ਨੈਸ਼ਨਲ

ਰਾਮਗੜੀਆ ਬਰਾਦਰੀ ਵਲੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 03, 2025 08:46 PM

ਨਵੀਂ ਦਿੱਲੀ -ਰਾਮਗੜੀਆ ਬਰਾਦਰੀ ਵਲੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਮਗੜੀਆ ਕੋ ਓਪਰੇਟਿਵ ਬੈੰਕ ਪਹਾੜ ਗੰਜ ਦੀ ਸ਼ਾਖਾ ਵਿਖ਼ੇ ਸਤਿਕਾਰ ਅਤੇ ਸ਼ਰਧਾ ਨਾਮ ਮਨਾਇਆ ਗਿਆ । ਇਸ ਮੌਕੇ ਉਨ੍ਹਾਂ ਵਲੋਂ ਬੈੰਕ ਦੇ ਬਾਹਰ ਮਿੱਠੇ ਜਲ ਦੀ ਛੱਬੀਲ ਲਗਾਈ ਗਈ ਸੀ । ਇਸ ਬਾਰੇ ਜਾਣਕਾਰੀ ਦੇਂਦਿਆ ਰਾਮਗੜੀਆ ਬੈੰਕ ਦੇ ਚੇਅਰਮੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਬੀਬੀ ਰਣਜੀਤ ਕੌਰ ਨੇ ਦਸਿਆ ਕਿ ਸਿੱਖ ਪੰਥ ਵਿਚ ਪਹਿਲੀ ਸ਼ਹਾਦਤ ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜ਼ੁਲਮ ਵਿਰੁੱਧ ਆਵਾਜ਼ ਚੁੱਕਦਿਆਂ ਦਿੱਤੀ ਸੀ ਤੇ ਉਨ੍ਹਾਂ ਵਲੋਂ ਦਿੱਤੀ ਗਈ ਅਦੁੱਤੀ ਸ਼ਹਾਦਤ ਨੇ ਪੀਰੀ ਦੇ ਨਾਲ ਮੀਰੀ ਨੂੰ ਜੋੜਨ ਥੰਮ ਬਨਿਆ ਸੀ । ਉਨ੍ਹਾਂ ਕਿਹਾ ਕਿ ਪੰਥ ਇਸ ਸਮੇਂ ਸਾਕਾ ਨੀਲਾ ਤਾਰਾ ਦੇ ਸ਼ਹੀਦੀ ਦਿਹਾੜੇ ਮਨਾ ਰਿਹਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਤੱਤਕਾਲੀ ਸਰਕਾਰ ਵਲੋਂ ਸਿੱਖ ਪੰਥ ਦੇ ਮੁਕੱਦਸ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ 36 ਹੋਰ ਗੁਰੂਧਾਮਾਂ ਉਪਰ ਢਾਹੇ ਗਏ ਕਹਿਰ ਨੂੰ ਆਪਣੀ ਪੀੜੀ ਨਾਲ ਸਾਂਝਾ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਨੂੰ ਆਪਣਾ ਇਤਿਹਾਸ ਪਤਾ ਲਗਦਾ ਰਹੇ । ਇਸ ਮੌਕੇ ਵਾਈਸ ਚੇਅਰਮੈਨ ਸਰਦਾਰ ਅਮਰਜੀਤ ਸਿੰਘ, ਡੀ ਆਈ ਆਰ ਬਲਦੇਵ ਸਿੰਘ, ਗੁਰਚਰਨ ਸਿੰਘ ਗੱਤਕਾ ਮਾਸਟਰ, ਹਰਜੀਤ ਸਿੰਘ ਪੱਪਾ, ਸੁਰਿੰਦਰ ਪਾਲ ਸਿੰਘ, ਗੁਰਸ਼ਰਨ ਸਿੰਘ ਸੰਧੂ, ਹਰਵਿੰਦਰ ਸਿੰਘ, ਸੱਤਪਾਲ ਸਿੰਘ, ਰਜਿੰਦਰ ਸਿੰਘ ਰੂਬੀ, ਸੁਖਦੇਵ ਸਿੰਘ ਰਾਇਤ, ਗੁਰਮੀਤ ਸਿੰਘ ਦੇ ਨਾਲ ਬੀਬੀ ਰਵਿੰਦਰ ਕੌਰ ਬਤਰਾ, ਸਰਬਜੀਤ ਕੌਰ ਅਤੇ ਦਲਬੀਰ ਕੌਰ ਹਾਜਿਰ ਸਨ ।

Have something to say? Post your comment

 

ਨੈਸ਼ਨਲ

ਕੈਨੇਡਾ ਨੇ ਭਾਰਤ ਨੂੰ ਜੀ-7  ਸੰਮੇਲਨ ਲਈ ਸੱਦਾ ਦਿੱਤਾ, ਪ੍ਰਧਾਨ ਮੰਤਰੀ ਮੋਦੀ ਨੇ ਜਾਣਕਾਰੀ ਦਿੱਤੀ

ਆਪ੍ਰੇਸ਼ਨ ਬਲੂ ਸਟਾਰ ਨਾਲ ਸਬੰਧਤ ਸਰਕਾਰੀ ਦਸਤਾਵੇਜ਼ਾਂ ਦਾ ਖੁਲਾਸਾ ਕਰੇ ਕੇਂਦਰ ਸਰਕਾਰ : ਗੰਭੀਰ

ਦਿੱਲੀ ਸਰਕਾਰ ਅਤੇ ਦਿੱਲੀ ਕਮੇਟੀ ਵਿਰੁੱਧ ਐਤਵਾਰ ਨੂੰ ਹੋਵੇਗਾ ਵੱਡਾ ਵਿਰੋਧ ਪ੍ਰਦਰਸ਼ਨ : ਸਰਨਾ/ਜੀਕੇ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਖੇ ਪੈਟ ਸਕੈਨ ਸਹੂਲਤ ਸ਼ੁਰੂ

ਦਿੱਲੀ ਕਮੇਟੀ ਨਾਲ ਪ੍ਰਧਾਨਗੀ ਰਹਿੰਦੇ ਸਮੇਂ ਵਪਾਰ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ, ਜਲਦੀ ਜਾਵੇਗੀ ਮੈਂਬਰੀ: ਕਾਲਕਾ/ ਕਾਹਲੋਂ

ਬਾਬਾ ਹਰਨਾਮ ਸਿੰਘ ਜੀ ਧੂੰਮਾ ਅਕਾਲ ਤਖਤ ਸਾਹਿਬ ਦਾ ਮਾਣ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਭੜਕਾਹਟ ਨਾ ਪੈਦਾ ਕਰਣ - ਪੀਤਮਪੁਰਾ

ਡਬਲਊਐਸਸੀਸੀ ਵੱਲੋਂ 490 ਤੋਂ ਵੱਧ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਐਵਾਰਡ ਦਿੱਤੇ ਗਏ

ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਵਿਖੇ ਲਗਾਇਆ ਗੁਰਮਤਿ ਕੈਂਪ

ਸਿੰਘ ਸਭਾਵਾਂ ਦੇ ਲਾਟਰੀ ਡਰਾਅ ’ਚੋਂ ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਨੂੰ ਮਿਲੀ ਮਾਨਤਾ, ਦਿੱਲੀ ਕਮੇਟੀ ਪ੍ਰਧਾਨ ਨੇ ਚੁਕਾਈ ਸਹੁੰ

ਪੀਓਕੇ ਭਾਰਤ ਦਾ ਹਿੱਸਾ ਬਣਨਾ ਚਾਹੀਦਾ ਹੈ: ਐਮਐਸ ਬਿੱਟਾ