ਖੇਡ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

ਹਰਦਮ ਮਾਨ/ਕੌਮੀ ਮਾਰਗ ਬਿਊਰੋ | October 11, 2023 09:29 PM

 

ਸਰੀ-ਇੰਟਰਨੈਸ਼ਨਲ ਸਟੂਡੈਂਟ ਯੂਨੀਅਨ (ISU) ਵੱਲੋਂ ਬੀਤੇ ਦਿਨੀਂ ਸਰੀ ਦੇ ਪ੍ਰਿੰਸੈਸ ਮਾਰਗਰੇਟ ਪਾਰਕ ਵਿਖੇ ਤੀਜਾ ਪੇਂਡੂ ਖੇਡ ਮੇਲਾ 2023 ਕਰਵਾਇਆ ਗਿਆ ਜਿਸ 800 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ

ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਅਤੇ ਸਕੱਤਰ ਰੋਮਨਪ੍ਰੀਤ ਨੇ ਦੱਸਿਆ ਹੈ ਕਿ ਖੇਡ ਮੇਲੇ ਵਿਚ ਕ੍ਰਿਕਟ,  ਵਾਲੀਬਾਲ,  ਬੈਡਮਿੰਟਨ,  ਮਿਊਜ਼ੀਕਲ ਚੇਅਰ,  ਸੀਪ ਆਦਿ ਦੇ ਮੁਕਾਬਲੇ ਕਰਵਾਏ ਗਏ।

ਕ੍ਰਿਕਟ ਮੁਕਾਬਲੇ ਵਿਚ ਬਾਬਾ ਇਲੈਵਨ ਦੀ ਟੀਮ ਜੇਤੂ ਰਹੀ ਅਤੇ ਸਮਰ ਇਲੈਵਨ ਰਨਰ ਅੱਪ ਰਹੀ। ਬੈਡਮਿੰਟਨ ਵਿਚ ਰੁਪਿੰਦਰ ਕੌਰ ਢਿੱਲੋਂ ਨੇ ਜਿੱਤ ਹਾਸਲ ਕੀਤੀ। ਵਾਲੀਬਾਲ ਮੁਕਾਬਲੇ ਵਿਚ ਬੀ.ਸੀ. ਫਰੈਂਡਲੀ ਵਾਲੀਬਾਲ ਕਲੱਬ ਦੀ ਟੀਮ ਜੇਤੂ ਬਣੀ ਅਤੇ ਸਰੀ ਸਪਾਈਕਰ ਰਨਰ ਅੱਪ ਰਹੀ। ਮਿਊਜ਼ੀਕਲ ਚੇਅਰ ਦਾ ਦਿਲਚਸਪ ਮੁਕਾਬਲਾ ਸੁਖਮਨ ਗਿੱਲ ਨੇ ਆਪਣੇ ਨਾਮ ਕੀਤਾ। ਯੂਨੀਅਨ ਵੱਲੋਂ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮ ਪ੍ਰਦਾਨ ਕੀਤੇ ਗਏ। ਮੁਕਾਬਲੇ ਦੌਰਾਨ ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਯੂਨੀਅਨ ਵੱਲੋਂ ਖੇਡ ਮੇਲੇ ਦੇ ਸਹਿਯੋਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਦਿੱਤੇ ਗਏ।

 

Have something to say? Post your comment

 
 
 

ਖੇਡ

ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਆਲ ਵਿਖੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਵਾਇਆ ਗਿਆ ਕਬੱਡੀ ਕੱਪ ਇਤਿਹਾਸਕ ਯਾਦਾਂ ਛੱਡ ਗਿਆ: ਮਿਨਹਾਸ

ਓਲੰਪਿਕ ਵਿੱਚ ਭਾਰਤ ਲਈ ਤਗਮੇ ਜਿੱਤਣ ਵਾਲੇ ਬਲਬੀਰ ਸਿੰਘ ਖੁੱਲਰ ਦੀ ਕਹਾਣੀ

ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ ਕਬੱਡੀ ਕਲਬ ਅਤੇ ਸ਼ਾਨ-ਏ-ਪੰਜਾਬ ਐਸੋਸੀਏਸਨ ਵੱਲੋ ਕਰਵਾਏ ਗਏ ਕਬੱਡੀ ਕੱਪ

ਟਰਬਨ ਟੋਰਨਾਡੋ ਫੌਜਾ ਸਿੰਘ ਦੀ ਯਾਦ ਵਿੱਚ ਬਣੇਗਾ ਸਪੋਰਟਸ ਕੰਪਲੈਕਸ: ਵਿਕਰਮਜੀਤ ਸਿੰਘ ਸਾਹਨੀ

25 ਜੂਨ ਵਿਸ਼ੇਸ਼: ਟੀਮ ਇੰਡੀਆ ਮਜ਼ਬੂਤ ​​ਵੈਸਟ ਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ

ਗੱਤਕਾ ਪੀਥੀਅਨ ਖੇਡਾਂ ਚ ਸ਼ਾਮਲ - ਕੌਮਾਂਤਰੀ ਮੁਕਾਬਲੇ ਹੋਣਗੇ ਅਗਲੇ ਸਾਲ : ਬਿਜੇਂਦਰ ਗੋਇਲ

ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ - ਹਰਜੀਤ ਸਿੰਘ ਗਰੇਵਾਲ

ਅਰਸ਼ਦੀਪ ਕੋਲ ਹੈੱਡ ਦਾ ਹੱਲ ਹੈ, ਕੀ ਸ਼੍ਰੇਅਸ ਫਾਰਮ ਵਿੱਚ ਵਾਪਸ ਆਵੇਗਾ?

ਸੇਲਿਬ੍ਰਿਟੀ ਕ੍ਰਿਕੇਟ ਲੀਗ ਦੇ ਫਾਈਨਲ ਵਿੱਚ ਪਹੁੰਚਣ ਲਈ ਟੀਮ "ਪੰਜਾਬ ਦੇ ਸ਼ੇਰ" 'ਤੇ ਮਾਣ: ਮਨਜੀਤ ਸਿੰਘ ਜੀਕੇ

28ਵੀਆਂ ਪੁਰੇਵਾਲ ਖੇਡਾਂ - ਕੁਸ਼ਤੀ ਵਿੱਚ ਭਾਰਤ ਸਮੇਤ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਜ਼ੋਰ ਦਿਖਾਇਆ