ਨੈਸ਼ਨਲ

ਭਾਈ ਗਜਿੰਦਰ ਸਿੰਘ ਤੇ ਸ਼ਹੀਦ ਭਾਈ ਨਿੱਝਰ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ 5 ਜੁਲਾਈ ਨੂੰ ਹੋਣਗੇ: ਬਾਬਾ ਹਰਦੀਪ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 21, 2025 07:22 PM

ਨਵੀਂ ਦਿੱਲੀ- ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਬਲਕਰਨ ਸਿੰਘ ਡੱਬਵਾਲੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਲ ਖਾਲਸਾ ਦੇ ਬਾਨੀ ਸਰਦਾਰ ਗਜਿੰਦਰ ਸਿੰਘ ਜੀ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਜੀ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਸ਼ਰਧਾਂਜਲੀ ਸਮਾਗਮ ਮਨਾਇਆ ਜਾ ਰਿਹਾ ਹੈ। ਉਹਨਾਂ ਦਸਿਆਂ ਕਿ 3 ਜੁਲਾਈ 2025 ਦਿਨ ਵੀਰਵਾਰ ਨੂੰ ਗੁਰਦਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖ਼ੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾ-ਆਰੰਭ ਕੀਤੇ ਜਾਣਗੇ ਅਤੇ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਸੁਬਹਾ 8 ਵਜੇ ਦੇ ਕਰੀਬ ਭੋਗ ਪਾਏ ਜਾਣਗੇ। ਸਿੱਖ ਆਗੂਆਂ ਨੇ ਸਰਬੱਤ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰੀਆਂ ਭਰੀਏ ਅਤੇ ਸ਼ਹੀਦਾਂ ਨੂੰ ਨਤ-ਮਸਤਕ ਹੋਈਏ । ਇਸ ਮੌਕੇ ਉਹਨਾਂ ਦੇ ਨਾਲ ਪੱਤਰਕਾਰ ਭਾਈ ਬਲਜਿੰਦਰ ਸਿੰਘ ਕੋਟਭਾਰਾ, ਡਾ ਬਲਜਿੰਦਰ ਸਿੰਘ ਪੂਹਲਾ, ਭਾਈ ਜੀਵਨ ਸਿੰਘ ਗਿੱਲ ਕਲਾਂ ਜਿਲਾ ਪ੍ਰਧਾਨ ਦਲ ਖਾਲਸਾ, ਸਿੱਖ ਪ੍ਰਚਾਰਕ ਭਾਈ ਰਾਮ ਸਿੰਘ ਢਪਾਲੀ, ਬਾਬਾ ਭਗਵਾਨ ਸਿੰਘ ਸੰਧੂ ਖੁਰਦ, ਬਾਬਾ ਪਾਲਾ ਸਿੰਘ, ਭਾਈ ਪ੍ਰਦੀਪ ਸਿੰਘ ਭਾਗੀ ਬਾਂਦਰ, ਤੇਜਾ ਸਿੰਘ ਲਹਿਰਾ ਮੁਹੱਬਤ ਵੀ ਹਾਜ਼ਰ ਸਨ ।

Have something to say? Post your comment

 
 
 

ਨੈਸ਼ਨਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਮਾਨਵਤਾ ਲਈ ਨਿਸ਼ਕਾਮ ਸਿਹਤ ਸੇਵਾਵਾਂ ਦਾ ਪ੍ਰਤੀਕ

ਦਿੱਲੀ ਦੇ ਗੁਰੂ ਘਰਾਂ ਨੂੰ ਸਰਕਾਰੀ ਸਰਪ੍ਰਸਤੀ ਧੜੇ ਤੋਂ ਮੁਕਤ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਅਰਦਾਸ

ਬਿਹਾਰ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਕਦਮ, ਵੋਟਰ ਸੂਚੀ ਦੀ ਘਰ-ਘਰ ਜਾ ਕੇ ਤਸਦੀਕ ਕਰਨ 'ਤੇ ਵਿਚਾਰ

ਸਰਨਾ ਤੇ ਜੀ.ਕੇ. ਦੱਸਣ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੌਮ ਦੀਆਂ ਜਾਇਦਾਦਾਂ ਵੇਚਣ ’ਤੇ ਉਨ੍ਹਾਂ ਨੇ ਚੁੱਪ ਕਿਉਂ ਵੱਟੀ: ਕਾਲਕਾ, ਕਾਹਲੋਂ

ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਸਾਬਕਾ ਪ੍ਰਧਾਨ ਦੇ ਦਫ਼ਤਰ ਅਤੇ ਵਾਹਨਾਂ 'ਤੇ ਗੋਲੀਬਾਰੀ

ਸੁਰੀਤ ਈਵੈਂਟਸ ਨੇ "ਚੈਰਿਟੀ ਨੈਸ਼ਨਲ ਅਵਾਰਡ" ਅਤੇ "ਸਮਾਜ ਸੇਵਕ ਨਾਰੀ ਰਾਸ਼ਟਰੀ ਸਨਮਾਨ" ਨਾਲ ਔਰਤਾਂ ਨੂੰ ਕੀਤਾ ਸਨਮਾਨਿਤ

ਕੈਨਰਾ ਬੈਂਕ ਵੱਲੋਂ ਤਖਤ ਪਟਨਾ ਸਾਹਿਬ ਨੂੰ ਬੋਲੇਰੋ ਗੱਡੀ ਭੇਟ ਕੀਤੀ ਗਈ

ਭਾਰਤ ਸਰਕਾਰ, ਇਜ਼ਰਾਈਲ ਤੇ ਈਰਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖਾਂ ਨੂੰ ਪੂਰਨ ਮਰਿਆਦਾ ਨਾਲ ਲਿਆਉਣ ਦੇ ਕਰੇ ਪ੍ਰਬੰਧ : ਕਾਲਕਾ, ਕਾਹਲੋਂ

ਭਾਰਤ ਦੀ ਜੀਡੀਪੀ 6.5 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਅੱਠ ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ: ਹਰਦੀਪ ਪੁਰੀ

ਭਾਜਪਾ ਨੇ ਕਾਂਗਰਸ 'ਤੇ ਵਰ੍ਹਦਿਆਂ, ਮੋਦੀ-ਟਰੰਪ ਗੱਲਬਾਤ ਬਾਰੇ 'ਝੂਠ ਫੈਲਾਉਣ' ਦਾ ਲਗਾਇਆ ਦੋਸ਼