ਨੈਸ਼ਨਲ

ਜਗਦੀਸ਼ ਸਿੰਘ ਝੀਂਡਾ ਉੱਪਰ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ: ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 18, 2026 07:16 PM

ਨਵੀਂ ਦਿੱਲੀ - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਉੱਪਰ ਸ਼ੁਤਰਾਣਾ ਨੇੜੇ ਹੋਏ ਜਾਨਲੇਵਾ ਹਮਲੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਸਖ਼ਤ ਸ਼ਬਦਾਂ ਰਾਹੀਂ ਨਿਖੇਧੀ ਕਰਦਿਆਂ ਇਸ ਨੂੰ ਕਾਇਰਨਾ ਤੇ ਅਤਿ ਦਰਜੇ ਦੀ ਗਿਰੀ ਹੋਈ ਕਾਰਵਾਈ ਕਿਹਾ ਹੈ । ਉਹਨਾਂ ਕਿਹਾ ਸ. ਜਗਦੀਸ਼ ਸਿੰਘ ਝੀਂਡਾ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਹਰਿਆਣਾ ਦੇ ਸਿੱਖਾਂ ਦੇ ਨੁਮਾਇੰਦੇ ਹਨ । ਉੱਥੇ ਹੀ ਕੌਮ ਦੇ ਵੀ ਸੰਘਰਸ਼ੀ ਆਗੂ ਹਨ । ਜਿੰਨਾਂ ਨੇ ਸਾਰੀ ਉਮਰ ਪੰਥਕ ਸਰਗਰਮੀਆਂ ਦੇ ਲੇਖੇ ਲਗਾਈ । ਇਹੋ ਜਿਹੇ ਆਗੂ ਤੇ ਘੇਰ ਕੇ ਹਮਲਾ ਕਰਨ ਦੀ ਜੋ ਘਟਨਾ ਵਾਪਰੀ ਹੈ । ਉਹ ਬੇਹੱਦ ਨਿੰਦਣਯੋਗ ਹੈ , ਇਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸ. ਜਗਦੀਸ਼ ਸਿੰਘ ਝੀਂਡਾ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਨਾਲ ਸ. ਜਗਦੀਸ਼ ਸਿੰਘ ਝੀਂਡਾ ਦੇ ਨਾਲ ਹੈ ਤੇ ਦੋਸ਼ੀ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣੇ ਚਾਹੀਦੇ ।

 

Have something to say? Post your comment

 
 
 
 

ਨੈਸ਼ਨਲ

ਕੰਗਨਾ ਰਣੌਤ ਰਾਹੁਲ ਗਾਂਧੀ ਨੂੰ ਮੁੱਦਾ ਬਣਾ ਕੇ ਸੁਰਖੀਆਂ ਵਿੱਚ ਰਹਿਣਾ ਚਾਹੁੰਦੀ ਹੈ: ਰਾਜਾ ਵੜਿੰਗ

ਤਖ਼ਤ ਪਟਨਾ ਸਾਹਿਬ ਕਮੇਟੀ ਨੇ ਸਾਲ 2026-27 ਲਈ 50 ਕਰੋੜ ਤੋਂ ਵੱਧ ਦਾ ਬਜਟ ਕੀਤਾ ਗਿਆ ਪਾਸ

ਸਿੱਖ ਕੌਮ ਦੇ ਗ੍ਰੰਥ ਸਾਹਿਬ ਅਤੇ ਗੁਟਕਿਆ ਦਾ ਹੀ ਕਿਉਂ ਕੀਤਾ ਜਾਂਦਾ ਹੈ ਅਪਮਾਨ..? : ਮਾਨ

ਸਕੂਲ ਫੀਸਾਂ ਨਿਯਮਬੱਧ ਕਰਨ ਲਈ ਵਿਧੀ ਦੀ ਮੰਗ: ਵਿਕਰਮਜੀਤ ਸਿੰਘ ਸਾਹਨੀ

ਰਾਜ ਸਭਾ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਸੰਸਦ ਮੈਂਬਰਾਂ ਨੇ ਦਲ ਬਦਲੀ ਵਿਰੋਧੀ ਕਾਨੂੰਨ ਦੀ ਸਮੀਖਿਆ ਦੀ ਕੀਤੀ ਮੰਗ

ਏਆਈ ਤਕਨਾਲੋਜੀ ਦੀ ਵਰਤੋਂ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਣ ਦੀ ਅਤਿ ਘਿਨੌਣੀ ਸਾਜ਼ਿਸ਼, ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ- ਵੀਰਜੀ

ਸ੍ਰੀ ਹਰਿਮੰਦਰ ਸਾਹਿਬ ਦੀ ਏਆਈ ਨਾਲ ਵਰਤੋਂ ਕਰਕੇ ਸ਼ਰਾਰਤੀ ਤੱਤਾਂ ਵਲੋਂ ਕੀਤੀ ਗਈ ਬੇਅਦਬੀ ਨਾਸਹਿਣਯੋਗ: ਬੀਬੀ ਰਣਜੀਤ ਕੌਰ

ਸਰਨਾ ਵੱਲੋਂ ਏਆਈ ਨਾਲ ਬਣੀਆਂ ਦਰਬਾਰ ਸਾਹਿਬ ਦੀਆਂ ਵੀਡੀਓਆਂ ਸਾਂਝੀਆਂ ਕਰਨ ’ਤੇ ਤੁਰੰਤ ਰੋਕ ਦੀ ਅਪੀਲ

ਐਲਪੀਜੀ ਸਿਲੰਡਰਾਂ ਦੀ ਘਾਟ: ਸਦਰ ਬਾਜ਼ਾਰ ਵਿੱਚ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈ ਭੋਜਨ ਸੰਕਟ ਦਾ ਸਾਹਮਣਾ: ਪੰਮਾ

ਤਖ਼ਤ ਪਟਨਾ ਸਾਹਿਬ ਵਿੱਚ ਬਿਹਾਰ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਮਲਟੀ ਲੈਵਲ ਪਾਰਕਿੰਗ ਦੀ ਸੌਗਾਤ