ਨੈਸ਼ਨਲ

ਰੁਜ਼ਗਾਰ ਅਤੇ ਰੋਜ਼ੀ-ਰੋਟੀ ਲਈ ਵੱਖਰਾ ਮੰਤਰਾਲਾ ਬਣਾਇਆ ਜਾਏ: ਵਿਕਰਮਜੀਤ ਸਿੰਘ ਸਾਹਨੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 04, 2025 09:37 PM

ਨਵੀਂ ਦਿੱਲੀ -ਰਾਜ ਸਭਾ ਵਿੱਚ ਇੱਕ ਜ਼ੋਰਦਾਰ ਭਾਸਣ ਵਿਚ ਅੰਕੜੇ ਦਿੰਦਿਆਂ, ਐਮ ਪੀ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਆਰਥਿਕ ਵਿਕਾਸ ਦੇ ਉਦੇਸ਼ ਨਾਲ ਸਰਕਾਰੀ ਪਹਿਲਕਦਮੀਆਂ ਦੇ ਬਾਵਜੂਦ ਦੇਸ਼ ਵਿੱਚ ਬੇਰੁਜ਼ਗਾਰੀ ਦੀ ਚਿੰਤਾਜਨਕ ਦਰ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਰੁਜ਼ਗਾਰ ਪੈਦਾ ਕਰਨ ਅਤੇ ਰੋਜ਼ੀ-ਰੋਟੀ ਲਈ ਇੱਕ ਵੱਖਰੇ ਮੰਤਰਾਲੇ ਦੀ ਮੰਗ ਕੀਤੀ। ਡਾ. ਸਾਹਨੀ ਨੇ ਕਿਹਾ ਕਿ ਆਈ ਆਈ ਟੀ ਅਤੇ ਐਨ ਆਈ ਟੀ ਭਾਰਤ ਦੇ ਪ੍ਰਮੁੱਖ ਸੰਸਥਾਨ ਹਨ ਅਤੇ ਇਹ ਚਿੰਤਾਜਨਕ ਹੈ ਕਿ ਪਿਛਲੇ ਸਾਲ ਲਗਭਗ 38% ਆਈ ਆਈ ਟੀ ਗ੍ਰੈਜੂਏਟਾਂ ਨੂੰ ਨੌਕਰੀ ਨਹੀਂ ਮਿਲੀ, ਜਦ ਕਿ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਰਿਪੋਰਟ ਅਨੁਸਾਰ 2022 ਵਿੱਚ ਭਾਰਤ ਵਿੱਚ ਸਿੱਖਿਅਤ ਬੇਰੁਜ਼ਗਾਰੀ 65.7% ਸੀ, ਜਿਸ ਵਿੱਚ 83% ਬੇਰੁਜ਼ਗਾਰ ਨੌਜਵਾਨ ਸਨ। ਔਸਤਨ ਇੱਕ ਵਿਦਿਆਰਥੀ ਕੇ ਜੀ ਤੋਂ ਪੀ ਜੀ ਤੱਕ ਲਗਭਗ 60-70 ਲੱਖ ਦਾ ਨਿਵੇਸ਼ ਕਰਦਾ ਹੈ ਪਰ ਫਿਰ ਵੀ ਬੇਰੁਜ਼ਗਾਰ ਰਹਿੰਦਾ ਹੈ। ਡਾ. ਸਾਹਨੀ ਨੇ ਕਿਹਾ ਕਿ ਆਰਥਿਕ ਸਰਵੇਖਣ ਦੇ ਅਨੁਸਾਰ, ਭਾਰਤ ਨੂੰ ਕਾਰਜਬਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ 2030 ਤੱਕ ਸਾਲਾਨਾ 7.85 ਮਿਲੀਅਨ ਗੈਰ-ਖੇਤੀ ਨੌਕਰੀਆਂ ਪੈਦਾ ਕਰਨੀਆਂ ਚਾਹੀਦੀਆਂ ਹਨ। ਅੱਜ ਤੱਕ, 30 ਲੱਖ ਤੋਂ ਵੱਧ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ ਸਾਲ ਹਰਿਆਣਾ ਵਿੱਚ 1 ਲੱਖ ਤੋਂ ਵੱਧ ਨੌਜਵਾਨਾਂ ਨੇ ਸਫਾਈ ਸੇਵਕ ਦੀਆਂ ਨੌਕਰੀਆਂ ਲਈ ਅਰਜ਼ੀ ਦਿੱਤੀ ਸੀ, ਇਸੇ ਤਰ੍ਹਾਂ ਯੂਪੀ ਵਿੱਚ, 10 ਲੱਖ ਲੋਕਾਂ ਨੇ ਸਿਰਫ਼ 411 ਅਧਿਆਪਕਾਂ ਦੀਆਂ ਅਸਾਮੀਆਂ ਲਈ ਅਰਜ਼ੀ ਦਿੱਤੀ ਸੀ। ਡਾ. ਸਾਹਨੀ ਨੇ ਕਿਹਾ ਕਿ ਰੁਜ਼ਗਾਰ ਸੰਕਟ ਨਿੱਜੀ ਖੇਤਰ ਵਿੱਚ ਵੀ ਫੈਲਿਆ ਹੋਇਆ ਹੈ, ਭਾਰਤੀ ਆਈ ਟੀ ਉਦਯੋਗ ਵਿੱਚ 2024 ਵਿੱਚ ਨਵੀਂ ਭਰਤੀ ਵਿੱਚ 40% ਦੀ ਗਿਰਾਵਟ ਆਈ ਹੈ, ਜਿਸ ਨਾਲ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਹੋਰ ਘਟ ਗਏ ਹਨ। ਜਦੋਂ ਕਿ ਏ ਆਈ ਅਤੇ ਆਟੋਮੇਸ਼ਨ 2040 ਤੱਕ 69% ਆਈ ਟੀ ਅਤੇ ਸੇਵਾ ਖੇਤਰ ਦੀਆਂ ਨੌਕਰੀਆਂ ਨੂੰ ਖਤਮ ਕਰ ਸਕਦੇ ਹਨ ਜਿਸ ਨਾਲ, ਲੱਖਾਂ ਲੋਕਾਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪੈ ਸਕਦੇ ਹੈ। ਡਾ ਸਾਹਨੀ ਨੇ ਕਿਹਾ ਕਿ "ਉਚਿਤ ਕਿੱਤਾਮੁਖੀ ਸਿਖਲਾਈ ਅਤੇ ਮੁੜ ਹੁਨਰ ਪ੍ਰੋਗਰਾਮਾਂ ਤੋਂ ਬਿਨਾਂ, ਇਹ ਤਬਦੀਲੀ ਬੇਰੁਜ਼ਗਾਰੀ ਸੰਕਟ ਨੂੰ ਹੋਰ ਡੂੰਘਾ ਕਰੇਗੀ”। ਡਾ. ਸਾਹਨੀ ਨੇ ਸਵੈ-ਰੁਜ਼ਗਾਰ ਸਕੀਮਾਂ ਵਿੱਚ ਨੀਤੀਗਤ ਇਰਾਦੇ ਅਤੇ ਇਨ੍ਹਾਂ ਨੂੰ ਲਾਗੂ ਕਰਨ ਵਿਚਕਾਰ ਪਾੜੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਤੇ ਸਟਾਰਟਅੱਪ ਇੰਡੀਆ ਦਾ ਉਦੇਸ਼ ਜ਼ਮਾਨਤ-ਮੁਕਤ ਕਰਜ਼ੇ ਪ੍ਰਦਾਨ ਕਰਨਾ ਹੈ, ਪਰ ਸਖ਼ਤ ਬੈਂਕਿੰਗ ਸ਼ਰਤਾਂ ਪਹੁੰਚ ਨੂੰ ਮੁਸ਼ਕਲ ਬਣਾਉਂਦੀਆਂ ਹਨ। ਸਿੱਖਿਆ ਕਰਜ਼ਿਆਂ ਲਈ ਵੀ ਭਾਰੀ ਗਾਰੰਟੀਆਂ ਦੀ ਲੋੜ ਹੁੰਦੀ ਹੈ, ਜੋ ਕਿ ਬਹੁਤ ਸਾਰੇ ਲੋਕਾਂ ਲਈ ਮੌਕਿਆਂ ਨੂੰ ਸੀਮਤ ਕਰਦੀ ਹੈ। ਉਹਨਾ ਕਿਹਾ ਕਿ 83% ਮੁਦਰਾ ਕਰਜ਼ਿਆਂ ਦੀ ਰਾਸ਼ੀ 50, 000 ਰੁਪਏ ਤੋਂ ਘੱਟ ਸੀ ਜੋ ਕਿ ਇੱਕ ਸਨਮਾਨਜਨਕ ਕਾਰੋਬਾਰ ਸ਼ੁਰੂ ਕਰਨ ਲਈ ਨਾ-ਮਾਤਰ ਹੈ।

Have something to say? Post your comment

 
 

ਨੈਸ਼ਨਲ

ਕਿਸਾਨ ਪਿਆਜ਼ 2 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵੇਚਣ ਲਈ ਮਜਬੂਰ, ਕਿਸਾਨਾਂ ਨੂੰ ਸਥਾਨਕ ਜਨ ਸੰਘਰਸ਼ ਸ਼ੁਰੂ ਕਰਨ ਦਾ ਸੱਦਾ: ਸੰਯੁਕਤ ਕਿਸਾਨ ਮੋਰਚਾ

ਪੰਜਾਬ ਸਰਕਾਰ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਵਿਰੁੱਧ ਕਰਵਾ ਰਹੀ ‘ਵੀਰ ਬਾਲ ਦਿਵਸ’ ਸਮਾਗਮ ਤੁਰੰਤ ਰੱਦ ਕਰੇ – ਭਾਈ ਅਤਲਾ

ਤਖ਼ਤ ਪਟਨਾ ਸਾਹਿਬ ਕਮੇਟੀ ਦੇ ਅਧਿਕਾਰੀਆਂ ਨੇ ਦੁਬਈ ਗੁਰਦੁਆਰੇ ਵਿੱਚ ਕੀਤੀ ਸ਼ਿਰਕਤ

ਵਿਦੇਸ਼ੀ ਵਫਦਾ ਨਾਲ ਵਿਰੋਧੀ ਧਿਰ ਨੂੰ ਮਿਲਣ ਦੀ ਇਜਾਜ਼ਤ ਨਾ ਦੇ ਕੇ ਸਰਕਾਰ ਲੋਕਤੰਤਰੀ ਪਰੰਪਰਾਵਾਂ ਤੋੜ ਰਹੀ ਹੈ-ਕਾਂਗਰਸ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਏ ਗਏ ਪ੍ਰੋਗਰਾਮਾਂ ਵਿਚ ਸਹਿਯੋਗ ਦੇਣ ਵਾਲੀ ਸੰਗਤ ਦਾ ਧੰਨਵਾਦ: ਬੀਬੀ ਰਣਜੀਤ ਕੌਰ

ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੀ ਤਾਰੀਕ ਉੱਪਰ ਜਲਦੀ ਫੈਸਲਾ ਕਰਨ ਦੀ ਮੰਗ ਕੀਤੀ ਕਾਲਕਾ ਨੇ

ਦੇਸ਼ ਵਿਚ 2019-23 ਦੌਰਾਨ ਯੂਏਪੀਏ ਤਹਿਤ ਦਸ ਹਜਾਰ ਤੋਂ ਵੱਧ ਗ੍ਰਿਫ਼ਤਾਰੀਆਂ, ਸਜ਼ਾ ਸਿਰਫ਼ 335 ਨੂੰ

ਮਨੀਸ਼ ਸਿਸੋਦੀਆ ਨੇ ਮੋਦੀ ਸਰਕਾਰ 'ਤੇ ਵੱਡਾ ਹਮਲਾ ਬੋਲਿਆ: ਇਹ 'ਸੰਚਾਰ ਸਾਥੀ ਐਪ' ਨਹੀਂ, ਸਗੋਂ ਪੈਗਾਸਸ ਦਾ ਨਵਾਂ ਅਵਤਾਰ ਹੈ

ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਕ ਬਦਲਣ ਦੀ ਮੰਗ : ਸਰਨਾ

"ਵੰਦੇ ਮਾਤਰਮ" 'ਤੇ ਲੋਕ ਸਭਾ ਵਿੱਚ 8 ਦਸੰਬਰ ਨੂੰ ਚਰਚਾ ਅਤੇ ਚੋਣ ਸੁਧਾਰਾਂ 'ਤੇ 9 ਦਸੰਬਰ ਨੂੰ: ਕਿਰੇਨ ਰਿਜੀਜੂ