ਚੰਡੀਗੜ੍ਹ- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ 1 ਜੁਲਾਈ, 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਿਨ੍ਹਾਂ ਨਾਗਰਿਕਾਂ ਦਾ ਨਾਂਅ ਵੋਟਰ ਲਿਸਟ ਵਿਚ ਨਹੀਂ ਹੈ ਤਾਂ ਉਨ੍ਹਾਂ ਦੇ ਕੋਲ ਵਿਧਾਨਸਭਾ ਆਮ ਚੋਣ ਤੋਂ ਪਹਿਲਾਂ ਵੋਟ ਬਨਵਾਉਣ ਦਾ ਆਖੀਰੀ ਮੌਕਾ 2 ਸਤੰਬਰ, 2024 ਤਕ ਹੈ।
ਉਨ੍ਹਾਂ ਨੇ ਦਸਿਆ ਕਿ ਜੇਕਰ 27 ਅਗਸਤ ਨੂੰ ਆਖੀਰੀ ਪ੍ਰਕਾਸ਼ਿਤ ਵੋਟਰ ਲਿਸਟ ਵਿਚ ਨਾਂਅ ਨਹੀਂ ਹੈ ਤਾਂ ਉਹ ਬੀਐਲਓ ਦੇ ਕੋਲ ਜਾਂ ਵੋਟਰ ਹੈਲਪਲਾਇਨ ਐਪ ਰਾਹੀਂ ਫਾਰਮ 6 ਭਰ ਕੇ ਵੋਟ ਬਨਵਾਉਣ ਲਈ ਬਿਨੈ ਕਰ ਸਕਦੇ ਹਨ। 02 ਸਤੰਬਰ ਤਕ ਪ੍ਰਾਪਤ ਹੋਏ ਸਾਰੇ ਬਿਨਿਆਂ 'ਤੇ ਨਿਯਮ ਅਨੁਸਾਰ ਕਾਰਵਾਈ ਕਰਦੇ ਹੋਏ ਵੋਟ ਬਨਾਉਣ ਦਾ ਕੰਮ ਕੀਤਾ ਜਾਵੇਗਾ, ਅਤੇ ਅਜਿਹੇ ਸਾਰੇ ਨਾਗਰਿਕ ਜਿਨ੍ਹਾਂ ਦਾ ਬਿਨੈ ਸਹੀ ਪਾਇਆ ਜਾਵੇਗਾ, ਉਨ੍ਹਾਂ ਦਾ ਵੋਟ ਬਨਾਉਂਦੇ ਹੋਏ ਉਨ੍ਹਾਂ ਦਾ ਨਾਂਅ ਵੋਟਰ ਲਿਸਟ ਵਿਚ ਸ਼ਾਮਿਲ ਕੀਤਾ ਜਾਵੇਗਾ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਿਧਾਨਸਭਾ ਚੋਣ ਲਈ 27 ਅਗਸਤ ਨੂੰ ਆਖੀਰੀ ਵੋਟਰ ਲਿਸਟ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਸਾਰੇ ਜਿਲ੍ਹਾ ਚੋਣ ਅਧਿਕਾਰੀ ਦਫਤਰ ਵਿਚ ਉਪਲਬਧ ਹੈ। ਇਸ ਤੋਂ ਇਲਾਵਾ, ਵਿਭਾਗ ਦੀ ਵੈਬਸਾਇਟ ਫਕਰੀ.ਗਖ.ਅ.।ਪਰਡ।ਜਅ 'ਤੇ ਵੋਟਰ ਸੂਚੀਆਂ ਅਪਗ੍ਰੇਡ ਹਨ, ਉਸ ਨੂੰ ਡਾਉਨਲੋਡ ਕਰ ਕੇ ਕੋਈ ਵੀ ਵਿਅਕਤੀ ਆਪਣਾ ਨਾਂਅ ਵੋਟਰ ਲਿਸਟ ਵਿਚ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ-1950 'ਤੇ ਕਾਲ ਕਰ ਕੇ ਵੀ ਆਪਣੀ ਵੋਟ ਨੂੰ ਚੈਕ ਕੀਤਾ ਜਾ ਸਕਦਾ ਹੈ। 02 ਸਤੰਬਰ, 2024 ਦੇ ਬਾਅਦ ਕੀਤੇ ਗਏ ਕਿਸੇ ਵੀ ਬਿਨੈ ਦੇ ਉੱਪਰ ਫੈਸਲਾ ਭਾਰਤ ਚੋਣ ਕਮਿਸ਼ਨ ਦੀ ਹਿਦਾਇਤਾਂ ਅਨੁਸਾਰ ਵਿਧਾਨਸਭਾ ਆਮ ਚੋਣ ਦੇ ਬਾਅਦ ਕੀਤਾ ਜਾਵੇਗਾ।
ਸ੍ਰੀ ਪੰਕਜ ਅਗਰਵਾਲ ਨੇ ਸੂਬੇ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੇ ਇਸ ਪਰਵ ਵਿਚ ਆਗਾਮੀ 05 ਅਕਤੂਬਰ, 2024 ਨੂੰ ਵੋਟ ਜਰੂਰ ਕਰਨ। ਵੋਟਿੰਗ ਦੇ ਦਿਨ ਪਰਵ ਦੀ ਤਰ੍ਹਾ ਮਨਾਉਣ ਅਤੇ ਪੂਰੇ ਉਤਸਾਹ ਦੇ ਨਾਲ ਹਿੱਸਾ ਲੈਣ। ਵੋਟਿੰਗ ਕਰ ਕੇ ਹੀ ਅਸੀਂ ਲੋਕਤੰਤਰ ਨੂੰ ਮਜਬੂਤ ਬਣਾ ਸਕਦੇ ਹਨ।