ਪੰਜਾਬ

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | April 19, 2024 06:07 PM

ਅੰਮ੍ਰਿਤਸਰ-ਅੱਜ ਕੌਮ ਨੂੰ ਜ਼ਰੂਰਤ ਹੈ ਸੂਝਵਾਨ ਜਵਾਨੀ ਦੀ ਜੋ ਸਾਨੂੰ ਮੌਜੂਦਾ ਸਮੇਂ ’ਚ ਫ਼ੈਲੇ ਘੋਰ ਅੰਧੇਰੇ ਅਤੇ ਨਿਰਾਸ਼ਗੀ ਦੀ ਘੁੰਮਣ-ਘੇਰੀ ਤੋਂ ਬਾਹਰ ਕੱਢ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਆਰੰਭਤਾ ਅਤੇ ਪ੍ਰੀਖਿਆਵਾਂ ’ਚ ਸਫ਼ਲਤਾ ਹਾਸਲ ਕਰਨ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਕਰਵਾਏ ਗਏ ‘ਅਰਦਾਸ ਦਿਵਸ’ ਧਾਰਮਿਕ ਸਮਾਗਮ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ।

ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਦੁਨਿਆਵੀਂ ਸਿੱਖਿਆਵਾਂ ਤੋਂ ਇਲਾਵਾ ਧਾਰਮਿਕ, ਸੱਭਿਆਚਾਰਕ ਤੌਰ ’ਤੇ ਚੰਗੇ ਇਨਸਾਨ ਬਣ ਕੇ ਦੇਸ਼, ਕੌਮ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਖ਼ਾਲਸਾ ਕਾਲਜ ਅਤੇ ਸਕੂਲ ਅਜਿਹੇ ਅਦਾਰੇ ਹਨ, ਜਿਨ੍ਹਾਂ ’ਤੇ ਹਮੇਸ਼ਾਂ ਹੀ ਸਿੱਖ ਪੰਥ ਨੂੰ ਮਾਣ ਰਿਹਾ ਹੈ ਤੇ ਰਹੇਗਾ। ਉਨ੍ਹਾਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਪ੍ਰੰਪਰਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੀ ਮਨੁੱਖ ਦਾ ਧਰਮ ਹੈ ਕਿ ਜਦੋਂ ਵੀ ਅਸੀ ਕਿਸੇ ਕਾਰਜ ਦੀ ਸ਼ੁਰੂਆਤ ਕਰੀਏ ਪ੍ਰਮਾਤਮਾ ਅੱਗੇ ਅਰਦਾਸ-ਬੇਨਤੀ ਨਾਲ ਕਰੀਏ ਤਾਂ ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਸਾਡੇ ’ਤੇ ਆਪਣਾ ਮੇਹਰ ਭਰਿਆ ਹੱਥ ਰੱਖਣ। ਇਸ ਮੌਕੇ ਸਿੰਘ ਸਾਹਿਬ ਨੇ ਗੁਰੂ ਸਾਹਿਬਾਨਾਂ ਦੁਆਰਾ ਵਿੱਦਿਅਕ ਸਬੰਧੀ ਮਹਾਨ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਚੰਗੀ ਵਿੱਦਿਆ ਗ੍ਰਹਿਣ ਕਰਕੇ ਵਿਦਿਆਰਥੀ ਮਾਪਿਆਂ, ਸਮਾਜ ਅਤੇ ਦੇਸ਼ ਦੀ ਉਨਤੀ ਲਈ ਸੇਵਾ ਕਰ ਸਕਦੇ ਹਨ।

ਇਸ ਮੌਕੇ ਮੌਕੇ ਸਿੰਘ ਸਾਹਿਬ ਨੇ ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ, ਗਿਆਨ ਦੇ ਨਾਲ-ਨਾਲ ਨੈਤਿਕ ਸਿੱਖਿਆ ’ਚ ਭਰਪੂਰ ਹੋਣ ਲਈ ਉਤਸ਼ਾਹਿਤ ਕਰਦਿਆਂ ਬਜ਼ੁਰਗਾਂ ਵੱਲੋਂ ਕਾਇਮ ਕੀਤੇ ਵਿੱਦਿਅਕ ਅਦਾਰਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਦਾਰਿਆਂ ’ਚ ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਗੁਰ ਸ਼ਬਦ ਰਾਹੀਂ ਜ਼ਰੂਰਤ ਸਿਖਾਇਆ ਜਾਣਾ ਚਾਹੀਦਾ ਹੈ ਅਤੇ ਗਵਰਨਿੰਗ ਕੌਸਲ ਦੀ ਉਕਤ ਸਬੰਧੀ ਕੀਤਾ ਗਿਆ ਧਾਰਮਿਕ ਸਮਾਗਮ ਇਕ ਮਿਸਾਲ ਹੈ।

ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਿੰਘ ਸਾਹਿਬ ਦਾ ਧੰਨਵਾਦ ਕਰਦਿਆਂ ਜਿੱਥੇ ਵਿੱਦਿਅਕ ਅਦਾਰੇ ’ਚ ਪ੍ਰੰਪਰਾ ਸਬੰਧੀ ਸੰਬੋਧਨ ਕੀਤਾ, ਉਥੇ ਉਨ੍ਹਾਂ ਨੂੰ ਲੜਕੀ ਦਾ ਅਸਲੀ ਧਨ ਉਸ ਦੀ ਵਿੱਦਿਆ ਦੱਸੀ। ਉਨ੍ਹਾਂ ਵਿਦਿਆਰਥਣਾਂ ਨੂੰ ਪੜ੍ਹਾਈ ਸਬੰਧੀ ਉਤਸ਼ਾਹਿਤ ਕਰਦਿਆਂ ਕਿਹਾ ਕਿ ਨੰਬਰਾਂ ਨਾਲ ਪਾਸ ਹੋਣ ਦਾ ਸਮਾਂ ਹੋਣ ਖ਼ਤਮ ਹੋ ਗਿਆ ਹੈ, ਹੁਣ ਤਾਂ ਸਿਰਫ਼ ਪ੍ਰਸੈਂਟ ਦਾ ਦੌਰ ਹੈ ਅਤੇ ਪੜ੍ਹਾਈ ਹੀ ਇਕ ਅਜਿਹੇ ਸਾਧਨ ਹੈ, ਜਿਸ ਨਾਲ ਬੱਚਾ ਆਪਣੇ ਜ਼ਿੰਦਗੀ ਦੇ ਉਚ ਮੁਕਾਮ ਨੂੰ ਹਾਸਲ ਕਰਦਾ ਹੈ।

ਉਨ੍ਹਾਂ ਕਿਹਾ ਕਿ ਔਰਤਾਂ ਦੇਸ਼ ਅਤੇ ਕੌਮ ਦਾ ਭਵਿੱਖ ਹਨ। ਇਸ ਲਈ ਉਨ੍ਹਾਂ ਪੜ੍ਹ-ਲਿਖ ਕੇ ਆਤਮ-ਨਿਰਭਰ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ਵਿਚ ਪੜ੍ਹਾਈ ਵਿਚ ਕੁੜੀਆਂ ਮੁੰਡਿਆਂ ਤੋਂ ਮੋਹਰੀ ਹਨ ਅਤੇ ਆਪਣੀ ਪ੍ਰਤਿਭਾ ਨਾਲ ਉਹ ਕਈ ਉਪਲਬਧੀਆਂ ਹਾਸਲ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ ਕਾਲਜ ਸਟਾਫ਼ ਤੇ ਵਿਦਿਆਰਥਣਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਵਿਦਿਆਰਥਣਾਂ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਸੁਰਸ਼ਾਰ ਕੀਤਾ।ਇਸ ਮੌਕੇ ਸਿੰਘ ਸਾਹਿਬ ਨੇ ਸ: ਛੀਨਾ ਨਾਲ ਮਿਲ ਕੇ ਵੱਖ ਵੱਖ ਗਤੀਵਿਧੀਆਂ ’ਚ ਨਾਮਣਾ ਖੱਟਣ ਵਾਲੀਆਂ ਵਿਦਿਆਰਥਣਾਂ ਨੂੰ ਚੈਕ ਵੀ ਭੇਂਟ ਕੀਤੇ। ਸਮਾਗਮ ਦੌਰਾਨ ਸਿੰਘ ਸਾਹਿਬ ਅਤੇ ਸ: ਛੀਨਾ ਨੇ ਪ੍ਰਿੰ: ਡਾ. ਸੁਰਿੰਦਰ ਕੌਰ ਦੀ ਕਾਲਜ ਪ੍ਰਤੀ ਸੇਵਾਵਾਂ ਸਬੰਧੀ ਸ਼ਲਾਘਾ ਕੀਤੀ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕਾਲਜ ਦੀਆਂ ਉਪਲਬਧੀਆਂ ਬਾਰੇ ਦੱਸਦਿਆ ਕਿਹਾ ਕਿ ਸੰਸਥਾ ਦਾ ਮਕਸਦ ਔਰਤ ਨੂੰ ਸਿੱਖਿਅਤ ਕਰਕੇ ਉਸ ਅੰਦਰ ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਜਿਹੇ ਗੁਣ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਿੱਦਿਆ ਦੇ ਨਾਲ–ਨਾਲ ਆਪਣੇ ਮੁੱਢਲੇ ਫ਼ਰਜਾਂ ਨੂੰ ਪਛਾਣਨ ਅਤੇ ਦੇਸ਼ ਦੀ ਤਰੱਕੀ ਲਈ ਉਹ ਮੋਹਰੀ ਬਣਨ ਅਤੇ ਮਨ ਨੂੰ ਸੱਚੀ–ਸੁੱਚੀ ਸੋਚ ਨੂੰ ਪਛਾਉਣ ਦੀ ਅਪੀਲ ਕੀਤੀ।

ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਸੰਤੋਖ ਸੰਘ ਸੇਠੀ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਭਗਵੰਤਪਾਲ ਸਿੰਘ ਸੱਚਰ, ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਪ੍ਰੋ: ਰਵਿੰਦਰ ਕੌਰ, ਸਾਬਕਾ ਪ੍ਰੋ: ਜਤਿੰਦਰ ਕੌਰ, ਤੋਂ ਇਲਾਵਾ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Have something to say? Post your comment

 

ਪੰਜਾਬ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਐਨ. ਈ. ਪੀ.-2020’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ

ਲੁਧਿਆਣਾ ਲੋਕ ਸਭਾ ਹਲਕੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ -ਜ਼ਿਲ੍ਹਾ ਪੱਧਰੀ ਆਗੂ ਵੀ ਹੋਏ ‘ਆਪ’ ‘ਚ ਸ਼ਾਮਲ ਹੋਏ

ਜਗਰਾਓਂ ਮਹਾਂ ਪੰਚਾਇਤ ਲਈ ਕਿਸਾਨਾਂ 'ਚ ਭਾਰੀ ਉਤਸ਼ਾਹ: ਬੂਟਾ ਸਿੰਘ ਬੁਰਜਗਿੱਲ

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

ਅਕਾਲੀ ਦਲ ਪੰਜਾਬ ਵਿਚੋਂ ਗੈਂਗਸਟਰ ਤੇ ਨਸ਼ੇ ਖਤਮ ਕਰ ਕੇ ਪੰਜਾਬ ਵਿਚ ਨਿਵੇਸ਼ਕਾਂ ਲਈ ਢੁਕਵੇਂ ਮਾਹੌਲ ਦੀ ਸਿਰਜਣਾ ਕਰੇਗਾ: ਸੁਖਬੀਰ ਸਿੰਘ ਬਾਦਲ

ਸ਼ਹੀਦ ਬੀਬੀਆਂ ਦੀ ਗਾਥਾ ‘‘ਕੌਰਨਾਮਾ’’ ਕਿਤਾਬ ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ ਕੀਤੀ ਜਾਵੇਗੀ ਜਾਰੀ

ਕੋਵਿਡ ਵੈਕਸੀਨ ਸਬੰਧੀ ਪੈਦਾ ਹੋਏ ਵਿਵਾਦ ਦੀ ਉਚ ਪੱਧਰੀ ਜਾਂਚ ਹੋਵੇ: ਬਾਬਾ ਬਲਬੀਰ ਸਿੰਘ

ਸ੍ਰੀ ਗੁਰੂ ਤੇਗ ਬਹਾਦਰ ਵੂਮੈਨ ਦੀ ਵਿਦਿਆਰਥਣ ਨੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ

ਗੱਤਕੇ ਨੂੰ ਏਸ਼ੀਆਈ ਖੇਡਾਂ 'ਚ ਸ਼ਾਮਲ ਕਰਵਾਉਣ ਲਈ ਆਲਮੀ ਗੱਤਕਾ ਫੈਡਰੇਸ਼ਨਾਂ ਵੱਲੋਂ ਯਤਨ ਜਾਰੀ : ਗਰੇਵਾਲ