ਨਵੀਂ ਦਿੱਲੀ - ਭਾਰਤ ਨੇ ਜੰਮੂ-ਕਸ਼ਮੀਰ ਵਿੱਚ ਮਾਸੂਮ ਲੋਕਾਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਅੰਦਰ ਕਈ ਟਿਕਾਣਿਆਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ। ਭਾਰਤ ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਸਮਰਥਨ ਵਿੱਚ, ਸਦਰ ਬਾਜ਼ਾਰ ਦੇ ਸੈਂਕੜੇ ਵਪਾਰੀਆਂ ਨੇ ਫੈਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਜ਼ ਐਸੋਸੀਏਸ਼ਨ (ਰਜਿਸਟਰਡ) ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਅਤੇ ਪ੍ਰਧਾਨ ਰਾਕੇਸ਼ ਯਾਦਵ ਦੀ ਪ੍ਰਧਾਨਗੀ ਹੇਠ ਕੁਤੁਬ ਰੋਡ ਚੌਕ ਤੋਂ ਭਾਰਤੀ ਫੌਜ ਦੇ ਸਮਰਥਨ ਵਿੱਚ ਤਿਰੰਗਾ ਮਾਰਚ ਕੱਢਿਆ, ਜਿਸ ਵਿੱਚ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਫੈਡਰੇਸ਼ਨ ਨੇ ਪਾਕਿਸਤਾਨ ਵਿਰੁੱਧ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਮਜੀਤ ਸਿੰਘ ਪੰਮਾ, ਰਾਕੇਸ਼ ਯਾਦਵ, ਸਤਪਾਲ ਸਿੰਘ ਮੰਗਾ, ਕਮਲ ਕੁਮਾਰ, ਚੌਧਰੀ ਯੁਗਿੰਦਰ ਸਿੰਘ, ਦੀਪਕ ਮਿੱਤਲ, ਰਾਜ ਕੁਮਾਰ ਗੁਪਤਾ ਸਮੇਤ ਕਈ ਵਪਾਰੀਆਂ ਨੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਰਾਹੀਂ ਪਾਕਿਸਤਾਨ ਵਿੱਚ ਹਮਲਾ ਕੀਤਾ, ਉਸ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਵਿੱਚ ਅਜੇ ਵੀ ਅੱਤਵਾਦੀ ਟਿਕਾਣੇ ਮੌਜੂਦ ਹਨ। ਪਾਕਿਸਤਾਨ ਉਨ੍ਹਾਂ ਰਾਹੀਂ ਭਾਰਤ ਵਿੱਚ ਅੱਤਵਾਦ ਫੈਲਾਉਣ ਵਿੱਚ ਪੂਰਾ ਸਹਿਯੋਗ ਕਰਦਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਸੰਯੁਕਤ ਰਾਸ਼ਟਰ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨੇ। ਸਦਰ ਬਾਜ਼ਾਰ ਦੇ ਸੈਂਕੜੇ ਵਪਾਰੀ ਕੁਤੁਬ ਰੋਡ ਚੌਕ 'ਤੇ ਇਕੱਠੇ ਹੋਏ ਅਤੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਇਸ ਪ੍ਰਦਰਸ਼ਨ ਵਿਚ 12 ਹੋਰ ਸਮੂਹ ਸ਼ਾਮਲ ਹੋਏ ਅਤੇ ਹੌਲੀ-ਹੌਲੀ ਇਹ ਇੱਕ ਵੱਡੇ ਕਾਫਲੇ ਵਿੱਚ ਬਦਲ ਗਿਆ ਜਿਸ ਵਿੱਚ ਸਾਰੇ ਧਰਮਾਂ ਅਤੇ ਕਾਰੋਬਾਰੀਆਂ ਦੇ ਲੋਕ ਸ਼ਾਮਲ ਹੋਏ 'ਤੇ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।