ਨੈਸ਼ਨਲ

ਬੰਦੀ ਸਿੰਘਾਂ ਦੀ ਰਿਹਾਈ ਲਈ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਅਰਦਾਸ ਵਿਚ ਬਿਨ੍ਹਾਂ ਕਿਸੇ ਡਰ-ਭੈ ਤੋ ਸਮੂਲੀਅਤ ਕੀਤੀ ਜਾਏ : ਟਿਵਾਣਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 20, 2023 11:20 PM

ਨਵੀਂ ਦਿੱਲੀ-“ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਕੌਮ ਤੇ ਸੰਗਠਨਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਸਮੂਹਿਕ ਅਰਦਾਸ ਵਿਚ ਸਿੱਖਾਂ ਨੂੰ ਸਾਮਿਲ ਹੋਣ ਤੋ ਜ਼ਬਰੀ ਰੋਕਣ ਲਈ ਜੋ ਭਗਵੰਤ ਮਾਨ ਸਰਕਾਰ ਵੱਲੋ ਛਾਪੇ ਮਾਰ ਕੇ ਘਰਾਂ ਵਿਚ ਨਜਰ ਬੰਦ ਕਰਨ ਅਤੇ ਇਸ ਅਰਦਾਸ ਵਿਚ ਵਿਘਨ ਪਾਉਣ ਦੀਆਂ ਜੋ ਅਤਿ ਦੁੱਖਦਾਇਕ ਅਤੇ ਅਸਹਿ ਕਾਰਵਾਈਆ ਹੋਈਆ ਹਨ, ਉਹ ਸਿੱਖ ਧਰਮ ਦੇ ਉੱਦਮਾਂ ਵਿਚ ਸਿੱਧੀ ਦਖਲ ਅੰਦਾਜੀ ਹੈ ਅਤੇ ਨਿੰਦਣਯੋਗ ਹੈ ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ । ਭਗਵੰਤ ਮਾਨ ਨੇ ਇਹ ਕਾਰਵਾਈ ਕਰਕੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਪੰਜਾਬ ਦੀ ਸਰਕਾਰ ਆਰ.ਐਸ.ਐਸ ਤੇ ਹਿੰਦੂਤਵ ਸੰਗਠਨ ਦੇ ਇਸਾਰੇ ਤੇ ਉਨ੍ਹਾਂ ਸਿੱਖ ਵਿਰੋਧੀ ਹੁਕਮਾ ਨੂੰ ਲਾਗੂ ਕਰਕੇ ਪੰਜਾਬ ਸਰਕਾਰ ਨੇ ਸਿੱਖ ਕੌਮ ਨਾਲ ਇਕ ਨਵੀ ਭਾਜੀ ਪਾਈ ਹੈ ਜਿਸਦੇ ਨਤੀਜੇ ਕਦਾਚਿਤ ਸੂਬੇ ਤੇ ਸਰਕਾਰ ਦੇ ਪੱਖ ਵਿਚ ਨਹੀ ਨਿਕਲ ਸਕਣਗੇ । ਬਲਕਿ ਪਹਿਲੇ ਹੀ ਵੱਡੇ ਪੱਧਰ ਤੇ ਵਿਗੜੀ ਹੋਈ ਕਾਨੂੰਨੀ ਸਥਿਤੀ ਨੂੰ ਹੋਰ ਵਿਸਫੋਟਕ ਬਣਾਉਣ ਵਾਲੀਆ ਕਾਰਵਾਈਆ ਹਨ ਜੋ ਅਤਿ ਸ਼ਰਮਨਾਕ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਬਿਨ੍ਹਾਂ ਤੇ ਆਪਣੀ ਕੌਮੀ, ਧਾਰਮਿਕ ਨੀਤੀ ਪ੍ਰਤੀ ਪਾਰਟੀ ਮੁੱਖ ਦਫਤਰ ਤੋ ਬਿਆਨ ਜਾਰੀ ਕਰਦੇ ਹੋਏ ਭਗਵੰਤ ਮਾਨ ਸਰਕਾਰ ਦੀ ਸਿੱਖ ਧਰਮ ਵਿਚ ਸਿੱਧੀ ਦਖਲ ਅੰਦਾਜੀ ਕਰਨ ਦੇ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਥੋ ਦੀ ਸਥਿਤੀ ਨੂੰ ਹਕੂਮਤੀ ਪੱਧਰ ਤੇ ਹੋਰ ਵਿਸਫੋਟਕ ਬਣਾਉਣ ਦੀ ਕਾਰਵਾਈ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਇਕ ਸਿੱਖ ਪਰਿਵਾਰ ਵਿਚੋ ਹਨ, ਜਿਨ੍ਹਾਂ ਨੂੰ ਸਿੱਖਾਂ ਦੇ ਫਖ਼ਰ ਵਾਲੇ ਇਤਿਹਾਸ ਬਾਰੇ ਜਾਣਕਾਰੀ ਹੈ, ਫਿਰ ਉਹ ਬੀਜੇਪੀ-ਆਰ.ਐਸ.ਐਸ, ਕੇਜਰੀਵਾਲ ਆਦਿ ਹਿੰਦੂਤਵ ਆਗੂਆ ਦੀ ਜੀ ਹਜੂਰੀ ਕਰਦੇ ਹੋਏ ਸਿੱਖ ਕੌਮ ਨਾਲ ਕਿਸ ਮਕਸਦ ਦੀ ਪ੍ਰਾਪਤੀ ਲਈ ਅਜਿਹੀ ਮੱਥਾ ਲਗਾਉਣ ਦੀ ਗੁਸਤਾਖੀ ਕਰ ਰਹੇ ਹਨ ? ਉਨ੍ਹਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਸ ਕਿਸਾਨ ਅੰਦੋਲਨ ਨੂੰ ਕੁੱਚਲਣ ਲਈ ਕੱਟੜਵਾਦੀ ਸ੍ਰੀ ਮੋਦੀ ਤੇ ਹਿੰਦੂਤਵ ਸੰਗਠਨਾਂ ਨੇ ਤਿੱਲ ਦਾ ਜੋਰ ਲਗਾਇਆ, ਪਰ ਫਿਰ ਵੀ ਕਿਸਾਨ ਅੰਦੋਲਨ ਨੂੰ ਦਬਾਉਣ ਵਿਚ ਸੈਟਰ ਸਰਕਾਰ ਕਾਮਯਾਬ ਨਹੀ ਹੋ ਸਕੀ । ਬਲਕਿ ਸ੍ਰੀ ਮੋਦੀ ਨੂੰ ਖੁਦ ਥੁੱਕ ਕੇ ਚੱਟਣਾ ਪਿਆ । ਫਿਰ ਭਗਵੰਤ ਮਾਨ ਸਿੱਖ ਕੌਮ ਦੇ ਗੁਰੂਘਰਾਂ ਦੀਆਂ ਪ੍ਰਚੱਲਿਤ ਮਰਿਯਾਦਾਵਾ ਵਿਚ ਹਕੂਮਤੀ ਪੱਧਰ ਤੇ ਦਖਲ ਦੇ ਕੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ ਕਰਨ ਦੀ ਗੱਲ ਕਰ ਰਹੇ ਹਨ ਜਾਂ ਤਾਕਤ ਦੇ ਨਸੇ ਵਿਚ ਅਜਿਹਾ ਕਰ ਰਹੇ ਹਨ । ਜਿਸਦੇ ਨਤੀਜੇ ਉਨ੍ਹਾਂ ਦੀ ਹਕੂਮਤ ਤੇ ਪ੍ਰਬੰਧ ਦੇ ਵਿਰੁੱਧ ਹੀ ਜਾਣਗੇ । ਉਨ੍ਹਾਂ ਕਿਹਾ ਕਿ ਜਦੋ ਸਿੱਖ ਕੌਮ ਨੂੰ ਅਹਿਮਦਸਾਹ ਅਬਦਾਲੀ, ਨਾਦਰ ਸਾਹ, ਤੈਮੂਰ, ਔਰੰਗਜੇਬ ਵਰਗੇ ਜਾਬਰ ਤੇ ਜਾਲਮ ਹੁਕਮਰਾਨ ਆਪਣੇ ਸਰਬੱਤ ਦੇ ਭਲੇ ਤੇ ਕੌਮੀ ਨਿਸ਼ਾਨੇ ਤੋ ਥਿੜਕਾਉਣ ਵਿਚ ਕਾਮਯਾਬ ਨਹੀ ਹੋ ਸਕੇ, ਫਿਰ ਇਸ ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਉਹ ਅਜਿਹੀ ਗੁਸਤਾਖੀ ਨਾ ਕਰੇ ਜਿਸ ਨਾਲ ਭਗਵੰਤ ਮਾਨ ਤੇ ਉਸਦੀ ਸਰਕਾਰ ਨੂੰ ਕੌਮਾਂਤਰੀ ਪੱਧਰ ਤੇ ਨਮੋਸ਼ੀ ਝੱਲਣੀ ਪਵੇ ।
ਸ. ਟਿਵਾਣਾ ਨੇ ਸਮੁੱਚੀ ਕੌਮ, ਸਿੱਖ ਸੰਗਠਨਾਂ ਨੂੰ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਭਾਵੇ ਉਹ ਕਿਸੇ ਵੀ ਸਿਆਸੀ ਜਾਂ ਧਾਰਮਿਕ ਸੰਗਠਨ ਨਾਲ ਸੰਬੰਧਤ ਹੋਣ, ਉਹ ਆਪਣੇ ਵਿਚਾਰਿਕ ਵਖਰੇਵਿਆ ਤੋ ਉੱਚਾ ਉੱਠਕੇ ਅਜਿਹੇ ਕੌਮੀ ਤੇ ਸਮੂਹਿਕ ਪ੍ਰੋਗਰਾਮਾਂ ਵਿਚ ਆਪਣੀ ਕੌਮੀ ਜਿੰਮੇਵਾਰੀ ਸਮਝਕੇ ਹਰ ਖੇਤਰ ਵਿਚ ਯੋਗਦਾਨ ਪਾਉਣ ਅਤੇ ਜੋ ਆਉਣ ਵਾਲੇ ਸਮੇ ਵਿਚ ਜੋ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਸਾਥੀਆ ਅਤੇ ਬੀਤੇ ਲੰਮੇ ਸਮੇ ਤੋ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਮੂਹ ਸਿੰਘਾਂ ਦੀ ਰਿਹਾਈ ਲਈ ਕੌਮ ਵੱਲੋ ਅਰਦਾਸ ਹੋਣ ਜਾ ਰਹੀ ਹੈ, ਉਸ ਵਿਚ ਬਿਨ੍ਹਾਂ ਕਿਸੇ ਡਰ-ਭੈ ਤੋ ਸਮੂਲੀਅਤ ਕਰਨ । ਜੇਕਰ ਹਕੂਮਤੀ ਪੱਧਰ ਉਤੇ ਫਿਰ ਅਮਨ ਚੈਨ ਚਾਹੁੰਣ ਵਾਲੇ ਅਤੇ ਜਮਹੂਰੀਅਤ ਢੰਗ ਨਾਲ ਆਪਣੀਆ ਧਾਰਮਿਕ ਰਹੁਰੀਤੀਆ ਅਨੁਸਾਰ ਅਰਦਾਸ ਕਰਨ ਵਾਲੇ ਸਿੱਖਾਂ ਤੇ ਸਿੱਖ ਸੰਗਠਨਾਂ ਦੇ ਆਗੂਆ ਨੂੰ ਸ੍ਰੀ ਭਗਵੰਤ ਮਾਨ ਦੀ ਸਰਕਾਰ ਨੇ ਫਿਰ ਸਾਡੇ ਧਰਮੀ ਕੰਮਾਂ ਵਿਚ ਦਖਲ ਦੇਣ ਦੀ ਕੋਸਿਸ ਕੀਤੀ ਤਾਂ ਸਮੁੱਚੀ ਸਿੱਖ ਕੌਮ ਨੂੰ ਏਕਤਾ ਦਾ ਸਬੂਤ ਦਿੰਦੇ ਹੋਏ ਆਪਣੀਆ ਪੁਰਾਤਨ ਰਵਾਇਤਾ ਅਨੁਸਾਰ ਹਊਮੈ ਵਿਚ ਆਏ ਹਾਕਮਾ ਦੇ ਮੂੰਹ ਮੋੜਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ । ਕਿਉਂਕਿ ਸਿੱਖ ਕੌਮ ਨੇ ਨਾ ਤਾਂ ਦੁਸਮਣਾਂ ਅੱਗੇ ਕਦੇ ਈਨ ਮੰਨੀ ਹੈ ਅਤੇ ਨਾ ਹੀ ਆਪਣੇ ਕੌਮੀ ਦੁਸਮਣਾਂ ਨੂੰ ਕਦੇ ਮੁਆਫ਼ ਕੀਤਾ ਹੈ ।

 

Have something to say? Post your comment

 

ਨੈਸ਼ਨਲ

ਹਰਿਆਣੇ ਦੀ ਚੋਣ ਦੇ ਨਤੀਜੇ ਲੋਕਾਂ ਦੇ ਰੁਝਾਨ ਦੇ ਉਲਟ ਆ ਜਾਣ ਪਿੱਛੇ, ਈ.ਵੀ.ਐਮ ਮਸੀਨਾਂ ਵਿਚ ਗੜਬੜੀ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ : ਮਾਨ

ਸ਼੍ਰੀ ਗੁਰੂ ਰਾਮਦਾਸ ਭਲਾਈ ਕੇਂਦਰ ਹਸਪਤਾਲ ਵਿੱਚ ਜਲਦੀ ਹੀ ਹੋਵੇਗੀ ਓਪੀਡੀ ਸ਼ੁਰੂ 

ਕਿਸੇ ਸਿੱਖ ਨੂੰ ਟਿਕਟ ਨਾ ਦਿੱਤੇ ਜਾਣ 'ਤੇ ਉਠਾਏ ਸਵਾਲ ਭਗਵਾਨ ਸਿੰਘ ਨੇ 

ਅੱਜ ਹੀ ਹੋ ਸਕਦੀ ਹੈ ਸਿੱਖਾਂ ਦੀ ਆਬਾਦੀ 11 ਕਰੋੜ ਜੇ ਇੰਜ ਕਰ ਲਿਆ ਜਾਵੇ

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ 350 ਜੰਗਲ ਵਿਕਸਤ ਕੀਤੇ ਜਾਣਗੇ

ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਲਈ ਸ਼ਹਿਰ ਵਾਸੀਆਂ ਨੂੰ ਮੋਬਾਈਲ ਡੀਪ ਫ੍ਰੀਜ਼ਰ ਦੀ ਸਹੂਲਤ ਮਿਲੇਗੀ-ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ

ਰਾਮ ਰਹੀਮ ਨੂੰ ਮਿਲ ਰਹੀ ਬਾਰ ਬਾਰ ਪੈਰੋਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਚੁੱਪ ਕਿਉਂ..? : ਪਰਮਜੀਤ ਸਿੰਘ ਵੀਰਜੀ

ਕਿਸਾਨ ਵਰਗ ਵੱਲੋਂ ਲਖੀਮਪੁਰ ਖੀਰੀ ਕਤਲ ਦੇ ਇਨਸਾਫ਼ ਅਤੇ ਕਿਸਾਨ ਮੰਗਾਂ ਦੇ ਹੱਕ ਵਿਚ ਦਿੱਤੇ ਗਏ ਜ਼ਬਰਦਸਤ ਧਰਨੇ ਦੀ ਕਾਮਯਾਬੀ ਪ੍ਰਸੰਸਾਯੋਗ : ਮਾਨ

ਐਮਾਜ਼ੋਨ ਕੰਪਨੀ ਨੂੰ ਵੈਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਭੇਜਣ ਲਈ ਲਿਖਿਆ ਪੱਤਰ: ਐਡਵੋਕੇਟ ਧਾਮੀ

ਨਿਊਯੌਰਕ ਪੁਲਿਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਪਿਸ ਨਾ ਦੇਣ ਦੇ ਦੋਸ਼ ਹੇਂਠ ਪ੍ਰਭਲੀਨ ਕੌਰ ਗ੍ਰਿਫ਼ਤਾਰ