ਨੈਸ਼ਨਲ

ਗੁਰੁਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਕ੍ਰਿਸ਼ਨਾ ਨਗਰ ਵਿਖੇ ਸਿੱਖ ਇਤਿਹਾਸ ਨਾਲ ਜੁੜਨ ਲਈ "ਗੁਰੂ ਕੇ ਮੀਤ" ਹਾਲ ਦਾ ਹੋਇਆ ਉਦਘਾਟਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 15, 2025 08:34 PM

ਨਵੀਂ ਦਿੱਲੀ - ਖਾਲਸਾ ਸਿਰਜਣਾ ਦਿਵਸ ਅਤੇ ਵਿਸਾਖੀ ਮੌਕੇ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਕੀਰਤਨ ਦਰਬਾਰ ਅਤੇ ਲੰਗਰ ਲਗਾਏ ਜਾ ਰਹੇ ਹਨ। ਉਥੇ ਹੀ ਦਿੱਲੀ ਦੇ ਗੁਰੁਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਦੇਵ ਮਾਰਗ, ਕ੍ਰਿਸ਼ਨਾ ਨਗਰ ਦਿੱਲੀ-51 ਵਿਖੇ ਵਿਸਾਖੀ ਮੌਕੇ ਕੀਰਤਨ ਦਰਬਾਰ ਅਤੇ ਅਰਦਾਸ ਉਪਰੰਤ ਸਿੱਖ ਇਤਿਹਾਸ ਨਾਲ ਜੁੜਨ ਲਈ ਗੁਰੂ ਕੇ ਮੀਤ ਬਜ਼ੁਰਗਾਂ ਲਈ ਹਾਲ ਦਾ ਉਦਘਾਟਨ ਕੀਤਾ ਗਿਆ। ਇਸ ਆਧੁਨਿਕ ਹਾਲ ਦੇ ਉਦਘਾਟਨ ਮੌਕੇ ਪੰਥ ਪ੍ਰਸਿੱਧ ਰਾਗੀ ਸਾਹਿਬਾਨ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲਿਆਂ ਨੇ ਅਰਦਾਸ ਕੀਤੀ ਅਤੇ ਗੁਰੂਦੁਆਰਾ ਗੁਰੂ ਸਿੰਘ ਸਭਾ ਕ੍ਰਿਸ਼ਨਾ ਨਗਰ ਦਿੱਲੀ -51 ਪ੍ਰਬੰਧਕ ਕਮੇਟੀ ਨਾਲ ਮਿਲ ਕੇ ਰਸਮੀ ਤੌਰ ਤੇ ਉਦਘਾਟਨ ਕੀਤਾ। ਇਹ ਹਾਲ ਇੱਕ ਵਿਲੱਖਣ ਸੋਚ ਦਾ ਪ੍ਰਤੀਕ ਬਣਨ ਕਰਕੇ ਗੁਰੂਦੁਆਰਾ ਸਾਹਿਬ ਕ੍ਰਿਸ਼ਨਾ ਨਗਰ ਦੀ ਸੰਗਤ, ਬੱਚੇ ਅਤੇ ਬਜ਼ੁਰਗ ਇਸ ਉਪਰਾਲੇ ਨਾਲ ਬੇਹੱਦ ਖੁਸ਼ ਦਿਖਾਈ ਦਿੱਤੇ। ਇਹ ਹਾਲ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣ ਨਾਲ ਬਜੁਰਗਾਂ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਲਿਟਰੇਚਰ, ਇਤਿਹਾਸਿਕ ਕਿਤਾਬਾਂ, ਸਿੱਖ ਵਿਦਵਾਨਾਂ ਅਤੇ ਜਰਨੈਲਾਂ ਦੀਆਂ ਪੁਸਤਕਾਂ ਰੋਜ਼ਾਨਾ ਪੜਨ ਲਈ ਮੁਹਈਆ ਕਰਵਾਈ ਜਾਣਗੀਆਂ। ਇਸ ਹਾਲ ਵਿੱਚ ਵਿਸ਼ੇਸ਼ ਤੌਰ ਤੇ ਵੱਡਾ ਸਮਾਰਟ ਟੀਵੀ ਪ੍ਰੋਜੈਕਟਰ ਵੀ ਲਗਾਇਆ ਗਿਆ ਹੈ, ਜਿਸ ਦੁਆਰਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਮੇਂ ਸਮੇਂ ਤੇ ਸਿੱਖ ਇਤਿਹਾਸ ਸਬੰਧਿਤ ਐਨੀਮੇਟਡ ਫਿਲਮ ਅਤੇ ਸ਼ੋਰਟ ਵੀਡਿਉ ਦਿਖਾਈਆਂ ਜਾਣਗੀਆਂ । ਇਸ ਮੌਕੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਜਸਮੈਨ ਸਿੰਘ ਨੋਨੀ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰਗੋਬਿੰਦ ਇਨਕਲੇਵ ਦੇ ਸੀਨੀਅਰ ਵਾਈਸ ਚੇਅਰਮੈਨ ਸਰਦਾਰ ਹਰਪ੍ਰੀਤ ਸਿੰਘ, ਗੁਰੁਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਨਗਰ ਦੇ ਕਨਵੀਨਰ ਬੀ ਐੱਸ ਵੋਹਰਾ, ਚੇਅਰਮੈਨ ਕੁਲਬੀਰ ਸਿੰਘ, ਪ੍ਰਧਾਨ ਹਰਭਜਨ ਸਿੰਘ ਮਥਾਰੂ, ਜਨਰਲ ਸਕੱਤਰ ਚਰਨਜੀਤ ਸਿੰਘ, ਗੁਰੁਦੁਆਰਾ ਸਾਹਿਬ ਦੇ ਖਜਾਨਚੀ ਗੁਰਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣਾ ਦੇ ਨਾਲ ਵਡੀ ਗਿਣਤੀ ਅੰਦਰ ਇਲਾਕੇ ਦੀ ਸੰਗਤ ਮੌਜੂਦ ਸਨ।

Have something to say? Post your comment

 
 
 

ਨੈਸ਼ਨਲ

ਬਖ਼ਸ਼ੀ ਪਰਮਜੀਤ ਸਿੰਘ ਦੀ ਯਾਦ ਵਿੱਚ ਦੋ ਦਿਨੀ ਕੇਂਦਰੀ ਦਿੱਲੀ ਖੋ-ਖੋ ਮੁਕਾਬਲੇ ਦਾ ਆਯੋਜਨ

ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਵਿਸਾਰ ਕੇ ਕਰਵਾਏ ਗਏ ਨਾਚ ਭੰਗੜੇ ਦੇ ਪ੍ਰੋਗਰਾਮ

ਕੇਂਦਰ ਅਤੇ ਰਾਜ ਸਰਕਾਰਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਰੇਗੰਡ ਤੇ ਬੰਦੀ ਸਿੰਘਾਂ ਨੂੰ ਪੈਰੋਲ ਦੇਵੇ ਪਰਮਜੀਤ ਸਿੰਘ ਸਰਨਾ ਨੇ ਕੀਤੀ ਮੰਗ

ਵਿਕਰਮ ਵੀਰ ਸਿੰਘ ਬਾਵਾ ਨੇ ਗਰੀਸ 'ਚ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿੱਚ ਆਇਰਨ ਮੈਨ ਦਾ ਖਿਤਾਬ ਜਿੱਤ ਕੇ ਸਿੱਖਾਂ ਦਾ ਵਧਾਇਆ ਮਾਣ

ਬਿਹਾਰ ਦੇ ਲੋਕ ਅੱਜ ਵੀ ਦੇਸ਼ ਦਾ ਨਿਰਮਾਣ ਕਰ ਰਹੇ ਹਨ: ਪ੍ਰਿਯੰਕਾ ਗਾਂਧੀ

ਹਰਿਆਣਾ ਵਿੱਚ ਕੋਈ ਚੋਣ ਨਹੀਂ - ਥੋਕ ਚੋਰੀ ਹੋਈ: ਰਾਹੁਲ ਗਾਂਧੀ

ਗਾਇਕ ਡਾ. ਸਤਿੰਦਰ ਸਰਤਾਜ ਨੂੰ "ਹਿੰਦ ਦੀ ਚਾਦਰ" ਗੀਤ ਲਈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਿਤ

“ਰੰਗਰੇਟਾ ਗੁਰੂ ਦਾ ਬੇਟਾ” ਭਾਈ ਜੇਤਾ ਜੀ ਨੂੰ ਸਮਰਪਿਤ ਬਾਈਕ ਰਾਈਡ ਦਾ ਆਯੋਜਨ

ਸਿੱਖ ਕਤਲੇਆਮ ਵਿਚ ਨਾਮਜਦ ਟਾਈਟਲਰ ਦੇ ਮਾਮਲੇ ਵਿਚ ਵਕੀਲਾਂ ਦੀ ਹੜਤਾਲ ਅਤੇ ਗਵਾਹ ਦੇ ਬਿਮਾਰੀਆਂ ਨਾਲ ਪੀੜਿਤ ਹੋਣ ਕਰਕੇ ਸੁਣਵਾਈ ਟਲੀ

ਸਿੱਖ ਕਤਲੇਆਮ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਦੇ ਦੋਸ਼ੀ ਬਲਵਾਨ ਖੋਖਰ ਦੀ ਫਰਲੋ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ