ਨੈਸ਼ਨਲ

ਭਾਰਤ ਸਰਕਾਰ, ਇਜ਼ਰਾਈਲ ਤੇ ਈਰਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖਾਂ ਨੂੰ ਪੂਰਨ ਮਰਿਆਦਾ ਨਾਲ ਲਿਆਉਣ ਦੇ ਕਰੇ ਪ੍ਰਬੰਧ : ਕਾਲਕਾ, ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 20, 2025 10:03 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਇਜ਼ਰਾਈਲ ਅਤੇ ਈਰਾਨ ਵਿਚ ਚਲ ਰਹੇ ਮੌਜੂਦਾ ਜੰਗ ਦੇ ਹਾਲਾਤਾਂ ਵਿਚ ਦੋਵਾਂ ਮੁਲਕਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਪੂਰਨ ਮਰਿਆਦਾ ਨਾਲ ਵਾਪਸ ਲਿਆਉਣ ਅਤੇ ਉਥੇ ਫਸੇ ਸਿੱਖ ਤੇ ਹੋਰ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੇ ਤੁਰੰਤ ਉਪਰਾਲੇ ਕੀਤੇ ਜਾਣ। ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿਚ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਉਥੇ ਮੌਜੂਦ ਹਨ ਜਿਥੇ ਸਿੱਖ ਸੰਗਤ ਹੈ। ਉਹਨਾਂ ਕਿਹਾ ਕਿ ਇਹ ਪਾਵਨ ਸਵਰੂਪ ਵਾਪਸ ਨਵੀਂ ਦਿੱਲੀ ਲਿਆਉਣੇ ਬਹੁਤ ਜ਼ਰੂਰੀ ਹੈ। ਇਸ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਭਾਰਤ ਸਰਕਾਰ ਨੂੰ ਹਰ ਤਰੀਕੇ ਦਾ ਸਹਿਯੋਗ ਦੇਣ ਵਾਸਤੇ ਤਿਆਰ ਹੈ। ਦੋਵਾਂ ਆਗੂਆਂ ਨੇ ਵਿਦੇਸ਼ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਇਹਨਾਂ ਮੁਲਕਾਂ ਵਿਚ ਗਏ ਸਿੱਖਾਂ ਤੇ ਹੋਰ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦੇ ਵੀ ਪ੍ਰਬੰਧ ਕੀਤੇ ਜਾਣ ਦੋਵਾਂ ਮੁਲਕਾਂ ਦੀ ਰਾਜਧਾਨੀ ਵਿਚ ਭਾਰਤੀ ਸਫਾਰਤਖਾਨਿਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਉਥੇ ਫਸੇ ਭਾਰਤੀਆਂ ਦਾ ਉਹਨਾਂ ਦੇ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਵਾਵੇ ਤਾਂ ਜੋ ਪਰਿਵਾਰਾਂ ਦੀ ਫਿਕਰ ਮੁੱਕੇ ਕਿ ਉਹਨਾਂ ਦੇ ਪਰਿਵਾਰਕ ਜੀਅ ਸੁਰੱਖਿਅਤ ਹਨ। ਉਹਨਾਂ ਕਿਹਾ ਕਿ ਜੰਗ ਦੇ ਹਾਲਾਤ ਸੁਖਾਵੇਂ ਨਹੀਂ ਹਨ, ਅਜਿਹੇ ਵਿਚ ਆਮ ਲੋਕ ਚਿੰਤਤ ਹਨ ਕਿ ਉਥੇ ਫਸੇ ਭਾਰਤੀ ਕਿਵੇਂ ਸੁਰੱਖਿਅਤ ਕੱਢੇ ਜਾ ਸਕਣਗੇ। ਉਹਨਾਂ ਕਿਹਾ ਕਿ ਲੋਕਾਂ ਨੂੰ ਭਾਰਤ ਸਰਕਾਰ ’ਤੇ ਪੂਰਨ ਭਰੋਸਾ ਹੈ ਤੇ ਇਸ ਮਾਮਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਵੀ ਭਾਰਤ ਸਰਕਾਰ ਨੂੰ ਹਰ ਤਰੀਕੇ ਦਾ ਸਹਿਯੋਗ ਦੇਣ ਲਈ ਤਿਆਰ ਹੈ ਭਾਵੇਂ ਉਹ ਪਰਿਵਾਰਾਂ ਨਾਲ ਸੰਪਰਕ ਕਰ ਕੇ ਉਹਨਾਂ ਦੇ ਜੀਆਂ ਦਾ ਤਾਲਮੇਲ ਕਰਵਾਉਣਾ, ਉਹਨਾਂ ਨੂੰ ਨਵੀਂ ਦਿੱਲੀ ਤੋਂ ਅੱਗੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਜਾਂ ਜਿਸ ਵੀ ਕਿਸਮ ਦਾ ਸਹਿਯੋਗ ਭਾਰਤ ਸਰਕਾਰ ਨੂੰ ਲੋੜੀਂਦਾ ਹੈ, ਦਿੱਲੀ ਗੁਰਦੁਆਰਾ ਕਮੇਟੀ ਹਰ ਤਰੀਕੇ ਦੇ ਸਹਿਯੋਗ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਭਾਰਤ ਸਰਕਾਰ ਨੂੰ ਫੌਰੀ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਵੱਡੀ ਗਿਣਤੀ ਵਿਚ ਸਿੱਖ ਤੇ ਹੋਰ ਭਾਰਤੀ ਉਥੇ ਪੜ੍ਹਨ ਵਾਸਤੇ, ਉਥੇ ਯਾਤਰਾ ਕਰਨ ਵਾਸਤੇ ਗਏ ਹੋਏ ਹਨ ਜਿਹਨਾਂ ਦੀ ਸੁਰੱਖਿਅਤ ਵਾਪਸੀ ਦਾ ਜ਼ਿੰਮਾ ਸਰਕਾਰ ਸਿਰ ਬਣਦਾ ਹੈ।

Have something to say? Post your comment

 
 
 

ਨੈਸ਼ਨਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਮਾਨਵਤਾ ਲਈ ਨਿਸ਼ਕਾਮ ਸਿਹਤ ਸੇਵਾਵਾਂ ਦਾ ਪ੍ਰਤੀਕ

ਦਿੱਲੀ ਦੇ ਗੁਰੂ ਘਰਾਂ ਨੂੰ ਸਰਕਾਰੀ ਸਰਪ੍ਰਸਤੀ ਧੜੇ ਤੋਂ ਮੁਕਤ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਅਰਦਾਸ

ਬਿਹਾਰ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਕਦਮ, ਵੋਟਰ ਸੂਚੀ ਦੀ ਘਰ-ਘਰ ਜਾ ਕੇ ਤਸਦੀਕ ਕਰਨ 'ਤੇ ਵਿਚਾਰ

ਸਰਨਾ ਤੇ ਜੀ.ਕੇ. ਦੱਸਣ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੌਮ ਦੀਆਂ ਜਾਇਦਾਦਾਂ ਵੇਚਣ ’ਤੇ ਉਨ੍ਹਾਂ ਨੇ ਚੁੱਪ ਕਿਉਂ ਵੱਟੀ: ਕਾਲਕਾ, ਕਾਹਲੋਂ

ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਸਾਬਕਾ ਪ੍ਰਧਾਨ ਦੇ ਦਫ਼ਤਰ ਅਤੇ ਵਾਹਨਾਂ 'ਤੇ ਗੋਲੀਬਾਰੀ

ਸੁਰੀਤ ਈਵੈਂਟਸ ਨੇ "ਚੈਰਿਟੀ ਨੈਸ਼ਨਲ ਅਵਾਰਡ" ਅਤੇ "ਸਮਾਜ ਸੇਵਕ ਨਾਰੀ ਰਾਸ਼ਟਰੀ ਸਨਮਾਨ" ਨਾਲ ਔਰਤਾਂ ਨੂੰ ਕੀਤਾ ਸਨਮਾਨਿਤ

ਭਾਈ ਗਜਿੰਦਰ ਸਿੰਘ ਤੇ ਸ਼ਹੀਦ ਭਾਈ ਨਿੱਝਰ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ 5 ਜੁਲਾਈ ਨੂੰ ਹੋਣਗੇ: ਬਾਬਾ ਹਰਦੀਪ ਸਿੰਘ

ਕੈਨਰਾ ਬੈਂਕ ਵੱਲੋਂ ਤਖਤ ਪਟਨਾ ਸਾਹਿਬ ਨੂੰ ਬੋਲੇਰੋ ਗੱਡੀ ਭੇਟ ਕੀਤੀ ਗਈ

ਭਾਰਤ ਦੀ ਜੀਡੀਪੀ 6.5 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਅੱਠ ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ: ਹਰਦੀਪ ਪੁਰੀ

ਭਾਜਪਾ ਨੇ ਕਾਂਗਰਸ 'ਤੇ ਵਰ੍ਹਦਿਆਂ, ਮੋਦੀ-ਟਰੰਪ ਗੱਲਬਾਤ ਬਾਰੇ 'ਝੂਠ ਫੈਲਾਉਣ' ਦਾ ਲਗਾਇਆ ਦੋਸ਼