ਨੈਸ਼ਨਲ

ਤਖਤਾਂ ਦੇ ਜਥੇਦਾਰਾਂ ਨੂੰ ਬੇਇੱਜਤ ਕਰਕੇ ਹਟਾਉਣਾ ਬਹੁਤ ਹੀ ਮੰਦਭਾਗਾ ਅਤੇ ਨਾ-ਬਰਦਾਸਤ ਕਰਨਯੋਗ: : ਅਖੰਡ ਕੀਰਤਨੀ ਜੱਥਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 15, 2025 08:49 PM

ਨਵੀਂ ਦਿੱਲੀ -ਖਾਲਸਾ ਪੰਥ ਦੀ ਮਰਿਯਾਦਾ ਨੂੰ ਬਰਕਰਾਰ ਰੱਖਣਾ ਹਰ ਇੱਕ ਸਿੱਖ ਦਾ ਫਰਜ ਹੈ । ਸਮੁੱਚੇ ਖਾਲਸਾ ਪੰਥ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਪਿਛਲੇ ਕੁਝ ਸਮੇ ਤੋ ਜੋ ਕੁਝ ਖਾਲਸਾ ਪੰਥ ਵਿੱਚ ਵਾਪਰਿਆ ਹੈ ਉਸ ਨਾਲ ਤਖਤਾਂ ਦੇ ਜਥੇਦਾਰਾਂ ਦੇ ਅਹੁਦਿਆਂ ਦੇ ਰੁਤਬੇ ਨੂੰ ਡੂੰਘੀ ਸੱਟ ਵੱਜੀ ਹੈ ਅਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਜਥੇਦਾਰਾਂ ਨੂੰ ਬੇਇੱਜਤ ਕਰਕੇ ਹਟਾਉਣਾ ਬਹੁਤ ਹੀ ਮੰਦਭਾਗਾ ਅਤੇ ਨਾ-ਬਰਦਾਸਤ ਕਰਨਯੋਗ ਹੈ। ਅਖੰਡ ਕੀਰਤਨੀ ਜਥਾ (ਵਿਸ਼ਵਵਿਆਪੀ) ਦੀ 31 ਮੈਂਬਰੀ ਕਮੇਟੀ ਅਤੇ ਅਖੰਡ ਕੀਰਤਨੀ ਜਥਾ (ਰਜਿ.) ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਇਸ ਸਾਰੇ ਬਿਰਤਾਂਤ ਦਾ ਮੁੱਖ ਕਾਰਨ ਜਥੇਦਾਰਾਂ ਦੀ ਨਿਯੁਕਤੀ ਦਾ ਗਲਤ ਢੰਗ ਹੀ ਹੈ। ਇੱਕ ਰਾਜਸੀ ਧਿਰ ਜੋ ਕਿ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੈ ਉਸ ਵਲੋਂ ਜਥੇਦਾਰਾਂ ਦੀ ਨਿਯੁਕਤੀ ਆਪਣੀ ਮਨ ਮਰਜੀ ਨਾਲ ਕੀਤੀ ਜਾਂਦੀ ਹੈ। ਜਥੇਦਾਰ ਕਮੇਟੀ ਦਾ ਇੱਕ ਭੱਤੇਦਾਰ ਮੁਲਾਜਮ ਹੋਣ ਕਰਕੇ ਕਮੇਟੀ ਜਾਂ ਉਸ ਕਮੇਟੀ ਦੇ ਰਾਜਸੀ ਆਕਾਵਾਂ ਵਿਰੁੱਧ ਬੋਲਣ ਦੀ ਜੁਰਅਤ ਨਹੀਂ ਰੱਖਦਾ। ਜਦੋਂ ਹੀ ਉਹ ਕਮੇਟੀ ਜਾ ਉਸ ਕਮੇਟੀ ਦੇ ਆਕਾ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਤੁਰੰਤ ਅਹੁਦੇ ਤੋਂ ਬੇਇੱਜਤ ਕਰਕੇ ਫਾਰਗ ਕਰ ਦਿੱਤਾ ਜਾਂਦਾ ਹੈ। ਇਸ ਤਰਾਂ ਕਰਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਖਾਲਸਾ ਪੰਥ ਦੀਆਂ ਸ਼ਾਨਾਮੱਤੀ ਪ੍ਰੰਪਰਾਵਾਂ ਅਤੇ ਸਿਧਾਤਾਂ ਤੇ ਡੂੰਘੀ ਸੱਟ ਮਾਰੀ ਹੈ। ਅਖੰਡ ਕੀਰਤਨੀ ਜਥਾ ਇਸ ਸਮੁੱਚੇ ਬਿਰਤਾਂਤ ਦਾ ਗੰਭੀਰ ਨੋਟਿਸ ਲੈਦਿਆਂ ਹੋਇਆਂ ਸਮੁੱਚੇ ਖਾਲਸਾ ਪੰਥ ਨੂੰ ਇਸ ਦੇ ਖਿਲਾਫ ਲਾਮਬੰਦ ਹੋਣ ਦੀ ਅਪੀਲ ਕਰਦਾ ਹੈ ਅਤੇ ਇਸ ਬਿਰਤਾਂਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਪੂਰੇ ਵਿਸ਼ਵ ਦੀ ਸਿੱਖ ਸਗੰਤ ਵੱਲੋਂ ਸੱਦੇ ਗਏ ਸਰਬਤ ਖਾਲਸਾ" ਇਕੱਤਰਤਾ ਵਿੱਚ ਹੋਣੀ ਚਾਹੀਦੀ ਹੈ। ਇਸ ਤਰਾਂ ਚੁਣੇ ਗਏ ਜਥੇਦਾਰ ਕਿਸੇ ਕਮੇਟੀ ਦੀ ਅਧੀਨਗੀ ਤੋਂ ਮੁਕਤ ਹੋਣਗੇ ਅਤੇ ਭੱਤੇਦਾਰ ਮੁਲਾਜਮ ਨਹੀਂ ਹੋਣਗੇ ਜਿਸ ਕਰਕੇ ਓਹ ਅਕਾਲੀ ਫੂਲਾ ਸਿੰਘ ਵਾਂਗ ਆਪਣੀ ਗੱਲ ਬੇਬਾਕੀ ਨਾਲ ਰੱਖਣ ਅਤੇ ਖਾਲਸਾ ਪੰਥ ਦੀ ਯੋਗ ਅਗਵਾਈ ਕਰਨ ਦੇ ਸਮਰੱਥ ਹੋਣਗੇ।

Have something to say? Post your comment

 

ਨੈਸ਼ਨਲ

ਅਸੀਂ ਸੰਜਮ ਨਾਲ ਜਵਾਬ ਦਿੱਤਾ- ਲਾਹੌਰ ਵਿੱਚ ਹਵਾਈ ਰੱਖਿਆ ਪ੍ਰਣਾਲੀ ਨੂੰ ਕਰ ਦਿੱਤਾ ਤਬਾਹ- ਭਾਰਤ

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਹਰਲੀਨ ਕੌਰ ਨੂੰ ਕੀਰਤਨ ਸਿੱਖਣ ਲਈ ਮਿਲਿਆ ਹਰਮੋਨੀਅਮ

ਸਦਰ ਬਾਜ਼ਾਰ ਦੇ ਵਪਾਰੀਆਂ ਨੇ ਤਿਰੰਗਾ ਮਾਰਚ ਕੱਢਿਆ ਅਤੇ ਅੱਤਵਾਦ ਵਿਰੁੱਧ ਕੀਤਾ ਪ੍ਰਦਰਸ਼ਨ

ਖੁੱਡੀਆਂ ਵੱਲੋਂ ਕੇਂਦਰ ਨੂੰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਹੈਕਟੇਅਰ 17,500 ਦਾ ਨਕਦੀ ਪ੍ਰੋਤਸਾਹਨ ਦੇਣ ਦੀ ਅਪੀਲ

ਜੰਮੂ-ਕਸ਼ਮੀਰ ਚ ਸ਼ਹੀਦ ਹੋਏ ਪਰਿਵਾਰਾਂ ਨਾਲ ਗਿਆਨੀ ਪ੍ਰੀਤਮ ਸਿੰਘ ਚੱਕਪਖੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਵੱਡਾ ਹੁਲਾਰਾ, ਵਾਰਡ ਨੰਬਰ 34 ਸਰਿਤਾ ਵਿਹਾਰ ਤੋਂ ਇੰਦਰਪਾਲ ਸਿੰਘ ਸਾਥੀਆਂ ਸਮੇਤ ਪਾਰਟੀ ਵਿਚ ਹੋਏ ਸ਼ਾਮਲ

ਕਾਨਪੁਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਚਲ ਰਹੇ ਮਾਮਲਿਆਂ ਦੀ ਕਾਰਵਾਈ ਤੇ ਵਕੀਲਾਂ ਨੇ ਕੀਤਾ ਵਿਸ਼ਲੇਸ਼ਣ: ਭੋਗਲ

ਰਾਮਗੜ੍ਹੀਆ ਬਰਾਦਰੀ ਵਲੋਂ ਜੱਥੇਦਾਰ ਜਸਾ ਸਿੰਘ ਰਾਮਗੜ੍ਹੀਆ ਦਾ 302 ਸਾਲਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ

'ਆਪ੍ਰੇਸ਼ਨ ਸਿੰਦੂਰ': ਭਾਰਤ ਦੇ ਹਵਾਈ ਹਮਲੇ ਵਿੱਚ ਮਾਰੇ ਗਏ 70 ਤੋਂ ਵੱਧ ਅੱਤਵਾਦੀ

'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਤੋਂ ਬਾਅਦ, ਕੇਂਦਰ ਨੇ 8 ਮਈ ਨੂੰ ਬੁਲਾਈ ਸਰਬ-ਪਾਰਟੀ ਮੀਟਿੰਗ