂੰ ਪ੍ਰਵਾਨ ਹੀ ਨਹੀ ਕੀਤਾ । ਜਦੋਕਿ 1984 ਵਿਚ ਬਲਿਊ ਸਟਾਰ ਦੇ ਸਮੇ ਹੁਕਮਰਾਨਾਂ ਨੇ ਹਜਾਰਾਂ ਦੀ ਗਿਣਤੀ ਵਿਚ ਨਿਰਦੋਸ਼ਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ । ਫਿਰ ਅਕਤੂਬਰ 1984 ਵਿਚ ਸਿੱਖ ਕੌਮ ਦਾ ਸਾਜਸੀ ਢੰਗ ਨਾਲ ਸਮੁੱਚੇ ਮੁਲਕ ਵਿਚ ਕਤਲੇਆਮ ਕਰਵਾਇਆ । ਫਿਰ ਜਸਵੰਤ ਸਿੰਘ ਖਾਲੜਾ ਵੱਲੋ 25 ਹਜਾਰ ਅਣਪਛਾਤੀਆ ਲਾਸਾ ਦੇ ਵੇਰਵੇ ਇਕੱਠੇ ਕਰਕੇ ਜਦੋ ਸਾਹਮਣੇ ਲਿਆਂਦੇ ਗਏ, ਤਾਂ ਹੁਕਮਰਾਨਾਂ ਨੇ ਭਾਈ ਖਾਲੜਾ ਨੂੰ ਹੀ ਸ਼ਹੀਦ ਕਰਵਾਉਣ ਦੀ ਗੁਸਤਾਖੀ ਕੀਤੀ । ਸਿੱਖ ਕੌਮ ਦੇ ਵੱਡੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆ ਵਿਚ ਮਰਵਾਏ ਗਏ । ਫਿਰ 2000 ਵਿਚ ਜੰਮੂ ਕਸਮੀਰ ਦੇ ਚਿੱਠੀਸਿੰਘਪੁਰਾ ਵਿਚ 43 ਨਿਰਦੋਸ਼ ਸਿੱਖਾਂ ਨੂੰ ਹੁਕਮਰਾਨਾਂ ਨੇ ਇੰਡੀਅਨ ਫ਼ੌਜ ਕੋਲੋ ਸਹੀਦ ਕਰਵਾਇਆ । 30-30, 35-35 ਸਾਲਾਂ ਦੀਆਂ ਸਜਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਨੂੰ ਜੇਲ੍ਹਾਂ ਵਿਚੋ ਹੁਕਮਰਾਨਾਂ ਨੇ ਰਿਹਾਅ ਨਾ ਕੀਤਾ । ਸੱਜਣ ਕੁਮਾਰ ਵਰਗੇ 1984 ਦੇ ਸਿੱਖਾਂ ਦੇ ਕਤਲ ਦੇ ਦੁੱਖਾਂਤ ਦੇ ਮੁੱਖ ਦੋਸ਼ੀ ਨੂੰ ਇਕ ਕੇਸ ਵਿਚੋ ਅਦਾਲਤਾਂ ਵੱਲੋ ਬਰੀ ਕਰ ਦਿੱਤਾ ਜਾਣਾ ਅਤੇ ਅੱਜ ਤੱਕ ਕਿਸੇ ਵੀ ਮੁੱਦੇ ਉਤੇ ਸਿੱਖ ਕੌਮ ਨੂੰ ਇਨਸਾਫ ਨਾ ਦੇਣਾ, ਇਥੋ ਦੇ ਹੁਕਮਰਾਨਾਂ ਦੇ ਜ਼ਬਰ ਨੂੰ ਖੁੱਦ ਪ੍ਰਤੱਖ ਕਰਦਾ ਹੈ । 
 
ਕੈਪਟਨ ਅਮਰਿੰਦਰ ਸਿੰਘ ਕਿਨ੍ਹਾਂ ਤੱਥਾਂ ਦੇ ਆਧਾਰ ਤੇ ਸਿੱਖ ਨੌਜਵਾਨਾਂ ਦੇ ਹੋ ਰਹੇ ਸਾਜਸੀ ਕਤਲਾਂ ਨੂੰ ਆਪਸੀ ਰੰਜਿਸ ਦਰਸਾਉਣ ਦੀ ਗੱਲ ਕਰ ਰਹੇ ਹਨ ? ਉਸਨੂੰ ਜਨਤਕ ਕਰਨ ਜਾਂ ਫਿਰ ਸਿੱਖਾਂ ਉਤੇ ਲਗਾਏ ਗਏ ਨਿਰਆਧਾਰ ਦੋਸ ਨੂੰ ਵਾਪਸ ਲੈਕੇ ਸਿੱਖ ਕੌਮ ਤੋ ਮੁਆਫ਼ੀ ਮੰਗਣ । ਉਨ੍ਹਾਂ ਕਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਬੀਜੇਪੀ-ਆਰ.ਐਸ.ਐਸ ਵਾਲਿਆ ਨੂੰ ਖੁਸ਼ ਕਰਨ ਲਈ ਇਹ ਗੈਰ ਇਖਲਾਕੀ ਅਮਲ ਕਰ ਰਹੇ ਹਨ, ਸੈਟਰ ਦੀ ਮੋਦੀ ਮੁਤੱਸਵੀ ਸਰਕਾਰ ਵੱਲੋ ਸ੍ਰੀ ਜਸਟਿਨ ਟਰੂਡੋ ਦੇ ਪ੍ਰਗਟਾਏ ਸੱਚ ਨੂੰ ਉੱਚੀ ਆਵਾਜ ਵਿਚ ਝੁਠਲਾਉਣ ਅਤੇ ਅੱਜ ਫਿਰ ਕੈਨੇਡਾ ਵਿਚ ਸੁਖਦੂਲ ਸਿੰਘ ਸੁੱਖਾਂ ਨਾਮ ਦੇ ਸਿੱਖ ਨੌਜਵਾਨ ਨੂੰ ਮਾਰ ਦੇਣ ਦੀ ਕਾਰਵਾਈ ਹੋਈ ਹੈ, ਇਹ ਸਭ ਹਕੂਮਤ ਦੀਆਂ ਉਨ੍ਹਾਂ ਸੋਚੀਆ, ਸਮਝੀਆ ਸਾਜਿਸ ਦਾ ਹਿੱਸਾ ਹੈ ਜਿਸ ਅਧੀਨ ਬੀਤੇ ਸਮੇ ਵਿਚ ਹੁਕਮਰਾਨਾਂ ਨੇ ਬਾਲਾਕੋਟ ਸਰਜੀਕਲ ਸਟਰਾਈਕ ਕੀਤਾ ਸੀ । ਇਹ ਉਸੇ ਤਰ੍ਹਾਂ ਦੀਆਂ ਕਾਰਵਾਈਆ ਕੀਤੀਆ ਜਾ ਰਹੀਆ ਹਨ ਤਾਂ ਜੋ ਆਉਣ ਵਾਲੀਆ 2024 ਦੀਆਂ ਪਾਰਲੀਮੈਟ ਚੋਣਾਂ ਵਿਚ ਬਹੁਗਿਣਤੀ ਹਿੰਦੂਤਵੀਆ ਨੂੰ ਗੁੰਮਰਾਹ ਕਰਕੇ, ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਕੇ ਇਹ ਚੋਣਾਂ ਜਿੱਤ ਸਕਣ । ਲੇਕਿਨ ਹੁਕਮਰਾਨ ਅਤੇ ਉਨ੍ਹਾਂ ਦੀਆਂ ਸਿੱਖ ਵਿਰੋਧੀ ਸਾਜਿਸਾਂ ਵਿਚ ਭਾਗੀਦਾਰ ਬਣਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਸਿੱਖ ਇਸ ਲਈ ਕਾਮਯਾਬ ਨਹੀ ਹੋ ਸਕਣਗੇ ।

Have something to say? Post your comment

 

ਨੈਸ਼ਨਲ

ਪਾਕਿਸਤਾਨ ਨੇ ਚਾਰ ਘੰਟਿਆਂ ਦੇ ਅੰਦਰ ਜੰਗਬੰਦੀ ਦੀ ਕੀਤੀ ਉਲੰਘਣਾ , ਜੰਮੂ-ਕਸ਼ਮੀਰ ਦੇ ਕਈ ਸ਼ਹਿਰਾਂ ਵਿੱਚ ਹਵਾਈ ਹਮਲੇ

ਆਪ੍ਰੇਸ਼ਨ ਸਿੰਦੂਰ:  ਫੌਜੀ ਅਤੇ ਕੂਟਨੀਤਕ ਦੋਵਾਂ ਮੋਰਚਿਆਂ 'ਤੇ ਭਾਰਤ ਦੀ ਹੋਈ ਜਿੱਤ

ਸਦਰ ਬਾਜ਼ਾਰ ਦੇ ਵਪਾਰੀ ਸਰਕਾਰੀ ਹੁਕਮਾਂ ਦੀ ਕਰਨਗੇ ਪਾਲਣਾ - ਫੇਸਟਾ

ਵਿਕਰਮਜੀਤ ਸਾਹਨੀ ਨੇ ਪਾਕਿਸਤਾਨ ਨੂੰ ਆਈਐਮਐਫ ਦੇ ਬੇਲਆਉਟ 'ਤੇ ਚਿੰਤਾ ਪ੍ਰਗਟਾਈ

ਹਰਮੀਤ ਕਾਲਕਾ ਅਤੇ ਜਗਦੀਪ ਕਾਹਲੋਂ ਵੱਲੋਂ ਸਰਨਾ ਤੇ ਜੀ.ਕੇ. ਨੂੰ ਦਿੱਲੀ ਕਮੇਟੀ ਦੇ ਕੰਮਕਾਜ ਦੇ ਮੁੱਦੇ ’ਤੇ ਜਨਤਕ ਤੌਰ ’ਤੇ ਬਹਿਸ ਦੀ ਚੁਣੌਤੀ

ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਮਾਵਾਂ ਨੂੰ ਸਮਰਪਿਤ "ਮਾਂ ਦਿਵਸ" ਨੂੰ ਉਤਸ਼ਾਹ ਨਾਲ ਮਨਾਇਆ

ਜੰਗਬੰਦੀ ਤੋਂ ਬਾਅਦ, ਕਾਂਗਰਸ ਨੇ ਸਰਬ ਪਾਰਟੀ ਮੀਟਿੰਗ ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ

ਭਾਰਤ ਨੇ ਆਪਣੀਆਂ ਸ਼ਰਤਾਂ 'ਤੇ ਕੀਤਾ ਜੰਗਬੰਦੀ ਦਾ ਐਲਾਨ , ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ

ਪਾਕਿਸਤਾਨ ਨੇ ਭਾਰਤੀ ਸ਼ਹਿਰਾਂ 'ਤੇ 300-400 ਡਰੋਨ ਦਾਗੇ, ਫੌਜ ਨੇ ਕੀਤਾ ਨਾਕਾਮ

ਭਾਰਤ ਅਤੇ ਪਾਕਿਸਤਾਨ ਆਪਣੇ ਮਤਭੇਦਾਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਕੂਟਨੀਤੀ ਅਤੇ ਗੱਲਬਾਤ ਨੂੰ ਤਰਜੀਹ ਦੇਣ: ਇੰਦਰਜੀਤ ਸਿੰਘ ਵਿਕਾਸਪੁਰੀ