ਮਨੋਰੰਜਨ

'ਅੱਖੀਆਂ' ਗੀਤ ਰਾਹੀਂ ਜ਼ਲਦ ਹਾਜ਼ਰ ਹੋ ਰਿਹਾ ਗਾਇਕ ਪਰਮ ਚੀਮਾਂ

ਕੌਮੀ ਮਾਰਗ ਬਿਊਰੋ | July 14, 2024 07:03 PM

ਪੰਜਾਬ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੇ ਮੰਚਾਂ ਤੋਂ ਪਾਵਰਕਾਮ ਦੀਆਂ ਸਟੇਜ਼ਾਂ ਰਾਹੀਂ ਪ੍ਰਵਾਨ ਚੜ੍ਹੇ ਗਾਇਕ ਪਰਮ ਚੀਮਾਂ ਨੇ ਹੁਣ ਪ੍ਰਫੈਸ਼ਨਲ ਗਾਇਕ ਵਜੋਂ ਦਸਤਕ ਦਿੱਤੀ ਹੈ। ਸੰਗੀਤ ਵਿੱਦਿਆ ਵਿੱਚ ਨਿਪੁੰਨ ਉਸਤਾਦ ਲਾਲੀ ਖਾਨ ਦਾ ਚੇਲਾ ਗਾਇਕ ਪਰਮ ਚੀਮਾਂ ਜ਼ਲਦ ਹੀ ਸਿੰਗਲ ਟਰੈਕ 'ਅੱਖੀਆਂ' ਰਾਹੀਂ ਸੰਗੀਤਕ ਉਡਾਣ ਭਰ ਰਿਹਾ ਹੈ। ਇਸ ਗੀਤ ਨੂੰ ਖੂਬਸੂਰਤ ਸ਼ਬਦਾਂ ਵਿੱਚ ਪਰੋਇਆ ਹੈ, ਉਸਦੇ ਪੁਰਾਣੇ ਬੇਲੀ ਲੈਕਚਰਾਰ ਜਗਤਾਰ ਸਿੰਘ ਚੀਮਾਂ ਨੇ ਅਤੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਪ੍ਰਸਿੱਧ ਸੰਗੀਤਾਰ ਸਾਬੀ ਨੇ। ਪਰਮ ਚੀਮਾਂ ਨੇ ਇਸ ਗੀਤ ਦੀ ਕੰਪੋਜ਼ ਖੁਦ ਤਿਆਰ ਕੀਤੀ ਹੈ ਅਤੇ ਉਘੇ ਫਿਲਮ ਡਾਇਰੈਕਟਰ ਜਸਪ੍ਰੀਤ ਮਾਨ ਨੇ ਵੱਖ-ਵੱਖ ਲੋਕੇਸ਼ਨਾਂ ਉਪਰ 'ਅੱਖੀਆਂ' ਗੀਤ ਦਾ ਵੀਡੀਓ ਫਿਲਮਾਂਕਣ ਕੀਤਾ ਹੈ। ਇਸ ਰੋਮਾਂਟਿਕ ਗੀਤ ਦੇ ਵੀਡੀਓ ਵਿੱਚ ਪਰਮ ਚੀਮਾਂ ਦੇ ਨਾਲ ਸੀਰਤਪ੍ਰੀਤ ਕੌਰ ਵੱਲੋਂ ਬਹੁਤ ਹੀ ਖੂਬਸੂਰਤ ਅਦਾਵਾਂ ਵਿੱਚ ਅਦਾਕਾਰੀ ਕੀਤੀ ਗਈ ਹੈ ਅਤੇ ਕੈਮਰਾਮੈਨ ਜੀਵਨ ਹੀਰ ਵੱਲੋਂ ਪੂਰੀ ਮਿਹਨਤ ਨਾਲ ਫਿਲਮਾਂਕਣ ਕੀਤਾ ਗਿਆ ਹੈ। ਗੀਤ ਦੀ ਵੀਡੀਓ ਸ਼ੂਟਿੰਗ ਮੌਕੇ ਕਮਲ ਵੱਲੋਂ ਮੇਕਅੱਪ, ਇੰਦਰ ਵੱਲੋਂ ਲਾਈਟ ਅਤੇ ਲੈਂਬਰਦੀਪ ਬੁਰਜ ਵੱਲੋਂ ਪ੍ਰੋਡਕਸ਼ਨ ਮੈਨੇਜਿੰਗ ਦਾ ਕੰਮ ਬਾਖੂਬੀ ਨਿਭਾਇਆ ਗਿਆ ਹੈ। ਅਨਮੋਲਦੀਪ ਸਿੰਘ ਚੀਮਾਂ (ਕੈਨੇਡਾ) ਦੀ ਪੇਸ਼ਕਸ਼ 'ਅੱਖੀਆਂ' ਗੀਤ ਨੂੰ ਵਿਸ਼ਵ ਪ੍ਰਸਿੱਧ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਵੱਲੋਂ 'ਅਮਰ ਆਡੀਓ' ਦੇ ਬੈਨਰ ਹੇਠ ਰਲੀਜ਼ ਕੀਤਾ ਜਾਵੇਗਾ। ਪਰਮ ਚੀਮਾਂ ਨੇ ਦੱਸਿਆ ਕਿ 'ਅੱਖੀਆਂ' ਗੀਤ ਇੱਕ ਸਾਫ਼-ਸੁਥਰੀ ਸੱਭਿਆਚਾਰਕ ਸਾਕਾਰਾਤਮਕ ਪੇਸ਼ਕਾਰੀ ਹੈ, ਜਿਸ ਨੂੰ ਸੁਣਕੇ ਅਤੇ ਵੇਖਕੇ ਸੁਖਦ ਸਕੂਨ ਮਹਿਸੂਸ ਮਿਲੇਗਾ।

Have something to say? Post your comment

 
 
 
 

ਮਨੋਰੰਜਨ

ਪੰਜਾਬ ਟਾਈਮਜ਼ ਸ਼ਿਕਾਗੋ ਵੱਲੋਂ ਰਚਾਏ ਸਮਾਗਮ ਵਿੱਚ “ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ”ਕਿਤਾਬ ਲੋਕ ਅਰਪਣ

ਸੁਨੱਖੀ ਪੰਜਾਬਣ ਸੀਜ਼ਨ-8: ਪਟਿਆਲਾ ਆਡੀਸ਼ਨ ਵਿੱਚ ਚਮਕੀ ਪੰਜਾਬ ਦੀ ਨਵੀਂ ਪ੍ਰਤਿਭਾ

ਹੰਸ ਰਾਜ ਹੰਸ ਦਾ ਨਵਾਂ ਰੂਹਾਨੀ ਗੀਤ ਓਹਦੀਆਂ ਖੇਡਾਂ ਸਰੋਤਿਆਂ ਦੇ ਰੂ-ਬ-ਰੂ

ਤੇਰੇ ਬਿਨ

ਵਿਸ਼ਵ ਸੰਗੀਤ ਦਿਵਸ 'ਤੇ, ਬਾਦਸ਼ਾਹ ਨੇ ਕਿਹਾ, ਜਦੋਂ ਸੰਗੀਤ ਦਿਲ ਤੋਂ ਬਣਾਇਆ ਜਾਂਦਾ  ਤਾਂ ਇਹ ਸਿੱਧਾ ਦਿਲ ਤੱਕ ਪਹੁੰਚਦਾ

ਸੰਗੀਤ ਦੇ ਦੋ ਯੁੱਗ-ਪੁਰਸ਼ਾਂ ਦਾ ਜ਼ਿੰਦਗੀਨਾਮਾ

ਚੰਡੀਗੜ੍ਹ ਵਾਸੀਆਂ ਲਈ ਲੱਗੀ ਭੰਗੜੇ ਦੀ ਵਰਕਸ਼ਾਪ- ਮਿਲਿਆ ਭਰਵਾਂ ਹੁੰਗਾਰਾ

ਯੋਗਾ ਸਿਹਤਮੰਦ ਜੀਵਨ ਦੀ ਨੀਂਹ - ਤੰਦਰੁਸਤ ਅਤੇ ਸਰਗਰਮ ਰਹਿਣ ਦਾ ਮੰਤਰ: ਪੂਨਮ ਢਿੱਲੋਂ

ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ

"ਪੁਸ਼ਪਕ" ਸਿਰਫ਼ 15 ਲੱਖ ਰੁਪਏ ਵਿੱਚ ਬਣੀ ਸੀ,  ਅੱਜ ਬਣੀ ਹੁੰਦੀ, ਤਾਂ 200 ਕਰੋੜ ਰੁਪਏ ਦਾ ਕਾਰੋਬਾਰ ਕਰਦੀ: ਕਮਲ ਹਾਸਨ