ਨੈਸ਼ਨਲ

ਬਾਹਰਲੇ ਮੁਲਕਾਂ ਵਿਚ ਚਲ ਰਹੇ ਰੇਡੀਓ ਸਾਧਨਾਂ ਰਾਹੀ ਸਿੱਖ ਕੌਮ ਵਿਰੁੱਧ ਚੱਲ ਰਿਹਾ ਹੈ ਪ੍ਰਚਾਰ, ਜੋ ਸਿੱਖਾਂ ਉਪਰ ਹਮਲਿਆ ਨੂੰ ਕਰ ਰਿਹਾ ਹੈ ਉਤਸਾਹਿਤ: ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 05, 2023 07:26 PM

ਨਵੀਂ ਦਿੱਲੀ-“ਇੰਡੀਅਨ ਹਿੰਦੂ ਖੂਫੀਆ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ ਅਤੇ ਕੌਮੀ ਸੁਰੱਖਿਆ ਸਲਾਹਕਾਰ ਵੱਲੋਂ ਜੋ ਸਿੱਖਾਂ ਦੇ ਸਾਜਸੀ ਢੰਗ ਨਾਲ ਕਤਲ ਕੀਤੇ ਜਾ ਰਹੇ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ । ਵਿਸੇਸ ਤੌਰ ਤੇ ਜੋ ਨਿਊਜੀਲੈਡ ਮੁਲਕ ਵਿਚ ਜੋ ਉਪੱਦਰ ਹੋਇਆ ਹੈ, ਉਸਦੀ ਨਿਊਜੀਲੈਡ ਸਰਕਾਰ ਨੂੰ ਜਾਂਚ ਕਰਵਾਉਣੀ ਬਣਦੀ ਹੈ । ਸਾਡੀ ਪਾਰਟੀ ਸਮੁੱਚੀਆਂ ਵਿਦੇਸ਼ੀ ਸਰਕਾਰਾਂ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਤੇ ਉਸਦੀ ਟੀਮ ਵੱਲੋ ਜੋ ਬਾਹਰਲੇ ਗੁਰਦੁਆਰਿਆ ਵਿਚ ਸਿੱਖਾਂ ਉਤੇ ਨਿਗਰਾਨੀ ਕੀਤੀ ਜਾ ਰਹੀ ਹੈ, ਉਸ ਸੰਬੰਧੀ ਸੂਚਿਤ ਕਰਨਾ ਆਪਣਾ ਫਰਜ ਸਮਝਦੀ ਹੈ । ਜੋ ਸਿੱਖ ਇਨ੍ਹਾਂ ਦੀ ਸੋਚ ਅਨੁਸਾਰ ਚੱਲਦੇ ਹਨ ਉਨ੍ਹਾਂ ਬਾਹਰਲੇ ਮੁਲਕਾਂ ਦੇ ਵੀਜੇ ਪ੍ਰਦਾਨ ਕਰਵਾਉਣ ਵਿਚ ਅਤੇ ਹੋਰ ਸਹੂਲਤਾਂ ਦੇਣ ਵਿਚ ਸਰਕਾਰ ਮੋਹਰੀ ਬਣੀ ਰਹਿੰਦੀ ਹੈ ਅਤੇ ਜਿਹੜੇ ਸਰਕਾਰਾਂ ਦੇ ਚੁੰਗਲ ਵਿਚ ਨਹੀ ਫਸਦੇ ਉਨ੍ਹਾਂ ਨੂੰ ਅਜਿਹੀਆ ਸਹੂਲਤਾਂ ਤੋ ਵਾਂਝੇ ਰੱਖਿਆ ਜਾਂਦਾ ਹੈ । ਜਦੋਕਿ ਇੰਡੀਅਨ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ ਨੂੰ ਕਾਨੂੰਨ ਅਨੁਸਾਰ ਬਰਬਾਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਹਰਲੇ ਮੁਲਕਾਂ ਵਿਚ ਕਈ ਉਨ੍ਹਾਂ ਸਿੱਖਾਂ ਵੱਲੋ ਚਲਾਏ ਜਾ ਰਹੇ ਰੇਡੀਓ ਸਟੇਸਨਾਂ, ਜਿਨ੍ਹਾਂ ਨੂੰ ਹਿੰਦੂਤਵ ਹੁਕਮਰਾਨ ਮਾਲੀ ਮਦਦ ਕਰਦੇ ਹੋਏ ਆਪਣੇ ਸਵਾਰਥੀ ਹਿੱਤਾ ਲਈ ਵਰਤਦੇ ਆ ਰਹੇ ਹਨ ਅਤੇ ਸਿੱਖ ਕੌਮ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਉਨ੍ਹਾਂ ਦੇ ਗੁਰੂਘਰਾਂ ਦੀ ਨਿਗਰਾਨੀ ਕਰਨ ਲਈ ਵਰਤ ਰਹੇ ਹਨ, ਦੇ ਉਤੇ ਆਪਣੇ ਖਿਆਲਾਤ ਪ੍ਰਗਟਾਉਦੇ ਹੋਏ ਅਤੇ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਗੰਭੀਰ ਵਿਸੇ ਤੇ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਇੰਡੀਅਨ ਏਜੰਸੀਆ ਹੀ ਕੀਵੀ ਸਿੱਖਾਂ ਦੀ ਆਜਾਦ ਸੋਚ ਨੂੰ ਭੰਗ ਕਰਨ ਲਈ ਕੰਮ ਕਰਦੀਆ ਹਨ । ਜੋ ਸਾਡੇ ਗੁਰੂਘਰਾਂ ਉਤੇ ਨਜਰ ਰੱਖੀ ਜਾ ਰਹੀ ਹੈ, ਇਸਦੀ ਵੀ ਛਾਣਬੀਨ ਹੋਣੀ ਚਾਹੀਦੀ ਹੈ ।
ਜੋ ਸਿੱਖ ਰੇਡੀਓ ਚਲਾਉਣ ਵਾਲਿਆ ਦਾ ਸਰੀਰਕ ਤੌਰ ਤੇ ਨੁਕਸਾਨ ਕੀਤਾ ਜਾਂਦਾ ਹੈ, ਸਾਡੀ ਪਾਰਟੀ ਅਜਿਹੇ ਹਮਲਿਆ ਨੂੰ ਬਿਲਕੁਲ ਰੱਦ ਕਰਦੀ ਹੈ । ਇਥੋ ਤੱਕ ਨਿਊਜੀਲੈਡ ਸਰਕਾਰ ਨੂੰ ਇਸ ਗੱਲ ਦੀ ਜਾਂਚ ਕਰਨੀ ਬਣਦੀ ਹੈ ਕਿ ਅਜਿਹੇ ਰੇਡੀਓ ਸਟੇਸਨ ਉਨ੍ਹਾਂ ਮੁਲਕਾਂ ਵਿਚ ਕਿਵੇ ਸਥਾਪਿਤ ਹੁੰਦੇ ਹਨ, ਕੌਣ ਇਨ੍ਹਾਂ ਦੀ ਮਾਲੀ ਮਦਦ ਕਰਦਾ ਹੈ ਅਤੇ ਇਨ੍ਹਾਂ ਨੂੰ ਕਿੱਥੋ ਫੰਡ ਆਉਦੇ ਹਨ ਅਤੇ ਸਟੇਟਲੈਸ ਸਿੱਖਾਂ ਵਿਰੁੱਧ ਪ੍ਰਚਾਰ ਕਰਨ ਲਈ ਇਨ੍ਹਾਂ ਨੂੰ ਕੌਣ ਹਦਾਇਤ ਕਰਦਾ ਹੈ ? ਜਿੰਨੇ ਵੀ ਸਿੱਖ ਬਾਹਰਲੇ ਮੁਲਕਾਂ ਵਿਚ ਜਾਂ ਇਥੇ ਕਤਲ ਹੋਏ ਹਨ, ਉਸ ਲਈ ਕੌਮੀ ਸੁਰੱਖਿਆ ਸਲਾਹਕਾਰ, ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਸਿੱਧੇ ਤੌਰ ਤੇ ਜਿੰਮੇਵਾਰ ਹਨ । ਕੁਝ ਵਿਸੇਸ ਰੇਡੀਓ ਸਟੇਸਨ ਦੇ ਮਾਲਕਾਂ ਨੂੰ ਇਹ ਏਜੰਸੀਆ ਹੀ ਮਾਲੀ ਮਦਦ ਕਰਦੀਆਂ ਹਨ । ਜਦੋਕਿ ਕੌਮੀ ਸੁਰੱਖਿਆ ਸਲਾਹਕਾਰ, ਰਾਅ ਅਤੇ ਕੈਬਨਿਟ ਸਕੱਤਰ ਸਿੱਧੇ ਤੌਰ ਤੇ ਵਜੀਰ ਆਜਮ ਨਰਿੰਦਰ ਮੋਦੀ ਅਤੇ ਆਈ.ਬੀ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਨੂੰ ਰਿਪੋਰਟ ਦਿੰਦੇ ਹਨ । ਇਸ ਲਈ ਨਿਊਜੀਲੈਡ ਅਤੇ ਹੋਰ ਜਮਹੂਰੀਅਤ ਪਸ਼ੰਦ ਮੁਲਕ ਆਪਣੇ ਖੁਦਮੁਖਤਿਆਰੀ ਦੇ ਸਟੇਟਸ ਤੋ ਸੁਚੇਤ ਹੋਣੇ ਚਾਹੀਦੇ ਹਨ ਕਿ ਹਿੰਦੂ ਇੰਡੀਅਨ ਖੂਫੀਆ ਏਜੰਸੀਆ ਉਨ੍ਹਾਂ ਦੇ ਮੁਲਕਾਂ ਅਤੇ ਸੰਸਾਰ ਵਿਚ ਸਿੱਖਾਂ ਦੇ ਗੁਰਦੁਆਰਿਆ ਤੇ ਧਾਰਮਿਕ ਸਥਾਨਾਂ ਦੀ ਨਿਗਰਾਨੀ ਕਿਉਂ ਕਰ ਰਹੇ ਹਨ ? ਇਸ ਵਿਸੇ ਉਤੇ ਕੋਈ ਅਣਹੋਣੀ ਘਟਨਾ ਵਾਪਰੇ, ਉਸ ਤੋ ਪਹਿਲੇ 5 ਆਈ ਮੁਲਕਾਂ ਅਤੇ ਪੱਛਮੀ ਮੁਲਕਾਂ ਨੂੰ ਅਜਿਹੀਆ ਗੈਰ ਸਮਾਜਿਕ, ਗੈਰ ਕਾਨੂੰਨੀ ਇੰਡੀਅਨ ਹੁਕਮਰਾਨਾਂ ਵੱਲੋ ਕੀਤੇ ਜਾਣ ਵਾਲੇ ਅਮਲਾਂ ਉਤੇ ਸਖਤ ਨੋਟਿਸ ਲੈਣਾ ਬਣਦਾ ਹੈ ।
ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਨਿਊਜੀਲੈਡ ਦੇ ਵਜੀਰ ਏ ਆਜਮ ਅਤੇ ਸਰਕਾਰ ਅਜਿਹੇ ਸਮਾਜ ਵਿਰੋਧੀ ਅਮਲ ਕਰਨ ਵਾਲੀਆ ਏਜੰਸੀਆ ਅਤੇ ਇੰਡੀਆਂ ਸਟੇਟ ਦੇ ਨੁਮਾਇੰਦਿਆ ਉਤੇ ਤਿੱਖੀ ਨਜਰ ਰੱਖਣਗੇ ਤਾਂ ਕਿ ਹੋਰ ਕੋਈ ਵੱਡੀ ਘਟਨਾ ਨਾ ਹੋ ਸਕੇ ਅਤੇ ਇਨ੍ਹਾਂ ਦੀ ਪ੍ਰਭੂਸਤਾ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਾ ਹੋਵੇ ।

Have something to say? Post your comment

 

ਨੈਸ਼ਨਲ

ਅਸੀਂ ਸੰਜਮ ਨਾਲ ਜਵਾਬ ਦਿੱਤਾ- ਲਾਹੌਰ ਵਿੱਚ ਹਵਾਈ ਰੱਖਿਆ ਪ੍ਰਣਾਲੀ ਨੂੰ ਕਰ ਦਿੱਤਾ ਤਬਾਹ- ਭਾਰਤ

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਹਰਲੀਨ ਕੌਰ ਨੂੰ ਕੀਰਤਨ ਸਿੱਖਣ ਲਈ ਮਿਲਿਆ ਹਰਮੋਨੀਅਮ

ਸਦਰ ਬਾਜ਼ਾਰ ਦੇ ਵਪਾਰੀਆਂ ਨੇ ਤਿਰੰਗਾ ਮਾਰਚ ਕੱਢਿਆ ਅਤੇ ਅੱਤਵਾਦ ਵਿਰੁੱਧ ਕੀਤਾ ਪ੍ਰਦਰਸ਼ਨ

ਖੁੱਡੀਆਂ ਵੱਲੋਂ ਕੇਂਦਰ ਨੂੰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਹੈਕਟੇਅਰ 17,500 ਦਾ ਨਕਦੀ ਪ੍ਰੋਤਸਾਹਨ ਦੇਣ ਦੀ ਅਪੀਲ

ਜੰਮੂ-ਕਸ਼ਮੀਰ ਚ ਸ਼ਹੀਦ ਹੋਏ ਪਰਿਵਾਰਾਂ ਨਾਲ ਗਿਆਨੀ ਪ੍ਰੀਤਮ ਸਿੰਘ ਚੱਕਪਖੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਵੱਡਾ ਹੁਲਾਰਾ, ਵਾਰਡ ਨੰਬਰ 34 ਸਰਿਤਾ ਵਿਹਾਰ ਤੋਂ ਇੰਦਰਪਾਲ ਸਿੰਘ ਸਾਥੀਆਂ ਸਮੇਤ ਪਾਰਟੀ ਵਿਚ ਹੋਏ ਸ਼ਾਮਲ

ਕਾਨਪੁਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਚਲ ਰਹੇ ਮਾਮਲਿਆਂ ਦੀ ਕਾਰਵਾਈ ਤੇ ਵਕੀਲਾਂ ਨੇ ਕੀਤਾ ਵਿਸ਼ਲੇਸ਼ਣ: ਭੋਗਲ

ਰਾਮਗੜ੍ਹੀਆ ਬਰਾਦਰੀ ਵਲੋਂ ਜੱਥੇਦਾਰ ਜਸਾ ਸਿੰਘ ਰਾਮਗੜ੍ਹੀਆ ਦਾ 302 ਸਾਲਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ

'ਆਪ੍ਰੇਸ਼ਨ ਸਿੰਦੂਰ': ਭਾਰਤ ਦੇ ਹਵਾਈ ਹਮਲੇ ਵਿੱਚ ਮਾਰੇ ਗਏ 70 ਤੋਂ ਵੱਧ ਅੱਤਵਾਦੀ

'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਤੋਂ ਬਾਅਦ, ਕੇਂਦਰ ਨੇ 8 ਮਈ ਨੂੰ ਬੁਲਾਈ ਸਰਬ-ਪਾਰਟੀ ਮੀਟਿੰਗ