ਪੰਜਾਬ

12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋਵੇਗਾ 27ਵਾਂ ਯਾਦਗਾਰੀ ਸਮਾਗਮ ਸ਼ਹੀਦ ਕਿਰਨਜੀਤ ਕੌਰ ਦਾ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ  | July 10, 2024 07:08 PM
 
 
ਮਹਿਲਕਲਾਂ- ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਕਾਰਜਕਾਰੀ ਕਨਵੀਨਰ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਯਾਦਗਾਰ ਕਮੇਟੀ ਮੈਂਬਰ ਗੁਰਮੀਤ ਸੁਖਪੁਰਾ ਨੇ ਦੱਸਿਆ ਕਿ ਮਹਿਲਕਲਾਂ ਲੋਕ ਘੋਲ ਦਾ ਸ਼ਾਨਾਮੱਤਾ ਵਿਰਸਾ ਹੈ। ਇਹ ਲੋਕ ਘੋਲ ਔਰਤਾਂ ਖ਼ਿਲਾਫ਼ ਹੁੰਦੇ ਜਬਰ ਖ਼ਿਲਾਫ਼ ਜੂਝਣ ਦਾ ਚਿੰਨ੍ਹ ਬਣ ਗਿਆ ਹੈ। ਇਹ ਲੋਕ ਘੋਲ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਲਈ ਘਰ ਦੀਆਂ ਚਾਰਦੀਵਾਰੀ ਵਿੱਚੋਂ ਬਾਹਰ ਨਿੱਕਲਕੇ ਆਪਣੇ ਹੱਕਾਂ, ਹਿੱਤਾਂ ਲਈ ਜਥੇਬੰਦਕ ਸੰਘਰਸ਼ਾਂ ਦੇ ਰਾਹ ਪੈਣ ਦਾ ਰਾਹ ਦਰਸਾਵਾ ਬਣਿਆ ਹੈ। ਇਸ ਲੋਕ ਘੋਲ ਨੇ ਜਬਰ ਖ਼ਿਲਾਫ਼ ਟਾਕਰੇ ਦੀ ਮਿਸਾਲ ਕਾਇਮ ਕੀਤੀ ਹੈ। ਵੱਖ-ਵੱਖ ਵਿਚਾਰ ਹੋਣ ਦੇ ਬਾਵਜੂਦ ਵੀ ਸਾਂਝੇ ਸੰਗਰਾਮਾਂ ਦੀ ਬੁਨਿਆਦ ਰੱਖੀ ਹੈ।  ਇਸ ਲੋਕ ਘੋਲ ਨੇ ਇਸ ਵਿਗਿਆਨ ਦੀ ਵੀ ਸਿਰਜਣਾ ਕੀਤੀ ਹੈ ਕਿ ਦਰੁੱਸਤ ਬੁਨਿਆਦ ਸਹੀ ਦਿਸ਼ਾ ਵਿੱਚ ਸੇਧਤ ਕੀਤੇ ਸੰਘਰਸ਼ ਰਾਹੀਂ ਔਰਤਾਂ ਦੀ ਮੁਕੰਮਲ ਮੁਕਤੀ ਦੇ ਮਾਰਗ ਤੇ ਅੱਗੇ ਵਧਿਆ ਜਾ ਸਕਦਾ ਹੈ। ਇਸ ਵਾਰ ਯਾਦਗਾਰ ਸਮਾਗਮ "ਮੋਦੀ ਦਾ ਫ਼ਿਰਕੂ ਫਾਸ਼ੀ ਹੱਲਾ, ਤਿੰਨ ਕਾਲੇ ਕਾਨੂੰਨ, ਔਰਤਾਂ ਉੱਪਰ ਵਧ ਰਿਹਾ ਜਬਰ ਅਤੇ ਮੁਕਤੀ ਦਾ ਸਵਾਲ" ਮੁੱਖ ਵਿਸ਼ੇ ਹੋਣਗੇ। ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਯਾਦਗਾਰ ਕਮੇਟੀ ਦੇ ਮੈਂਬਰਾਨ ਮਨਜੀਤ ਧਨੇਰ ਅਤੇ ਮਲਕੀਤ ਵਜੀਦਕੇ ਨੇ ਦੱਸਿਆ ਕਿ ਮੌਜੂਦਾ ਦੌਰ ਸਮੇਂ ਖਾਸ ਕਰ ਮੋਦੀ ਹਕੂਮਤ ਨੇ ਤੀਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਆਪਣਾ ਫ਼ਿਰਕੂ ਫਾਸ਼ੀ ਹੱਲਾ ਤੇਜ਼ ਕਰ ਦਿੱਤਾ ਹੈ। ਅਰੁੰਧਤੀ ਰਾਏ, ਪ੍ਰੋ ਸ਼ੇਖ ਸ਼ੌਕਤ ਹੁਸੈਨ ਅਤੇ ਮੇਧਾ ਪਾਟੇਕਰ ਵਰਗੀਆਂ ਲੋਕ ਪੱਖੀ ਆਵਾਜ਼ ਨੂੰ ਬੰਦ ਕਰਵਾਉਣ ਲਈ ਦੇਸ਼ ਧ੍ਰੋਹ ਵਰਗੀਆਂ ਧਾਰਾਵਾਂ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਅਤੇ ਸਜ਼ਾਵਾਂ ਅਤੇ ਵੱਡੇ ਜ਼ੁਰਮਾਨੇ ਲਗਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਹਜੂਮੀ ਹਿੰਸਾ ਰਾਹੀਂ ਘੱਟਗਿਣਤੀਆਂ ਨੂੰ ਨਿਸ਼ਾਨਾ ਬਨਾਉਣ ਦੇ ਨਾਲ ਨਾਲ, ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਵੇਂ ਨਾਵਾਂ ਤਹਿਤ ਪੁਰਾਣੇ ਫ਼ੌਜਦਾਰੀ ਕਾਨੂੰਨਾਂ ਨੂੰ ਹੋਰ ਵਧੇਰੇ ਜਾਬਰ ਬਣਾਇਆ ਜਾ ਰਿਹਾ ਹੈ। ਯਾਦਗਾਰ ਕਮੇਟੀ ਦੇ ਮੈਂਬਰਾਨ ਪ੍ਰੇਮ ਕੁਮਾਰ ਅਤੇ ਹਰਪ੍ਰੀਤ ਮਹਿਲਕਲਾਂ ਨੇ ਕਾਕਾ ਕਿ ਅਜਿਹੇ ਸਮੇਂ ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ। ਇਸ ਸਮਾਗਮ ਨੂੰ ਵੱਖ ਵੱਖ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸੂਬਾਈ ਆਗੂਆਂ ਤੋਂ ਇਲਾਵਾ ਦੋ ਕੌਮੀ ਪੱਧਰ ਦੇ ਔਰਤ ਬੁਲਾਰੇ ਮੁੱਖ ਵਕਤਾ ਵਜੋਂ ਸ਼ਾਮਿਲ ਹੋਣਗੇ। ਇਨ੍ਹਾਂ ਬੁਲਾਰਿਆਂ ਨਾਲ ਸੰਪਰਕ ਕਰਨ ਲਈ ਯਾਦਗਾਰ ਕਮੇਟੀ ਵੱਲੋਂ ਡਿਊਟੀ ਤਹਿ ਕਰ ਦਿੱਤੀ ਗਈ ਹੈ। ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰਨ ਦਾ ਤਹਿ ਕੀਤਾ ਗਿਆ। ਇਹ ਪ੍ਰਚਾਰ ਮੁਹਿੰਮ ਪਿੰਡਾਂ/ਸ਼ਹਿਰਾਂ/ਕਸਬਿਆਂ, ਸਕੂਲਾਂ/ਕਾਲਜਾਂ ਅਤੇ ਹੋਰ ਜਨਤਕ ਥਾਵਾਂ 'ਤੇ ਵਿੱਢੀ ਜਾਵੇਗੀ।ਅਗਲੀ ਸਮੁੱਚੇ ਪ੍ਰਬੰਧਾਂ ਦੀ ਦੇਖਰੇਖ ਅਤੇ ਮੁਹਿੰਮ ਦੀ ਠੋਸ ਵਿਉਂਤਬੰਦੀ ਲਈ ਯਾਦਗਾਰ ਕਮੇਟੀ ਦੀ ਮੀਟਿੰਗ 19 ਜੁਲਾਈ ਨੂੰ ਬਾਅਦ ਦੁਪਹਿਰ 3 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਬੁਲਾ ਲਈ ਗਈ ਹੈ।

Have something to say? Post your comment

 

ਪੰਜਾਬ

ਸ਼ੋ੍ਰਮਣੀ ਕਮੇਟੀ ਭਾਈ ਗਜਿੰਦਰ ਸਿੰਘ, ਭਾਈ ਹਰਦੀਪ ਸਿੰਘ ਨਿੱਝਰ ਅਤੇ ਪਰਮਜੀਤ ਸਿੰਘ ਪੰਜਵੜ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਏ- ਜਥੇਦਾਰ

ਬੇਵਤਨੇ ਸਿੱਖ ਆਗੂ ਭਾਈ ਗਜਿੰਦਰ ਸਿੰਘ ਦਾ ਮਿਸਾਲੀ ਜੀਵਨ ਤੇ ਕੌਮੀ ਨਿਸ਼ਾਨੇ ਪ੍ਰਤੀ ਦ੍ਰਿੜਤਾ ਅਜੌਕੀ ਨੌਜਵਾਨ ਪੀੜੀ ਲਈ ਹਮੇਸ਼ਾ ਪ੍ਰੇਰਣਾ ਸਰੋਤ - ਗਿਆਨੀ ਹਰਪ੍ਰੀਤ ਸਿੰਘ

ਜਲੰਧਰ ਪੱਛਮੀ ਜ਼ਿਮਨੀ ਚੋਣ ਬੁਰਾਈ 'ਤੇ ਚੰਗਿਆਈ ਦੀ ਜਿੱਤ - ਆਪ

ਆਪ ਆਗੂਆਂ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਜਲੰਧਰ ਪੱਛਮੀ ਜ਼ਿਮਨੀ ਚੋਣ ਵਿਚ ਜਿੱਤ ਦਾ ਮਨਾਇਆ ਜਸ਼ਨ

ਜਥੇਦਾਰ ਬਾਬਾ ਬਲਬੀਰ ਸਿੰਘ ਵੱਲੋਂ ਬ੍ਰਿਟੇਨ ਦੇ ਗੁਰਦੁਆਰੇ ਵਿੱਚ ਵਾਪਰੀ ਘਟਨਾ ਦੀ ਕਰੜੀ ਨਿੰਦਾ

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਤਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਢਹਿ ਗਏ ਅਸਥਾਨਾਂ ਦੀ ਪੁਨਰ ਸੁਰਜੀਤੀ ਨਹੀਂ ਹੋ ਰਹੀ: ਬਾਬਾ ਬਲਬੀਰ ਸਿੰਘ 

ਸਾਂਝੇ ਕਿਸਾਨੀ ਸੰਘਰਸ਼ਾਂ ਦੇ ਝੰਡਾਬਰਦਾਰ ਆਗੂ ਬਲਕਾਰ ਸਿੰਘ ਡਕੌਂਦਾ ਦੀ 14ਵੀਂ ਬਰਸੀ ਮੌਕੇ ਸੂਬੇ ਭਰ 'ਚ ਸਮਾਗਮ

ਪੰਜਾਬ ਵਿੱਚ ਨਕਲੀ ਖਾਦ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ; ਦੋ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ

ਪੰਜਾਬ ਦੇ 07 ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਮ ਤੇ ਰੱਖੇ: ਹਰਜੋਤ ਸਿੰਘ ਬੈਂਸ