ਨੈਸ਼ਨਲ

ਸਮਾਜ ਦੇ ਵੱਖ ਵੱਖ ਚਲੰਤ ਮੁਦਿਆਂ ਨੂੰ ਉਭਾਰਦੀਆਂ ਲਘੂ ਫ਼ਿਲਮਾਂ ਦਾ ਉਡਾਨ ਰਾਹੀਂ ਹੋਇਆ ਫਿਲਮ ਫੈਸਟੀਵਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 02, 2023 07:32 PM

ਨਵੀਂ ਦਿੱਲੀ -ਭਾਰਤੀ ਵਿਦਿਆਪੀਠ ਦੇ ਇੰਸਟੀਚਿਊਟ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਅਤੇ ਮੈਨੇਜਮੈਂਟ ਪਸ਼ਚਿਮ ਵਿਹਾਰ ਵਿਖੇ ਨੇ ਉਡਾਨ ਨੈਸ਼ਨਲ ਲਘੂ ਫ਼ਿਲਮ ਫੈਸਟੀਵਲ ਰਚਨਾਤਮਕਤਾ ਅਤੇ ਪ੍ਰਤਿਭਾ ਦੇ ਸਮਾਰੋਹ ਦਾ ਉਦਘਾਟਨ ਕੀਤਾ ਗਿਆ । ਇਸ ਰੋਮਾਂਚਕ ਇਵੈਂਟ ਨੇ ਦੇਸ਼ ਭਰ ਦੇ ਫਿਲਮ ਨਿਰਮਾਤਾਵਾਂ, ਉਤਸ਼ਾਹੀਆਂ, ਅਤੇ ਉਦਯੋਗ ਦੇ ਮਾਹਰਾਂ ਨੂੰ ਲਘੂ ਫਿਲਮ ਨਿਰਮਾਣ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਤਿਭਾ ਦਿਖਾਉਣ ਅਤੇ ਪਛਾਣਨ ਲਈ ਇਕੱਠੇ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਬੀਵੀਕੈਮ ਦੇ ਨਿਰਦੇਸ਼ਕ ਪ੍ਰੋ. ਐਮ.ਐਨ. ਹੁੱਡਾ ਦੇ ਨਿੱਘੇ ਸੁਆਗਤ ਨਾਲ ਹੋਈ, ਜਿਨ੍ਹਾਂ ਨੇ ਆਗਾਮੀ ਉਡਾਨ ਰਾਸ਼ਟਰੀ ਲਘੂ ਫ਼ਿਲਮ ਫੈਸਟੀਵਲ ਬਾਰੇ ਉਤਸ਼ਾਹ ਪ੍ਰਗਟ ਕੀਤਾ ਅਤੇ ਉਨ੍ਹਾਂ ਵਲੋਂ ਲਘੂ ਫਿਲਮਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਗਈ ।
ਉਡਾਨ ਰਾਸ਼ਟਰੀ ਲਘੂ ਫਿਲਮ ਫੈਸਟੀਵਲ ਵਿਚ ਦੇਸ਼ ਭਰ ਦੇ ਫਿਲਮ ਨਿਰਮਾਤਾਵਾਂ ਨੂੰ ਵਿਭਿੰਨ ਪ੍ਰਤਿਭਾਵਾਂ ਅਤੇ ਕਹਾਣੀਆਂ ਦਾ ਪ੍ਰਦਰਸ਼ਨ ਕਰਦੇ ਹੋਏ, ਇਸ ਸਿਨੇਮਿਕ ਯਾਤਰਾ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ।
52 ਫਿਲਮਾਂ ਵਿਚ 10 ਤੋਂ ਵੱਧ ਛੋਟੀਆਂ ਛੋਟੀਆਂ ਫਿਲਮਾਂ ਜੋ ਕਿ ਸਮਾਜ ਦੇ ਵੱਖ ਵੱਖ ਚਲੰਤ ਮੁਦਿਆਂ ਨੂੰ ਉਭਾਰਦੀਆਂ ਸਨ, ਦਿਖਾਈਆਂ ਗਈਆਂ, ਜਿਨ੍ਹਾਂ ਦੀ ਦਰਸ਼ਕਾਂ ਵਲੋਂ ਸਲਾਹਣਾ ਕੀਤੀ ਗਈ ਸੀ । ਇਸ ਪ੍ਰੋਗਰਾਮ ਅੰਦਰ ਕਾਲਜ ਦੇ ਕੁਝ ਬੱਚਿਆਂ ਨੂੰ ਵੀਂ ਮਯੂਜਿਕਲ ਤਰੰਗਾ ਤੇ ਆਪਣੇ ਅਦਾਕਾਰੀ ਦਾ ਜੌਹਰ ਦਿਖਾਉਣ ਦਾ ਮੌਕਾ ਮਿਲਿਆ ਸੀ, ਜਿਨ੍ਹਾਂ ਨੂੰ ਹਾਜਿਰ ਦਰਸ਼ਕਾਂ ਵਲੋਂ ਤਾੜੀਆਂ ਅਤੇ ਹੁਟਿੰਗ ਨਾਲ ਉਨ੍ਹਾਂ ਦਾ ਉਤਸ਼ਾਹ ਵਧਾਇਆ ਗਿਆ ਸੀ ।
ਫੈਸਟੀਵਲ ਦੀ ਸਮਾਪਤੀ ਤੇ ਜੇਤੂਆਂ ਨੂੰ ਲਘੂ ਫਿਲਮ ਨਿਰਮਾਣ ਦੀ ਦੁਨੀਆ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ।
ਮੁਜ਼ਾਮਿਲ ਭਵਾਨੀ, ਵਿਨੈ ਸ਼ੰਕਰ ਅਤੇ ਜੋਯੋਸ਼੍ਰੀ ਅਰੋੜਾ ਨੇ ਇਸ ਇਵੇੰਟ ਅੰਦਰ ਜੱਜ ਦੀ ਭੂਮਿਕਾ ਨਿਭਾਂਦੇ ਹੋਏ 10 ਵਿੱਚੋਂ ਤਿੰਨ ਫ਼ਿਲਮਾਂ ਮਹੱਤਵ, ਐਨੀਮੋਸ ਫਲਾਵਰ ਅਤੇ ਮਾਈਗਰੰਟ ਡਾਇਰੀ ਨੂੰ ਇਨਾਮ ਲਈ ਚੋਣ ਕੀਤੀ ਗਈ ਸੀ । ਪਹਿਲਾਂ ਇਨਾਮ ਪੰਜ ਹਜਾਰ, ਦੂਜਾ ਤਿੰਨ ਹਜਾਰ ਅਤੇ ਤੀਜਾ ਦੋ ਹਜਾਰ ਰੁਪਏ ਜੇਤੂਆਂ ਨੂੰ ਦਿੱਤਾ ਗਿਆ ।

 

Have something to say? Post your comment

 

ਨੈਸ਼ਨਲ

ਅਸੀਂ ਸੰਜਮ ਨਾਲ ਜਵਾਬ ਦਿੱਤਾ- ਲਾਹੌਰ ਵਿੱਚ ਹਵਾਈ ਰੱਖਿਆ ਪ੍ਰਣਾਲੀ ਨੂੰ ਕਰ ਦਿੱਤਾ ਤਬਾਹ- ਭਾਰਤ

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਹਰਲੀਨ ਕੌਰ ਨੂੰ ਕੀਰਤਨ ਸਿੱਖਣ ਲਈ ਮਿਲਿਆ ਹਰਮੋਨੀਅਮ

ਸਦਰ ਬਾਜ਼ਾਰ ਦੇ ਵਪਾਰੀਆਂ ਨੇ ਤਿਰੰਗਾ ਮਾਰਚ ਕੱਢਿਆ ਅਤੇ ਅੱਤਵਾਦ ਵਿਰੁੱਧ ਕੀਤਾ ਪ੍ਰਦਰਸ਼ਨ

ਖੁੱਡੀਆਂ ਵੱਲੋਂ ਕੇਂਦਰ ਨੂੰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਹੈਕਟੇਅਰ 17,500 ਦਾ ਨਕਦੀ ਪ੍ਰੋਤਸਾਹਨ ਦੇਣ ਦੀ ਅਪੀਲ

ਜੰਮੂ-ਕਸ਼ਮੀਰ ਚ ਸ਼ਹੀਦ ਹੋਏ ਪਰਿਵਾਰਾਂ ਨਾਲ ਗਿਆਨੀ ਪ੍ਰੀਤਮ ਸਿੰਘ ਚੱਕਪਖੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਵੱਡਾ ਹੁਲਾਰਾ, ਵਾਰਡ ਨੰਬਰ 34 ਸਰਿਤਾ ਵਿਹਾਰ ਤੋਂ ਇੰਦਰਪਾਲ ਸਿੰਘ ਸਾਥੀਆਂ ਸਮੇਤ ਪਾਰਟੀ ਵਿਚ ਹੋਏ ਸ਼ਾਮਲ

ਕਾਨਪੁਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਚਲ ਰਹੇ ਮਾਮਲਿਆਂ ਦੀ ਕਾਰਵਾਈ ਤੇ ਵਕੀਲਾਂ ਨੇ ਕੀਤਾ ਵਿਸ਼ਲੇਸ਼ਣ: ਭੋਗਲ

ਰਾਮਗੜ੍ਹੀਆ ਬਰਾਦਰੀ ਵਲੋਂ ਜੱਥੇਦਾਰ ਜਸਾ ਸਿੰਘ ਰਾਮਗੜ੍ਹੀਆ ਦਾ 302 ਸਾਲਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ

'ਆਪ੍ਰੇਸ਼ਨ ਸਿੰਦੂਰ': ਭਾਰਤ ਦੇ ਹਵਾਈ ਹਮਲੇ ਵਿੱਚ ਮਾਰੇ ਗਏ 70 ਤੋਂ ਵੱਧ ਅੱਤਵਾਦੀ

'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਤੋਂ ਬਾਅਦ, ਕੇਂਦਰ ਨੇ 8 ਮਈ ਨੂੰ ਬੁਲਾਈ ਸਰਬ-ਪਾਰਟੀ ਮੀਟਿੰਗ