ਅੰਮ੍ਰਿਤਸਰ - ਕੀ ਅਪਰੇ਼ਸਨ ਸੰਧੂਰ ਦੌਰਾਨ ਪਾਕਿਸਤਾਨ ਦੀ ਫੌਜ ਵਲੋ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਯੋਜਨਾ ਬਣਾ ਲਈ ਸੀ ? ਇਹ ਸਵਾਲ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਦਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ਼ ਦੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਕਿ ਪਾਕਿਸਤਾਨ 8 ਮਈ ਦੀ ਤੜਕਸਾਰ ਫੌਜੀ ਟਿਕਾਣਿਆਂ ਵਾਲੇ ਇਲਾਕਿਆਂ ਤੇ ਧਾਰਮਿਕ ਸਥਾਨਾਂ ਤੈ ਹਮਲਾ ਕਰ ਸਕਦਾ ਹੈ। ਪਾਕਿਸਾਤਾਨ ਸ੍ਰੀ ਦਰਬਾਰ ਸਾਹਿਬ ਵਲ ਨਿਸ਼ਾਨਾ ਸੇਧ ਕੇ ਡਰੋਨ ਜਾਂ ਮਿਜਾਇਲ ਦੁਆਰਾ ਹਮਲਾ ਕਰ ਸਕਦਾ ਹੈ।ਦਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਭਾਰੀ ਅਸਲੇ ਨਾਲ ਇਹ ਹਮਲਾ ਕਰ ਸਕਦਾ ਹੈ। ਇਸ ਲਈ ਫੌਜੀ ਅਧਿਕਾਰੀਆਂ ਵਲੋ ਤੁਰੰਤ ਕਾਰਵਾਈ ਕਰਦਿਆਂ ਸ੍ਰੀ ਦਰਬਾਰ ਸਾਹਿਬ ਨੂੰ ਚਾਰੋ ਪਾਸਿਓ ਹਵਾਈ ਸੁਰਖਿਆ ਪ੍ਰਦਾਨ ਕੀਤੀ ਗਈ। 8 ਮਈ ਨੂੰ ਪਾਕਿਸਤਾਨ ਨੇ ਫੌਜੀ ਤੇ ਸਿਵਲ ਟਿਕਾਣਿਆ ਦੇ ਨਾਲ ਨਾਲ ਖਾਸ ਕਰਕੇ ਸ੍ਰੀ ਦਰਬਾਰ ਸਾਹਿਬ ਵਲ ਡਰੋਨ ਸੇਧ ਕੇ ਹਮਲਾ ਕੀਤਾ। ਫੌਜੀਆਂ ਅਧਿਕਾਰੀਆਂ ਦੀ ਮੂਸਤੈਦੀ ਕਾਰਨ ਪਾਕਿਸਤਾਨ ਆਪਣੇ ਇਰਾਦਿਆਂ ਵਿਚ ਸਫਲ ਨਹੀ ਹੋਇਆ।ਭਾਰਤੀ ਫੌਜੀਆਂ ਨੇ ਇਸ ਡਰੋਨ ਹਮਲੇ ਨੂੰ ਸਫਲ ਨਹੀ ਹੋਣ ਦਿੱਤਾ।ਇਸ ਸਬੰਧੀ ਸ਼ੋ੍ਰਮਣੀ ਕਮੇਟੀ ਦੇ ਮੁਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਉਨਾਂ ਇਸ ਸਾਰੀ ਗਲ ਨੂੰ ਹੀ ਨਕਾਰਦੇ ਹਨ।ਸੀਸੀ ਟੀਵੀ ਵਿਚ ਅਜਿਹਾ ਕੁਝ ਨਜਰ ਨਹੀ ਆਇਆ।