ਅੰਮ੍ਰਿਤਸਰ -ਇਕ ਈ ਮੇਲ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਤੇ ਅੰਿਮ੍ਰਤਸਰ ਦੇ ਪੁਲੀਸ ਪ੍ਰਸ਼ਾਸ਼ਨ ਨੂੰ ਹੱਥਾ ਪੈਰਾ ਦੀ ਪਾ ਦਿੱਤੀ। ਅੱਜ ਸ਼ੋ੍ਰਮਣੀ ਕਮੇਟੀ ਦੇ ਇੰਟਰਨੈਟ ਵਿਭਾਗ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧਗੇੜਾ ਦੇ ਨਾਮ ਇਕ ਈ ਮੇਲ ਪ੍ਰਾਪਤ ਹੋਈ। ਇਸ ਈ ਮੇਲ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਅੱਜ ਦੁਪਿਹਰ ਤਿੰਨ ਵਜੇ ਤਕ ਉਡਾ ਦੇਣ ਦੀ ਗਲ ਕੀਤੀ ਗਈ ਸੀ।ਈ ਮੇਲ ਪੜ੍ਹਣ ਤੋ ਬਾਅਦ ਸ੍ਰ ਧਗੇੜਾ ਨੇ ਤੁਰੰਤ ਸਾਰੇ ਮਾਮਲੇ ਦੀ ਜਾਣਕਾਰੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੂੰ ਦਿੱਤੀ।ਸ੍ਰੀ ਦਰਬਾਰ ਸਾਹਿਬ ਦੇ ਸਾਰੇ ਰਸਤਿਆਂ ਤੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਵਾਧੂ ਸਟਾਫ ਤੈਨਾਤ ਕਰਨ ਦੇ ਹੁਕਮ ਜਾਰੀ ਕੀਤੇ ਤੇ ਸਾਰੀ ਘਟਨਾ ਬਾਰੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਦਸਿਆ। ਜਿਸ ਤੋ ਬਾਅਦ ਭਾਰੀ ਗਿਣਤੀ ਵਿਚ ਪੁਲੀਸ ਬਲ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਰਸਤਿਆਂ ਤੇ ਤੈਨਾਤ ਕਰ ਦਿੱਤਾ ਗਿਆ।ਪੁਲੀਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।ਇਸ ਦੌਰਾਨ ਸ੍ਰ ਪ੍ਰਤਾਪ ਸਿੰਘ ਨੇ ਦਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਸੁਰਖਿਆ ਨੂੰ ਲੈ ਕੇ ਅਸੀ ਪੂਰੀ ਤਰਾਂ ਨਾਲ ਸੁਚੇਤ ਹਾਂ। ਸ੍ਰੀ ਦਰਬਾਰ ਸਾਹਿਬ ਦੇ ਚੱਪੇ ਚੱਪੇ ਤੇ ਸੀਸੀ ਟੀਵੀ ਕੈਮਰੇ ਲਗੇ ਹਨ। ਕਿਸੇ ਤਰਾਂ ਦੀ ਸ਼ਰਾਰਤ ਕਰਨ ਵਾਲੇ ਨੂੰ ਤੁਰੰਤ ਦਬੋਚ ਲੈਣ ਲਈ ਸਾਡੀਆਂ ਟੀਮਾਂ ਮੁਸਤੈਦ ਹਨ। ਸ਼ੋ੍ਰਮਣੀ ਕਮੇਅੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦਸਿਆ ਕਿ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਅਤੇ ਆਸ ਪਾਸ ਦੇ ਗਲਿਆਰੇ ਵਿਚ ਵੀ ਸਟਾਫ ਤੈਨਾਤ ਕਰ ਦਿੱਤਾ ਹੈ।ਉਨਾਂ ਕਿਹਾ ਕਿ ਇਹ ਧਮਕੀ ਕਿਸੇ ਦੀ ਸ਼ਰਰਾਤ ਵੀ ਹੋ ਸਕਦੀ ਹੈ।ਕਿਸੇ ਅਣਸੁਖਾਂਵੀ ਘਟਲਾਂ ਨੂੰ ਰੋਕਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਆ ਰਹੇ ਸ਼ਰਧਾਲੂਆਂ ਦੇ ਬੈਗ ਚੈਕ ਕੀਤੇ ਜਾ ਰਹੇ ਹਨ। ਅਸੀ ਸਾਰਾ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਟਾਦਾ ਹੈ। ਦਸਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਲੰਗਰ ਵਿਚ ਬਿਨਾ ਕਿਸੇ ਭੇਦਭਾਵ ਦੇ ਹਰ ਰੋਜ਼ ਲੱਖਾਂ ਸ਼ਰਧਾਲੂ ਲੰਗਰ ਛਕਦੇ ਹਨ।