ਅੰਮ੍ਰਿਤਸਰ - ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਰਦਾਰ ਹਰਮੀਤ ਸਿੰਘ ਸਲੂਜਾ ਨੂੰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸੇ਼ਸ਼ ਸਨਮਾਨ ਕੀਤਾ। ਸ਼ਿਕਾਗੋ ਓਪਨ ਯੂਨੀਵਰਸਿਟੀ ਯੂਐਸਏ ਪਾਸੋ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਹੋਣ ਤੋ ਬਾਅਦ ਪੰਥ ਵਲੋ ਕੀਤਾ ਗਿਆ ਇਕ ਵੱਡਾ ਸਨਮਾਨ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਡਾ ਹਰਮੀਤ ਸਿੰਘ ਸਲੂਜਾ ਲੋਕ ਭਲਾਈ ਦੇ ਕਾਰਜ ਅਤੇ ਲੋੜਵੰਦਾ ਦੀ ਮਦਦ ਕਰਨਾ ਆਪਣਾ ਪਰਮ ਧਰਮ ਸਮਝਦੇ ਹਨ। ਅੰਤਰਰਾਸ਼ਟਰੀ ਸੰਸਥਾਵਾਂ ਨਾਲ ਮਿਲ ਕੇ ਡਾਕਟਰ ਸਲੂਜਾ ਨੇ ਵੱਖ ਵੱਖ ਸਕੂਲਾਂ ਦੇ ਵਿੱਚ ਕੈਂਪ ਕਰਕੇ ਬਚਿਆ ਨੂੰ ਵਾਤਾਵਰਨ, ਸਿੱਖਿਆ ਅਤੇ ਸਾਫ਼ ਸਫ਼ਾਈ ਵੱਲ ਪ੍ਰੇਰਿਆ ਹੈ।ਵਾਤਾਵਰਨ ਨੂੰ ਠੀਕ ਰਖਣ ਲਈ ਉਨਾਂ ਸਕੂਲੀ ਬੱਚਿਆ ਨੂੰ ਨਾਲ ਲੇ ਕੇ ਵੱਖ ਵੱਖ ਧਰਮ ਅਸਥਾਨਾਂ ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ। ਡਾ ਸਲੂਜਾ ਨੇ ਕਰੌਨਾ ਕਾਲ ਦੌਰਾਨ ਧਰਮ ਜਾਤ ਤੋਂ ਉੱਪਰ ਉੱਠ ਕੇ ਸਮਾਜ ਦੇ ਹਰ ਵਰਗ ਦੀ ਜੀ ਤੋੜ ਸੇਵਾ ਕੀਤੀ। ਲੋੜਵੰਦਾਂ ਨੂੰ ਘਰੇਲੂ ਸਮਾਨ ਘਰੇਲੂ ਰਸਦਾਂ ਤੋਂ ਇਲਾਵਾ ਤਿਆਰ ਭੋਜਨ ਵੀ ਮੁਹਈਆ ਕਰਵਾਇਆ। ਓਹਨਾਂ ਡਾ ਸਲੂਜਾ ਦੇ ਕੀਤੇ ਇੰਟਰਫੇਥ ਹਾਰਮੋਨੀ ਦੇ ਕੰਮਾ ਨੂੰ ਸਲਾਹਿਆ।ਇਸ ਮੌਕੇ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਸ੍ਰ ਰਜਿੰਦਰ ਸਿੰਘ ਮਹਿਤਾ ਵੀ ਹਾਜਰ ਸਨ।