ਨਵੀਂ ਦਿੱਲੀ -ਬੀਤੀ 3 ਅਗਸਤ ਨੂੰ ਮੌਂਟਰੀਆਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਵਾਇਆ ਗਿਆ ਕਬੱਡੀ ਕੱਪ ਇਤਿਹਾਸਕ ਹੋ ਨਿਬੜਿਆ । ਇਸ ਟੂਰਨਾਮੈਂਟ ਅੰਦਰ ਦੱਸ ਹਜਾਰ ਤੋ ਵੱਧ ਦਰਸਕਾ ਨੇ ਵੱਖ ਵੱਖ ਮੈਚਾ ਦਾ ਅਨੰਦ ਮਾਣਿਆ । ਇਸ ਟੂਰਨਾਮੈਂਟ ਵਿਚ ਵਡੀ ਗਿਣਤੀ ਅੰਦਰ ਬੀਬੀਆਂ ਨੇ ਸਮੂਲੀਅਤ ਕਰਕੇ ਉਨ੍ਹਾਂ ਵਲੋਂ ਖੇਲ ਪ੍ਰੇਮੀ ਹੋਣ ਦਾ ਸੁਨੇਹਾ ਦਿੱਤਾ ਗਿਆ । ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਮਨਿਹਾਸ ਵੱਲੋਂ ਜਿਹਨਾ ਦੇ ਸਹਿਯੋਗ ਸਦਕਾ ਇਹ ਟੂਰਨਾਮੈਂਟ ਕਰਵਾਇਆ ਗਿਆ ਸੀ ਉਨ੍ਹਾਂ ਸਮੂਹ ਪਰਮੋਟਰ ਵੀਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ । ਇਸ ਮੌਕੇ ਦਰਸ਼ਕਾਂ ਦਾ ਵੀਂ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਅਨੁਸ਼ਾਸਨ ਵਿੱਚ ਰਹਿ ਕੇ ਕੱਬਡੀ ਦੇ ਮੈਚਾ ਦਾ ਅਨੰਦ ਮਾਣਿਆ । ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਜਸਵਿੰਦਰ ਸਿੰਘ ਨੇ ਦਸਿਆ ਕਿ ਇਸ ਟੂਰਨਾਮੈਂਟ ਨੂੰ ਕਰਵਾਉਣ ਵਿਚ ਗੁਰਦੁਆਰਾ ਪਰਬੰਧਕ ਕਮੇਟੀ ਵਲੋਂ ਹਰ ਪੱਖ ਤੋ ਸਹਿਯੋਗ ਕੀਤਾ ਗਿਆ ਸੀ । ਇਸ ਮੌਕੇ ਉੱਘੇ ਕਬੱਡੀ ਪਰਮੋਟਰ ਪਰਮਿੰਦਰ ਸਿੰਘ ਪਾਗਲੀ ਵੱਲੋ ਹਰ ਸਾਲ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਦਸਿਆ ਕਿ ਮੌਂਟਰੀਆਲ ਦੇ ਜਿਹੜੇ ਬੱਚੇ ਕੱਬਡੀ ਖੇਡਣਾ ਚਾਹੁੰਦੇ ਹਨ ਉਹਨਾ ਨਾਲ ਸੰਪਰਕ ਕਰ ਸਕਦੇ ਹਨ । ਇਸ ਮੌਕੇ ਸ਼ਾਨ ਏ ਪੰਜਾਬ ਦੇ ਪ੍ਰਧਾਨ ਵੱਲੋਂ ਸ਼ਾਨ ਏ ਪੰਜਾਬ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਗਈ ਜਿਹਨਾ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਸਫਲਤਾ ਪੂਰਵਕ ਨੇਪਰੇ ਚੜਿਆ ਸੀ। ਟੂਰਨਾਮੈਂਟ ਵਿਚ ਸਹਿਯੋਗ ਕਰਣ ਵਾਲਿਆਂ ਵਿੱਚ ਬਲਰਾਜ ਸਿੰਘ ਢਿੱਲੋ, ਜਤਿੰਦਰ ਸਿੰਘ ਮੁਲਤਾਨੀ, ਜਸਵਿੰਦਰ ਸਿੰਘ, ਸਰਬਜੀਤ ਸਿੰਘ ਮਿਨਹਾਸ, ਗੁਰਦੀਪ ਜੰਡੂ, ਪਰਮਿੰਦਰ ਸਿੰਘ ਪਾਗਲੀ, ਰਣਵੀਰ ਸਿੰਘ ਸੰਧੂ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ ।