ਨਵੀਂ ਦਿੱਲੀ -ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਕੌਂਸਲਰ ਡਿੰਪਲ ਚੱਡਾ ਨੇ ਅੱਜ ਕੇਸ਼ੋਪੁਰ ਮੰਡੀ ਦੇ ਸਾਹਮਣੇ ਛੱਤਘਾਟ ਵਿਖੇ ਪਹੁੰਚ ਕੇ ਪੂਰਵਾਂਚਲ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੈਲੀਕਾਪਟਰ ਤੋਂ ਛੱਠ ਦਾ ਤਿਉਹਾਰ ਮਨਾ ਰਹੇ ਸਮੂਹ ਲੋਕਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ । ਪੂਰਵਾਂਚਲ ਛਠ ਸੰਮਤੀ ਦੇ ਲੋਕਾਂ ਨੇ ਡਿੰਪਲ ਚੱਡਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ 'ਤੇ ਛਠ ਮਈਆ ਦੀ ਪੂਜਾ ਕਰਨ ਵਾਲੀਆਂ ਔਰਤਾਂ ਨੂੰ ਫਲ ਵੀ ਵੰਡੇ ।
ਪੱਛਮੀ ਦਿੱਲੀ ਦੇ ਮੇਜਰ ਭੁਪਿੰਦਰ ਸਿੰਘ ਨਗਰ ਤੋਂ ਸਾਬਕਾ ਕੌਂਸਲਰ ਰਹਿ ਚੁੱਕੇ ਡਿੰਪਲ ਚੱਡਾ ਨੇ ਦੱਸਿਆ ਕਿ ਉਨ੍ਹਾਂ ਦੇ ਕੌਂਸਲਰ ਦੇ ਕਾਰਜਕਾਲ ਦੌਰਾਨ ਇੱਥੇ ਆਰਜ਼ੀ ਤੌਰ ’ਤੇ ਛੱਠ ਘਾਟ ਬਣਵਾਇਆ ਗਿਆ ਸੀ ਪਰ ਅੱਜ ਦੇਖਣ ਵਿੱਚ ਆਉਂਦਾ ਹੈ ਕਿ ਹਰ ਸਾਲ ਤਿਉਹਾਰਾਂ ਦੇ ਮੌਕੇ ’ਤੇ ਹੀ ਛੱਠ ਘਾਟ ਬਣਦੇ ਹਨ। ਬਹੁਤ ਸਾਰੇ ਲੋਕ ਇੱਥੇ ਪੂਜਾ ਦਾ ਆਨੰਦ ਮਾਣਦੇ ਹਨ। ਜਿਸ ਕਾਰਨ ਉਨ੍ਹਾਂ ਨੇ ਪੂਰਵਾਂਚਲ ਸੇਵਾ ਸੰਮਤੀ ਅਤੇ ਪੂਰਵਾਂਚਲ ਦੇ ਸਮੂਹ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਜਨਤਾ ਉਨ੍ਹਾਂ ਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤਾਂ ਅਗਲੇ ਸਾਲ ਛਠ ਤਿਉਹਾਰ ਤੋਂ ਪਹਿਲਾਂ ਇੱਥੇ ਪੱਕੇ ਤੌਰ 'ਤੇ ਛਠ ਘਾਟ ਦਾ ਨਿਰਮਾਣ ਕਰਵਾਇਆ ਜਾਵੇਗਾ। ਤਾਂ ਜੋ ਕਿਸੇ ਨੂੰ ਵੀ ਇਸ ਤਿਉਹਾਰ ਨੂੰ ਮਨਾਉਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਭਾਜਪਾ ਆਗੂ ਰਾਜੀਵ ਬੱਬਰ ਸਮੇਤ ਹੋਰ ਕਈ ਸਿਆਸੀ ਸ਼ਖ਼ਸੀਅਤਾਂ ਨੇ ਵੀ ਪਹੁੰਚ ਕੇ ਛੱਠ ਦੇ ਤਿਉਹਾਰ ਦੀ ਵਧਾਈ ਦਿੱਤੀ।