ਸੰਸਾਰ

ਯੂਰਪ ਦੇ ਸਿੱਖ ਆਗੂਆ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਪ੍ਰਧਾਨ ਸ੍ਰ: ਰਮੇਸ ਸਿੰਘ ਅਰੋੜਾ ਨੂੰ ਦਿੱਤਾ ਪੰਜ ਮਤਿਆਂ ਦਾ ਮੰਗ ਪੱਤਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 27, 2025 10:19 PM

ਨਵੀਂ ਦਿੱਲੀ - ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਰਮੇਸ ਸਿੰਘ ਅਰੋੜਾ ਜਿਹੜੇ ਕਿ ਪੋਪ ਲਿਓ (16) ਦੀ ਦਸਤਾਰਬੰਦੀ ਧਾਰਮਿਕ ਸਮਾਗਮ ਚ ਸਮੂਲੀਅਤ ਕਰਨ ਪਹੁੱਚੇ ਸਨ। ਇਸ ਮੌਕੇ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਕੁਰਤੋਨੌਵਾ ਵਿਖ਼ੇ ਬੀਤੇ ਐਤਵਾਰ ਦੇ ਹਫਤਵਾਰੀ ਸਮਾਗਮ ਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆ ਉਨ੍ਹਾਂ ਆਖਿਆ ਕਿ ਪਾਕਿਸਤਾਨ ਗੁਰ ਸਹਿਬਾਨਾ ਦੀ ਚਰਨ ਛੋਹ ਪ੍ਰਾਪਤ ਧਰਤੀ ਸਿੱਖਾਂ ਲਈ ਇੱਕ ਪਵਿੱਤਰ ਅਸਥਾਨ ਹੈ। ਭਾਰਤ ਪਾਕਿ ਦੀ ਵੰਡ ਤੋ ਬਾਅਦ ਹਰ ਗੁਰਸਿੱਖ ਵਿੱਛੜੇ ਗੁਰਧਾਮਾ ਦੀ ਦੋ ਵਕਤ ਖੂੱਲੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦੀ ਅਰਦਾਸ ਕਰਦਾ ਸੀ ਉਹ ਹੁਣ ਕਬੂਲ਼ ਹੋ ਚੁੱਕੀ ਹੈ। ਸਿੱਖਾਂ ਦੇ ਗੁਰਦੁਆਰਿਆ ਦਾ ਪ੍ਰਬੰਧ ਪਾਕਿਸਤਾਨ ਦੇ ਸਿੱਖਾਂ ਦੇ ਹੱਥ ਵਿੱਚ ਹੈ ਅਤੇ ਹਰ ਸਿੱਖ ਨੂੰ ਉਹਨਾਂ ਗੁਰਧਾਮਾਂ ਦੇ ਖੂੱਲੇ ਦਰਸ਼ਨ ਦੀਦਾਰੇ ਕਰਨ ਦੀ ਖੂੱਲ ਹੈ। ਉਹਨਾਂ ਵਿਦੇਸ਼ੀ ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਚ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਦੀ ਬੇਨਤੀ ਕਰਦਿਆ ਸਿੱਖ ਯਾਤਰੀਆਂ ਦੀ ਹਰ ਤਰਾਂ ਦੀਆਂ ਸਹੂਲਿਅਤਾ ਨੂੰ ਯਕੀਨਨ ਬਣਾਉਣ ਦਾ ਭਰੋਸਾ ਦਿੰਦਿਆ ਭਾਰਤ ਵੱਲੋਂ ਕੀਤੇ ਜਾ ਰਹੇ ਗੁਮਰਾਹਕੂੰਨ ਪ੍ਰਚਾਰ ਜੰਗ ਦੌਰਾਨ ਪਾਕਿਸਤਾਨ ਵੱਲੋਂ ਦਰਬਾਰ ਸਾਹਿਬ ਤੇ ਡਰੋਨ ਨਾਲ ਕੀਤੇ ਹਮਲੇ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਪਾਕਿ ਫੌਜ ਇਸ ਤਰਾਂ ਦਾ ਅਪਣੇ ਸੁਪਨੇ ਵਿੱਚ ਵੀ ਨਹੀ ਸੋਚ ਸਕਦੀ। ਜਿਸ ਦੇਸ਼ ਦੀ ਹਕੁਮਤ ਨੇ 41 ਸਾਲ ਪਹਿਲਾਂ ਉਸੇ ਹੀ ਸਿੱਖਾਂ ਦੇ ਧਾਰਮਿਕ ਅਸਥਾਨ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ 37 ਗੁਰਧਾਮਾਂ ਤੇ ਹਮਲਾ ਕੀਤਾ ਹੋਵੇ, ਨਵੰਬਰ 84 ਚ ਸਿੱਖਾਂ ਨੂੰ ਉਚੇਚਾ ਨਿਸ਼ਾਨਾ ਬਣਾ ਉਹਨਾ ਦੀ ਨਸਲਕੁਸੀ ਕੀਤੀ ਗਈ ਹੋਵੇ ਅਤੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਅੱਗਾ ਲਗਾ ਕੇ ਤਬਾਹ ਕੀਤਾ ਹੋਵੇ, ਦੋਸ਼ੀਆਂ ਨੂੰ ਦਹਾਕਿਆਂ ਵੱਧੀ ਕਨੂੰਨੀ ਸਜ਼ਾਵਾਂ ਦੀ ਇੰਤਜ਼ਾਰ ਤੋਂ ਬਾਅਦ ਵੀ ਕੋਈ ਇਨਸਾਫ਼ ਨਾ ਦਿੱਤਾ ਹੋਵੇ ਉਸ ਹੁਕਮਰਾਨ ਵੱਲੋ ਇਹ ਕਹਿਣਾ ਬਿਲਕੁੱਲ ਵੀ ਵਾਜਿਬ ਨਹੀ। ਸਿੱਖ ਲੀਡਰਾਂ ਵੱਲੋਂ ਇਸ ਜੰਗ ਦੌਰਾਨ ਅਮਨ ਦਾ ਪੈਗਾਮ ਦੇਣਾ ਗੁਰੂ ਸਹਿਬਾਨਾ ਵਲੋਂ ਦਿੱਤੇ ਗਏ ਸਰਬੱਤ ਦੇ ਭਲੇ ਦੇ ਸਿਧਾਂਤ ਦੀ ਪਹਿਰੇਦਾਰੀ ਕਰਦਾ ਹੈ। ਪਾਕਿਸਤਾਨ ਗੁਰਦੁਆਰਾ ਕਮੇਟੀ ਜਲਦੀ ਹੀ ਸਿੱਖ ਸੰਗਤਾਂ ਲਈ ਪਾਕਿ ਗੁਰਦੁਆਰਾ ਸਹਿਬਾਨਾ ਦਾ ਆਮਦਨ, ਖ਼ਰਚਾ, ਕਾਰ ਸੇਵਾ, ਅਖੰਡ ਪਾਠ ਅਤੇ ਹੋਰ ਸਾਰੀਆਂ ਸਹੂਲਤਾਂ ਲਈ ਔਨਲਾਈਨ ਕਰਨ ਜਾ ਰਹੀ ਹੈ, ਤਾਂ ਜੋ ਸੰਗਤਾਂ ਕੋਲ ਹਰ ਕਾਰਜ ਦੀ ਸਹੀ ਜਾਣਕਾਰੀ ਮਿਲ ਸਕੇ ਅਤੇ ਅਪਣੇ ਦਸਵੰਧ ਨੂੰ ਸਹੀ ਹੱਥ ਤੱਕ ਪਹੁੰਚਣਾ ਸਕੇ। ਇਸ ਸਮਾਗਮ ਦੌਰਾਨ ਭਾਈ ਰਣਜੀਤ ਸਿੰਘ ਨੇ ਯੂਰਪ ਦੇ ਸਿੱਖਾਂ ਵੱਲੋਂ ਪੰਜ ਮਤੇ ਸਟੇਜ ਤੋਂ ਪੜ ਕੇ ਸੁਣਾਏ ਗਏ ਜਿਸ ਦੀ ਪ੍ਰਵਾਨਗੀ ਸਮੂੱਹ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਚ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੱਚੇ ਸਿੱਖ ਫੈਡਰੇਸ਼ਨ ਯੂਕੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰ ਜੀਤ ਸਿੰਘ, ਭਾਈ ਗੁਰਜੀਤ ਸਿੰਘ ਸਮਰਾ, ਸਿੱਖ ਫੈਡਰੇਸ਼ਨ ਸਵਿੱਸ ਤੋਂ ਭਾਈ ਰਣਜੀਤ ਸਿੰਘ ਮਸੂਤਾ, ਸਿੱਖ ਫੈਡਰੇਸ਼ਨ ਬੈਲਜੀਅਮ ਤੋਂ ਭਾਈ ਪ੍ਰਿਥੀਪਾਲ ਸਿੰਘ ਪਟਵਾਰੀ, ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਗੁਰਦੁਆਰਾ ਸਿੰਘ ਸਭਾ ਕੁਰਤਨੌਵਾ ਪ੍ਰਬੰਧ ਕਮੇਟੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਘੱਟ ਗਿਣਤੀ ਮਨਿਸਟਰ ਸ੍ਰ: ਰਮੇਸ ਸਿੰਘ ਅਰੋੜਾ ਨੂੰ ਪੰਜ ਮਤਿਆਂ ਦਾ ਮੰਗ ਪੱਤਰ ਦਿੱਤਾ।

Have something to say? Post your comment

 

ਸੰਸਾਰ

ਕਾਮਾਗਾਟਾਮਾਰੂ ਸਾਕੇ ਦੀ 111ਵੀਂ ਬਰਸੀ ਮੌਕੇ ਉਨ੍ਹਾਂ ਦੇ ਯਾਦਗਾਰ ਅਸਥਾਨ ਤੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਐਪਲ ਦੇ ਸੀਈਓ ਨੂੰ ਟਰੰਪ ਦੀ ਖੁੱਲ੍ਹੀ ਚੇਤਾਵਨੀ, 'ਜੇਕਰ ਅਮਰੀਕਾ ਵਿੱਚ ਆਈਫੋਨ ਨਹੀਂ ਬਣਾਏ ਤਾਂ ਲਗਾਇਆ ਜਾਵੇਗਾ' 25% ਟੈਕਸ 

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ ‘ਜੀਵਨ ਫੁੱਲ ਜਾਂ ਕੰਡੇ’ ਰਿਲੀਜ਼

ਐਬਸਫੋਰਡ ਵਿਖੇ 24 ਮਈ ਨੂੰ ਹੋਵੇਗਾ ਪੰਜਾਬੀ ਮੇਲਾ 2025 ‘ਵਿਰਸੇ ਦੇ ਸ਼ੌਕੀਨ’

ਸਿੱਖਾਂ ਨੂੰ ਵਿਸ਼ਵਵਿਆਪੀ ਮਾਨਵਤਾਵਾਦੀ ਯਤਨਾਂ ਵਿੱਚ ਵਧੇਰੇ ਸ਼ਾਮਲ ਹੋਣ ਦੀ ਸਖ਼ਤ ਲੋੜ- ਤਨਮਨਜੀਤ ਸਿੰਘ ਢੇਸੀ

ਗ਼ਜ਼ਲ ਮੰਚ ਸਰੀ ਦੀ ਸੁਰਮਈ ਸ਼ਾਮ ਨੂੰ ਸੈਂਕੜੇ ਸੰਗੀਤ ਪ੍ਰੇਮੀਆਂ ਨੇ ਰੂਹ ਨਾਲ਼ ਮਾਣਿਆ

ਭਾਰਤ ਅਮਰੀਕਾ ਨੂੰ ਜ਼ੀਰੋ ਟੈਰਿਫ ਵਪਾਰ ਸਮਝੌਤੇ ਦੀ ਪੇਸ਼ਕਸ਼ ਕਰ ਰਿਹਾ ਹੈ: ਟਰੰਪ

ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਨੇ ਆਪਣੀ ਪੁਸਤਕ ‘ਸਰੀਨਾਮਾ’ ਸਰੀ ਸਿਟੀ ਦੀ ਮੇਅਰ ਨੂੰ ਭੇਂਟ ਕੀਤੀ

ਯੂਕੇ ਸਮੈਥਿਕ ਦੇ ਵਿਕਟੋਰੀਆ ਪਾਰਕ ਵਿਖ਼ੇ "ਵਿਸਾਖੀ ਇਨ ਦ ਪਾਰਕ 2025" ਦੇ ਹੋਏ ਜਸ਼ਨ

ਅਸੀਂ ਪ੍ਰਮਾਣੂ ਟਕਰਾਅ ਨੂੰ ਰੋਕਿਆ, ਨਹੀਂ ਤਾਂ ਲੱਖਾਂ ਲੋਕ ਮਾਰੇ ਜਾਂਦੇ, ਭਾਰਤ-ਪਾਕਿਸਤਾਨ ਤਣਾਅ 'ਤੇ ਟਰੰਪ ਨੇ ਕਿਹਾ