ਨੈਸ਼ਨਲ

ਗਿਆਨੀ ਪਰਤਾਪ ਸਿੰਘ ਨੂੰ ਪੰਥ ਲਈ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਗੋਲਡ ਮੈਡਲ ਨਾਲ ਸਨਮਾਨਿਤ: ਜਸਵਿੰਦਰ ਸਿੰਘ ਕੈਨੇਡਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 21, 2025 08:46 PM

ਨਵੀਂ ਦਿੱਲੀ - ਬੀਤੀ 17 ਮਈ ਨੂੰ ਕੈਨੇਡਾ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਮੋਟਰੀਆਲ ਵਿਖੇ ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਗੁਰੂ ਵਾਲੇ ਬਣਨ ਵਾਸਤੇ ਕੀਤੇ ਗਏ ਉਪਰਾਲੇ ਤਹਿਤ ਅੰਮ੍ਰਿਤ ਸੰਚਾਰ ਦੀ ਸੇਵਾ ਕਰਵਾਈ ਗਈ ਜਿਸ ਵਿੱਚ ਬਹੁਤ ਸਾਰੇ ਪ੍ਰਾਣੀਆਂ ਨੇ ਪੰਜ ਪਿਆਰਿਆਂ ਤੋ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦਾ ਸੁਭਾਗ ਪ੍ਰਾਪਤ ਕੀਤਾ। ਅਗਲੇ ਦਿਨ ਮਿੱਤੀ 18 ਮਈ ਨੂੰ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਵੱਖ ਵੱਖ ਧਾਰਮਿਕ ਤੇ ਸਿਆਸੀ ਆਗੁਆ ਵੱਲੋ ਗੁਰਦੁਆਰਾ ਸਾਹਿਬ ਅੰਦਰ ਹਾਜਿਰ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਜਸਵਿੰਦਰ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸਟੇਜ ਦੀ ਸੇਵਾ ਗੁਰੂ ਘਰ ਦੇ ਪ੍ਰਧਾਨ ਸੁਰਜੀਤ ਸਿੰਘ ਭਾਊ ਵੱਲੋ ਬਹੁਤ ਸੁਚੱਜੇ ਤਰੀਕੇ ਨਾਲ ਨਿਭਾਈ ਗਈ । ਇਸ ਮੌਕੇ ਲਾਸਲ ਤੋ ਪੰਜਾਬੀ ਐਮਪੀ ਅੰਜੂ ਢਿਲੋ ਅਤੇ ਮੇਅਰ ਨੈਨਸੀ ਬਲਾਨਸੇ ਵੱਲੋ ਕੌਂਸਲਰਾਂ ਦੀ ਸਮੁੱਚੀ ਟੀਮ ਨਾਲ ਹਾਜਰੀ ਭਰ ਕੇ ਸਮੂਹ ਸੰਗਤਾਂ ਨੂੰ ਵਿਸਾਖੀ ਪੁਰਬ ਮਨਾਉਣ ਦੀਆਂ ਵਧਾਈਆਂ ਦਿਤੀਆਂ ਗਈਆਂ । ਇਸ ਮੌਕੇ ਨਰਿੰਦਰ ਸਿੰਘ ਮਿਨਹਾਸ ਵੱਲੋ ਬਿੱਲ 21 ਬਾਰੇ ਲਿਬਰਲ ਪਾਰਟੀ ਦੇ ਸਟੈਡ ਬਾਰ ਐਮਐਲਏ ਫਰੈਡ ਬੁਸਮੈਨ ਨੂੰ ਆਪਣਾ ਪੱਖ ਸਪਸਟ ਕਰਣ ਲਈ ਕਿਹਾ ਗਿਆ ਤਾਂ ਉਹਨਾ ਵਲੋਂ ਇਸ ਬਿਲ ਲਈ ਸਿੱਖਾ ਨਾਲ ਖੜਨ ਦਾ ਐਲਾਨ ਕੀਤਾ ਗਿਆ । ਇਸ ਮੌਕੇ ਜਲਾਵਤਨੀ ਸਿੰਘ ਅਤੇ ਪੰਥਕ ਸੇਵਾਦਾਰ ਬਾਬਾ ਸੰਤੋਖ ਸਿੰਘ ਖੇਲਾ ਵੱਲੋ ਖਾਲਸਾ ਸਾਜਨਾ ਦਿਵਸ ਦੀ ਜਾਣਕਾਰੀ ਦੇਂਦਿਆਂ ਖਾਲਸਾ ਰਾਜ ਦੀ ਪਰਾਪਤੀ ਤੱਕ ਜੂਝਣ ਦਾ ਪ੍ਰਣ ਦੋਹਰਾਇਆ ਗਿਆ । ਇਸ ਮੌਕੇ ਮੋਟਰੀਆਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ ਸਿੰਘ ਸਾਹਿਬ ਗਿਆਨੀ ਪਰਤਾਪ ਸਿੰਘ ਸਾਬਕਾ ਹੈੱਡ ਗ੍ਰੰਥੀ ਨੂੰ ਪੰਥ ਲਈ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਪੰਜਾ ਸਿੰਘ ਨਾਲ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸਜਾਇਆ ਗਿਆ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ। ਨਗਰ ਕੀਰਤਨ ਵਿਚ ਹਾਜ਼ਿਰੀ ਭਰ ਰਹੇ ਬੱਚਿਆ ਵੱਲੋ ਗਤਕੇ ਦੇ ਜੋਹਰ ਵਿਖਾਏ ਗਏ । ਨਗਰ ਕੀਰਤਨ ਵਿੱਚ ਨਿਹੰਗ ਸਿੰਘ ਫੌਜਾਂ ਵਲੋਂ ਆਪਣੇ ਘੋੜਿਆਂ ਸਮੇਤ ਹਾਜਰੀ ਭਰੀ ਗਈ ਜੋ ਕੈਨੇਡੀਅਨ ਧਰਤੀ ਉਪਰ ਖਿੱਚ ਦਾ ਕੇਂਦਰ ਬਣੇ ਹੋਏ ਸਨ । ਵਗਦੇ ਮੀਂਹ ਦੇ ਬਾਵਜੂਦ ਸੰਗਤਾ ਦਾ ਠਾਠਾਂ ਮਾਰਦਾ ਇਕੱਠ ਸੀ । ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾ ਸੇਵਾਦਾਰਾਂ ਜਿਹਨਾ ਲੰਗਰਾ ਦੇ ਸਟਾਲ ਲਗਾਏ ਸਨ ਵਲੰਟੀਅਰਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ । ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਜਸਵਿੰਦਰ ਸਿੰਘ ਵੱਲੋ ਇਸ ਉਪਰਾਲੇ ਲਈ ਬਲਰਾਜ ਸਿੰਘ ਕੈਰੋ, ਨਰਿੰਦਰ ਸਿੰਘ ਮਿਨਹਾਸ, ਸਰਬਜੀਤ ਸਿੰਘ ਮਿਨਹਾਸ, ਜਤਿੰਦਰ ਸਿੰਘ ਮੁਲਤਾਨੀ ਤੇ ਸੁਰਜੀਤ ਸਿੰਘ ਵੱਲੋ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ ਗਿਆ।

Have something to say? Post your comment

 

ਨੈਸ਼ਨਲ

ਭਾਰਤ ਦੀ ਜੀਡੀਪੀ 6.5 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਅੱਠ ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ: ਹਰਦੀਪ ਪੁਰੀ

ਭਾਜਪਾ ਨੇ ਕਾਂਗਰਸ 'ਤੇ ਵਰ੍ਹਦਿਆਂ, ਮੋਦੀ-ਟਰੰਪ ਗੱਲਬਾਤ ਬਾਰੇ 'ਝੂਠ ਫੈਲਾਉਣ' ਦਾ ਲਗਾਇਆ ਦੋਸ਼ 

ਦਿੱਲੀ ਉਤੇ ਰਾਜ਼ ਕਰ ਰਹੇ ਹਾਕਮ ਸਾਡੇ ਬੰਦੀ ਸਿੰਘਾਂ ਨੂੰ ਛੱਡ ਨਹੀਂ ਰਹੇ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਜੀ-7 ਸੰਮੇਲਨ ਰਾਹੀਂ ਭਾਰਤ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਸੁਧਾਰ, ਵੀਜ਼ਾ ਸਹੂਲਤ, ਵਪਾਰ ਦੇ ਸਬੰਧ ਮਜ਼ਬੂਤ ​​ਹੋਣਗੇ: ਵਿਕਰਮ ਸਾਹਨੀ

ਮਹਾਰਾਸ਼ਟਰ ਵਿੱਚ ਹਿੰਦੀ ਨੂੰ ਜ਼ਬਰਦਸਤੀ ਥੋਪਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰਾਂਗੇ: ਰਾਜ ਠਾਕਰੇ

ਨੋਟੀਫਿਕੇਸ਼ਨ ਵਿੱਚ ਜਾਤੀ ਜਨਗਣਨਾ ਦਾ ਕੋਈ ਜ਼ਿਕਰ ਨਹੀਂ ਹੈ: ਪਵਨ ਖੇੜਾ

ਭਾਈ ਬਲਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤੀ ਕੀਰਤਨ ਸੇਵਾ

ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਮਨਾਏਗੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸਮਾਗਮ

ਡਬਲਊਐਸਸੀਸੀ ਵਲੋਂ ਸਿੱਖ ਕਾਰੋਬਾਰ ਅਤੇ ਭਾਰਤ ਦੀ ਵਿਕਾਸ ਲਈ ਮਾਸਿਕ ਮੀਟਿੰਗ

ਇੰਦਰਪ੍ਰੀਤ ਸਿੰਘ ਕੌਛੜ ਮਨੁੱਖਤਾ ਲਈ ਕੀਤੀਆਂ ਗਈਆਂ ਸੇਵਾਵਾਂ ਸਦਕਾ ਗੁਰਦਵਾਰਾ ਸਿੰਘ ਸਭਾ ਸਾਊਥਹਾਲ ਪ੍ਰਬੰਧਕਾਂ ਵਲੋਂ ਹੋਏ ਸਨਮਾਨਿਤ