ਨੈਸ਼ਨਲ

ਕਨਿਸ਼ਕ ਬੰਬ ਧਮਾਕੇ ਵਿੱਚ ਮਾਰੇ ਗਏ ਬੇਕਸੂਰਾਂ ਦੀ ਹਮਦਰਦੀ ਵਿੱਚ ਸ਼ਾਂਤਮਈ ਇਕੱਤਰਤਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 24, 2025 07:32 PM

ਨਵੀਂ ਦਿੱਲੀ -1985 ਏਅਰ ਇੰਡੀਆ ਫਲਾਈਟ 182 ਕਨਿਸ਼ਕ ਬੰਬ ਧਮਾਕੇ ਵਿੱਚ ਮਾਰੇ ਗਏ ਬੇਕਸੂਰਾਂ ਦੀ ਹਮਦਰਦੀ ਵਿੱਚ ਸ਼ਾਂਤਮਈ ਇਕੱਤਰਤਾ ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਸਮੇਤ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਸ਼ਾਮਿਲ ਹੋਣ ਲਈ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਸੀ। ਏਅਰ ਇੰਡੀਆ ਫਲਾਈਟ 182 ਕਨਿਸ਼ਕ ਬੰਬ ਧਮਾਕੇ ਵਿੱਚ ਮਾਰੇ ਗਏ 329 ਯਾਤਰੀਆਂ ਦੇ ਲਈ ਸ਼ਰਧਾਂਜਲੀ ਸਮਾਗਮ 23 ਜੂਨ 2025 ਸ਼ਾਮ 6 ਵਜੇ ਵੈਨਕੁਵਰ ਸਟੈਨਲੀ ਪਾਰਕ ਵਿੱਚ ਰੱਖਿਆ ਗਿਆ ਸੀ ਜਿੱਥੇ ਏਅਰ ਇੰਡੀਆਕਨਿਸ਼ਕ ਕਾਂਡ ਦੀ ਯਾਦ ਵਿਚ ਮੈਮੋਰੀਅਲ ਅਸਥਾਨ ਬਣਿਆ ਹੋਇਆ ਹੈ । ਏਅਰ ਇੰਡੀਆ ਬੰਬ ਧਮਾਕੇ ਦੇ ਪੀੜਤਾਂ ਦੀ ਯਾਦ ‘ਚ ਇੱਕ ਸਮਾਰੋਹ ਵਿੱਚ ਖਾਲਸਾ ਰਾਜ ਦੀ ਸਥਾਪਤੀ ਲਈ ਸੰਘਰਸ਼ ਕਰ ਰਹੇ ਆਜ਼ਾਦੀ ਪਸੰਦ ਸਿੱਖ ਵੀ ਇਕੱਠੇ ਹੋਏ ਸਨ । ਉਨ੍ਹਾਂ ਦੇ ਫਲਾਇਰ ਅਤੇ ਪੋਸਟਰ ਦੱਸਦੇ ਹਨ ਕਿ ਉਹ ਏਅਰ ਇੰਡੀਆ ਫਲਾਈਟ 182 ਦੇ ਬੰਬ ਧਮਾਕੇ ਦਾ ਸ਼ਿਕਾਰ ਹੋਏ ਕੈਨੇਡੀਅਨਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਦਿਖਾਉਣ ਲਈ ਉੱਥੇ ਹਾਜਿਰ ਹੋਏ ਹਨ। ਜਿਕਰਯੋਗ ਹੈ ਕਿ 23 ਜੂਨ 1985 ਵਾਲੇ ਦਿਨ 40 ਸਾਲ ਪਹਿਲਾਂ ਕਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਦੁਖਦਾਈ ਕਾਂਡ ਵਾਪਰਿਆ ਸੀ । ਏਅਰ ਇੰਡੀਆ ਦੀ ਫਲਾਈਟ 182 ਮੌਂਟੀਰੀਅਲ (ਕੈਨੇਡਾ) ਤੋਂ ਦਿੱਲੀ ਲਈ ਰਵਾਨਾ ਹੋਈ ਪਰ ਇਸ ਵਿਚ ਰੱਖੇ ਬੰਬ ਦੇ ਫਟ ਜਾਣ ਨਾਲ ਇਹ ਜਹਾਜ ਆਸਮਾਨ ਵਿਚ ਹੀ ਤਬਾਹ ਹੋ ਗਿਆ ਅਤੇ ਇਸ ਵਿੱਚ ਸਵਾਰ 329 ਨਿਰਦੋਸ਼ ਲੋਕ ਮਾਰੇ ਗਏ ਸਨ । 40 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਕਾਂਡ ਦੇ ਅਸਲ ਗੁਨਾਹਗਾਰ ਅੱਜ ਤੱਕ ਵੀ ਫੜੇ ਨਹੀਂ ਗਏ ਹਨ ਭਾਵੇਂ ਭਾਰਤ ਸਰਕਾਰ ਨੇ ਇਸ ਦਾ ਦੋਸ਼ ਸਿੱਖਾਂ ਸਿਰ ਮੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੈਨੇਡਾ ਦੀ ਅਦਾਲਤ ਵਲੋਂ ਕਿਸੇ ਵੀ ਸਿੱਖ ਨੂੰ ਇਸ ਕਾਂਡ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ । ਉਮੀਦ ਹੈ ਕਿ ਇਸ ਬੰਬ ਕਾਂਡ ਦੇ ਅਸਲ ਦੋਸ਼ੀਆਂ ਨੂੰ ਇਕ ਦਿਨ ਜ਼ਰੂਰ ਸਜ਼ਾ ਮਿਲੇਗੀ ਅਤੇ ਪੀੜਤਾਂ ਨੂੰ ਇਨਸਾਫ ਮਿਲੇਗਾ। ਇਸ ਸਮਾਗਮ ਵਿੱਚ ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਅਜੈਪਾਲ ਸਿੰਘ, ਭਾਈ ਰਣਜੀਤ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਸਹੋਤਾ, ਭਾਈ ਦਲਜੀਤ ਸਿੰਘ, ਭਾਈ ਜੈਕ ਸਿੱਧੂ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਿਰੀ ਭਰ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ ।

Have something to say? Post your comment

 
 
 

ਨੈਸ਼ਨਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਭਾਰਤ ਦਾ ਵਿਸ਼ਵਵਿਆਪੀ ਅਕਸ ਕਮਜ਼ੋਰ ਹੋਇਆ- ਪਵਨ ਖੇੜਾ

ਰਾਜੌਰੀ ਗਾਰਡਨ ਗੁਰਦੁਆਰਾ 'ਚ ਗੁਰਮਤਿ ਕੈਂਪ ਦੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ

ਐਸਜੀਪੀਸੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਵਿਧੀ ਵਿਧਾਨ ਕਮੇਟੀ ’ਚ ਦਿੱਲੀ ਤੇ ਪਟਨਾ ਸਾਹਿਬ ਨੂੰ ਅਣਡਿੱਠ ਕਰਨਾ ਹੋਛੀ ਰਾਜਨੀਤੀ: ਕਾਲਕਾ/ਕਾਹਲੋਂ

ਅਕਾਲੀ ਦਲ ਨੇ ਸਰਕਾਰ ਵਲੋਂ ਗੁਰਦੁਆਰਾ ਸੰਵਿਧਾਨ ਦਾ ਕਤਲ ਦਸਦਿਆਂ ਦਿੱਲੀ ਕਮੇਟੀ ਦੀ ਕਾਰਜਕਾਰਨੀ ਚੋਣਾਂ ਦਾ ਕੀਤਾ ਬਾਈਕਾਟ

ਹਰਮੀਤ ਸਿੰਘ ਕਾਲਕਾ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੜ ਪ੍ਰਧਾਨ ਅਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਬਣੇ

ਯੂਕੇਐਸਪੀਐਫ ਨੇ ਸੁਰਜੀਤ ਸਿੰਘ ਦੀ ਰਹੱਸਮਈ ਮੌਤ ਦੀ ਉੱਚ-ਪੱਧਰੀ ਨਿਰਪੱਖ ਜਾਂਚ ਦੀ  ਕੀਤੀ ਮੰਗ 

ਅਮਰੀਕੀ ਯਾਤਰਾ ਐਡਵਾਈਜਰੀ ਦੀ ਨਿੰਦਾ ਕੀਤੀ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ- ਮੋਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ

ਰਾਹੁਲ ਗਾਂਧੀ ਨੂੰ ਦਿੱਤਾ ਚਰਚਾ ਲਈ ਸੱਦਾ ਚੋਣ ਕਮਿਸ਼ਨ ਨੇ -ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ

ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਸਦਮਾ- ਭਰਜਾਈ ਦਾ ਦਿਹਾਂਤ

ਭਾਰਤ ਵਿੱਚ ਔਰਤਾਂ ਸੁਰੱਖਿਅਤ ਨਹੀਂ, ਇਕੱਲੀਆਂ ਯਾਤਰਾ ਨਾ ਕਰਣ: ਅਮਰੀਕੀ ਵਿਦੇਸ਼ ਵਿਭਾਗ