ਪੰਜਾਬ

ਖ਼ਾਲਸਾ ਕਾਲਜ ਲਾਅ ਵਿਖੇ ਕ੍ਰਿਮੀਨਲ ਮੂਟ ਕੋਰਟ ਪ੍ਰੋਗਰਾਮ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ | May 21, 2025 09:00 PM

ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਦਸ ਕ੍ਰਿਮੀਨਲ ਮੂਟ ਕੋਰਟਾਂ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਜ਼ਿਲ੍ਹਾ ਅਦਾਲਤਾਂ ਦੇ ਸੀਨੀਅਰ ਵਕੀਲ ਸ੍ਰੀ ਦੀਪਕ ਸ਼ਰਮਾ, ਸ: ਬਿਕਰਮਜੀਤ ਸਿੰਘ, ਸੁਪ੍ਰੀਆ ਕੱਕੜ, ਸ: ਜਗਦੀਪ ਸਿੰਘ ਸਮਰਾ, ਰਜਨੀ ਸ਼ਰਮਾ, ਸ੍ਰੀਮਤੀ ਕਿਰਪਾਲ ਕੌਰ, ਸ੍ਰੀ ਸੁਕਰਨ ਕਾਲੀਆ, ਸ੍ਰੀ ਵਿਭੋਰ ਤਨੇਜਾ, ਸ੍ਰੀ ਵਿਸ਼ਵਾ ਬਹਿਲ ਅਤੇ ਸ: ਗੁਰਪ੍ਰੀਤ ਸਿੰਘ ਪਾਹਵਾ ਨੇ ਪ੍ਰੀਜ਼ਾਈਡਿੰਗ ਜੱਜ ਵਜੋਂ ਸ਼ਿਰਕਤ ਕੀਤੀ।

ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕੋਰਟਾਂ ਦੌਰਾਨ ਬੀ. ਏ. ਐਲ. ਐਲ. ਬੀ. (ਐਫ਼. ਵਾਈ. ਆਈ. ਸੀ.) 10ਵੇਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 5 ਟੀਮਾਂ, ਬੀ. ਕਾਮ. ਦੇ ਵਿਦਿਆਰਥੀਆਂ ਦੀਆਂ 3 ਟੀਮਾਂ, ਐਲ. ਐਲ. ਬੀ. (ਐਫ. ਵਾਈ. ਆਈ. ਸੀ.) 10ਵੇਂ ਸਮੈਸਟਰ ਅਤੇ ਐਲ. ਐਲ. ਬੀ. (ਟੀ. ਵਾਈ. ਸੀ.) 6ਵੇਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 2 ਟੀਮਾਂ ਨੇ ਕਤਲ, ਗੈਰ-ਇਰਾਦਤਨ ਕਤਲ, ਡਕੈਤੀ, ਦਾਜ, ਮੌਤ ਸਮੇਂ ਬਿਆਨ, ਘਰੇਲੂ ਹਿੰਸਾ ਆਦਿ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਕੇਸ ਪੇਸ਼ ਕੀਤੇ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰੈਕਟੀਕਲ ਟ੍ਰੇਨਿੰਗ ਦੀ ਕੋਆਰਡੀਨੇਟਰ ਡਾ. ਸੀਮਾ ਰਾਣੀ, ਡਾ. ਹਰਪ੍ਰੀਤ ਕੌਰ, ਡਾ. ਰਸ਼ੀਮਾ ਚੰਗੋਤਰਾ, ਡਾ. ਪੂਰਨਿਮਾ ਖੰਨਾ, ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਣੀ, ਡਾ. ਰੇਣੂ ਸੈਣੀ, ਡਾ. ਪਵਨਦੀਪ ਕੌਰ, ਡਾ. ਗੁਰਜਿੰਦਰ ਕੌਰ, ਡਾ. ਅਨੀਤਾ ਸ਼ਰਮਾ ਅਤੇ ਕਾਲਜ ਦੇ ਸਹਾਇਕ ਪ੍ਰੋਫੈਸਰਾਂ ਦੀ ਅਗਵਾਈ ਹੇਠ ਆਪਣੇ ਕੇਸ ਤਿਆਰ ਕੀਤੇ। ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰਾਂ ਨੇ ਵਿਦਿਆਰਥੀਆਂ ਵੱਲੋਂ ਮੂਲ ਸਮੱਸਿਆਵਾਂ ਦੀ ਤਿਆਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਦਾਲਤ ਦੌਰਾਨ ਅਸਲ ਅਭਿਆਸ ’ਚ ਹੋਣ ’ਤੇ ਕੇਸ ਤਿਆਰ ਕਰਨ ਲਈ ਸਖ਼ਤ ਮਿਹਨਤ ਕਰਨ ਸਬੰਧੀ ਮਾਰਗਦਰਸ਼ਨ ਕੀਤਾ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ, ਡਾ. ਹਰਜੋਤ ਕੌਰ, ਪ੍ਰੋ. ਉਤਕਰਸ਼ ਸੇਠ, ਪ੍ਰੋ. ਜਸਦੀਪ ਸਿੰਘ ਅਤੇ ਪ੍ਰੋ. ਰਿਚਾ ਜੋਸ਼ੀ ਆਦਿ ਮੌਜੂਦ ਸਨ।

Have something to say? Post your comment

 

ਪੰਜਾਬ

ਗੁਨਜੀਤ ਰੂਚੀ ਬਾਵਾ ਪੰਜਾਬ ਸਟੇਟ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਉਪ ਚੇਅਰਮੈਨ ਨਿਯੁਕਤ

ਨੰਗਲ ਰੋਜ਼ਗਾਰ ਮੇਲੇ ਵਿੱਚ 516 ਉਮੀਦਵਾਰਾਂ ਨੂੰ ਮਿਲੀ ਨੌਕਰੀ: ਹਰਜੋਤ ਬੈਂਸ

13ਵੀਂ ਸਟੀਲ ਸਟ੍ਰਿਪਸ ਗਰੁੱਪ ਨੈਸ਼ਨਲ ਓਪਨ ਬ੍ਰਿਜ ਚੈਂਪੀਅਨਸ਼ਿਪ 23 ਮਈ ਤੋਂ, ਸਭ ਤਿਆਰੀਆਂ ਮੁਕੰਮਲ

ਸਰਨਾ ਭਰਾ ਅਦਾਲਤ ਵਿਚ ਪਾਏ ਕੇਸ ਵਾਪਿਸ ਲੈਣ, ਕਮੇਟੀ ਦੀਆਂ ਮਿਡ ਟਰਮ ਚੋਣਾਂ ਦਾ 24 ਘੰਟਿਆਂ ਅੰਦਰ ਕਰਾਂਗੇ ਐਲਾਨ: ਕਾਲਕਾ/ਕਾਹਲੋਂ

ਪਿੰਡਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ-ਮੁੱਖ ਮੰਤਰੀ

ਪਹਿਲੀ ਵਾਰ ਮੁੱਖ ਮੰਤਰੀ ਵੱਲੋਂ ਧੂਰੀ ਵਿਖੇ ‘ਮੁੱਖ ਮੰਤਰੀ ਸਹਾਇਤਾ ਕੇਂਦਰ’ ਲੋਕਾਂ ਨੂੰ ਸਮਰਪਿਤ

ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਤੋ ਬੇਮੁੱਖ ਹੋਏ ਧੜੇ ਦਾ ਮੈਂਬਰ ਬਣਨ ਦਾ ਕੋਈ ਨਹੀ ਵਿਚਾਰ - ਇਆਲ਼ੀ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਵਾਰ ਮੁੜ ਤੋ ਹੋਏ ਆਹਮੋ ਸਾਹਮਣੇ

ਜਥੇਦਾਰਾਂ ਨੇ ਭਾਈ ਢਡਰੀਆ ਵਾਲਾ ਨੂੰ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਤੇ ਪੰਥਕ ਰਵਾਇਤਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਕੀਤਾ ਆਦੇਸ਼ ਕੀਤਾ

ਸਿੱਖ ਰਾਜਨੀਤੀ ਦਾ ਚਾਣਕਿਆ ਸਮਝੇ ਜਾਣ ਵਾਲੇ ਭਾਈ ਹਰਨਾਮ ਸਿੰਘ ਦੇ ਬਰਾਬਰ ਭਾਈ ਢਡਰੀਆ ਵਾਲਾ ਨੂੰ ਖੜਾ ਕੀਤਾ ਗਿਆਨੀ ਗੜਗੱਜ ਨੇ