ਅੰਮ੍ਰਿਤਸਰ -ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੀ ਨੌਕਰੀ ਨੂੰ ਬਚਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ।ਗਿਆਨੀ ਰਘਬੀਰ ਸਿੰਘ ਵਲੋ ਪੰਜਾਬ ਦੇ ਹਰਿਆਣਾ ਹਾਈਕੋਰਟ ਵਿਚ ਕੇਸ ਦਾਇਰ ਕਰਨ ਦੀਆਂ ਕਨਸੋਆ ਪਿਛਲੇ ਕੁਝ ਦਿਨਾਂ ਤੋ ਚਰਚਾ ਦਾ ਵਿਸ਼ਾ ਸਨ ਪਰ ਇਨਾਂ ਕਨਸੋਆਂ ਦੀ ਪੁਸ਼ਟੀ ਨਹੀ ਸੀ ਹੋ ਰਹੀ।ਬੀਤੇ ਦਿਨੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕੁਝ ਆਹੁਦੇਦਾਰਾਂ ਦੀ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਦੀ ਚਰਚਾ ਵੀ ਜ਼ੋਰਾਂ ਤੇ ਸੀ। ਇਕ ਨਿਜੀ ਚੈਨਲ ਨੇ ਇਹ ਸਾਰਾ ਮਾਮਲਾ ਜਨਤਕ ਕਰਕੇ ਪੰਥਕ ਹਲਕਿਆਂ ਵਿਖ ਖਲਬਲੀ ਮਚਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਆਪਣੀ ਨੌਕਰੀ ਬਚਾਉਣ ਦੀ ਗੁਹਾਰ ਲਗਾਈ ਹੈ।ਇਹ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਸਾਬਕਾ ਜਥੇਦਾਰ ਤੇ ਮੌਜੂਦਾ ਹੈਡ ਗ੍ਰੰਥੀ ਨੇ ਦੁਨਿਆਵੀ ਅਦਾਲਤ ਦਾ ਰੁਖ ਕੀਤਾ ਹੋਵੇ। ਪੰਥਕ ਮਾਹਿਰ ਇਸ ਨੂੰ ਸਿੱਧੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੌਂਦ ਹਸਤੀ, ਸਿਧਾਂਤ ਅਤੇ ਪ੍ਰਭੂਸਤਾ ਤੇ ਹਮਲਾ ਦਸ ਰਹੇ ਹਨ।ਗਿਆਨੀ ਰਘਬੀਰ ਸਿੰਘ ਦੇ ਵਕੀਲ ਨਵੀਨ ਼ਸਰਮਾਂ ਵਲੋ 9 ਜੂਨ 2025 ਨੂੰੰ ਦਾਇਰ ਕੀਤੀ ਪਟੀਸ਼ਨ ਵਿਚ ਕਿਹਾ ਹੈ ਕਿ ਉਨਾਂ ਦੇ ਮੁਅਕਲ ਗਿਆਨੀ ਰਘਬੀਰ ਸਿੰਘ ਨੂੰ 7 ਮਾਰਚ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਹੁਦੇ ਤੋ ਹਟਾ ਦਿੱਤਾ ਗਿਆ ਸੀ ਤੇ ਹੁਣ ਖਦਸ਼ਾ ਹੈ ਕਿ ਉਨਾਂ ਨੂੰ ਅਤਿੰ੍ਰਗ ਕਮੇਟੀ ਦੀ ਅਗਾਮੀ ਕਿਸੇ ਮੀਟਿੰਗ ਵਿਚ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੇ ਆਹੁਦੇ ਤੋ ਵੀ ਹਟਾਂ ਦਿੱਤਾ ਜਾਵੇਗਾ, ਕਿਉਕਿ ਸ਼ੋ੍ਰਮਣੀ ਕਮੇਟੀ ਵਿਚ ਸਿਆਸੀ ਦਖਲ ਅੰਦਾਜੀ ਹੋ ਰਹੀ ਹੈ।ਇਥੇ ਹੀ ਬਸ ਨਹੀ ਗਿਆਨੀ ਰਘਬੀਰ ਸਿੰਘ ਨੇ ਇਕ ਹੋਰ ਪਟੀਸ਼ਨ ਵਿਚ ਕਿਹਾ ਹੈ ਕਿ ਉਨਾਂ ਦੀ ਵਿਦੇਸ਼ ਜਾਣ ਦੀ ਛੁਟੀ ਵੀ ਪ੍ਰਵਾਨ ਨਹੀ ਹੋ ਰਹੀ ਜਿਸ ਕਾਰਨ ਉਨਾਂ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਹ ਸਾਰਾ ਕੁਝ ਸਿਆਸੀ ਕਾਰਨਾ ਕਰਕੇ ਕੀਤਾ ਜਾ ਰਿਹਾ ਹੈ।ਇਸ ਮਾਮਲੇ ਦੀ ਅਗਲੇਰੀ ਸੁਣਵਾਈ 1 ਜੁਲਾਈ 2025 ਨੂੰ ਹੋਵੇਗੀ।