ਪੰਜਾਬ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਵਾਰ ਮੁੜ ਤੋ ਹੋਏ ਆਹਮੋ ਸਾਹਮਣੇ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | May 21, 2025 09:27 PM

ਅੰਮ੍ਰਿਤਸਰ- ਵਖ ਵਖ ਮਾਮਲਿਆਂ ਨੂੰ ਲੈ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਹਮੋ ਸਾਹਮਣੇ ਖੜੇ ਹੋ ਗਏ ਹਨ।ਇਹ ਇਤਿਹਾਸ ਵਿਚ ਪਹਿਲਾਂ ਵੀ ਕਈ ਵਾਰ ਵਾਪਰ ਚੁੱਕਾ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ^ ਏ ^ਮਸਕੀਨ ਨੂੰ ਉਨਾਂ ਤੇ ਲੱਗੇ ਇਲਜਾਮਾਂ ਤੋ ਬਰੀ ਕਰ ਦਿੱਤਾ ਤੇ ਉਨਾ ਦੀਆਂ ਪੰਥਕ ਸੇਵਾਵਾਂ ਬਹਾਲ ਕਰਨ ਦਾ ਆਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਸੁਣਾ ਦਿੱਤਾ ਪਰ ਦੂਜੇ ਪਾਸੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹੀ ਤਨਖਾਹੀਆ ਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਸ਼ਜਿਸ਼ ਕਰਤਾ ਕਹਿ ਕੇ 10 ਦਿਨ ਦੇ ਅੰਦਰ- ਅੰਦਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹਾਜਰ ਹੋ ਕੇ ਆਪਣਾ ਪਖ ਰਖਣ ਦਾ ਵੀ ਹੁਕਮ ਜਾਰੀ ਕੀਤਾ ਹੈ। ਅੱਜ ਪੰਥਕ ਰਾਜਨੀਤੀ ਵਿਚ ਪੂਰਾ ਦਿਨ ਇਸ ਨਾਟਕੀ ਘਟਨਾਕ੍ਰਮ ਵਿਚ ਲੰਘਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਲਏ ਗਏ ਫ਼ੈਸਲੇ ਵਿਚ ਕਿਹਾ ਕਿ ਗਿਆਨੀ ਰਣਜੀਤ ਸਿੰਘ ਗੌਹਰ ਦਾ ਮਾਮਲਾ ਅੱਜ ਦੀ ਮੀਟਿੰਗ ਵਿਚ ਵਿਚਾਰਿਆ ਗਿਆ। ਗਿਆਨੀ ਰਣਜੀਤ ਸਿੰਘ ਗੌਹਰ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਗੁਰਪੁਰਵਾਸੀ ਪ੍ਰਧਾਨ ਸ ਅਵਤਾਰ ਸਿੰਘ ਹਿੱਤ ਵੱਲੋਂ ਮੈਂਬਰਾਂ ਨਾਲ ਮਸ਼ਵਰਾ ਕਰਕੇ 18 ਅਗਸਤ 2022 ਨੂੰ ਉੱਚ ਪੱਧਰੀ ਜਾਂਚ ਕਮੇਟੀ ਬਣਾ ਕੇ ਇਨ੍ਹਾਂ ਦੇ ਨਿਰਦੋਸ਼ ਸਾਬਤ ਹੋਣ ਤੱਕ ਮਿਤੀ 28 ਅਗਸਤ 2022 ਨੂੰ ਸੇਵਾ ਉੱਪਰ ਰੋਕ ਲਗਾਈ ਸੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਨੰਬਰ ਅ:ਤ 22886 ਰਾਹੀਂ ਗਿਆਨੀ ਰਣਜੀਤ ਸਿੰਘ ਗੌਹਰ ਨਾਲ ਹੋਈ ਬੇਇਨਸਾਫੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਸੀ ਕਿ ਉਪਰੋਕਤ ਜਾਂਚ ਮੁਕੰਮਲ ਹੋਣ ’ਤੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ। ਦੁਬਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਆਦੇਸ਼ ਪੱਤਰ ਨੰਬਰ ਅ:ਤ 163 ਮਿਤੀ 6 ਦਸੰਬਰ 2022 ਅਨੁਸਾਰ ਗਿਆਨੀ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਖਤਮ ਕਰਦਿਆਂ ਉਕਤ ਜਾਂਚ ਕਮੇਟੀ ਨੂੰ ਜਾਰੀ ਰੱਖਦਿਆਂ ਰਿਪੋਰਟ ਜਲਦ ਸੌਂਪਣ ਆਦੇਸ਼ ਕੀਤਾ ਗਿਆ ਸੀ। ਪਰੰਤੂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਨਾ ਨਹੀਂ ਕੀਤੀ ਬਲਕਿ ਸ ਅਵਤਾਰ ਸਿੰਘ ਹਿੱਤ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਹੀ ਗੈਰ-ਸੰਵਿਧਾਨਕ ਆਖਿਆ ਜੋ ਕਿ ਵਾਜ਼ਬ ਨਹੀਂ ਜਾਪਦਾ। ਗਿਆਨੀ ਰਣਜੀਤ ਸਿੰਘ ਗੌਹਰ ਨੇ ਮਿਤੀ 4 ਨਵੰਬਰ 2024 ਨੂੰ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ। ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਪ੍ਰਾਪਤ ਹੋਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਧਿਆਨ ਪੂਰਵਕ ਅਤੇ ਸੰਜੀਦਗੀ ਨਾਲ ਵਿਚਾਰਿਆ ਗਿਆ ਹੈ। ਇਹ ਰਿਪੋਰਟ ਖ਼ਾਲਸਾ ਪੰਥ ਦੇ ਸਨਮੁਖ ਜਨਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਗੁਰਪੁਰਵਾਸੀ ਸ ਅਵਤਾਰ ਸਿੰਘ ਹਿੱਤ ਤਤਕਾਲੀ ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਗਿਆਨੀ ਰਣਜੀਤ ਸਿੰਘ ਗੌਹਰ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹੁੰਦੇ, ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅ ਤ 163 ਮਿਤੀ 6 ਦਸੰਬਰ 2022 ਦੀ ਮਦ ਨੰਬਰ 7 ਅਨੁਸਾਰ ਇਨ੍ਹਾਂ ਦੀਆਂ ਸੇਵਾਵਾਂ ਉੱਤੇ ਲੱਗੀ ਰੋਕ ਹਟਾਈ ਜਾਂਦੀ ਹੈ ਅਤੇ ਇਹ ਪੰਥਕ ਸੇਵਾਵਾਂ ਜਾਰੀ ਰੱਖ ਸਕਦੇ ਹਨ।ਇਥੇ ਹੀ ਬਸ ਨਹੀ ਅੱਜ ਦੀ ਮੀਟਿੰਗ ਦੌਰਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਬਾਰੇ ਫੈਸਲਾ ਲੈਂਦਿਆਂ ਕਿਹਾ ਕਿ ਅੱਜ ਦੀ ਇਕਤਰਤਾ ਵਿਚ ਗਿਆਨੀ ਬਲਦੇਵ ਸਿੰਘ ਅਤੇ ਗਿਆਨੀ ਗੁਰਦਿਆਲ ਸਿੰਘ ਦਾ ਮਾਮਲਾ ਵਿਚਾਰਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅ ਤ 163 ਮਿਤੀ 6 ਦਸੰਬਰ 2022 ਦੀ ਮਦ ਨੰਬਰ 3 ਅਨੁਸਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਉੱਥੋਂ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਕੋਲੋਂ ਪੰਜ ਪਿਆਰੇ ਨੀਯਤ ਕਰਕੇ ਪੰਜ ਦਿਨਾਂ ਦੇ ਅੰਦਰ ਪੰਜ ਬਾਣੀਆਂ ਦਾ ਪਾਠ ਜੁਬਾਨੀ ਸੁਣ ਕੇ ਇਸ ਦੀ ਵੀਡੀਓਗ੍ਰਾਫੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦਾ ਆਦੇਸ਼ ਹੋਇਆ ਸੀ। ਇਸੇ ਆਦੇਸ਼ ਦੀ ਮਦ ਨੰਬਰ 9 ਅਨੁਸਾਰ ਗ੍ਰੰਥੀ ਭਾਈ ਗੁਰਦਿਆਲ ਸਿੰਘ ਦੀਆਂ ਸੇਵਾਵਾਂ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਤੁਰੰਤ ਤਬਦੀਲ ਕਰਨ ਦਾ ਵੀ ਆਦੇਸ਼ ਹੋਇਆ ਸੀ। ਪਰੰਤੂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਕਤ ਆਦੇਸ਼ ਦੀ ਪਾਲਣਾ ਅੱਜ ਤੱਕ ਨਹੀਂ ਕੀਤੀ, ਜੋ ਕਿ ਵੱਡੀ ਉਲੰਘਣਾ ਹੈ। ਇਸ ਕਰਕੇ ਭਾਈ ਬਲਦੇਵ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਅਤੇ ਹੋਰ ਪੰਥਕ ਸੇਵਾਵਾਂ ਨਿਭਾਉਣ ਦੇ ਯੋਗ ਨਹੀਂ ਹਨ।

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਖ਼ਤ ਆਦੇਸ਼ ਕੀਤਾ ਜਾਂਦਾ ਹੈ ਕਿ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ। ਭਾਈ ਬਲਦੇਵ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਹੁਕਮ ਅਦੂਲੀ ਕਰਨ ਦੇ ਮੱਦੇਨਜ਼ਰ ਇਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣ, ਉਦੋਂ ਤੱਕ ਇਨ੍ਹਾਂ ਦੋਵਾਂ ਦੀਆਂ ਪੰਥਕ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ।ਇਸ ਤੋ ਬਾਅਦ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਭਾਈ ਬਲਦੇਵ ਸਿੰਘ, ਭਾਈ ਪਰਸ਼ੂਰਾਮ ਸਿੰਘ, ਭਾਈ ਗੁਰਦਿਆਲ ਸਿੰਘ, ਅਮਰਜੀਤ ਸਿੰਘ ਤੇ ਭਾਈ ਦਲੀਪ ਸਿੰਘ ਨੇ ਆਦੇਸ਼ ਜ8ਾਰੀ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਟੇਕ ਸਿੰਘ ਧਨੌਲਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਪੰਜ ਪਿਆਰੇ ਸਿੰਘਾਂ ਨੇ ਜਾਰੀ ਹੁਕਮਨਾਮੇ ਤਪਸ 36 ਹ 2025 ਕਿਹਾ ਕਿ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਆਪੋ ਥਾਪੇ ਜਥੇਦਾਰ ਜਿੰਨਾਂ ਨੂੰ ਪੰਥ ਨੇ ਅਸਵਿਕਾਰ ਕਰਦੇ ਹੋਏ ਨਕਾਰ ਦਿੱਤਾ ਹੈ ਨੇ ਰਾਜਨੀਤੀ ਤੋ ਪ੍ਰੇਰਿਤ ਹੋ ਕੇ ਇਕ ਹੁਕਮਨਾਮਾ ਜਾਰੀ ਕੀਤਾ ਹੈ। ਇਸ ਹੁਕਮਨਾਮੇ ਰਾਹੀ ਤਖ਼ਤ ਸ੍ਰੀ ਪਟਨਾਂ ਸਾਹਿਬ ਤੋ ਜਾਰੀ ਹੁਕਮਨਾਮੇ ਤੇ ਆਦੇਸ਼ ਤਪਸ 5 ਹ 2022, ਮਿਤੀ 11 ਸਤੰਬਰ 2022, ਤਪਸ 10 ਹ 2022 ਮਿਤੀ 25 ਦਸੰਬਰ 2022, ਤਪਸ 14 ਹ 2022 ਮਿਤੀ 9 ਦਸੰਬਰ 2-022 ਦੀ ਉਲੰਘਣਾ ਕਰਨ ਦਾ ਦੋਸੀ ਮੰਨਦੇ ਹੋਏ ਤਖ਼ਤ ਸ’੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਸਵਿਧਾਨ ਤੇ ਉਪ ਨਿਯਮ ਨੂੰ ਚਣੌਤੀ ਦਿੰਦੇ ਹੋਏ, ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਧਿਕਾਰ ਤੇ ਼ਸਕਤੀ ਵਿਚ ਦਖਲ ਅੰਦਾਜੀ ਕਰਕੇ ਉਸ ਦੇ ਨਿਰਣੈ ਦੇ ਖਿਲਾਫ ਜਾਣ ਦੇ ਦੋਸ਼ੀ ਮੰਨਦੇ ਹੋਏ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਗਿਆਨH ਟੇਕ ਸਿੰਘ ਧਨੌਲਾ ਨੂੰ ਤਖ਼ਤ ਸਾਹਿਬ ਦੇ ਮਾਨ ਸਨਮਾਨ, ਮਰਿਯਾਦਾ, ਪ੍ਰਪਰਾ ਤੇ ਪ੍ਰਭੂਸਤਾ ਨੂੰ ਠੇਸ ਪਹੰੁਚਾਣ ਦਾ ਗੰਭੀਰ ਦੋਸ਼ੀ ਮੰਨਦਿਆਂ ਤਨਖਾਹੀਆਂ ਘੋਸ਼ਿਤ ਕੀਤਾ ਜਾਂਦਾ ਹੈ।ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਸ਼ਾਜਿਸ਼ ਕਰਤਾ ਦਸਦਿਆਂ 10 ਦਿਨ ਦੇ ਅੰਦਰ ਨਿਜੀ ਤੌਰ ਤੇ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਿੰਘਾਂ ਅਗੇ ਪੇਸ਼ ਹੋ ਕੇ ਆਪਣਾ ਪਖ ਰਖਣ ਲਈ ਕਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਜਿਸ ਵਿਚ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਹੋ ਕੇ ਆਪਣਾ ਪਖ ਰਖਣ ਲਈ ਕਿਹਾ ਹੈ ਨੂੰ ਵੀ ਸਖਤੀ ਨਾਲ ਪਖ ਰਖਣ ਤੋ ਮਨਾ ਕਰ ਦਿੱਤਾ ਹੈ। ਇਸ ਨਾਟਕੀ ਘਟਨਾਕ੍ਰਮ ਨੇ ਪੂਰੇ ਪੰਥ ਵਿਚ ਚਰਚਾਵਾਂ ਦਾ ਬਜਾਰ ਗਰਮ ਕਰ ਦਿੱਤਾ ਹੈ।

Have something to say? Post your comment

 

ਪੰਜਾਬ

ਗੁਨਜੀਤ ਰੂਚੀ ਬਾਵਾ ਪੰਜਾਬ ਸਟੇਟ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਉਪ ਚੇਅਰਮੈਨ ਨਿਯੁਕਤ

ਨੰਗਲ ਰੋਜ਼ਗਾਰ ਮੇਲੇ ਵਿੱਚ 516 ਉਮੀਦਵਾਰਾਂ ਨੂੰ ਮਿਲੀ ਨੌਕਰੀ: ਹਰਜੋਤ ਬੈਂਸ

ਖ਼ਾਲਸਾ ਕਾਲਜ ਲਾਅ ਵਿਖੇ ਕ੍ਰਿਮੀਨਲ ਮੂਟ ਕੋਰਟ ਪ੍ਰੋਗਰਾਮ ਕਰਵਾਇਆ ਗਿਆ

13ਵੀਂ ਸਟੀਲ ਸਟ੍ਰਿਪਸ ਗਰੁੱਪ ਨੈਸ਼ਨਲ ਓਪਨ ਬ੍ਰਿਜ ਚੈਂਪੀਅਨਸ਼ਿਪ 23 ਮਈ ਤੋਂ, ਸਭ ਤਿਆਰੀਆਂ ਮੁਕੰਮਲ

ਸਰਨਾ ਭਰਾ ਅਦਾਲਤ ਵਿਚ ਪਾਏ ਕੇਸ ਵਾਪਿਸ ਲੈਣ, ਕਮੇਟੀ ਦੀਆਂ ਮਿਡ ਟਰਮ ਚੋਣਾਂ ਦਾ 24 ਘੰਟਿਆਂ ਅੰਦਰ ਕਰਾਂਗੇ ਐਲਾਨ: ਕਾਲਕਾ/ਕਾਹਲੋਂ

ਪਿੰਡਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ-ਮੁੱਖ ਮੰਤਰੀ

ਪਹਿਲੀ ਵਾਰ ਮੁੱਖ ਮੰਤਰੀ ਵੱਲੋਂ ਧੂਰੀ ਵਿਖੇ ‘ਮੁੱਖ ਮੰਤਰੀ ਸਹਾਇਤਾ ਕੇਂਦਰ’ ਲੋਕਾਂ ਨੂੰ ਸਮਰਪਿਤ

ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਤੋ ਬੇਮੁੱਖ ਹੋਏ ਧੜੇ ਦਾ ਮੈਂਬਰ ਬਣਨ ਦਾ ਕੋਈ ਨਹੀ ਵਿਚਾਰ - ਇਆਲ਼ੀ

ਜਥੇਦਾਰਾਂ ਨੇ ਭਾਈ ਢਡਰੀਆ ਵਾਲਾ ਨੂੰ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਤੇ ਪੰਥਕ ਰਵਾਇਤਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਕੀਤਾ ਆਦੇਸ਼ ਕੀਤਾ

ਸਿੱਖ ਰਾਜਨੀਤੀ ਦਾ ਚਾਣਕਿਆ ਸਮਝੇ ਜਾਣ ਵਾਲੇ ਭਾਈ ਹਰਨਾਮ ਸਿੰਘ ਦੇ ਬਰਾਬਰ ਭਾਈ ਢਡਰੀਆ ਵਾਲਾ ਨੂੰ ਖੜਾ ਕੀਤਾ ਗਿਆਨੀ ਗੜਗੱਜ ਨੇ