ਚੰਡੀਗੜ੍ਹ -ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਤਾਂ ਬੇਅਦਬੀ ਕਰਨ ਵਾਲਾ ਮੰਦ ਬੁੱਧੀ ਹੀ ਕਿਉਂ ਨਿਕਲਦਾ ਹੈ ਇਹ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੱਤਰਕਾਰਾਂ ਨਾਲ ਆਪਣੇ ਗ੍ਰਹਿ ਅਸਥਾਨ ਤੇ ਗੱਲ ਕਰਦਿਆਂ ਪ੍ਰਗਟ ਕੀਤੀ। ਉਨਾਂ ਦੱਸਿਆ ਕਿ ਬੇਅਦਬੀਆਂ ਨੂੰ ਲੈ ਕੇ ਕੱਲ ਪੰਜਾਬ ਵਿਧਾਨ ਸਭਾ ਵਿੱਚ ਇੱਕ ਵੱਡੇ ਕਾਨੂੰਨ ਦਾ ਖਰੜਾ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਉੱਪਰ ਵਿਚਾਰ ਚਰਚਾ ਲਈ ਅਸੀਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨਾਲ ਗੱਲ ਕਰਾਂਗੇ । ਜਿਸ ਵਿੱਚ ਹਰ ਧਰਮ ਦੇ ਮੁਖੀ ਗੁਣੀ ਗਿਆਨੀ ਨੂੰ ਸ਼ਾਮਿਲ ਕੀਤਾ ਜਾਵੇਗਾ । ਮੁੱਖ ਮੰਤਰੀ ਨੇ ਅੱਗੇ ਦੱਸਿਆ ਇਹ ਵੱਡਾ ਬਿੱਲ ਹੈ । ਜੋ ਫੋਰਐਵਰ ਰਹਿਣਾ ਹੈ, ਹਰ ਮਦ ਦੀ ਪੂਰੀ ਤਰਹਾਂ ਘੋਖ ਪੜਤਾਲ ਕੀਤੀ ਕੀਤੀ ਜਾਵੇਗੀ , ਇਸ ਨੂੰ ਫਿਰ ਅਸੀਂ ਪਬਲਿਕ ਵਿੱਚ ਲੈ ਕੇ ਜਾਵਾਂਗੇ । ਉਹਨਾਂ ਦੀ ਵੀ ਰਾਏ ਇਸ ਕਾਨੂੰਨ ਉੱਪਰ ਲਈ ਜਾਵੇਗੀ ਇਹਦੇ ਵਿੱਚ ਕੁਝ ਰਹਿ ਨਾ ਜਾਵੇ ਕੁਝ ਘਟ ਨਾ ਜਾਵੇ ਇਸ ਲਈ ਇਸ ਤੇ ਜਨਤਾ ਦੀ ਰਾਏ ਲਈ ਜਾਵੇਗੀ । ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਪਾਰਲੀਮੈਂਟ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰੋਸੈਸ ਹੁੰਦਾ ਹੈ । ਪਹਿਲਾ ਬਿਲ ਪੇਸ਼ ਕੀਤਾ ਜਾਂਦਾ ਹੈ ਫਿਰ ਸਲਾਹਕਾਰ ਕਮੇਟੀ ਕੋਲ ਭੇਜਿਆ ਜਾਂਦਾ ਹੈ ਸਲਾਹਕਾਰ ਕਮੇਟੀ ਐਕਸਪਰਟਸ ਤੇ ਪਬਲਿਕ ਦੀ ਰਾਏ ਦੇ ਨਾਲ ਹੀ ਖਰੜਾ ਤਿਆਰ ਕਰਦੇ ਹਨ।