ਨੈਸ਼ਨਲ

ਟਰਾਂਸਪੋਰਟ ਬਿਜ਼ਨਸ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਮਹਾਰਾਸ਼ਟਰ ਨਾਲ ਕੀਤੀ ਵਿਚਾਰ ਚਰਚਾ ਬਲ ਮਲਕੀਤ ਸਿੰਘ ਨੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 15, 2025 08:35 PM

ਨਵੀਂ ਦਿੱਲੀ- ਆਵਾਜਾਈ ਖੇਤਰ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਬਲ ਮਲਕੀਤ ਸਿੰਘ ਨੇ ਦਸਿਆ ਕਿ ਮੁੱਖਮੰਤਰੀ ਮਹਾਰਾਸ਼ਟਰ ਨਾਲ ਇਕ ਵਿਸਤ੍ਰਿਤ ਅਤੇ ਰਚਨਾਤਮਕ ਚਰਚਾ ਹੋਈ ਜਿਸ ਬਾਰੇ ਮਹੱਤਵਪੂਰਨ ਮਾਮਲਿਆਂ 'ਤੇ ਸਕਾਰਾਤਮਕ ਵਿਕਾਸ ਸਾਂਝਾ ਕਰਕੇ ਖੁਸ਼ੀ ਹੋ ਰਹੀ ਹੈ ਕਿ ਰਾਜ ਸਰਕਾਰ ਦੀਆਂ ਚੈਕਪੋਸਟਾਂ ਨੂੰ ਖ਼ਤਮ ਕਰਣ ਲਈ ਇਸ ਮੁੱਦੇ 'ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਪ੍ਰਗਤੀ ਨੂੰ ਉਤਸ਼ਾਹਿਤ ਕਰ ਰਹੀ ਹੈ। ਭਾਰੀ ਵਾਹਨਾਂ ਦੇ ਜੁਰਮਾਨੇ ਨੂੰ ਕਲੀਅਰ ਕਰਣ ਲਈ ਮੁੱਖ ਮੰਤਰੀ ਨੇ ਫਾਈਲ ਨੂੰ ਤੇਜ਼ ਕਾਰਵਾਈ ਲਈ ਲਾਅ ਅਤੇ ਨਿਆਇਕ ਵਿਭਾਗ ਨੂੰ ਮਾਰਕ ਕੀਤਾ ਹੈ । ਮਹਾ ਟਰੈਫਿਕ ਐਪ ਤੋਂ ਫੋਟੋ ਅਪਲੋਡ ਨੂੰ ਹਟਾਉਣ ਲਈ ਨੋਟੀਫਿਕੇਸ਼ਨ ਜਲਦੀ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ । ਮੁੱਖ ਮੰਤਰੀ ਨੇ ਸਾਰੀ ਚਿੰਤਾਵਾ ਨੂੰ ਸੁਣ ਕੇ ਇੰਨ੍ਹਾ ਤੇ ਕਾਰਵਾਈ ਲਈ ਨੋਟ ਨੂੰ ਫਾਸਟ- ਟਰੈਕਿੰਗ ਲਈ ਭੇਜ ਦਿੱਤਾ ਹੈ। ਇਹ ਮੀਟਿੰਗ ਸਰਕਾਰ ਵੱਲੋਂ ਟਰਾਂਸਪੋਰਟ ਭਾਈਚਾਰੇ ਪ੍ਰਤੀ ਕੀਤੇ ਗਏ ਸਤਿਕਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਦਾ ਉਦਯੋਗ ਦੇ ਮੁੱਦਿਆਂ ਨੂੰ ਹੱਲ ਕਰਨ ਪ੍ਰਤੀ ਉਨ੍ਹਾਂ ਦੇ ਧਿਆਨ ਅਤੇ ਵਚਨਬੱਧਤਾ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

Have something to say? Post your comment

 
 
 
 

ਨੈਸ਼ਨਲ

ਸਵਿਟਜ਼ਰਲੈਂਡ ਦੇ ਗੁਰਦੁਆਰਾ ਸਾਹਿਬ ਵਿਖ਼ੇ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀ ਸ਼ਹੀਦੀ ਨੂੰ ਕੀਤਾ ਗਿਆ ਯਾਦ

ਭਾਰਤ ਵਿੱਚ ਵੱਧ ਰਹੇ ਨਫ਼ਰਤ ਭਰੇ ਭਾਸ਼ਣ ਇੱਕ ਨਵੇਂ ਅਤੇ ਖ਼ਤਰਨਾਕ ਯੁੱਗ ਨੂੰ ਦਰਸਾਉਂਦੇ ਹਨ: ਸੀਐਸਓਐਚ

ਕੁਲਦੀਪ ਸਿੰਘ ਸੇਂਗਰ ਨੂੰ ਦਿੱਲੀ ਹਾਈ ਕੋਰਟ ਤੋਂ ਵੱਡਾ ਝਟਕਾ, ਸਜ਼ਾ 'ਤੇ ਰੋਕ ਲਗਾਉਣ ਦੀ ਪਟੀਸ਼ਨ ਰੱਦ

ਜੱਗੀ ਜੋਹਲ, ਬੱਗਾ, ਸ਼ੇਰਾ ਅਤੇ ਹੋਰਾਂ ਨੂੰ ਦਿੱਲੀ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਕੀਤਾ ਗਿਆ ਪੇਸ਼

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਹਾਰ ਵਿੱਚ ਆਨੰਦ ਮੈਰਿਜ ਐਕਟ ਲਾਗੂ ਹੋਣ ‘ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਕੀਤਾ ਧੰਨਵਾਦ

ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਇਤਰਾਜ: ਸਰਨਾ

ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਧੰਨਵਾਦ

ਖੇਤੀ, ਕਿਸਾਨਾਂ ਅਤੇ ਸੂਬੇ ਦੀ ਆਰਥਿਕਤਾ ਲਈ ਪੋਟਾਸ਼ ਬਹੁਤ ਅਹਿਮ ਤੇ ਵਡਮੁੱਲਾ: ਬਰਿੰਦਰ ਕੁਮਾਰ ਗੋਇਲ

ਸਮਾਜ ਸੇਵਕਾਂ ਨੇ ਮਾਤਾ ਮਨਜੀਤ ਕੌਰ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ

ਅਦਾਲਤ ਵਿੱਚ ਦਰਜ ਫੋਰੈਂਸਿਕ ਨਤੀਜਿਆਂ ਨੂੰ ਸਿਆਸਤ ਲਈ ਤੋੜਿਆ-ਮਰੋੜਿਆ ਨਹੀਂ ਜਾ ਸਕਦਾ: ਅਮਨ ਅਰੋੜਾ