ਅੰਮ੍ਰਿਤਸਰ - ਯੂਟਿਉਬਰ ਧਰੂਵ ਰਾਠੀ ਨੇ ਸਿੱਖ ਧਰਮ ਦੇ ਮੂਲ ਸਿਧਾਤਾਂ ਦੀਆਂ ਧੱਜੀਆਂ ਉਡਾਦਿਆਂ ਇਕ ਐਨੀਮੇਸ਼ਨ ਫਿਲਮ ਰਾਇਜ ਆਫ ਸਿੱਖਜ਼ ਤਿਆਰ ਕਰਕੇ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਹੈ ਤੇ ਸਿੱਖ ਭਾਵਨਾਵਾਂ ਦਾ ਮਜਾਕ ਉਡਾਇਆ ਹੈ।ਹਰਿਆਣਾ ਦਾ ਰਹਿਣ ਵਾਲੇ ਧਰੂਵ ਰਾਠੀ ਨੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਸਭ ਤੋ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਬਾਲ ਗੁਰੂ, ਗੁਰੂ ਗੋਬਿੰਦ ਸਿੰਘ ਨੂੰ ਜਾਰ ਜਾਰ ਰੌਦਿਆਂ ਦਿਖਾਉਣ ਦੀ ਹਿਮਾਕਤ ਕੀਤੀ ਹੈ।ਰਾਠੀ ਨੇ ਸਿੱਖਾਂ ਤੇ ਮੁਗਲਾਂ ਦੇ ਸੰਬਧਾਂ ਤੇ ਗਲ ਕਰਦਿਆਂ ਦਸਿਆ ਕਿ ਬਾਦਸ਼ਾਹ ਅਕਬਰ ਨੇ ਚੌਥੇ ਸਿੱਖ ਗੁਰੂ ਰਾਮਦਾਸ ਦੀ ਪਤਨੀ ਨੂੰੰ ਅੰਮ੍ਰਿਤਸਰ ਵਿਖੇ ਜਮੀਨ ਗ਼ਾਂਟ ਵਜੋ ਦਿੱਤੀ ਸੀ।ਪੰਜਵੇ ਗੁਰੂ ਅਰਜਨ ਦੇ ਕਹਿਣ ਤੇ ਪੰਜਾਬ ਦੇ ਕਿਸਾਨਾਂ ਨੂੰ ਟੈਕਸ ਵੀ ਮੁਆਫ ਕੀਤੇ ਸਨ।ਰਾਠੀ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਦੀ ਜਮੀਨ ਵੀ ਅਕਬਰ ਨੇ ਤੋਹਫੇ ਵਜੋ ਕੀਤੀ ਸੀ।ਗੁਰੂ ਗੋਬਿੰਦ ਸਿੰਘ ਵਲੋ ਖ਼ਾਲਸਾ ਸਾਜਨਾ ਬਾਰੇ ਬੋਲਦਿਆਂ ਰਾਠੀ ਕਹਿੰਦਾ ਹੈ ਕਿ ਗੁਰੂ ਨੇ ਪਾਣੀ ਵਿਚ ਚੀਨੀ ਘੌਲ ਕੇ ਪਿਲਾਈ ਤੇ ਇਹ ਪੰਜ ਪਿਆਰੇ ਕਹੇ ਜਾਂਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਉਕਤ ਨੇ ਬੇਹਦ ਹਲਕੇ ਪੱਧਰ ਦੀ ਼ਸਬਦਾਵਲੀ ਵਰਤੀ ਹੈ। ਪੰਥਕ ਵਿਰੋਧ ਨੂੰੰ ਦੇਖਦਿਆਂ ਰਾਠੀ ਨੇ ਇਹ ਵੀਡੀਓ ਯੂ ਟਿਉਬ ਤੋ ਹਟਾ ਦਿੱਤੀ ਹੈ।ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਐਨੀਮੇ਼ਸ਼ਨ ਦੁਆਰਾ ਤਿਆਰ ਕੀਤੀ ਇਸ ਫਿਲਮ ਵਿਚ ਗੁਰੂ ਸਾਹਿਬਾਨ ਨੂੰ ਨਹੀ ਦਿਖਾਇਆ ਜਾ ਸਕਦਾ।ਉਨਾਂ ਸਖਤ ਸ਼ਬਦਾਂ ਵਿਚ ਤਾੜਣਾ ਕਰਦਿਆਂ ਕਿਹਾ ਕਿ ਧਰੂਵ ਰਾਠੀ ਬੰਦੇ ਦਾ ਪੁੱਤ ਬਣ ਕੇ ਯੂ ਟਿਉਬ ਤੋ ਇਸ ਫਿਲਮ ਨੂੰ ਹਟਾਏ ਸਿੱਖ ਇਸ ਨੂੰ ਕਿਸੇ ਵੀ ਹਾਲਤ ਵਿਚ ਪ੍ਰਵਾਨ ਨਹੀ ਕਰਦੇ। ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਦੀ ਸ਼ਹਾਦਤ ਤੋ ਬਾਅਦ ਜੈਕਾਰੇ ਛੱਡੇ ਉਸ ਗੁਰੂ ਨੂੰ ਹੰਝੂ ਸੁਟਦੇ ਦਿਖਾਇਆ। ਜਥੇਦਾਰ ਨੇ ਕਿਹਾ ਕਿ ਰਾਠੀ ਸਮੇਤ ਕਿਸੇ ਨੂੰ ਵੀ ਗੁਰੂ ਸਾਹਿਬ ਤੇ ਫਿਲਮ ਬਣਾਉਣ ਦਾ ਹਕ ਨਹੀ ਹੈ।
08:10 PM