ਨਵੀਂ ਦਿੱਲੀ- ਦਲ ਖਾਲਸਾ ਦੇ ਆਗੂ ਤੇ ਸਿੱਖ ਸਿਆਸਤ ’ਚ ਸਰਗਰਮ ਬਾਬਾ ਹਰਦੀਪ ਸਿੰਘ ਮਹਿਰਾਜ ਦੇ ਛੋਟੇ ਭਰਜਾਈ ਜੀ ਬੀਬੀ ਬਲਵਿੰਦਰ ਕੌਰ ਪਤਨੀ ਸਰਦਾਰ ਕੁਲਵੰਤ ਸਿੰਘ ਸਰਕਾਰੀਆ ਵਾਸੀ ਅੰਮ੍ਰਿਤਸਰ ਅੱਜ ਸਵੇਰੇ ਸਵਾਰਗ ਸੁਧਾਰ ਗਏ। ਉਹਨਾਂ ਦੀ ਉਮਰ 55 ਸਾਲ ਦੇ ਕਰੀਬ ਸੀ, ਪਿਛਲੇ ਤਿੰਨ ਮਹੀਨਿਆਂ ਤੋਂ ਸੂਗਰ ਤੇ ਹੋਰ ਰੋਗਾਂ ਤੋਂ ਪੀੜ੍ਹਤ ਹੋਣ ਕਾਰਣ ਹਸਪਤਾਲ ’ਚ ਦਾਖਲ ਸਨ। ਜਾਰੀ ਪ੍ਰੈਸ ਬਿਆਨ ’ਚ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਨੇ ਦੱਸਿਆ ਕਿ ਬੀਬੀ ਬਲਵਿੰਦਰ ਕੌਰ ਦਾ ਪੁੱਤਰ ਜੰਗਾ ਸਿੰਘ ਵਿਦੇਸ਼ ’ਚ ਹੋਣ ਕਾਰਣ ਉਹਨਾਂ ਦਾ ਅੰਤਮ ਸੰਸਕਾਰ 26 ਜੂਨ, ਦਿਨ ਵੀਰਵਾਰ ਪਿੰਡ ਮੀਰਾ ਕੋਟ ਵਿਖੇ ਦੁਪਹਿਰ 11 ਵਜੇ ਕੀਤਾ ਜਾਵੇਗਾ। ਇਸ ਮੌਕੇ ਪੰਥ ਸੇਵਕ ਜਥੇ ਦੇ ਆਗੂ ਭਾਈ ਦਲਜੀਤ ਸਿੰਘ ਖਾਲਸਾ ਜੀ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝਜਿਆ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਲਾਲ ਸਿੰਘ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਨਰਾਇਣ ਸਿੰਘ ਚੌੜਾ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਦਿਆਂ ਸਿੰਘ ਕੱਕੜ, ਹਰਚਨਜੀਤ ਸਿੰਘ ਧਾਮੀ, ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ, ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ ਮੁਨਕਾ, ਗੁਰਵਿੰਦਰ ਸਿੰਘ ਬਠਿੰਡਾ, ਭਗਵਾਨ ਸਿੰਘ ਸੰਧੂ ਖੁਰਦ, ਬਾਬਾ ਸਤਨਾਮ ਸਿੰਘ, ਸੁਰਿੰਦਰ ਸਿੰਘ ਨਥਾਣਾ, ਬਲਕਰਨ ਸਿੰਘ ਡੱਬਵਾਲੀ, ਜੀਵਨ ਸਿੰਘ ਗਿੱਲ ਕਲਾਂ, ਜਗਰੂਪ ਸਿੰਘ ਵਿਦਰੋਹੀ ਚਾਚਾ, ਲੱਖੀ ਜੰਗਲ ਜਥਾ ਦੇ ਬਾਬਾ ਸਵਰਨ ਸਿੰਘ ਕੋਟਧਰਮੂ, ਉਘੇ ਵਕੀਲ ਹਰਪਾਲ ਸਿੰਘ ਖਾਰਾ, ਰਾਮ ਸਿੰਘ ਢਪਾਲੀ, ਸੁਖਰਾਜ ਸਿੰਘ ਨਿਆਮੀਵਾਲਾ, ਸੁਖਪਾਲ ਸਿੰਘ ਪਾਲਾ ਆਦਿ ਨੇ ਬਾਬਾ ਹਰਦੀਪ ਸਿੰਘ ਮਹਿਰਾਜ ਨਾਲ ਦੁਖ ਦਾ ਪ੍ਰਗਟਾਵਾ ਕੀਤਾ।