ਨੈਸ਼ਨਲ

ਗ੍ਰੀਨ ਹਾਈਵੇ ਪ੍ਰੋਜੈਕਟ ਨੂੰ ਅੱਗ ਲੱਗਣ ਨਾਲ 4 ਹਜ਼ਾਰ ਰੁੱਖ ਸੜਕੇ ਨਸ਼ਟ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 04, 2025 07:10 PM

ਨਵੀਂ ਦਿੱਲੀ - ਅੰਮ੍ਰਿਤਸਰ ਪਠਾਨਕੋਟ ਸੜਕੀ ਮਾਰਗ ਤੇ ਪੈਦੇ ਕਸਬਾ ਵੇਰਕਾ ਦੇ ਨਵੇਂ ਬਾਈਪਾਸ ਤੇ ਬਣਾਏ ਜਲੇਬੀਪੁਲ ਕਿਨਾਰੇ ਗ੍ਰੀਨ ਹਾਈਵੇ ਪ੍ਰੋਜੈਕਟ ਤਹਿਤ ਲਗਾਏ ਗਏ ਲਗਭਗ 4 ਹਜ਼ਾਰ ਹਰੇ ਭਰੇ ਬੂਟੇ ਜੋ ਰੁੱਖ ਬਣ ਰਹੇ ਸਨ ਜਿਸਨੂੰ ਕਿਸੇ ਸ਼ਰਾਰਤੀ ਅਨਸਰ ਦੁਆਰਾ ਲਗਾਈ ਅੱਗ ਨਾਲ ਸੜਕੇ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ। ਇਹ ਰੁੱਖ 3 ਸਾਲ ਪਹਿਲਾ ਕਾਰ ਸੇਵਾ ਵਾਲਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਤੋਂ ਇਲਾਵਾ ਵਣ ਵਿਭਾਗ ਦੁਆਰਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਦੌਰਾਨ ਲਗਾਏ ਸਨ ਜੋ ਕਾਫੀ ਵੱਡੇ ਹੋਕੇ ਬਾਗ ਦੇ ਰੂਪ ਵਿਚ ਨਜ਼ਰ ਆਉਂਦੇ ਸਨ। ਇਨ੍ਹਾਂ ਰੁੱਖਾਂ ਨੂੰ ਕਿਸੇ ਸ਼ਰਾਰਤੀ ਅਨਸਰ ਦੁਆਰਾ 3 ਜੂਨ ਸਵੇਰ ਵੇਲੇ ਅੱਗ ਲਗਾ ਦਿੱਤੀ ਜਿਸ ਨਾਲ ਇਹ ਅੱਗ ਪੂਰੀ ਤਰ੍ਹਾਂ ਨਾਲ ਫੈਲ ਗਈ ਜਿਸਨੇ ਸਾਰੇ ਰੁੱਖਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਇਹ ਰੁੱਖ ਜਿੰਨ੍ਹਾਂ ਦੀ ਸੰਖਿਆ 4 ਹਜ਼ਾਰ ਦੱਸੀ ਗਈ ਹੈ ਸਾਰੇ ਅੱਗ ਦੀ ਲਪੇਟ ਵਿਚ ਆਉਣ ਨਾਲ ਨਸ਼ਟ ਹੋ ਗਏ। ਅੱਗ ਲੱਗਣ ਨਾਲ ਪੈਦਾ ਹੋਏ ਵੱਡੇ ਪੱਧਰ ਤੇ ਧੂਏ ਨਾਲ ਹਾਈਵੇ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਅੱਗ ਲੱਗਣ ਦੌਰਾਨ ਇੱਥੇ ਲੰਘ ਰਹੇ ਵਾਤਾਵਰਣ ਪ੍ਰੇਮੀ ਸ਼ਮਸ਼ੇਰ ਸਿੰਘ ਜੇਠੂਵਾਲ, ਸੰਤ ਵਜੀਰ ਸਿੰਘ ਮੂਧਲ, ਹਰਮਨਪ੍ਰੀਤ ਸਿੰਘ ਹੁੰਦਲ, ਕੌਸਲਰ ਨਵਦੀਪ ਸਿੰਘ ਹੁੰਦਲ, ਕਾਮਰੇਡ ਬਲਕਾਰ ਸਿੰਘ ਦੁਧਾਲਾ ਨੇ ਅੱਗ ਦੀ ਲਪੇਟ ਵਿਚ ਆਕੇ ਨੁਕਸਾਨੇ ਗਏ ਰੁੱਖਾਂ ਪ੍ਰਤੀ ਭਾਰੀ ਰੋਸ ਪ੍ਰਗਟ ਕਰਦਿਆ ਸ਼ਰਾਰਤੀ ਅਨਸਰ ਦੀ ਭਾਲ ਕਰਕੇ ਕਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਵਣ ਵਿਭਾਗ ਦੇ ਗਾਰਡ ਸਤਨਾਮ ਸਿੰਘ ਨਾਲ ਰਾਬਤਾ ਕਰਨ ਤੇ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਮਿਲਣ ਉਪਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ ਪਰ ਵਿਭਾਗ ਦੁਆਰਾ ਕੇਵਲ ਇੱਕ ਗੱਡੀ ਹੀ ਭੇਜੀ ਗਈ ਜਿਸਦੇ ਦੇਰੀ ਨਾਲ ਪਹੁੰਚਣ ਕਾਰਣ ਇਹ ਬੂਟੇ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆਕੇ ਨਸ਼ਟ ਹੋ ਚੁੱਕੇ ਸਨ। ਗਾਰਡ ਨੇ ਕਿਹਾ ਕਿ ਵੱਡੇ ਰੁੱਖ ਨੂੰ ਪਾਣੀ ਦੀ ਮਦਦ ਨਾਲ ਬਚਾਉਣ ਦੇ ਯਤਨ ਕੀਤੇ ਜਾਣਗੇ ਅਤੇ ਛੋਟੇ ਬੂਟੇ ਜੋ ਬਿਲਕੁੱਲ ਖਤਮ ਹੋ ਗਏ ਹਨ ਉੱਥੇ ਨਵੇਂ ਸਿਰੇ ਤੋਂ ਦੁਬਾਰਾ ਲਗਾਏ ਜਾਣਗੇ।

Have something to say? Post your comment

 

ਨੈਸ਼ਨਲ

ਕੈਨੇਡਾ ਨੇ ਭਾਰਤ ਨੂੰ ਜੀ-7  ਸੰਮੇਲਨ ਲਈ ਸੱਦਾ ਦਿੱਤਾ, ਪ੍ਰਧਾਨ ਮੰਤਰੀ ਮੋਦੀ ਨੇ ਜਾਣਕਾਰੀ ਦਿੱਤੀ

ਆਪ੍ਰੇਸ਼ਨ ਬਲੂ ਸਟਾਰ ਨਾਲ ਸਬੰਧਤ ਸਰਕਾਰੀ ਦਸਤਾਵੇਜ਼ਾਂ ਦਾ ਖੁਲਾਸਾ ਕਰੇ ਕੇਂਦਰ ਸਰਕਾਰ : ਗੰਭੀਰ

ਦਿੱਲੀ ਸਰਕਾਰ ਅਤੇ ਦਿੱਲੀ ਕਮੇਟੀ ਵਿਰੁੱਧ ਐਤਵਾਰ ਨੂੰ ਹੋਵੇਗਾ ਵੱਡਾ ਵਿਰੋਧ ਪ੍ਰਦਰਸ਼ਨ : ਸਰਨਾ/ਜੀਕੇ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਖੇ ਪੈਟ ਸਕੈਨ ਸਹੂਲਤ ਸ਼ੁਰੂ

ਦਿੱਲੀ ਕਮੇਟੀ ਨਾਲ ਪ੍ਰਧਾਨਗੀ ਰਹਿੰਦੇ ਸਮੇਂ ਵਪਾਰ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ, ਜਲਦੀ ਜਾਵੇਗੀ ਮੈਂਬਰੀ: ਕਾਲਕਾ/ ਕਾਹਲੋਂ

ਬਾਬਾ ਹਰਨਾਮ ਸਿੰਘ ਜੀ ਧੂੰਮਾ ਅਕਾਲ ਤਖਤ ਸਾਹਿਬ ਦਾ ਮਾਣ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਭੜਕਾਹਟ ਨਾ ਪੈਦਾ ਕਰਣ - ਪੀਤਮਪੁਰਾ

ਡਬਲਊਐਸਸੀਸੀ ਵੱਲੋਂ 490 ਤੋਂ ਵੱਧ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਐਵਾਰਡ ਦਿੱਤੇ ਗਏ

ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਵਿਖੇ ਲਗਾਇਆ ਗੁਰਮਤਿ ਕੈਂਪ

ਸਿੰਘ ਸਭਾਵਾਂ ਦੇ ਲਾਟਰੀ ਡਰਾਅ ’ਚੋਂ ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਨੂੰ ਮਿਲੀ ਮਾਨਤਾ, ਦਿੱਲੀ ਕਮੇਟੀ ਪ੍ਰਧਾਨ ਨੇ ਚੁਕਾਈ ਸਹੁੰ

ਪੀਓਕੇ ਭਾਰਤ ਦਾ ਹਿੱਸਾ ਬਣਨਾ ਚਾਹੀਦਾ ਹੈ: ਐਮਐਸ ਬਿੱਟਾ