ਨੈਸ਼ਨਲ

ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਜਾਣ ਵਾਲੀਆਂ ਗੱਡੀਆਂ ਦੇ ਚਲਾਨ ਤੁਰੰਤ ਬੰਦ ਕਰੇ ਸਰਕਾਰ ਨਹੀਂ ਤਾਂ ਐਂਟਰੀ ਬੋਰਡ ਤੇ ਕੈਮਰੇ ਉਖਾੜ ਦਏਗੀ ਜਾਗੋ ਪਾਰਟੀ- ਜੀਕੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 20, 2023 11:20 PM

ਨਵੀਂ ਦਿੱਲੀ -ਗੁਰਦੁਆਰਾ ਸੀਸ ਗੰਜ ਸਾਹਿਬ ਜਾਣ ਵਾਲੇ ਨਿੱਜੀ ਗੱਡੀ ਮਾਲਕਾਂ ਨੂੰ 'ਨੋ ਐਂਟਰੀ' ਦੇ ਨਾਮ 'ਤੇ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਭੇਜੇ ਗਏ ਕਰੋੜਾਂ ਰੁਪਏ ਰਾਸ਼ੀ ਦੇ ਬੇਹਿਸਾਬ ਅਤੇ ਬੇਲਿਹਾਜ਼ ਚਲਾਨਾਂ (20 ਹਜਾਰ ਪ੍ਰਤੀ ਚਲਾਨ) ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਐਤਵਾਰ ਨੂੰ ਸੰਗਤਾਂ ਵੱਲੋਂ ਭਾਈ ਮਤੀ ਦਾਸ ਚੌਕ ਵਿਖੇ ਰੋਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਰੋਸ ਮੀਟਿੰਗ ਰਾਹੀਂ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 17 ਦਸੰਬਰ 2023 ਤੱਕ ਇਸ ਸਮੱਸਿਆ ਦਾ ਹੱਲ ਕੱਢਣ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਅਤੇ ਪ੍ਰਸ਼ਾਸ਼ਨ 17 ਦਸੰਬਰ ਤੱਕ ਇਸ ਮਾਮਲੇ ਨੂੰ ਹੱਲ ਕਰਨ ਪਾਸੋਂ ਨਾਕਾਮ ਰਿਹਾ ਤਾਂ 17 ਦਸੰਬਰ ਨੂੰ ਅਸੀਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ 'ਨੋ ਐਂਟਰੀ' ਦੇ ਬੋਰਡ ਅਤੇ ਕੈਮਰਿਆਂ ਨੂੰ ਉਖਾੜ ਸੁੱਟਾਂਗੇ। ਜੀਕੇ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਕਾਰ ਪਾਰਕਿੰਗ ਵਿਚ ਆਉਣ ਵਾਲੀ ਨਿਜ਼ੀ ਗੱਡੀਆਂ ਦਾ 20 ਹਜਾਰ ਰੁਪਏ ਪ੍ਰਤੀ ਚਾਲਾਨ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਭੇਜਣ ਦੀ ਤੁਲਨਾ ਔਰਗਜ਼ੇਬ ਦੇ 'ਜਜ਼ੀਆ ਟੈਕਸ' ਨਾਲ ਕੀਤੀ।
ਜੀਕੇ ਨੇ ਕਿਹਾ ਕਿ ਹੁਣ ਸਰਕਾਰ ਕੋਲ ਦੋ ਰਸਤੇ ਹਨ, ਜਾਂ ਤਾਂ ਇਸ ਜਜ਼ੀਆ ਟੈਕਸ ਨੂੰ ਵਾਪਸ ਲੈ ਲਵੇ, ਜਾਂ ਮੈਨੂੰ ਅਤੇ ਮੇਰੇ ਸਾਥੀਆਂ ਨੂੰ 17 ਦਸੰਬਰ ਤੋਂ ਪਹਿਲਾਂ ਗਿਰਫ਼ਤਾਰ ਕਰ ਲਵੇ। ਜੀਕੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੈਦ ਦੀ ਪ੍ਰਤੀਕ ਕੋਤਵਾਲੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਦੋਂ ਸਰਕਾਰ ਨੇ ਸਿੱਖਾਂ ਨੂੰ ਕੋਤਵਾਲੀ ਸੌਂਪਣ ਤੋਂ ਆਨਾਕਾਨੀ ਕੀਤੀ ਸੀ, ਤਾਂ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਖੁਦ ਨੂੰ ਮਿੱਟੀ ਦਾ ਤੇਲ ਪਾਕੇ ਅੱਗ ਲਾਉਣ ਦੀ ਚੇਤਾਵਨੀ ਦਿੱਤੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਕੋਤਵਾਲੀ ਸਿੱਖਾਂ ਨੂੰ ਸੌਂਪ ਦਿੱਤੀ ਸੀ। ਇਸੇ ਤਰ੍ਹਾਂ ਮੇਰੇ ਦਿੱਲੀ ਕਮੇਟੀ ਦਾ ਪ੍ਰਧਾਨ ਰਹਿੰਦੇ ਸਮੇਂ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਨੂੰ ਸਰਕਾਰ ਨੇ ਬੁਲਡੋਜ਼ਰ ਰਾਹੀਂ ਢਾਹ ਦਿੱਤਾ ਸੀ। ਪਰ ਅਸੀਂ ਤੁਰੰਤ ਪਿਆਓ ਬਣਾ ਦਿੱਤਾ ਸੀ। ਜਿਸ ਕਰਕੇ ਦਿੱਲੀ ਹਾਈਕੋਰਟ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੀ ਪਟੀਸ਼ਨ ਵਿਚ ਮੈਨੂੰ ਤਲਬ ਕਰਕੇ ਕਿਹਾ ਸੀ ਕਿ ਤੁਸੀਂ ਗੁਰਦੁਆਰਾ ਸੀਸ ਗੰਜ ਸਾਹਿਬ ਨਹੀਂ ਜਾਵੋਗੇ। ਮੈਂ ਤੁਰੰਤ ਹਾਈਕੋਰਟ ਦੀ ਡਿਵੀਜ਼ਨ ਬੈਂਚ ਦੇ ਇਸ ਆਦੇਸ਼ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਸੀ। ਜਿਸ ਦੇ ਨਤੀਜੇ ਵਜੋਂ ਪਿਆਓ ਅੱਜ ਵੀ ਖੜ੍ਹਾ ਹੈ। ਅਸੀਂ ਇਸ ਪਾਰਕਿੰਗ ਮਾਮਲੇ ਦੇ ਹੱਲ ਲਈ ਪਹਿਲਾਂ ਦਿੱਲੀ ਸਰਕਾਰ ਦੇ ਸਾਬਕਾ ਲੋਕ ਨਿਰਮਾਣ ਮੰਤਰੀ ਸਤਿੰਦਰ ਜੈਨ ਨਾਲ ਮੁਲਾਕਾਤ ਕਰਕੇ ਲਿਖ਼ਤੀ ਸੁਝਾਅ ਦਿੱਤਾ ਸੀ। ਉਸ ਤੋਂ ਬਾਅਦ ਸਤੰਬਰ ਮਹੀਨੇ ਵਿਚ ਮੈਂ ਦਿੱਲੀ ਪੁਲਿਸ ਕਮਿਸ਼ਨਰ ਨੂੰ ਵੀ ਚਿੱਠੀ ਲਿਖੀ ਸੀ। ਪਰ ਕੋਈ ਕਾਰਵਾਈ ਨਹੀਂ ਹੁੰਦੀ ਵੇਖ ਕੇ ਹੁਣ ਬੇਸ਼ੱਕ ਅਸੀਂ ਮਜਬੂਰੀ ਵਿਚ ਇਹ ਅਲਟੀਮੇਟਮ ਜਾਰੀ ਕੀਤਾ ਹੈ, ਪਰ ਇੱਕ ਵਾਰ ਇਸ ਤੰਤਰ-ਮੰਤਰ ਨੂੰ ਇੱਕ ਹੋਰ ਚਿੱਠੀ 17 ਦਸੰਬਰ ਤੋਂ ਪਹਿਲਾਂ ਜ਼ਰੂਰ ਭੇਜਾਂਗੇ। ਇਸ ਮੌਕੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਆਪਣੇ ਵਿਚਾਰ ਰੱਖੇ। ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ, ਸਾਬਕਾ ਦਿੱਲੀ ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ, ਜਾਗੋ ਪਾਰਟੀ ਆਗੂ ਸੁਖਦੇਵ ਸਿੰਘ, ਪਰਮਜੀਤ ਸਿੰਘ ਮੱਕੜ, ਜਤਿੰਦਰ ਸਿੰਘ ਸਾਹਨੀ, ਭੁਪਿੰਦਰ ਪਾਲ ਸਿੰਘ, ਰਵਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ ਸਿਆਲੀ, ਮੋਹਨਪ੍ਰੀਤ ਸਿੰਘ ਗਿੰਨੀ ਅਤੇ ਮਨਪ੍ਰੀਤ ਸਿੰਘ ਆਦਿਕ ਮੌਜੂਦ ਸਨ।

 

Have something to say? Post your comment

 

ਨੈਸ਼ਨਲ

ਅਸੀਂ ਸੰਜਮ ਨਾਲ ਜਵਾਬ ਦਿੱਤਾ- ਲਾਹੌਰ ਵਿੱਚ ਹਵਾਈ ਰੱਖਿਆ ਪ੍ਰਣਾਲੀ ਨੂੰ ਕਰ ਦਿੱਤਾ ਤਬਾਹ- ਭਾਰਤ

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਹਰਲੀਨ ਕੌਰ ਨੂੰ ਕੀਰਤਨ ਸਿੱਖਣ ਲਈ ਮਿਲਿਆ ਹਰਮੋਨੀਅਮ

ਸਦਰ ਬਾਜ਼ਾਰ ਦੇ ਵਪਾਰੀਆਂ ਨੇ ਤਿਰੰਗਾ ਮਾਰਚ ਕੱਢਿਆ ਅਤੇ ਅੱਤਵਾਦ ਵਿਰੁੱਧ ਕੀਤਾ ਪ੍ਰਦਰਸ਼ਨ

ਖੁੱਡੀਆਂ ਵੱਲੋਂ ਕੇਂਦਰ ਨੂੰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਹੈਕਟੇਅਰ 17,500 ਦਾ ਨਕਦੀ ਪ੍ਰੋਤਸਾਹਨ ਦੇਣ ਦੀ ਅਪੀਲ

ਜੰਮੂ-ਕਸ਼ਮੀਰ ਚ ਸ਼ਹੀਦ ਹੋਏ ਪਰਿਵਾਰਾਂ ਨਾਲ ਗਿਆਨੀ ਪ੍ਰੀਤਮ ਸਿੰਘ ਚੱਕਪਖੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਵੱਡਾ ਹੁਲਾਰਾ, ਵਾਰਡ ਨੰਬਰ 34 ਸਰਿਤਾ ਵਿਹਾਰ ਤੋਂ ਇੰਦਰਪਾਲ ਸਿੰਘ ਸਾਥੀਆਂ ਸਮੇਤ ਪਾਰਟੀ ਵਿਚ ਹੋਏ ਸ਼ਾਮਲ

ਕਾਨਪੁਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਚਲ ਰਹੇ ਮਾਮਲਿਆਂ ਦੀ ਕਾਰਵਾਈ ਤੇ ਵਕੀਲਾਂ ਨੇ ਕੀਤਾ ਵਿਸ਼ਲੇਸ਼ਣ: ਭੋਗਲ

ਰਾਮਗੜ੍ਹੀਆ ਬਰਾਦਰੀ ਵਲੋਂ ਜੱਥੇਦਾਰ ਜਸਾ ਸਿੰਘ ਰਾਮਗੜ੍ਹੀਆ ਦਾ 302 ਸਾਲਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ

'ਆਪ੍ਰੇਸ਼ਨ ਸਿੰਦੂਰ': ਭਾਰਤ ਦੇ ਹਵਾਈ ਹਮਲੇ ਵਿੱਚ ਮਾਰੇ ਗਏ 70 ਤੋਂ ਵੱਧ ਅੱਤਵਾਦੀ

'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਤੋਂ ਬਾਅਦ, ਕੇਂਦਰ ਨੇ 8 ਮਈ ਨੂੰ ਬੁਲਾਈ ਸਰਬ-ਪਾਰਟੀ ਮੀਟਿੰਗ