ਨੈਸ਼ਨਲ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਤਖ਼ਤ ਪਟਨਾ ਸਾਹਿਬ ਤੋਂ 16 ਨਵੰਬਰ ਨੂੰ ਨਿਕਲੇਗਾ ਦਿੱਲੀ ਲਈ ਨਗਰ ਕੀਰਤਨ: ਮੌਂਟੀ ਕੌਛੜ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 26, 2025 07:31 PM

ਨਵੀਂ ਦਿੱਲੀ, - ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ। ਇਸੇ ਸੰਦਰਭ ਵਿਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਤਿੰਨ ਮੈਂਬਰੀ ਨੁਮਾਇੰਦਾ ਵਫ਼ਦ ਤਖ਼ਤ ਪਟਨਾ ਸਾਹਿਬ ਪਹੁੰਚਿਆ ਅਤੇ ਉਨ੍ਹਾਂ ਨੇ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨਾਲ ਅਹਿਮ ਮੀਟਿੰਗ ਕੀਤੀ। ਵਫਦ ਵਿਚ ਇੰਦਰਪ੍ਰੀਤ ਸਿੰਘ ਮੋਂਟੀ ਕੋਛੜ, ਜਸਪ੍ਰੀਤ ਸਿੰਘ ਵਿਕੀ ਮਾਨ ਅਤੇ ਸੁਦੀਪ ਸਿੰਘ ਸ਼ਾਮਿਲ ਸਨ। ਉਨ੍ਹਾਂ ਨੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨਾਲ ਮੁਲਾਕਾਤ ਕੀਤੀ। ਜਥੇਦਾਰ ਸਾਹਿਬ ਵੱਲੋਂ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਅਤੇ ਗਿਆਨੀ ਗੁਰਦਿਆਲ ਸਿੰਘ ਵੀ ਮੌਜੂਦ ਸਨ। ਵਫ਼ਦ ਨਾਲ ਹੋਈ ਮੀਟਿੰਗ ਦੌਰਾਨ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਗਜੋਤ ਸਿੰਘ ਸੋਹੀ, ਸਕੱਤਰ ਹਰਬੰਸ ਸਿੰਘ, ਧਰਮ ਪ੍ਰਚਾਰ ਚੇਅਰਮੈਨ ਮਹਿੰਦਰਪਾਲ ਸਿੰਘ ਢਿੱਲੋਂ, ਮੈਂਬਰ ਰਾਜਾ ਸਿੰਘ, ਹਰਪਾਲ ਸਿੰਘ ਜੋਹਲ, ਸੁਪਰਿੰਟੈਂਡੈਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ, ਪਪੀੰਦਰ ਸਿੰਘ, ਦਲੀਪ ਸਿੰਘ ਪਟੇਲ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਸ੍ਰੀ ਜਗਜੋਤ ਸਿੰਘ ਸੋਹੀ ਅਤੇ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭੇਜੇ ਨੁਮਾਇੰਦੇ ਵਫ਼ਦ ਨਾਲ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ ਕਿ ਤਖ਼ਤ ਪਟਨਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਜਾਵੇਗਾ, ਜੋ ਕਿ 23 ਨਵੰਬਰ ਨੂੰ ਦਿੱਲੀ ਦੇ ਲਾਲ ਕਿਲੇ ਵਿਖੇ ਸਮਾਪਤ ਹੋਏਗਾ। ਨਗਰ ਕੀਰਤਨ ਵਿੱਚ ਗੁਰੂ ਸਾਹਿਬਾਨ ਦੇ ਰੂਪ ਦੇ ਨਾਲ ਨਾਲ ਪੁਰਾਤਨ ਸ਼ਸਤਰ ਵੀ ਹੋਣਗੇ, ਜਿਨ੍ਹਾਂ ਦੇ ਦਰਸ਼ਨ ਸੰਗਤ ਕਰ ਸਕੇਗੀ। ਨਾਲ ਹੀ ਸ਼ਬਦ ਕੀਰਤਨ ਦੀ ਸੇਵਾ ਲਈ ਰਾਗੀ ਜਥੇ ਤੇ ਪ੍ਰਚਾਰਕ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਤਖ਼ਤ ਪਟਨਾ ਸਾਹਿਬ ਤੋਂ ਚਲ ਕੇ ਰਾਜਗੀਰ, ਗਯਾ, ਸਾਸਾਰਾਮ, ਬਨਾਰਸ, ਪ੍ਰਯਾਗਰਾਜ, ਕਾਨਪੁਰ, ਲਖਨਉ, ਆਗਰਾ ਰਾਹੀਂ ਹੋਂਦਿਆ ਹੋਇਆ ਦਿੱਲੀ ਦੇ ਲਾਲ ਕਿਲੇ 'ਤੇ ਸਮਾਪਤ ਹੋਏਗਾ।

Have something to say? Post your comment

 
 
 

ਨੈਸ਼ਨਲ

ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਪ੍ਰੋਗਰਾਮ ਆਤਮ ਗਾਇਨ ਵਿਚ ਕੀਤੀ ਗਈ ਬੇਅਦਬੀ : ਬੀਬੀ ਰਣਜੀਤ ਕੌਰ

ਦਿੱਲੀ ਕਮੇਟੀ ਅਧੀਨ ਚਲਦੇ ਤਿੰਨ ਸਕੂਲ ਜਨਰਲ ਹਾਊਸ ਜਾਂ ਕਾਰਜਕਾਰਨੀ ਦੀ ਬਿਨਾਂ ਪ੍ਰਵਾਨਗੀ ਤੋਂ ਵਿਧਾ ਵਿਚਾਰੀ ਟਰੱਸਟ ਨੂੰ ਕਿਵੇਂ ਦਿੱਤੇ ਗਏ: ਜੀ.ਕੇ.

'ਆਪ੍ਰੇਸ਼ਨ ਸਿੰਦੂਰ' 'ਤੇ 28 ਜੁਲਾਈ ਨੂੰ ਸੰਸਦ ਵਿੱਚ ਚਰਚਾ ਹੋਵੇਗੀ: ਕਿਰੇਨ ਰਿਜਿਜੂ

ਇਲਾਹਾਬਾਦ ਹਾਈ ਕੋਰਟ ਕਾਨਪੁਰ ਦੇ ਸਿੱਖ ਕਤਲੇਆਮ ਮਾਮਲਿਆਂ ਉਪਰ ਵਿਸ਼ੇਸ਼ ਧਿਆਨ ਦੇ ਕੇ ਜਲਦ ਨਿਪਟਾਰਾ ਕਰੇ: ਸੁਪਰੀਮ ਕੋਰਟ

ਦਿੱਲੀ ਦੇ ਚੰਦਰ ਵਿਹਾਰ ’ਚ ਸਿੱਖ ਨੌਜਵਾਨ ਨਾਲ ਕੁੱਟਮਾਰ, ਦਿੱਲੀ ਕਮੇਟੀ ਨੇ ਲਿਆ ਨੋਟਿਸ

ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਦਾ ਮਾਮਲਾ ਉੱਠਿਆ ਸੰਸਦ ਵਿੱਚ -ਚੱਕਿਆ ਪੰਜਾਬ ਦੇ ਕਾਂਗਰਸੀ ਸੰਸਦਾ ਨੇ

'ਅਸੀਂ ਤੁਹਾਡੇ ਖਿਲਾਫ਼ ਕਾਰਵਾਈ ਕਰਾਂਗੇ': ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ

ਰੂਸ ਆਰਮੀ ਵਿੱਚ ਭਰਤੀ ਹੋਏ 12 ਭਾਰਤੀ ਅਜੇ ਵੀ ਲਾਪਤਾ- ਸੰਤ ਸੀਚੇਵਾਲ

ਗੁਜਰਾਤ ਤੋਂ ਭਾਜਪਾ ਦਾ ਵਿਦਾਈ ਤੈਅ, ਇਸ ਵਾਰ ਲੋਕ ਕਹਿਣਗੇ ਬਾਏ-ਬਾਏ- ਕੇਜਰੀਵਾਲ

ਬ੍ਰਿਟੇਨ ਸਰਕਾਰ ਦਰਬਾਰ ਸਾਹਿਬ ਵਿਖ਼ੇ ਹੋਏ ਕਤਲੇਆਮ ਵਿੱਚ ਯੂਕੇ ਦੀ ਸ਼ਮੂਲੀਅਤ ਦੀ ਜਾਂਚ ਕਰੇ ਨਹੀਂ ਤਾਂ "ਨੌ ਸਿੱਖ ਪਲੇਟਫਾਰਮ" - ਸਿੱਖ ਫੈਡਰੇਸ਼ਨ ਯੂਕੇ