ਨੈਸ਼ਨਲ

ਐਸਜੀਪੀਸੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਵਿਧੀ ਵਿਧਾਨ ਕਮੇਟੀ ’ਚ ਦਿੱਲੀ ਤੇ ਪਟਨਾ ਸਾਹਿਬ ਨੂੰ ਅਣਡਿੱਠ ਕਰਨਾ ਹੋਛੀ ਰਾਜਨੀਤੀ: ਕਾਲਕਾ/ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 26, 2025 08:32 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਹਟਾਉਣ ਲਈ ਵਿਧੀ ਵਿਧਾਨ ਤੈਅ ਕਰਨ ਵਾਸਤੇ 34 ਮੈਂਬਰੀ ਕਮੇਟੀ ਦਾ ਗਠਨ ਕਰਨ ਸਮੇਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਮੈਂਬਰਾਂ ਨੂੰ ਵਿਚ ਸ਼ਾਮਲ ਨਾ ਕਰ ਕੇ ਬਾਦਲ ਪਰਿਵਾਰ ਦੀ ਚਾਪਲੂਸੀ ਕੀਤੀ ਹੈ ਜੋ ਬਹੁਤ ਹੀ ਨਿੰਦਣਯੋਗ ਹੈ। ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ 1971 ਵਿਚ ਪਾਰਲੀਮੈਂਟ ਵੱਲੋਂ ਐਕਟ ਬਣਾਉਣ ਤੋਂ ਲੈ ਕੇ ਪਿਛਲੇ 54 ਸਾਲਾਂ ਤੋਂ ਦਿੱਲੀ ਗੁਰਦੁਆਰਾ ਕਮੇਟੀ ਸੰਗਤਾਂ ਦੀ ਸੇਵਾ ਕਰ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਤੋਂ ਬਾਅਦ ਸਭ ਤੋਂ ਵੱਡੀ ਪੰਥਕ ਸੰਸਥਾ ਹੈ। ਉਹਨਾਂ ਕਿਹਾ ਕਿ ਇਸ ਕਮੇਟੀ ਦੇ ਮੈਂਬਰਾਂ ਅਤੇ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਮੈਂਬਰਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨਾ ਸਾਬਤ ਕਰਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚਾਪਲੂਸੀ ਕੀਤੀ ਤੇ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਐਡਵੋਕੇਟ ਧਾਮੀ ਨੇ ਉਸ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਹੋਰ ਛੁਟਿਆ ਦਿੱਤਾ ਹੈ ਜਿਸ ਕਮੇਟੀ ’ਤੇ ਕਦੇ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਨੂੰ ਬਹੁਤ ਮਾਣ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਤੀ ਹਰ ਸਿੱਖ ਦੇ ਮਨ ਵਿਚ ਆਦਰ ਸੀ ਪਰ ਇਸ ਤਰੀਕੇ ਦੀ ਹੋਛੀ ਰਾਜਨੀਤੀ ਕਰਦਿਆਂ ਹੌਲੀ-ਹੌਲੀ ਸ਼੍ਰੋਮਣੀ ਕਮੇਟੀ ਦਾ ਮਾਣ ਸਤਿਕਾਰ ਬਹੁਤ ਘਟਿਆ ਹੈ ਤੇ ਇਕ ਹੀ ਪਰਿਵਾਰ ਦੀ ਜੀ ਹਜ਼ੂਰੀ ਕਰ ਕੇ ਇਹ ਨਿਰੰਤਰ ਘੱਟ ਰਿਹਾ ਹੈ। ਉਹਨਾਂ ਨੇ ਕਮੇਟੀ ਵਿਚ ਸ਼ਾਮਲ ਬਾਬਾ ਹਰਨਾਮ ਸਿੰਘ ਧੁੰਮਾ ਤੇ ਬਾਬਾ ਬਲਬੀਰ ਸਿੰਘ ਵਰਗੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਤਰੀਕੇ ਦਾ ਵਿਧੀ ਵਿਧਾਨ ਤਿਆਰ ਕਰਨ ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਉਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਪੂਰਨ ਪਾਰਦਰਸ਼ੀ ਹੋਵੇ। ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਹਟਾਉਣ ਦਾ ਵਿਰੋਧ ਸਭ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਕੀਤਾ ਸੀ ਤੇ ਅੱਜ ਸਮੁੱਚਾ ਪੰਥ ਇਸ ਮੁੱਦੇ ’ਤੇ ਇਕਜੁੱਟ ਹੈ। ਉਹਨਾਂ ਕਿਹਾ ਕਿ ਆਸ ਹੈ ਕਿ 34 ਮੈਂਬਰੀ ਕਮੇਟੀ ਅਜਿਹਾ ਵਿਧੀ ਵਿਧਾਨ ਬਣਾਏਗੀ ਜਿਸ ਨਾਲ ਇਹ ਮਾਮਲਾ ਹਮੇਸ਼ਾ ਹਮੇਸ਼ਾ ਲਈ ਹੱਲ ਹੋ ਸਕਦਾ ਹੈ।

Have something to say? Post your comment

 
 
 

ਨੈਸ਼ਨਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਭਾਰਤ ਦਾ ਵਿਸ਼ਵਵਿਆਪੀ ਅਕਸ ਕਮਜ਼ੋਰ ਹੋਇਆ- ਪਵਨ ਖੇੜਾ

ਰਾਜੌਰੀ ਗਾਰਡਨ ਗੁਰਦੁਆਰਾ 'ਚ ਗੁਰਮਤਿ ਕੈਂਪ ਦੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ

ਅਕਾਲੀ ਦਲ ਨੇ ਸਰਕਾਰ ਵਲੋਂ ਗੁਰਦੁਆਰਾ ਸੰਵਿਧਾਨ ਦਾ ਕਤਲ ਦਸਦਿਆਂ ਦਿੱਲੀ ਕਮੇਟੀ ਦੀ ਕਾਰਜਕਾਰਨੀ ਚੋਣਾਂ ਦਾ ਕੀਤਾ ਬਾਈਕਾਟ

ਹਰਮੀਤ ਸਿੰਘ ਕਾਲਕਾ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੜ ਪ੍ਰਧਾਨ ਅਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਬਣੇ

ਯੂਕੇਐਸਪੀਐਫ ਨੇ ਸੁਰਜੀਤ ਸਿੰਘ ਦੀ ਰਹੱਸਮਈ ਮੌਤ ਦੀ ਉੱਚ-ਪੱਧਰੀ ਨਿਰਪੱਖ ਜਾਂਚ ਦੀ  ਕੀਤੀ ਮੰਗ 

ਅਮਰੀਕੀ ਯਾਤਰਾ ਐਡਵਾਈਜਰੀ ਦੀ ਨਿੰਦਾ ਕੀਤੀ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ- ਮੋਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ

ਰਾਹੁਲ ਗਾਂਧੀ ਨੂੰ ਦਿੱਤਾ ਚਰਚਾ ਲਈ ਸੱਦਾ ਚੋਣ ਕਮਿਸ਼ਨ ਨੇ -ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ

ਕਨਿਸ਼ਕ ਬੰਬ ਧਮਾਕੇ ਵਿੱਚ ਮਾਰੇ ਗਏ ਬੇਕਸੂਰਾਂ ਦੀ ਹਮਦਰਦੀ ਵਿੱਚ ਸ਼ਾਂਤਮਈ ਇਕੱਤਰਤਾ

ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਸਦਮਾ- ਭਰਜਾਈ ਦਾ ਦਿਹਾਂਤ

ਭਾਰਤ ਵਿੱਚ ਔਰਤਾਂ ਸੁਰੱਖਿਅਤ ਨਹੀਂ, ਇਕੱਲੀਆਂ ਯਾਤਰਾ ਨਾ ਕਰਣ: ਅਮਰੀਕੀ ਵਿਦੇਸ਼ ਵਿਭਾਗ