ਪਿਛਲੇ 35 ਸਾਲਾਂ ਤੋਂ ਦੇਸ਼ ਦੇ ਵੱਖ ਵੱਖ ਸੁਬਿਆ ਦੀਆਂ ਜੇਲਾਂ ਵਿੱਚ ਨਜ਼ਰਬੰਦ ਬੰਦੀ ਸਿੰਘਾ ਦੀ ਰਿਹਾਈ ਲਈ ਮੋਹਾਲੀ , ਚੰਡੀਗੜ ਹੱਦ ਊੱਤੇ ਪਿਛਲੇ ਦੋ ਸਾਲਾਂ ਤੋਂ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ । ਇਸ ਮੋਰਚੇ ਨੇ ਸਮੇਂ ਸਮੇਂ ਕਈ ਪੜਾਅ ਤਹਿ ਕਰਦਿਆਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੁੰ ਵਾਰ ਵਾਰ ਅਪੀਲਾਂ ਕੀਤੀਆਂ ਹਨ ਕਿ ਬੰਦੀ ਸਿੰਘਾ ਨੁੰ ਰਿਹਾ ਨਾ ਕਰਨਾ ਸਿੱਖ ਪੰਥ ਨੁੰ ਗੁਲਾਮੀ ਦਾ ਅਹਿਸਾਸ ਕਰਾਉਣਾ ਹੈ । ਕੌਮੀ ਇਨਸਾਫ਼ ਮੋਰਚੇ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਮੋਰਚੇ ਨੁੰ ਨਵਾਂ ਰੂਪ ਦੇਣ ਲਈ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਊੱਤੇ ਅਵਾਜ ਪਹੁੰਚਾਊਣ ਲਈ ਸਮੂਹ ਪੰਥ ਦਰਦੀਆ ਖਾਸ ਕਰਕੇ ਇੰਨਸਾਫ ਪਸੰਦ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ 22 ਜੁਲਾਈ ਨੁੰ ਸਵੇਰੇ 11 ਵਜੇ 35 ਸੈਕਟਰ ਚੰਡੀਗੜ ਵਿਖੇ ਸੱਦੀ ਗਈ ਹੈ । ਇਸ ਇਕੱਤਰਤਾ ਵਿੱਚ 4 ਅਗਸਤ ਨੁੰ ਜਿਲਾ ਪੱਧਰ ਊੱਤੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੁੱਕਣ ਅਤੇ 15 ਅਗਸਤ ਨੁੰ ਮੋਹਾਲੀ ਮੋਰਚੇ ਵਾਲੀ ਥਾਂ ਊੱਤੇ ਵੱਡਾ ਇਕੱਠ ਕਰਨ ਵਾਲੇ ਪ੍ਰੋਗਰਾਮਾਂ ਨੁੰ ਸਫ਼ਲ ਬਨਾਊਣ ਅਤੇ ਅਗਰੇਲੀ ਰਣਨੀਤੀ ਤਹਿ ਕੀਤੀ ਜਾਵੇਗੀ । ਇਸ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ , ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ , ਹਰਿਆਣਾ ਸਿੱਖ ਗੁਰਦੂਆਰਾ ਮਨੇਜਮੇਟ ਕਮੇਟੀ , ਸ਼੍ਰੋਮਣੀ ਅਕਾਲੀ ਦੱਲ ਦੇ ਸਾਰੇ ਧੜਿਆਂ, ਦਮਦਮੀ ਟਕਸਾਲ , ਸਮੂਹ ਕਿਸਾਨ ਜਥੇਬੰਦੀਆ , ਸਮੁੰਹ ਪੰਥਕ ਜਥੇਬੰਦੀਆ , ਸਮੂਹ ਧਾਰਮਿੱਕ ਜਥੇਬੰਦੀਆ , ਸਮੂਹ ਸਮਾਜਿੱਕ ਜਥੇਬੰਦੀਆ , ਸਮੂਹ ਸੰਤ ਸੰਪਰਦਾਵਾਂ, ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਮਨੁੰਖ ਅਧਿਕਾਰਾਂ ਲਈ ਲੜਨ ਵਾਲਿਆਂ ਨੁੰ ਬੇਨਤੀ ਹੈ ਕਿ ਅਪਣਾ ਇੱਕ ਇੱਕ ਨੁਮਾਇੰਦਾ ਇਸ ਇਕੱਤਰਤਾ ਵਿੱਚ ਜ਼ਰੂਰ ਭੇਜੋ ਤਾ ਕਿ ਬੰਦੀ ਸਿੰਘਾ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਦੇ ਸੰਘਰਸ਼ ਨੁੰ ਨਵਾਂ ਰੂਪ ਦੇ ਕੇ ਪੰਜਾਬ ਅਤੇ ਭਾਰਤ ਸਰਕਾਰ ਊੱਤੇ ਸਾਂਝਾ ਦਬਾਅ ਬਣਾਇਆ ਜਾ ਸਕੇ