ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਲਏ ਗਏ ਵੱਖ-ਵੱਖ ਇਮਤਿਹਾਨਾਂ ’ਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ’ਤੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਵਧੀਆ ਨਤੀਜੇ ਹਾਸਲ ਕਰਨ ’ਤੇ ਵਧਾਈ ਦਿੰਦਿਆਂ ਆਪਣੇ ਦਫ਼ਤਰ ਵਿਖੇ ਸਟਾਫ਼ ਦੀ ਹਾਜ਼ਰੀ ’ਚ ਮੂੰਹ ਮਿੱਠਾ ਕਰਵਾਇਆ।
ਇਸ ਦੌਰਾਨ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਯੂਨੀਵਰਸਿਟੀ ਵੱਲੋਂ ਲਈ ਗਈ ਬੀ. ਏ. ਐਲ. ਐਲ. ਬੀ. (5 ਸਾਲਾ ਕੋਰਸ) ਸਮੈਸਟਰ 7ਵਾਂ ਦੇ ਹੋਏ ਇਮਤਿਹਾਨਾਂ ’ਚੋਂ ਵਿਦਿਆਰਥਣਾਂ ਦਿਸ਼ਾ ਅਤੇ ਪ੍ਰੀਯਾ ਵਸ਼ਿਸ਼ਟ ਨੇ ਕੁਲ 500 ਅੰਕਾਂ ’ਚੋਂ 366 ਅੰਕ ਅਤੇ 361 ਅੰਕਾਂ ਨਾਲ ਯੂਨੀਵਰਸਿਟੀ ’ਚੋਂ ਦੂਜਾ ਅਤੇ ਚੌਥਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਬੀ. ਕਾਮ. ਐਲ. ਐਲ. ਬੀ. (5 ਸਾਲਾ ਕੋਰਸ) ਸਮੈਸਟਰ 9ਵਾਂ ਦੀਆਂ ਵਿਦਿਆਰਥਣਾਂ ਪ੍ਰਨੀਤ ਕੌਰ ਅਤੇ ਸੰਜਨਾ ਨੇ ਕੁਲ 500 ਅੰਕਾਂ ’ਚੋਂ 365 ਅੰਕਾਂ ਨਾਲ ’ਵਰਸਿਟੀ ’ਚੋਂ ਦੂਜਾ ਸਥਾਨ, ਸੁਭਾਂਕਸ਼ੀ ਠਾਕੁਰ ਨੇ 362 ਅੰਕਾਂ ਨਾਲ ਤੀਜਾ ਸਥਾਨ ਅਤੇ ਸਚਿਆਰ ਸਿੰਘ ਨੇ 361 ਅੰਕਾਂ ਨਾਲ ਚੌਥਾ ਸਥਾਨ, ਬੀ. ਕਾਮ. ਐਲ. ਐਲ. ਬੀ. (5 ਸਾਲਾ ਕੋਰਸ) ਸਮੈਸਟਰ 5ਵਾਂ ਦੇ ਹੋਏ ਇਮਤਿਹਾਨਾਂ ’ਚੋਂ ਕਾਲਜ ਵਿਦਿਆਰਥਣਾਂ ਮਾਨਯਾ ਸੈਨੀ ਨੇ ਕੁਲ 600 ਅੰਕਾਂ ’ਚੋਂ 441 ਅੰਕਾਂ ਨਾਲ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ, ਕਮਲਪ੍ਰੀਤ ਕੌਰ ਨੇ 435 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਕਾਲਜ ਦੇ ਹੋਰਨਾਂ ਵਿਦਿਆਰਥੀਆਂ ’ਚ ਐਲ. ਐਲ. ਬੀ. (3 ਸਾਲਾ ਕੋਰਸ) ਸਮੈਸਟਰ ਤੀਜਾ ਦੀ ਵਿਦਿਆਰਥਣ ਨੈਨਸੀ ਨੇ ਕੁਲ 500 ਅੰਕਾਂ ’ਚੋਂ 365 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਦੂਜਾ ਸਥਾਨ, ਐਲ. ਐਲ. ਬੀ. (3 ਸਾਲਾ ਕੋਰਸ) ਸਮੈਸਟਰ 5ਵਾਂ ਦੇ ਹੋਏ ਇਮਤਿਹਾਨਾਂ ’ਚੋਂ ਕਾਲਜ ਵਿਦਿਆਰਥੀਆਂ ਰਾਘਵ ਮਹਾਜਨ, ਸ਼ੁਭਮ ਮਿੱਤਲ ਅਤੇ ਚਿਰਾਗ ਪੁਰੀ ਨੇ ਕੁਲ 500 ਅੰਕਾਂ ’ਚੋਂ ਕ੍ਰਮਵਾਰ 357 ਅੰਕਾਂ ਨਾਲ ਤੀਜਾ ਸਥਾਨ, 357 ਅੰਕਾਂ ਨਾਲ ਤੀਜਾ ਸਥਾਨ ਅਤੇ 354 ਅੰਕਾਂ ਨਾਲ ਯੂਨੀਵਰਸਿਟੀ ’ਚੋਂ ਚੌਥਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜਮੈਂਟ ਵੱਲੋਂ ਸਿਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਕਰਕੇ ਆਪਣਾ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਸੀਮਾ ਰਾਣੀ, ਡਾ. ਰਾਸ਼ੀਮਾ, ਡਾ. ਰੇਨੂ ਸੈਨੀ, ਡਾ. ਦਿਵਿਆ ਸ਼ਰਮਾ, ਡਾ. ਪਵਨਦੀਪ ਕੌਰ, ਡਾ. ਅਨੀਤਾ, ਡਾ. ਗੁਰਜਿੰਦਰ ਕੌਰ, ਡਾ. ਮੋਹਿਤ ਸੈਣੀ, ਡਾ. ਸ਼ਿਵਨ ਸਰਪਾਲ, ਪ੍ਰੋ. ਸੁਗਮ, ਡਾ. ਹਰਜੋਤ ਕੌਰ, ਪ੍ਰੋ. ਹੇਮਾ, ਉਤਕਰਸ਼ ਸੇਠ, ਡਾ. ਪੁਰਨਿਮਾ ਖੰਨਾ, ਡਾ. ਅਨੀਤਾ, ਪ੍ਰੋ.ਜਸਦੀਪ ਸਿੰਘ ਆਦਿ ਹਾਜ਼ਰ ਸਨ।