ਨੈਸ਼ਨਲ

ਓੲਸਿਸ ਅਕੈਡਮੀ ਯੂਕੇ ਵੱਲੋਂ ਸਿੱਖਾਂ ਨੂੰ ਤਾਲਿਬਾਨ ਜਾਂ ਕੁ ਕਲੈਕਸ ਕਲੇਨ ਨਾਲ ਤੁਲਨਾ ਕਰਨਾ ਬਦਨਾਮ ਕਰਨ ਦੀ ਡੂੰਘੀ ਸਾਜਿਸ : ਮਾਨ

ਕੌਮੀ ਮਾਰਗ ਬਿਊਰੋ/ ਮਨਪ੍ਰੀਤ ਸਿੰਘ ਖਾਲਸਾ | March 25, 2024 07:20 PM

 “ਬਰਤਾਨੀਆ ਵਿਚ 53 ਵਿਦਿਅਕ ਸੰਸਥਾਵਾਂ ਚਲਾਉਣ ਵਾਲੀ ਵੱਡੀ ਉਪਰੋਕਤ ਓੲਸਿਸ ਕਮਿਊਨਟੀ ਲਰਨਿੰਗ ਅਕੈਡਮੀ ਵੱਲੋ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਦੇ ਸਿਲੇਬਸ ਅਤੇ ਸਕੂਲਾਂ ਵਿਚ ਵੀਡੀਓਜ ਰਾਹੀ ਜਿਵੇ ਸਿੱਖ ਯੂਥ ਯੂਕੇ ਦੇ ਆਗੂ ਭਾਈ ਦੀਪਾ ਸਿੰਘ ਦੀ ਤਾਲਿਬਾਨਾਂ ਅਤੇ ਕੁ ਕਲੈਕਸ ਕਲੇਨ ਦੇ ਮੈਬਰਾਂ ਨਾਲ ਲਗਾਕੇ ਸਿੱਖ ਕੌਮ ਦੇ ਉੱਚੇ ਸੁੱਚੇ ਕਿਰਦਾਰ ਅਤੇ ਅਕਸ ਨੂੰ ਦਾਗੀ ਕਰਕੇ ਬਦਨਾਮ ਕਰਨ ਦੀ ਵੱਡੀ ਸਾਜਿਸ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਭਾਵੇਕਿ ਉਪਰੋਕਤ ਅਕੈਡਮੀ ਦੇ ਸੀ.ਈ.ਓ. ਜੌਹਨ ਬਰਨੀ ਨੇ ਇਸ ਸੰਬੰਧ ਵਿਚ ਸਿੱਖ ਕੌਸਲ ਯੂਕੇ ਨੂੰ ਪੱਤਰ ਲਿਖਦੇ ਹੋਏ ਸਿੱਖ ਕੌਮ ਤੋਂ ਮੁਆਫ਼ੀ ਮੰਗ ਲਈ ਹੈ । ਪਰ ਇਸ ਕੀਤੀ ਗਈ ਬਜਰ ਗੁਸਤਾਖੀ ਲਈ ਜਦੋ ਤੱਕ ਅਜਿਹਾ ਕਰਨ ਵਾਲੇ ਸਾਜਿਸਕਾਰ ਨੂੰ ਸਾਹਮਣੇ ਲਿਆਕੇ ਯੂਕੇ ਦੇ ਕਾਨੂੰਨ ਅਨੁਸਾਰ ਸਜਾਂ ਦਾ ਪ੍ਰਬੰਧ ਨਹੀ ਕੀਤਾ ਜਾਂਦਾ, ਉਸ ਸਮੇ ਤੱਕ ਸਿੱਖ ਕੌਮ ਦੀ ਸੰਤੁਸਟੀ ਨਹੀ ਹੋ ਸਕੇਗੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਪਣੀ ਪਾਰਟੀ ਦੇ ਯੂਕੇ ਦੇ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ, ਸਤਿੰਦਰਪਾਲ ਸਿੰਘ ਮੰਗੂਵਾਲ ਨੂੰ ਪਾਰਟੀ ਤਰਫੋ ਜੋ ਸੰਜ਼ੀਦਗੀ ਭਰੀ ਜੋਰਦਾਰ ਗੁਜਾਰਿਸ ਹੈ ਕਿ ਇਸ ਵਿਸੇ ਉਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਉਪਰੋਕਤ ਸਿੱਖ ਕੌਮ ਵਿਰੁੱਧ ਸਾਜਿਸ ਕਰਨ ਵਾਲੀ ਅਕੈਡਮੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦਾ ਅਮਲ ਕਰਨ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਕੋਈ ਵੀ ਅਜਿਹੀ ਸੰਸਥਾਂ ਇਸ ਤਰ੍ਹਾਂ ਸਿੱਖ ਕੌਮ ਦੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਉੱਚੇ-ਸੁੱਚੇ ਕਿਰਦਾਰ ਨੂੰ ਦਾਗੀ ਕਰਨ ਦੀ ਗੁਸਤਾਖੀ ਨਾ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਕੇ ਦੀ ਉਪਰੋਕਤ ਓੲਸਿਸ ਕਮਿਊਨਟੀ ਲਰਨਿੰਗ ਅਕੈਡਮੀ ਵੱਲੋ ਆਪਣੇ ਸਕੂਲਾਂ ਵਿਚ ਤਾਬਿਲਾਨ, ਕੁ ਕਲੈਕਸ ਕਲੇਨ ਦੇ ਉਨ੍ਹਾਂ ਮੈਬਰਾਂ ਜੋ ਅਕਸਰ ਅਣਮਨੁੱਖੀ ਢੰਗ ਨਾਲ ਕਤਲੇਆਮ ਕਰਨ, ਅਪਮਾਨ ਕਰਨ ਅਤੇ ਜ਼ਬਰ ਜੁਲਮ ਕਰਨ ਦੀਆਂ ਅੱਤਵਾਦੀ ਕਾਰਵਾਈਆ ਕਰਦੇ ਹਨ, ਉਨ੍ਹਾਂ ਨਾਲ ਸਿੱਖ ਯੂਥ ਯੂਕੇ ਦੇ ਆਗੂ ਭਾਈ ਦੀਪਾ ਸਿੰਘ ਦੀ ਫੋਟੋ ਲਗਾਕੇ ਸਮੁੱਚੀ ਸਿੱਖ ਕੌਮ ਨੂੰ ਸੰਸਾਰ ਪੱਧਰ ਤੇ ਬਦਨਾਮ ਕਰਨ ਦੀਆਂ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਆਪਣੀ ਬਰਤਾਨੀਆ ਦੇ ਯੂਨਿਟ ਤੇ ਸਮੁੱਚੇ ਸਿੱਖਾਂ ਨੂੰ ਉਸ ਸੰਸਥਾਂ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ, ਧਰਮ, ਕਬੀਲੇ, ਮੁਲਕ, ਸੂਬੇ ਆਦਿ ਨਾਲ ਨਾ ਤਾਂ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਹੈ ਅਤੇ ਨਾ ਹੀ ਅਸੀ ਕਿਸੇ ਦੂਜੇ ਧਰਮ ਵਿਚ ਦਖਲ ਦਿੰਦੇ ਹਾਂ ਅਤੇ ਨਾ ਹੀ ਆਪਣੇ ਧਰਮੀ ਉੱਦਮਾਂ ਵਿਚ ਕਿਸੇ ਹੋਰ ਦੇ ਦਖਲ ਨੂੰ ਬਰਦਾਸਤ ਕਰਦੇ ਹਾਂ । ਜਦੋਕਿ ਸਭ ਦੁਨੀਆ ਨੂੰ ਪਤਾ ਹੈ ਕਿ ਤਾਲਿਬਾਨ, ਕੁ ਕਲੈਕਸ ਕਲੇਨ ਦੇ ਮੈਬਰ ਮਨੁੱਖੀ ਅਧਿਕਾਰਾਂ, ਨਿਯਮਾਂ, ਅਸੂਲਾਂ ਦਾ ਘਾਣ ਕਰਕੇ ਮਨੁੱਖਤਾ ਦਾ ਕਤਲੇਆਮ ਅਤੇ ਅਪਮਾਨ ਕਰਨ ਦੀਆਂ ਗੈਰ ਇਨਸਾਨੀ ਕਾਰਵਾਈਆ ਕਰਦੇ ਹਨ । ਜਿਸ ਨਾਲ ਸਿੱਖ ਕੌਮ ਦਾ ਦੂਰ ਦਾ ਵਾਸਤਾ ਵੀ ਨਹੀ ਅਤੇ ਨਾ ਹੀ ਸਾਡਾ ਧਰਮ ਸਾਨੂੰ ਅਜਿਹੇ ਅਣਮਨੁੱਖੀ ਅਮਲ ਕਰਨ ਦੀ ਇਜਾਜਤ ਦਿੰਦਾ ਹੈ । ਇਸ ਲਈ ਜਿਸ ਕਿਸੇ ਵੀ ਸੰਸਥਾਂ ਜਾਂ ਬਰਤਾਨੀਆ ਵਿਚ ਵੱਲ ਰਹੇ 53 ਸਕੂਲਾਂ ਦੇ ਟਰੱਸਟ ਸਮੂਹ ਨੇ ਸਿੱਖ ਯੂਥ ਆਗੂ ਭਾਈ ਦੀਪਾ ਸਿੰਘ ਦੀ ਫੋਟੋ ਦੀ ਤੁਲਨਾ ਤਾਲਿਬਾਨਾਂ ਆਦਿ ਨਾਲ ਕਰਕੇ ਸਲਾਇਡਾ ਚਲਾਉਦੇ ਹੋਏ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਸਾਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਹੈ, ਉਹ ਕਾਨੂੰਨੀ ਤੇ ਸਮਾਜਿਕ ਤੌਰ ਤੇ ਸਿੱਖ ਕੌਮ ਦਾ ਅਪਰਾਧੀ ਹੈ । ਇਕ ਅਪਰਾਧੀ ਨਾਲ ਕਾਨੂੰਨ ਨੇ ਕਿਵੇ ਸਿੱਝਣਾ ਹੈ, ਉਸ ਤਰ੍ਹਾਂ ਯੂਕੇ ਸਰਕਾਰ ਦਾ ਕਾਨੂੰਨ ਅਮਲ ਕਰੇ ਅਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦਾ ਪ੍ਰਬੰਧ ਕਰੇ ।

ਸ. ਮਾਨ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਜਿਥੇ ਬਰਤਾਨੀਆ ਦੀ ਸ੍ਰੀ ਰਿਸੀ ਸੂਨਕ ਹਕੂਮਤ ਸਿੱਖ ਕੌਮ ਦੀਆਂ ਭਾਵਨਾਵਾ ਅਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀ ਇਸ ਦੁਖਦਾਇਕ ਕਾਰਵਾਈ ਉਤੇ ਫੌਰੀ ਕਾਨੂੰਨੀ ਅਮਲ ਕਰਕੇ ਦੋਸ਼ੀਆਂ ਨੂੰ ਸਾਹਮਣੇ ਲਿਆਉਦੇ ਹੋਏ ਆਪਣੇ ਬਰਤਾਨੀਆ ਦੇ ਕਾਨੂੰਨ ਅਨੁਸਾਰ ਸਜਾਵਾਂ ਦਾ ਪ੍ਰਬੰਧ ਕਰਨਗੇ, ਉਸੇ ਤਰ੍ਹਾਂ ਬਰਤਾਨੀਆ ਦੀ ਸਾਡੀ ਪਾਰਟੀ ਦੇ ਯੂਨਿਟ ਦੇ ਆਗੂ ਸ. ਗੁਰਦਿਆਲ ਸਿੰਘ ਅਟਵਾਲ, ਸ. ਸਤਿੰਦਰਪਾਲ ਸਿੰਘ ਮੰਗੂਵਾਲ ਅਤੇ ਯੂਕੇ ਦੀਆਂ ਸਿੱਖ ਜਥੇਬੰਦੀਆਂ ਤੇ ਆਗੂ ਸਮੂਹਿਕ ਤੌਰ ਤੇ ਆਪਣੀ ਕੌਮੀ ਜਿੰਮੇਵਾਰੀ ਨੂੰ ਪੂਰਨ ਕਰਨਗੇ ।

 

Have something to say? Post your comment

 

ਨੈਸ਼ਨਲ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਦਿੱਲੀ ਗੁਰਦੁਆਰਾ ਕਮੇਟੀ ਦੇ 7 ਮੈਂਬਰ ਭਾਜਪਾਈ ਬਣੇ ਸਰਨਾ ਨੇ ਦਿੱਲੀ ਗੁਰਦਵਾਰਾ ਕਮੇਟੀ ਛੱਡਣ ਅਤੇ ਨਵੇਂ ਸਿਰੇ ਤੋਂ ਚੋਣਾਂ ਲੜਨ ਦੀ ਦਿੱਤੀ ਚੁਣੌਤੀ

ਮਲੇਰੀਆ ਤੋਂ ਬਚਾਅ ਅਤੇ ਕੰਟਰੋਲ ਲਈ ਜਾਗਰੂਕ ਕਰਦਾ ਵਿਸ਼ਵ ਮਲੇਰੀਆ ਦਿਵਸ ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਮਨਾਇਆ ਗਿਆ

ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਦੇ ਬਾਹਰ ਹੋਏ ਮੁਜਾਹਿਰੇ ਕਰਕੇ ਯੂਕੇ ਦੇ ਇੰਦਰਪਾਲ ਸਿੰਘ ਗਾਬਾ ਹੋਏ ਗ੍ਰਿਫਤਾਰ

ਦਿੱਲੀ ਦੀ ਜ਼ਮੀਨ ਸਿੱਖ ਪੰਥ ਦੀ ਮਲਕੀਅਤ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ