ਨੈਸ਼ਨਲ

ਬਿਨਾਂ ਤੱਥਾਂ ਦੇ ਗੁਮਰਾਹਕਰਨ ਉਤੇ ਕਾਲਕਾ ਨੂੰ ਵਿਰੋਧੀ ਧਿਰ ਨੇ ਦਿੱਤੀ ਸਖ਼ਤ ਚਿਤਾਵਨੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 02, 2025 07:25 PM

ਨਵੀਂ ਦਿੱਲੀ - ਦਿੱਲੀ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਿਰ ਚੜ੍ਹੇ 400 ਕਰੋੜ ਰੁਪਏ ਕਰਜ਼ੇ ਦੇ ਕਰਕੇ ਕੌਮੀ ਜਾਇਦਾਦਾਂ ਦੀ ਨੀਲਾਮੀ ਪ੍ਰਕਿਰਿਆ ਦੇ ਸੰਬੰਧ 'ਚ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਉਤੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦਾ ਪ੍ਰਤੀਕਰਮ ਸਾਹਮਣੇ ਆਇਆ ਹੈਂ। ਦੋਵੇਂ ਆਗੂਆਂ ਨੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਕੌਮ ਨੂੰ ਬਿਨਾਂ ਤੱਥਾਂ ਦੇ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਕਤ ਆਗੂਆਂ ਨੇ ਕਾਲਕਾ ਨੂੰ ਵਿਰੋਧੀ ਧਿਰ ਆਗੂਆਂ ਖ਼ਿਲਾਫ਼ ਸੋਚ ਸਮਝ ਕੇ ਬੋਲਣ ਦੀ ਚਿਤਾਵਨੀ ਦਿੰਦਿਆਂ ਸਵਾਲ ਪੁੱਛੇ ਕਿ ਕਾਲਕਾ ਇਹ ਦੱਸਣ ਕਿ ਜੇਕਰ ਕਮੇਟੀ ਕੌਮੀ ਜਾਇਦਾਦਾਂ ਦੀ ਕੀਮਤ ਲਵਾਉਣ ਨੂੰ ਤਿਆਰ ਨਹੀਂ ਹੈ, ਤਾਂ ਫਿਰ ਕਮੇਟੀ ਦੇ ਵਕੀਲਾਂ ਨੇ ਕਮੇਟੀ ਪ੍ਰਧਾਨ ਤੇ ਜਨਰਲ ਸਕੱਤਰ ਦੀ ਮੌਜੂਦਗੀ ਵਿੱਚ ਕੀਮਤ ਨਿਰਧਾਰਕ ਕਰਤਾ ਦੀ ਨਿਯੁਕਤੀ ਮੌਕੇ ਦਿੱਲੀ ਹਾਈਕੋਰਟ 'ਚ ਉਸ ਨੂੰ ਸਹਿਯੋਗ ਦੇਣ ਦਾ ਭਰੋਸਾ ਕਿਉਂ ਦਿੱਤਾ ਸੀ? ਕਾਲਕਾ ਇਹ ਵੀ ਦੱਸਣ ਕਿ ਜਦੋਂ ਕੌਮੀ ਜਾਇਦਾਦਾਂ ਦੀ ਕੀਮਤ ਨਿਰਧਾਰਤ ਨਹੀਂ ਕਰਵਾਉਣੀ ਸੀ ਤਾਂ ਫਿਰ ਦਿੱਲੀ ਕਮੇਟੀ ਦੀ ਇਸਟੇਟ ਵਿਭਾਗ ਨੇ ਕੌਮੀ ਜਾਇਦਾਦਾਂ ਦੀ ਸੂਚੀ ਹਾਈਕੋਰਟ 'ਚ ਕਿਉਂ ਜਮ੍ਹਾਂ ਕਰਵਾਈ ਸੀ ? ਜੀ.ਕੇ. ਨੇ ਦਾਅਵਾ ਕੀਤਾ ਕਿ ਜਿਸ ਕਰੋਲ ਬਾਗ ਦੀ ਕਥਿਤ ਪ੍ਰਾਪਰਟੀ ਨੂੰ ਵੇਚਣ ਦਾ ਪ੍ਰਧਾਨ ਤੇ ਜਨਰਲ ਸਕੱਤਰ ਮੇਰੇ ਉਤੇ ਦੋਸ਼ ਲਗਾ ਰਹੇ ਹਨ, ਇਹ ਭੁੱਲ ਜਾਂਦੇ ਹਨ ਕਿ ਉਸੇ ਝੂਠ ਬੋਲਣ ਦੇ ਕੇਸ 'ਚ ਇਹ ਪਹਿਲਾਂ ਤੋਂ ਜ਼ਮਾਨਤ ਉਤੇ ਹਨ ਤੇ ਇਨ੍ਹਾਂ ਨੂੰ ਇਸ ਝੂਠ ਬੋਲਣ ਕਰਕੇ ਸਜ਼ਾ ਹੋਣੀ ਵੀ ਤਹਿ ਹੈ।

Have something to say? Post your comment

 

ਨੈਸ਼ਨਲ

ਬਾਬਾ ਹਰਨਾਮ ਸਿੰਘ ਜੀ ਧੂੰਮਾ ਅਕਾਲ ਤਖਤ ਸਾਹਿਬ ਦਾ ਮਾਣ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਭੜਕਾਹਟ ਨਾ ਪੈਦਾ ਕਰਣ - ਪੀਤਮਪੁਰਾ

ਡਬਲਊਐਸਸੀਸੀ ਵੱਲੋਂ 490 ਤੋਂ ਵੱਧ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਐਵਾਰਡ ਦਿੱਤੇ ਗਏ

ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਵਿਖੇ ਲਗਾਇਆ ਗੁਰਮਤਿ ਕੈਂਪ

ਸਿੰਘ ਸਭਾਵਾਂ ਦੇ ਲਾਟਰੀ ਡਰਾਅ ’ਚੋਂ ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਨੂੰ ਮਿਲੀ ਮਾਨਤਾ, ਦਿੱਲੀ ਕਮੇਟੀ ਪ੍ਰਧਾਨ ਨੇ ਚੁਕਾਈ ਸਹੁੰ

ਪੀਓਕੇ ਭਾਰਤ ਦਾ ਹਿੱਸਾ ਬਣਨਾ ਚਾਹੀਦਾ ਹੈ: ਐਮਐਸ ਬਿੱਟਾ

ਵਿਰੋਧੀ ਧਿਰ 'ਆਪ੍ਰੇਸ਼ਨ ਸਿੰਦੂਰ' ਦੌਰਾਨ ਭਾਰਤ-ਪਾਕਿ ਜੰਗਬੰਦੀ 'ਤੇ ਸਵਾਲ ਉਠਾ ਕੇ ਆਪਣਾ ਫਰਜ਼ ਨਿਭਾ ਰਹੀ ਹੈ: ਹਰੀਸ਼ ਰਾਵਤ

ਦੇਸ਼ ਵਿੱਚ ਜਾਤੀ ਜਨਗਣਨਾ ਕਦੋਂ ਸ਼ੁਰੂ ਹੋਵੇਗੀ, ਆ ਗਈ ਹੈ ਤਾਰੀਖ਼

ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਗ੍ਰੀਨ ਹਾਈਵੇ ਪ੍ਰੋਜੈਕਟ ਨੂੰ ਅੱਗ ਲੱਗਣ ਨਾਲ 4 ਹਜ਼ਾਰ ਰੁੱਖ ਸੜਕੇ ਨਸ਼ਟ

ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਜੂਨ 1984 ਦੇ ਸ਼ਹੀਦੀ ਸਾਕੇ ਦੀ ਯਾਦ ’ਚ ਦਿੱਲੀ ਕਮੇਟੀ ਵਲੋਂ ਅਰਦਾਸ ਸਮਾਗਮ