ਚੰਡੀਗੜ੍ਹ , ਕੱਲ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਬੇਅਦਬੀ ਕਾਨੂੰਨ ਪੇਸ਼ ਹੋਣ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ ਹੈ ਇਸ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਨੇ ਕਰ ਦਿੱਤੀ ਹੈ ਅੱਜ ਜਾਰੀ ਪ੍ਰੈਸ ਨੋਟ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਰਾਮਦਾਸੀਆ, ਵਾਲਮੀਕੀ ਅਤੇ ਕਬੀਰ ਪੰਥੀ ਸਮਾਜ ਨੂੰ ਬੇਅਦਬੀ ਕਾਨੂੰਨ ਤੋਂ ਬਾਹਰ ਰੱਖ ਕੇ ਦਲਿਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ।
ਅੱਜ ਭਾਜਪਾ ਨੇ ਪ੍ਰੈਸ ਨੋਟ ਰਾਹੀਂ ਜਿਹੜਾ ਮੁੱਦਾ ਚੁੱਕਿਆ ਹੈ ਉਸ ਬਾਰੇ ਦੱਸਣਾ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਬੀਰ ਸਾਹਿਬ ਅਤੇ ਰਵੀਦਾਸ ਜੀ ਦੀ ਬਾਣੀ ਵੀ ਦਰਜ ਹੈ। ਜਦੋਂ ਵੀ ਕੋਈ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦਾ ਹੈ ਤਾਂ ਉਹ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਨੂੰ ਵੀ ਮੱਥਾ ਟੇਕਦਾ ਹੈ।। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੁੱਲ 5872 ਸ਼ਬਦ ਹਨ ਜਿਨਾਂ ਵਿੱਚੋਂ ਭਗਤ ਕਬੀਰ ਜੀ ਦੇ 541 ਭਗਤ ਰਵਿਦਾਸ ਜੀ ਦੇ 40 ਸ਼ਬਦ ਮਹਾਰਾਜ ਦੀ ਬਾਣੀ ਵਿੱਚ ਦਰਜ ਹਨ।
ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਚੰਡੀਗੜ੍ਹ ਤੋਂ ਜਥੇਦਾਰ ਅਮਰਿੰਦਰ ਸਿੰਘ ਅਤੇ ਸਾਬਕਾ ਡਿਪਟੀ ਮੇਅਰ ਮੋਹਾਲੀ ਮਨਜੀਤ ਸਿੰਘ ਸੇਠੀ ਨੇ ਇਸ ਦੌਰਾਨ ਸਿਆਸੀ ਪਾਰਟੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪਣੀ ਸਿਆਸਤ ਚਮਕਾਉਣ ਦੀ ਥਾਂ ਇਨਸਾਫ ਦੀ ਗੱਲ ਕਰਨ । ਇਹਨਾਂ ਜਥੇਦਾਰਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਪੇਸ਼ ਹੋਏ ਇਸ ਮਸੋਦੇ ਦਾ ਸਵਾਗਤ ਕੀਤਾ ਤੇ ਉਹਨਾਂ ਆਸ ਪ੍ਰਗਟਾਈ ਕਿ ਦੋਸ਼ੀਆਂ ਨੂੰ ਕਰੜੇ ਹੱਥੀ ਲੈ ਕੇ ਸਖਤ ਤੋਂ ਸਖਤ ਸਜ਼ਾਵਾਂ ਦੁਆਉਣ ਦੇ ਯਤਨਾਂ ਨੂੰ ਸਫਲਤਾ ਮਿਲੇਗੀ ।
ਇੱਥੇ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਕੁਐਸਟ ਤੇ ਬੇਅਦਬੀ ਕਾਨੂੰਨ ਸਬੰਧੀ ਪੇਸ਼ ਹੋਈਆਂ ਵਿਧਾਨ ਸਭਾ ਵਿੱਚ ਵਿਚਾਰਾਂ ਨੂੰ ਅਤੇ ਨੂੰ ਖਰੜੇ ਸਲੈਕਟ ਕਮੇਟੀ ਕੋਲੇ ਭੇਜ ਦਿੱਤਾ ਗਿਆ । ਇਸ ਬਿੱਲ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ , ਹਾਲੇ ਇਹ ਪਾਸ ਨਹੀਂ ਹੋਇਆ । ਸਾਰੀਆਂ ਧਿਰਾਂ ਦੀ ਇਹੋ ਮੰਸ਼ਾ ਸੀ ਕਿ ਬੇਅਦਬੀ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤੇ ਦੋਸ਼ੀਆਂ ਅਤੇ ਦੋਸ਼ੀਆਂ ਪਿੱਛੇ ਲੁਕੇ ਸ਼ਰਾਰਤੀ ਅਨਸਰਾਂ ਨੂੰ ਵੀ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਕੇ ਸਜ਼ਾਵਾਂ ਦਿੱਤੀਆਂ ਜਾਣ।
ਹੁਣ ਸਲੈਕਟ ਕਮੇਟੀ ਲੋਕਾਂ ਦੀ ਕਚਹਿਰੀ ਜੁੜੀਆਂ ਹੋਈਆਂ ਸੰਸਥਾਵਾਂ ਜਿਨਾਂ ਵਿੱਚ ਸਿੱਖ ਹਿੰਦੂ ਸਮਾਜ ਮੁਸਲਿਮ ਅਤੇ ਇਸਾਈ ਸਮਾਜ ਨਾਲ ਸੰਬੰਧਿਤ ਲੋਕਾਂ ਦੇ ਵਿਚਾਰ ਅਤੇ ਮਨਸ਼ਾਵਾਂ ਨੂੰ ਇਕੱਠਾ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਲੀਡਰ ਆਫ ਅਪੋਜ਼ੀਸ਼ਨ ਪ੍ਰਤਾਪ ਸਿੰਘ ਬਾਜਵਾ ਅਤੇ ਕਈ ਬੁਲਾਰਿਆਂ ਦੀ ਇਹੀ ਮੰਸ਼ਾ ਸੀ ਕਿ ਇਸ ਕਾਨੂੰਨ ਵਿੱਚ ਕੋਈ ਵੀ ਮਦ ਛੁੱਟ ਨਾ ਜਾਵੇ ਪੂਰੀ ਡਿਟੇਲਡ ਇਸ ਉੱਪਰ ਹੋਮਵਰਕ ਕਰਕੇ ਫੂਲ ਪਰੂਫ ਕਾਨੂੰਨ ਬਣਾਇਆ ਜਾਵੇ , ਸਾਰੀਆਂ ਧਿਰਾਂ ਦੀਆਂ ਇੱਛਾਵਾਂ ਨੂੰ ਭਾਂਪਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਕਮੇਟੀ ਦਾ ਸਮਾਂ ਚਾਰ ਮਹੀਨੇ ਤੋਂ ਵਧਾ ਕੇ ਛੇ ਮਹੀਨੇ ਨੀਅਤ ਕਰ ਦਿੱਤਾ ਤਾਂ ਕਿ ਇੱਕ ਫੂਲ ਪਰੂਫ ਕਾਨੂੰਨ ਹੋਂਦ ਵਿੱਚ ਆ ਸਕੇ।
ਇਸ ਮੁੱਦੇ ਉੱਤੇ ਭਾਜਪਾ ਦੇ ਜੰਗੀ ਮਹਾਜਨ ਅਤੇ ਅਸ਼ਵਨੀ ਸ਼ਰਮਾ ਨੇ ਵੀ ਆਪਣੀ ਪਾਰਟੀ ਵੱਲੋਂ ਪੱਖ ਰੱਖਿਆ ਉਹਨਾਂ ਇਸ ਬਿੱਲ ਦਾ ਸਵਾਗਤ ਕੀਤਾ । ਵਿਧਾਇਕ ਜੰਗੀ ਰਾਮ ਮਹਾਜਨ ਨੇ ਸਦਨ ਵਿੱਚ ਇਹ ਮੰਗ ਚੱਕੀ ਕਿ ਉਹਨਾਂ ਦੀਆਂ ਮੂਰਤੀਆਂ ਜੋ ਪ੍ਰਾਣ ਪ੍ਰਤਿਸ਼ਠਾ ਹੋ ਜਾਂਦੀਆਂ ਹਨ ਦੀ ਬੇਅਦਬੀ ਨੂੰ ਵੀ ਇਸ ਕਾਨੂੰਨ ਦਾ ਹਿੱਸਾ ਬਣਾਇਆ ਜਾਵੇ ਅਸ਼ਵਨੀ ਸ਼ਰਮਾ ਨੇ ਹਿੰਦੂ ਧਰਮ ਨਾਲ ਸਬੰਧਤ ਕਈ ਧਾਰਮਿਕ ਗ੍ਰੰਥਾਂ ਨੂੰ ਇਸ ਕਾਨੂੰਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਵਿੱਚ ਆਪਣੀਆਂ ਦਲੀਲਾਂ ਨੂੰ ਮਜਬੂਤ ਤਰੀਕੇ ਨਾਲ ਪੇਸ਼ ਕੀਤਾ ਉਹਨਾਂ ਆਪਣੀਆਂ ਦਲੀਲਾਂ ਵਿੱਚ ਸੁਪਰੀਮ ਕੋਰਟ ਦੀ ਉਸ ਜੱਜਮੈਂਟ ਦਾ ਜ਼ਿਕਰ ਕੀਤਾ ਜਿਸ ਵਿੱਚ ਸੁਪਰੀਮ ਕੋਰਟ ਦੇ ਬੈਂਚ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਵਿੰਗ ਗੁਰੂ ਦਾ ਦਰਜਾ ਦਿੱਤਾ ਹੈ। ਉਹਨਾਂ ਦੱਸਿਆ 29 ਮਾਰਚ 2000 ਨੂੰ ਐਸਜੀਪੀਸੀ ਵਰਸਿਜ ਸੋਮਨਾਥ ਦਾ ਫੈਸਲਾ ਹੋਇਆ ।
ਜਿਸ ਵਿੱਚ ਸੁਪਰੀਮ ਕੋਰਟ ਨੇ ਆਪਣੇ ਆਰਡਰ ਵਿੱਚ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਉਂਦੇ ਜਾਗਦੇ ਸਰੂਪ ਹਨ ਇਸ ਦੀ ਲੜਾਈ ਐਸਜੀਪੀਸੀ ਲੜ ਚੁੱਕੀ ਹੈ। ਸੁਪਰੀਮ ਕੋਰਟ ਨੇ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਪਵਿੱਤਰ ਗ੍ਰੰਥ ਹਨ , ਬਾਕੀ ਗ੍ਰੰਥਾਂ ਵਾਂਗ । ਪ੍ਰੰਤੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਲਨਾ ਬਾਕੀ ਗ੍ਰੰਥਾਂ ਨਾਲ ਨਹੀਂ ਕੀਤੀ ਜਾ ਸਕਦੀ।
ਰਾਣਾ ਇੰਦਰ ਪ੍ਰਤਾਪ ਨੇ ਦੱਸਿਆ ਕਿ ਇਸ ਦਾ ਮਤਲਬ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਕੀ ਧਾਰਮਿਕ ਗ੍ਰੰਥਾਂ ਤੋਂ ਵੱਖ ਹਨ ।ਸੁਪਰੀਮ ਕੋਰਟ ਨੇ ਕਿਹਾ ਹੈ ਕਿ Guru Granth Sahib ji is a sacred book like others but it cannot be equated with other sacred books in the same sancts. ਮਤਲਬ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥ ਬਾਕੀ ਗ੍ਰੰਥਾਂ ਨਾਲੋਂ ਵੱਖਰਾ ਹੈ। ਸ੍ਰੀਮਦ ਭਗਵਤ ਗੀਤਾ ਜੀ ਨਾਲੋਂ ਵੱਖਰਾ ਹੈ, ਕੁਰਾਨ ਸ਼ਰੀਫ, Holy Bible ਨਾਲੋਂ ਵੱਖਰਾ ਹੈ। ਉਹਦੇ ਵਿੱਚ ਸ਼੍ਰੀਮਦ ਭਾਗਵਤ ਕੀਤਾ ਕੁਰਾਨ ਸ਼ਰੀਫ ਹੋਲੀ ਬਾਈਬਲ ਇਹ ਸ਼ਾਮਿਲ ਹਨ। ਰਾਣਾ ਇੰਦਰ ਪ੍ਰਤਾਪ ਨੇ ਇੱਥੇ ਸੁਪਰੀਮ ਕੋਰਟ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ
ਸੰਗਤ ਨੂੰ ਦਿੱਤੇ ਉਸ ਸੰਦੇਸ਼ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਤੋਂ ਸਿੱਖਾਂ ਦੇ ਲਿਵਿੰਗ ਗੁਰੂ ਹਨ।
ਅੱਗੇ ਜਾ ਕੇ ਸਾਂਪਲਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦਲਿੱਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਇਸ ਬਿੱਲ ਵਿੱਚ ਪ੍ਰਾਵਧਾਨ ਨਹੀਂ ਕੀਤਾ, ਤਾਂ ਉਹ ਸੜਕਾਂ 'ਤੇ ਉਤਰ ਕੇ ਵਿਆਪਕ ਆੰਦੋਲਨ ਕਰਨਗੇ।